ਕੌਮੀ ਆਜ਼ਾਦੀ ਤੇ ਪੰਥਕ ਜਜ਼ਬੇ ਦੀ ਮੂਰਤ ਸ਼ਹੀਦ ਭਾਈ ਮੂਰਤਾ ਸਿੰਘ ਫੌਜੀ ਧਰਦੀਉ ਤੇ ਸ਼ਹੀਦ ਬੀਬੀ ਹਰਜਿੰਦਰ ਕੌਰ ਜੀ
"ਮੇਰੀਆਂ ਅੱਖਾਂ ਸਾਹਮਣੇ ਮੇਰੀ ਪਲਟੂਨ ਦੇ ਕਿਸੇ ਵੀ ਫ਼ੌਜੀ ਨੇ ਸ੍ਰੀ ਲੰਕਾ ਦੀ ਔਰਤ ਨਾਲ ਬਲਾਤਕਾਰ ਕੀਤਾ ਜਾਂ ਕਿਸੇ ਨਿਰਦੋਸ਼ ਦਾ ਕਤਲ ਕੀਤਾ ਤਾਂ ਮੈਂ ਉਸ ਨੂੰ ਗੋਲੀ ਮਾਰ ਦਿਆਂਗਾ, ਭਾਵੇਂ ਮੈਨੂੰ ਇਸਦੀ ਕੋਈ ਵੀ ਕੀਮਤ ਕਿਉ ਨਾ ਚੁਕਾਉਣੀ ਪਵੇ।"
ਇਹ ਬੋਲ ਸੰਨ ੧੯੮੭ ਵਿੱਚ ਭਾਰਤ ਵੱਲੋਂ ਸ੍ਰੀ ਲੰਕਾ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਦੇ ਹਵਲਦਾਰ ਭਾਈ ਮੂਰਤਾ ਸਿੰਘ ਫੌਜੀ ਨੇ ਆਪਣੀ ਭਾਰਤੀ ਪਲਟੂਨ ਨੂੰ ਉਦੋਂ ਬੋਲੇ ਸਨ ਜਦੋਂ ਭਾਰਤੀ ਫੌਜ ਵਲੋਂ ਸ਼੍ਰੀ ਲੰਕਾ ਦੇ ਨਿਰਦੋਸ਼ ਤਾਮਿਲ ਲੋਕਾਂ ਦਾ ਕਤਲ ਤੇ ਔਰਤਾਂ ਦੇ ਬਲਾਤਕਾਰ ਕੀਤੇ ਜਾ ਰਹੇ ਸਨ। ਇਹੀ ਹਵਲਦਾਰ ਭਾਈ ਮੂਰਤਾ ਸਿੰਘ ਫੌਜੀ ਬਾਅਦ ਵਿੱਚ ਕੌਮੀ ਆਜ਼ਾਦੀ ਦੇ ਸਿੱਖ ਸੰਘਰਸ਼ ਦੇ ਧਰੂ ਤਾਰੇ ਬਣ ਕੇ ਚਮਕੇ।
ਸ਼ਹੀਦ ਭਾਈ ਮੂਰਤਾ ਸਿੰਘ ਫੌਜੀ ਜੀ ਦਾ ਜਨਮ ੩ ਦਸਬੰਰ ੧੯੬੫ ਨੂੰ ਮਾਤਾ ਗੁਰਬਚਨ ਕੌਰ ਤੇ ਪਿਤਾ ਸਰਦਾਰ ਸਵਰਨ ਸਿੰਘ ਪਹਿਲਵਾਨ ਦੇ ਘਰ ਪਿੰਡ ਧਰਦੀਉ ਨੇੜੇ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅੰਿਮ੍ਰਤਸਰ ਸਾਹਬਿ ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਨੂੰ ਗੁਰਬਾਣੀ, ਇਤਹਿਾਸ ਤੇ ਗੁਰੂ ਘਰ ਦੀ ਸੇਵਾ ਨਾਲ ਅਥਾਹ ਪਿਆਰ ਸੀ। ਜਿਸ ਸਦਕਾ ਹਰੇਕ ਧੱਕੇਸ਼ਾਹੀ ਤੇ ਅਨਿਆਂ ਵਿਰੁੱਧ ਡੱਟ ਜਾਣਾ ਆਪ ਜੀ ਦੇ ਸੁਭਾਅ ਦੀ ਵਿਸ਼ੇਸ਼ਤਾ ਸੀ। ਅੱਠਵੀਂ ਤੱਕ ਦੀ ਪੜ੍ਹਾਈ ਆਪ ਜੀ ਨੇ ਸਰਕਾਰੀ ਸਕੂਲ ਬੁੱਟਰ ਤੋਂ ਚੰਗੇ ਨੰਬਰਾਂ ਨਾਲ ਪਾਸ ਕੀਤੀ। ਪੜਦਿਆਂ ਹੋਇਆ ਹੀ ਆਪ ਜੀ ਨੇ ਹਾਕੀ ਦੀ ਖੇਡ ਵਿੱਚ ਨਾਮਣਾ ਖੱਟਿਆ ਤੇ ਸਕੂਲ ਦੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਵੀ ਰਹੇ। ਬਾਕੀ ਦੀ ਉਚੇਰੀ ਪੜ੍ਹਾਈ ਆਪ ਜੀ ਨੇ ਸਰਕਾਰੀ ਹਾਈ ਸਕੂਲ ਸਠਿਆਲਾ ਤੋਂ ਕੀਤੀ।
ਸਿੱਖ ਰੈਜੀਮੈਂਟ ਰਾਮਗੜ
ਸੰਨ ੧੯੮੫ ਵਿੱਚ ਆਪ ਜੀ ੧੬ ਸਿੱਖ ਰੈਜੀਮੈਂਟ ਰਾਮਗੜ ਦੀ ਫੌਜ ਵਿੱਚ ਬਤੌਰ ਸਿਪਾਹੀ ਭਰਤੀ ਹੋ ਗਏ, ਜਿਥੇ ਆਪ ਨੇ ਆਪਣਾ ਗੁਰਬਾਣੀ ਨਿੱਤਨੇਮ ਤੇ ਨਾਮ ਸਿਮਰਨ ਅਭਆਿਸ ਹੋਰ ਵੀ ਵਧਾ ਲਿਆ। ਸੰਨ ੧੯੮੫ ਵਿੱਚ, ਦਿੱਲੀ ਦੇ ਸਟੇਡੀਅਮ ਵਿੱਚ ਭਾਰਤੀ ਫੌਜ ਦੀਆਂ "ਇੰਟਰ ਕੰਪਨੀ ਰਿਕਰੂਟਸ ਅਥਲੈਟਕਿਸ" ਮੁਕਾਬਲਿਆਂ ਦੀਆਂ ਖੇਡਾਂ ਹੋਈਆਂ, ਜਿਨ੍ਹਾਂ ਵਿੱਚੋਂ ਸਿੱਖ ਰੈਜੀਮੈਂਟ ਦੇ ਉੱਘੇ ਹਾਕੀ ਖਿਡਾਰੀ ਵੱਜੋਂ ਆਪ ਜੀ ਨੂੰ "ਵਿਸ਼ੇਸ਼ ਮੈਡਲ" ਦੇ ਕੇ ਸਨਮਾਨਿਤ ਕੀਤਾ ਗਿਆ।
ਸੰਨ ੧੯੮੭ ਵਿੱਚ ਭਾਰਤ ਦੀ ਕਾਂਗਰਸ ਸਰਕਾਰ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸ਼੍ਰੀ ਲੰਕਾ ਵਿੱਚ ਹਥਿਆਰਬੰਦ ਆਜ਼ਾਦੀ ਸੰਘਰਸ਼ ਲੜ ਰਹੇ ਤਾਮਿਲ ਗਰੁੱਪ" ਲਿਬਰੇਸ਼ਨ ਆਫ ਤਾਮਿਲ ਈਲਮ" (ਲਿੱਟੇ) ਵਿਰੁੱਧ ਭਾਰਤੀ ਸੈਨਾ ਨੂੰ ਸ਼ਾਂਤੀ ਦੂਤ ਬਣਾ ਕੇ ਭੇਜਿਆ, ਜਿਸ ਵਿੱਚ ਭਾਈ ਮੂਰਤਾ ਸਿੰਘ ਫੌਜੀ ਵੀ ਸ਼ਾਮਲ ਸਨ। ਲਿੱਟੇ ਵਿਰੁੱਧ ਐਕਸਨ ਕਰਦਿਆਂ ਜਦੋਂ ਕੋਈ ਭਾਰਤੀ ਫੌਜੀ ਮਾਰਿਆ ਜਾਂਦਾ ਤਾਂ ਭਾਰਤੀ ਸ਼ਾਂਤੀ ਸੈਨਾ ਅਸ਼ਾਂਤ ਹੋ ਕੇ ਅਨੇਕਾਂ ਨਿਰਦੋਸ਼ ਤਾਮਿਲਾਂ ਦਾ ਕਤਲ ਕਰ ਦਿੰਦੀ, ਨਬਾਲਿਗ ਤੇ ਨੌਜਵਾਨ ਤਾਮਿਲ ਲੜਕੀਆਂ ਨਾਲ ਬਲਾਤਕਾਰ ਕਰਦੀ। ਅਜਿਹੀ ਹੀ ਇੱਕ ਘਿਨਾਉਣੀ ਘਟਨਾ ਜਦੋਂ ਇਹਨਾਂ ਦੀ ਫੌਜੀ ਟੁੱਕੜੀ ਵੱਲੋਂ ਕੀਤੀ ਜਾਣ ਲੱਗੀ ਤਾਂ ਆਪ ਜੀ ਨੇ ਉਹਨਾਂ ਨੂੰ ਸਖਤ ਚੇਤਾਵਨੀ ਦੇ ਕੇ ਰੋਕ ਦਿੱਤਾ ਤੇ ਕਿਹਾ "ਕਿ ਅਸੀਂ ਉਹਨਾਂ ਮਾਹਾਨ ਸਿੱਖ ਯੋਧਿਆਂ ਦੇ ਵਾਰਸ ਹਾਂ, ਜਿਨ੍ਹਾਂ ਨੇ ਦੂਿਜਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਕਰਨ ਅਤੇ ਹਰੇਕ ਤਰ੍ਹਾਂ ਦੇ ਅਨਿਆਂ, ਜੁਲਮ ਤੇ ਧੱਕੇਸ਼ਾਹੀ ਵਿਰੁੱਧ ਲੜਦਿਆਂ ਆਪਣੇ ਪ੍ਰਾਣ ਤੱਕ ਨਿਛਾਵਰ ਕੀਤੇ ਹਨ, ਜਿਨ੍ਹਾਂ ਜੰਗ ਲੜਦਿਆਂ ਕਦੇ ਵੀ ਨਿਹੱਥੇ ਅਤੇ ਭੱਜੇ ਜਾਂਦੇ ਵੈਰੀ ਤੇ ਵਾਰ ਨਹੀਂ ਕੀਤਾ, ਅਸੀਂ ਹਥਿਆਰਬੰਦ ਲਿੱਟੇ ਵਰਿੁੱਧ ਤਾਂ ਜੰਗ ਕਰਾਂਗੇ, ਪਰ ਮੈਂ ਆਪਣੇ ਜੀਊਂਦੇ ਜੀਅ ਕਿਸੇ ਵੀ ਨਿਰਦੋਸ਼ ਤੇ ਨਹਿੱਥੇ ਤਾਮਿਲ ਦਾ ਕਤਲ ਤੇ ਔਰਤਾਂ ਦੇ ਬਲਾਤਕਾਰ ਨਹੀਂ ਹੋਣ ਦਿਆਗਾਂ।” ਭਾਈ ਸਾਹਿਬ ਜੀ ਦੇ ਰੋਹ ਨੂੰ ਦੇਖਦਿਆਂ ਫੌਜੀਆਂ ਵੱਲੋਂ ਅਗ਼ਵਾ ਕਰਕੇ ਲਿਆਂਦੇ ਤਾਮਲਿ ਮਰਦਾਂ ਤੇ ਨੌਜਵਾਨ ਲੜਕੀਆਂ ਨੂੰ ਛੱਡਣਾ ਪਿਆ। ਇਸ ਘਟਨਾ ਦਾ ਪਤਾ ਜਦੋਂ ਲਿੱਟੇ ਮੁੱਖੀ "ਪ੍ਰਭਾਕਰਨ" ਨੂੰ ਲੱਗਾ ਤਾਂ ਉਹ ਭਾਈ ਸਾਹਿਬ ਜੀ ਦੀ ਸਿੱਖੀ ਸਿਧਾਂਤ ਨੂੰ ਪ੍ਰਣਾਈ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ।
ਸੰਨ ੧੯੮੮ ਵਿੱਚ ਆਪ ਜੀ ਦਾ ਅਨੰਦ ਕਾਰਜ ਬੀਬੀ ਹਰਜਿੰਦਰ ਕੌਰ ਸਪੁੱਤਰੀ ਮਾਤਾ ਦਵਿੰਦਰ ਕੌਰ ਤੇ ਪਿਤਾ ਭਾਈ ਸ਼ਿਵ ਸਿੰਘ ਜੀ ਵਾਸੀ ਬਰਿਆਰ ਨੇੜੇ ਘੁਮਾਣ ਨਾਲ ਹੋਇਆ। ਅਨੰਦ ਕਾਰਜ ਤੋਂ ਬਾਅਦ ਜਿਵੇਂ ਹੀ ਛੁੱਟੀ ਕੱਟ ਕੇ ਆਪ ਜੀ ਆਪਣੀ ਰੈਜੀਮੈਂਟ ਵਿੱਚ ਸ਼੍ਰੀ ਲੰਕਾ ਪਹੁੰਚੇ ਤਾਂ ਇਹਨਾਂ ਦੀ ਫੌਜੀ ਟੁੱਕੜੀ ਦਾ ਲਿੱਟੇ ਦੇ ਗੁਰੀਲੇਆਂ ਨਾਲ ਜ਼ਬਰਦਸਤ ਮੁਕਾਬਲਾ ਹੋ ਗਿਆ। ਜਿਸ ਵਿੱਚ ਅਨੇਕਾਂ ਭਾਰਤੀ ਫੌਜੀ ਤੇ ਲਿੱਟੇ ਗੁਰੀਲੇ ਮਾਰੇ ਗਏ। ਇਸ ਵਿੱਚ ਆਪ ਜੀ ਵੀ ਸਖਤ ਜ਼ਖ਼ਮੀ ਹੋ ਗਏ। ਵੱਖੀ ਵਿੱਚ ਗੋਲੀਆਂ ਦਾ ਬਰਸਟ ਵੱਜਣ ਕਾਰਨ ਇੱਕ ਗੁਰਦਾ ਛੱਲਣੀ ਹੋ ਗਿਆ ਜੋ ਕੱਢਣਾ ਪਿਆ। ਇਲਾਜ ਲਈ ਮਿਲਟਰੀ ਹਸਪਤਾਲ ਦਿੱਲੀ ਵਿੱਚ ਲੰਬਾ ਸਮਾਂ ਦਾਖਲ ਰਹੇ ਤੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਆਪਣੇ ਪਿੰਡ ਧਰਦੀਉ ਆ ਗਏ। ਪੂਰੀ ਤਰ੍ਹਾਂ ਠੀਕ ਹੋਣ ਲਈ ਆਪ ਜੀ ਨੂੰ ਕਾਫੀ ਸਮਾਂ ਲੱਗਾ।
ਗ੍ਰਿਫ਼ਤਾਰੀ
ਸੰਨ ੧੯੮੯ ਵਿੱਚ ਤੰਦਰੁਸਤ ਹੋ ਕੇ ਵਾਪਸ ਆਪਣੀ ਪਲਟੂਨ ਵਿੱਚ ਜਾਣ ਤੋਂ ਕੁੱਝ ਦਿਨ ਪਹਿਲਾਂ ਆਪ ਜੀ ਗੁਰੂ ਘਰ ਦਾ ਅਸ਼ੀਰਵਾਦ ਲੈਣ ਲਈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਗਏ। ਗੁਰਦੁਆਰਾ ਸਾਹਿਬ ਜੀ ਤੋਂ ਜਦੋਂ ਆਪ ਜੀ ਬੱਸ ਰਾਹੀਂ ਆਪਣੇ ਪਿੰਡ ਵਾਪਸ ਆ ਰਹੇ ਸਨ ਤਾਂ ਸਠਿਆਲਾ ਨੇੜੇ ਭਾਰਤੀ ਫੌਜ ਵਲੋਂ ਤਲਾਸ਼ੀ ਮੁਹੀਮ ਤਹਿਤ ਆਪ ਜੀ ਨੂੰ ਹੋਰ ਸਵਾਰੀਆਂ ਸਮੇਤ ਬੱਸ ਤੋਂ ਉਤਾਰ ਲਿਆ। ਫੌਜ ਨੇ ਮਰਦਾਂ ਤੇ ਔਰਤਾਂ ਨੂੰ ਵੱਖ-ਵੱਖ ਕਰਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਆਪ ਜੀ ਨੇ ਦੇਖਿਆ ਕਿ ਇੱਕ ਮਦਰਾਸੀ ਫੌਜੀ ਨੇ ਇੱਕ ਪੰਜਾਬੀ ਲੜਕੀ ਨਾਲ ਸਰੀਰਕ ਛੇੜਖਾਨੀ ਕੀਤੀ ਹੈ, ਤਾਂ ਸ਼੍ਰੀ ਲੰਕਾ ਵਿੱਚ ਭਾਰਤੀ ਫੌਜ ਵੱਲੋਂ ਨੌਜਵਾਨ ਲੜਕੀਆਂ ਨਾਲ ਕੀਤੇ ਜਾਂਦੇ ਬਲਾਤਕਾਰ ਦੇ ਦ੍ਰਿ੍ਸ਼ ਆਪ ਜੀ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗੇ, ਤੇ ਆਪ ਜੀ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਜੋ ਕੁੱਝ ਭਾਰਤੀ ਫੌਜ ਸ਼੍ਰੀ ਲੰਕਾ ਵਿੱਚ ਔਰਤਾਂ ਨਾਲ ਕਰਦੀ ਰਹੀ ਹੈ ਉਹ ਕੁੱਝ ਹੁਣ ਪੰਜਾਬ ਦੀਆਂ ਲੜਕੀਆਂ ਨਾਲ ਵੀ ਕਰੇਗੀ। ਆਪ ਜੀ ਤੋਂ ਇਹ ਸਹਾਰਿਆ ਨਾ ਗਿਆ। ਭਾਈ ਸਾਹਿਬ ਜੀ ਨੇ ਤੁਰੰਤ ਉਸ ਫੌਜੀ ਟੁੱਕੜੀ ਨੂੰ ਅਗਾਂਹ ਤੋਂ ਅਜੀਹੀ ਕਰਤੂਤ ਨਾ ਕਰਨ ਦੀ ਤਾੜਨਾ ਕੀਤੀ ਤੇ ਆਪਣਾ ਫੌਜੀ ਹੋਣ ਦਾ ਸਨਾਖਤੀ ਕਾਰਡ ਉਹਨਾਂ ਨੂੰ ਦਿਖਾਇਆ। ਪਰ ਫੌਜ ਵੱਲੋਂ ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਆਪ ਜੀ ਨੂੰ ਗ੍ਰਿਫ਼ਤਾਰ ਕਰਕੇ ਸ਼੍ਰੀ ਅੰਮ੍ਰਿਤਸਰ ਦੇ ਬਦਨਾਮ ਤਸੀਹਾ ਕੇਂਦਰ ਮਾਲ ਮੰਡੀ ਵਿੱਚ ਭੇਜ ਦਿੱਤਾ, ਜਿਥੇ ਇਹਨਾਂ ਉੱਤੇ ਬੇਤਹਾਸ਼ਾ ਤਸਦੱਦ ਕੀਤਾ ਗਿਆ। ਪਰਵਿਾਰ ਨੇ ਇਹਨਾਂ ਦੀ ੧੬ ਸਿੱਖ ਰੈਜੀਮੈਂਟ ਦੇ ਦਫ਼ਤਰ ਫਿਰੋਜ਼ਪੁਰ ਛਾਉਣੀ ਵਿਖੇ ਜਾ ਕੇ ਇਹਨਾਂ ਨੂੰ ਤਸੀਹਾ ਕੇਂਦਰ ਵਿੱਚੋਂ ਛੁਡਾਉਣ ਲਈ ਬੇਨਤੀ ਕੀਤੀ ਪਰ ਉਹਨਾਂ ਪਰਵਿਾਰ ਦੀ ਕੋਈ ਮੱਦਦ ਨਾ ਕੀਤੀ। ਮਾਲ ਮੰਡੀ ਵਿੱਚ ਕਈ ਦਿਨ ਤਸੀਹੇ ਦੇਣ ਤੋਂ ਬਾਅਦ ਭਾਈ ਸਾਹਿਬ ਜੀ ਤੇ ਝੂਠਾ ਕੇਸ ਪਾ ਕੇ ਕੇਂਦਰੀ ਜੇਲ੍ਹ ਗੁੰਮਟਾਲਾ ਅੰਮ੍ਰਿਤਸਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜਿੱਥੋਂ ਇੱਕ ਸਾਲ ਬਾਅਦ ਆਪ ਜੀ ਰਹਿਾਅ ਹੋ ਕੇ ਘਰ ਵਾਪਸ ਆਏ।
"ਬੱਬਰ ਖਾਲਸਾ" ਜੱਥੇਬੰਦੀ ਵਿੱਚ ਸ਼ਾਮਲ
ਸੰਨ ੧੯੯੦ ਵਿੱਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪ ਜੀ ਆਪਣੀ ਸਿੰਘਣੀ ਬੀਬੀ ਹਰਜਿੰਦਰ ਕੌਰ ਸਮੇਤ "ਬੱਬਰ ਖਾਲਸਾ" ਜੱਥੇਬੰਦੀ ਵਿੱਚ ਸ਼ਾਮਲ ਹੋ ਗਏ। ਤੇ ਭਾਈ ਸਾਹਿਬ ਸਿੰਘ ਫੌਜੀ ਤੇ ਭਾਈ ਮਲਕੀਤ ਸਿੰਘ ਫੌਜੀ ਦੇ ਨਾਮ ਹੇਠ ਰਣ ਤੱਤੇ ਵਿੱਚ ਜੂਝਣ ਲੱਗੇ। ਆਪ ਜੀ ਨੇ ਅਨੇਕਾਂ ਕਾਰਵਾਈਆਂ ਪੰਜਾਬ ਤੋਂ ਬਾਹਰ ਰਹਿ ਕੇ ਕੀਤੀਆਂ ਤੇ ਦੇਸ ਭਰ ਦੀਆਂ ਖੁਫੀਆ ਏਜੰਸੀਆਂ ਲਈ ਸਿਰਦਰਦੀ ਬਣ ਗਏ। ਉਹ ਭਾਈ ਸਾਹਿਬ ਜੀ ਦੀਆਂ ਪੈੜਾਂ ਨੱਪਣ ਲੱਗ ਪਈਆਂ। ਉਹਨਾਂ ਇੱਧਰ ਭਾਈ ਸਾਹਿਬ ਜੀ ਦੇ ਸਿਰ ਦਾ ਇਨਾਮ ਵਧਾਉਣਾ ਸ਼ੁਰੂ ਕਰ ਦਿੱਤਾ ਤੇ ਉੱਧਰ ਭਾਈ ਸਾਹਿਬ ਜੀ ਨੇ ਭਾਰਤੀ ਫੌਜ ਵਿਰੁੱਧ ਐਕਸ਼ਨ ਵਧਾ ਦਿੱਤੇ। ਇੱਕ ਘਟਨਾ ਵਿੱਚ ਭਾਈ ਸਾਹਿਬ ਜੀ ਦੀ ਸਿੰਘਣੀ ਗੰਭੀਰ ਜਖਮੀ ਹੋ ਗਈ। ਉਹਨਾਂ ਦੀ ਰੀੜ੍ਹ ਦੀ ਹੱਡੀ ਨੁਕਸਾਨੀ ਗਈ ਅਤੇ ਉਹ ਉੱਠਣ ਬੈਠਣ ਤੇ ਤੁਰਨ ਫਰਿਨ ਤੋਂ ਵੀ ਅਸਮਰੱਥ ਹੋ ਗਏ। ਭਾਈ ਸਾਹਿਬ ਜੀ ਉਹਨਾਂ ਨੂੰ ਇਲਾਜ ਲਈ ਦਿੱਲੀ ਲੈ ਆਏ ਤੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਵੀ ਦਿੱਲੀ ਨੂੰ ਬਣਾ ਲਿਆ।
ਦਿੱਲੀ ਵਿੱਚ ਇੱਕ ਜੁਝਾਰੂ ਐਕਸਨ ਦੀ ਯੋਜਨਾ ਬਣਾਉਂਦਿਆਂ ਆਪ ਜੀ ਦਾ ਇੱਕ ਸਾਥੀ ਅਗਸਤ ਦੇ ਸ਼ੁਰੂ ਵਿੱਚ ਦਿੱਲੀ ਪੁਿਲਸ ਦੇ ਹੱਥ ਆ ਗਿਆ। ਜਿਸ ਤੋਂ ਪੁਲਸ ਤਸ਼ਦੱਦ ਨਾ ਸਹਾਰਿਆ ਗਿਆ ਤੇ ਉਸ ਨੇ ਆਪ ਜੀ ਦਾ ਟਿਕਾਣਾ ਪੁਲਿਸ ਨੂੰ ਦੱਸ ਦਿੱਤਾ। ੧੧ ਅਗਸਤ ੧੯੯੨ ਦੀ ਸਵੇਰ ਦਿੱਲੀ ਪੁਲਿਸ ਕਮਸਿ਼ਨਰ ਦੀ ਅਗਵਾਈ ਹੇਠ ਪੁਲਸਿ, ਸੀ ਆਰ ਪੀ ਤੇ ਫੋਜੀ ਕਮਾਂਡੋਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੱਛਮ ਵਿਹਾਰ ਦਿੱਲੀ ਵਿਚਲੇ ਆਪ ਜੀ ਦੇ ਟਿਕਾਣੇ ਨੂੰ ਘੇਰ ਲਿਆ ਤੇ ਆਪ ਜੀ ਨੂੰ ਜੀਉਂਦਿਆਂ ਪਕੜਣ ਦੀ ਕੋਸ਼ਿਸ਼ ਕੀਤੀ। ਪਰ ਭਾਈ ਸਾਹਿਬ ਦੇ ਐਕਸ਼ਨ ਨੇ ਪਹਲਿਾ ਕਮਾਂਡੋ ਦਸਤਾ ਪਾਰ ਬੁਲਾ ਦਿੱਤਾ, ਜਿਸ ਤੇ ਬੁਖਲਾ ਕੇ ਚੜ ਕੇ ਆਈ ਫੌਜ ਨੇ ਤਾਬੜਤੋੜ ਗੋਲੀਆਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਤੇ ਇਹਨਾਂ ਦੀ ਸਿੰਘਣੀ ਨੇ ਮੋਰਚਾ ਮੱਲ ਕੇ ਮੁਕਾਬਲਾ ਸ਼ੁਰੂ ਕਰ ਦਿੱਤਾ। ਮੁਕਾਬਲਾ ਸ਼ੁਰੂ ਹੋਏ ਨੂੰ ੫ ਪੰਜ ਘੰਟੇ ਬੀਤ ਗਏ ਸਨ, ਅਨੇਕਾਂ ਕਮਾਂਡੋ, ਸੀ ਆਰ ਪੀ ਤੇ ਪੁਿਲਸ ਵਾਲੇ ਮਾਰੇ ਜਾ ਚੁੱਕੇ ਸਨ ਪਰ ਇਹ ਸਾਰੇ ਰਲ ਕੇ ਵੀ ਭਾਈ ਸਾਹਿਬ ਤੇ ਉਹਨਾਂ ਦੀ ਸਿੰਘਣੀ ਦਾ ਵਾਲ ਵੀ ਵਿੰਗਾ ਨਹੀਂ ਸੀ ਕਰ ਸਕੇ।
ਕੋਈ ਵਾਹ ਪੇਸ਼ ਨਾ ਚੱਲਦੀ ਦੇਖ ਕੇ ਫ਼ੌਜੀ ਕਮਾਂਡੋ ਇਹਨਾਂ ਦੇ ਘਰ ਦੀ ਪਿਛਲੀ ਕੰਧ ਤੋਂ ਛੱਤ ਤੱਕ ਪਹੁੰਚੇ ਤੇ ਛੱਤ ਪਾੜ ਕੇ ਵਿੱਚੋਂ ਜਹਿਰੀਲੀ ਗੈਸ ਦੇ ਗੋਲੇ ਸੁੱਟ ਕੇ ਦੋਹਾਂ ਸਿੰਘ ਸਿੰਘਣੀ ਨੂੰ ਸ਼ਹੀਦ ਕਰ ਦਿੱਤਾ। ੫ ਘੰਟੇ ਤੋਂ ਵੱਧ ਚੱਲੇ ਇਸ ਮੁਕਾਬਲੇ ਵਿੱਚ ਭਾਰਤੀ ਫੋਰਸਾਂ ਦਾ ਹੱਦੋਂ ਵੱਧ ਨੁਕਸਾਨ ਹੋ ਗਿਆ ਸੀ। ਉਹ ਏਨਾ ਭੈਭੀਤ ਹੋ ਗਏ ਕਿ ਇਹਨਾਂ ਦੀਆਂ ਸ਼ਹੀਦ ਦੇਹਾਂ ਨੇੜੇ ਮੁਹੱਲਾ ਵਾਸੀਆਂ ਨੂੰ ਭੇਜ ਕੇ ਇਹਨਾਂ ਦੇ ਮ੍ਰਤਿਕ ਹੋਣ ਦੀ ਤਸੱਲੀ ਕੀਤੀ ਪਰ ਫੇਰ ਵੀ ਇਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਦੂਰੋਂ ਇਹਨਾਂ ਦੀਆਂ ਮ੍ਰਤਿਕ ਦੇਹਾਂ ਨੂੰ ਗੋਲੀਆਂ ਦੇ ਕਈ ਬਰਸਟ ਮਾਰ ਕੇ ਨੇੜੇ ਗਏ। ਭਾਰਤੀ ਫੋਰਸਾਂ ਨੂੰ ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਜਦੋਂ ਭਾਈ ਸਾਹਿਬ ਜੀ ਦੀ ਗੰਨ ਵਿੱਚੋਂ ਚੱਲੇ ਖਾਲੀ ਕਾਰਤੂਸਾਂ ਦੀ ਗਿਣਤੀ ਕੀਤੀ ਤਾਂ ਇਹ ਉਨੀਂ ਹੀ ਸੀ ਜਿੰਨੇ ਭਾਰਤੀ ਫੋਰਸਾਂ ਦੇ ਜਵਾਨ ਮਰੇ ਜਾਂ ਜਖਮੀ ਹੋਏ। ਭਾਵ ਭਾਈ ਸਾਹਿਬ ਜੀ ਦੀ ਚਲਾਈ ਹਰੇਕ ਗੋਲੀ ਭਾਰਤੀ ਫੋਰਸਾਂ ਦੇ ਜਵਾਨਾਂ ਨੂੰ ਵਿੰਨਦੀ ਰਹੀ।
ਦਿੱਲੀ ਵਿੱਚ ਹੋਏ ਇਸ ਵੱਡੇ ਮੁਕਾਬਲੇ ਦੀ ਗੂੰਜ ਲੋਕ ਸਭਾ ਤੱਕ ਵੀ ਗਈ ਤੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਇਸ ਘਟਨਾ ਤੇ ਬੁਰੀ ਤਰਾਂ ਘੇਰਿਆ, ਜਿਸ ਕਾਰਨ ਕਾਂਗਰਸੀ ਲੋਕ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਇਸ ਤੇ ਸਫ਼ਾਈ ਦੇਣੀ ਪਈ ਤੇ ਲੋਕ ਸਭਾ ਵਿੱਚ ਇਸ ਘਟਨਾ ਤੇ ਚਰਚਾ ਵੀ ਕਰਵਾਉਣੀ ਪਈ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ "ਲਾਲ ਕ੍ਰਿਸ਼ਨ ਅਡਵਾਨੀ" ਨੇ ਇਸ ਮੁਕਾਬਲੇ ਤੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਸੀ "ਪੰਜਾਬ ਦਾ ਅੱਤਵਾਦ ਹੁਣ ਦਿੱਲੀ ਤੱਕ ਪੈਰ ਪਸਾਰ ਚੁੱਕਾ ਹੈ ਤੇ ਇਹ ਏਨਾ ਤਾਕਤਵਰ ਹੈ ਕਿ ਦਿੱਲੀ ਪੁਲਸਿ, ਸੀ ਆਰ ਪੀ ਤੇ ਹਥਿਆਰਬੰਦ ਕਮਾਂਡੋ ਵੀ ਇਸ ਦੇ ਸਾਹਮਣੇ ਕਮਜ਼ੋਰ ਸਾਬਤ ਹੋਏ ਹਨ। ੨ ਅੱਤਵਾਦੀਆਂ - ਇੱਕ ਮਰਦ ਤੇ ਇੱਕ ਔਰਤ ਨੂੰ ਮਾਰਨ ਲਈ ਜਹਿਰੀਲੀ ਗੈਸ ਦਾ ਸਹਾਰਾ ਲੈਣਾ ਪਿਆ ਜੋ ਕਾਂਗਰਸ ਦੇ ਮੱਥੇ ਤੇ ਹਮੇਸ਼ਾ ਕਲੰਕ ਰਹੇਗਾ।”
ਇਸ ਮੁਕਾਬਲੇ ਨੇ ਸ਼ਹੀਦ ਭਾਈ ਮੂਰਤਾ ਸਿੰਘ ਫੌਜੀ ਜੀ ਦੇ ਉਹ ਬੋਲ ਪੁਗਾਏ ਸਨ ਜੋ ਉਹ ਬੋਲਿਆ ਕਰਦੇ ਸਨ "ਭਾਰਤੀ ਫੋਰਸਾਂ ਮੈਨੂੰ ਸੁੱਤੇ ਪਏ ਨੂੰ ਕਿਤੇ ਬੇਹੋਸ਼ ਕਰਕੇ ਮੇਰੀਆਂ ਬਾਹਵਾਂ ਨਾ ਬੰਨ ਲੈਣ, ਜੇ ਮੇਰੇ ਹੱਥ ਖੁੱਲੇ ਰਹੇ ਤਾਂ ਭਾਰਤੀ ਫੋਰਸਾਂ ਨੂੰ ਦਿਨੇ ਤਾਰੇ ਦਿਖਾ ਦਿਆਂਗਾ।” ਭਾਈ ਸਾਹਿਬ ਜੀ ਤੇ ਇਹਨਾਂ ਦੀ ਸਿੰਘਣੀ ਨੇ ਜੂਝਦਿਆਂ ਕਈ ਕਾਰਨਾਮੇ ਕੀਤੇ। ਦਿੱਲੀ ਦਾ ਇਹ ਮੁਕਾਬਲਾ ਉਹਨਾਂ ਦੇ ਜੁਝਾਰੂ ਐਕਸਨਾਂ ਦਾ ਸ਼ਿਖਰ ਸੀ ਜਿਸ ਨੇ ਸਿੱਧ ਕਰ ਦਿੱਤਾ ਸੀ ਕਿ ਜਜ਼ਬਾ ਹੋਣਾ ਚਾਹੀਦਾ "ਦਿੱਲੀ ਤਾਂ ਸਿੰਘਾਂ ਲਈ ਬਿੱਲੀ ਹੈ ਜਦੋਂ ਮਰਜ਼ੀ ਮਾਰ ਲਈਏ" ਅਦਾਰਾ ਪੰਥਕ.org ਇਹਨਾਂ ਮਰਜੀਵੜਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲੱਖ ਵਾਰ ਪ੍ਰਣਾਮ ਕਰਦਾ ਹੈ।
- Panthic.Org Bureau
Correspondence by Bhai Moorta Singh to his family: