The Tragic Journey of the Sikligars - Part 3
ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ।
ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਸ਼ 'ਸ਼ਿਕਲੀਗਰ' ਦਾ ਖਿਤਾਬ ਮਿਲਣ ਤੋਂ ਲੈ ਕੇ ਅੱਜ ਤੱਕ ਇਹ ਭਾਈਚਾਰਾ ਸ਼ਸ਼ਤਰ ਬਣਾਉਣ ਦੀ ਪ੍ਰੰਪਰਾ ਨੂੰ ਗੁਰੂ ਉਪਦੇਸ਼ ਵਜੋਂ ਕਮਾ ਰਿਹਾ ਹੈ। ਇਹਨਾਂ ਦੇ ਸ਼ਸ਼ਤਰਾਂ ਪ੍ਰਤੀ ਪ੍ਰੇਮ ਪਿਆਰ ਤੇ ਚਾਅ ਸਦਕਾ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿਕਲੀਗਰ ਭਾਈਚਾਰੇ ਨੂੰ ਵਿਸ਼ੇਸ ਤੌਰ ਤੇ ਸਤਿਕਾਰ ਭੇਟ ਕੀਤਾ ਜਾਂਦਾ ਹੈ। ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਬੀਰ- ਰਸੀ ਸਿੱਖ ਤਿਉਹਾਰ ਹੋਲਾ-ਮੁਹੱਲਾ ਅਤੇ ਦੁਸ਼ਹਿਰਾ ਵਿੱਚ ਸਿਕਲੀਗਰ ਭਾਈਚਾਰੇ ਦੀ ਸ਼ਮੂਲੀਅਤ ਵਿਸ਼ੇਸ਼ ਰੂਪ ਵਿੱਚ ਹੁੰਦੀ ਹੈ ।
ਪੁਰਾਤਨ ਸਮੇਂ ਤੋਂ ਹੀ ਚਲੀ ਆ ਰਹੀ ਮਰਿਆਦਾ ਅਨੁਸਾਰ ਖਾਸ ਮੋਕਿਆਂ ਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਇਸ਼ਨਾਨ ਸੇਵਾ ਅਤੇ ਇਥੋਂ ਦੇ ਤੋਸ਼ੇਖਾਨੇ ਵਿੱਚ ਪਏ ਕਈ ਸ਼ਸ਼ਤਰਾਂ ਦੀ ਸੋਧ-ਸੁਧਾਈ, ਪਾਲਿਸ਼ ਅਤੇ ਇਸ਼ਨਾਨ ਦੀ ਸੇਵਾ ਖਾਸ ਤੌਰ ਤੇ ਸਿਕਲੀਗਰਾਂ ਭਾਈਚਾਰੇ ਤੋਂ ਕਰਵਾਈ ਜਾਂਦੀ ਹੈ। ਪੰਥਕ ਸਫਾ ਅੰਦਰ ਸਿਕਲੀਗਰ ਭਾਈਚਾਰੇ ਨੂੰ ਮਿਲ ਰਿਹਾ ਸਤਿਕਾਰ ਅੱਜ ਤੱਕ ਕਾਇਮ ਹੈ। ਇਸੇ ਤਰਾਂ ਹੀ ਸਿੱਖ ਤਿਉਹਾਰ ਹੋਲਾ-ਮੁਹੱਲਾ ਅਤੇ ਦੁਸਹਿਰਾ ਸਮੇਂ ਨਿਕਲਣ ਵਾਲੇ ਮਹਾਨ ਨਗਰ ਕੀਰਤਨਾਂ ਵਿੱਚ 'ਹੱਲਾ ਬੋਲ ਪ੍ਰੰਪਰਾ ਸਮੇਂ ਸਿਕਲੀਗਰ ਸਿੱਖਾਂ ਦੀਆਂ ਸ਼ਸਤਰ ਧਾਰੀ ਟੁੱਕੜੀਆਂ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੁੰਦੀਆਂ ਹਨ। ਇਹਨਾਂ ਇਤਿਹਾਸਿਕ ਹਾਜ਼ਰੀਆਂ ਵਿੱਚ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਕਰਨਾਟਕ, ਮਹਾਰਾਸ਼ਟਰ ਅਤੇ ਪੰਜਾਬ ਤੋਂ ਵੀ ਸਿਕਲੀਗਰ ਭਾਈਚਾਰਾ ਹੁੰਮ- ਹੁੰਮਾ ਕੇ ਪਹੁੰਚਦਾ ਹੈ, ਅਤੇ ਇਹਨਾਂ ਦੀਆਂ ਸ਼ਸ਼ਤਰਧਾਰੀ ਟੁੱਕੜੀਆਂ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਸਿਰਪਾਉ ਦੀ ਬਖਸ਼ਿਸ਼ ਦੇ ਕੇ ਸਨਮਾਨਤ ਵੀ ਕੀਤਾ ਜਾਂਦਾ ਹੈ।
ਸਿਕਲੀਗਰ ਸਿੱਖਾ ਵੱਲੋਂ ਗੁਰੂ ਕਾਲ ਸਮੇਂ ਤੋਂ ਗੁਰੂ ਸਾਹਿਬ ਜੀ ਨੂੰ ਸ਼ਸ਼ਤਰ ਭੇਂਟ ਪ੍ਰੰਪਰਾ ਤਹਿਤ ਹਰ ਸਾਲ ਹੋਲਾ ਮੁਹੱਲਾ ਅਤੇ ਦੁਸਿਹਰਾ ਤੇ ਕਾਫੀ ਮਿਹਨਤ ਨਾਲ ਹੱਥੀ ਤਿਆਰ ਕੀਤੇ ਕੁਝ ਸ਼ਸ਼ਤਰ ਵੀ ਤਖਤ ਸ਼੍ਰੀ ਹਜ਼ੂਰ ਸਾਹਿਬ ਨੂੰ ਭੇਂਟ ਕੀਤੇ ਜਾਦੇ ਹਨ। ਜਿੰਨਾਂ ਵਿੱਚੋਂ ਸਭ ਤੋਂ ਵਧੀਆ ਸ਼ਸ਼ਤਰਾਂ ਨੂੰ ਤਖਤ ਸਾਹਿਬ ਤੇ ਸਥਿਤ ਤੋਸ਼ੇ ਖਾਨੇ ਵਿੱਚ ਸੰਭਾਲ ਲਿਆ ਜਾਦਾਂ ਹੈ।ਸਿਕਲੀਗਰ ਭਾਈਚਾਰੇ ਦਾ ਗੁਰੂ ਸਾਹਿਬ ਜੀ ਅਤੇ ਤਖਤ ਸਾਹਿਬਾਨ ਨਾਲ ਬਣਿਆ ਪ੍ਰੇਮ ਸਤਿਕਾਰ ਦਾ ਇਹ ਰਿਸ਼ਤਾ ਹੁਣ ਤੱਕ ਅਟੁੱਟ ਹੈ।ਸਿੱਖ ਪੰਥ ਨੂੰ ਚਾਹੀਦਾ ਹੈ ਤੇ ਬਾਕੀ ਚਾਰ ਤਖਤਾਂ ਤੇ ਵੀ ਸਿਕਲੀਗਰ ਭਾਈਚਾਰੇ ਨੂੰ ਅਜਿਹਾ ਹੀ ਪਿਆਰ ਸਤਿਕਾਰ ਦੇਵੇ। ਤਾਂ ਜੋ ਪੰਥਕ ਸਫਾ ਅੰਦਰ ਸਿਕਲੀਗਰ ਭਾਈਚਾਰੇ ਦੀ ਪਹਿਚਾਨ ਹੋਰ ਵੀ ਨਿਖਰ ਕੇ ਸਾਹਮਣੇ ਆਵੇ ਅਤੇ ਇਹ ਭਾਈਚਾਰਾ ਗੁਰੂ ਸਾਹਿਬਾਨ ਅਤੇ ਸ਼ਸ਼ਤਰਾਂ ਪ੍ਰਤੀ ਪ੍ਰੇਮ ਪਿਆਰ ਚਾਉ ਦੀ ਪ੍ਰੰਪਰਾ ਆਪਣੀ ਆਉਣ ਵਾਲੀਆਂ ਪੀੜੀਆਂ ਤੱਕ ਕਾਇਮ ਰੱਖੇ।
ਹੁਣ ਤੱਕ ਪ੍ਰਾਪਤ ਮੱਧਪ੍ਰਦੇਸ਼ ਦੇ ਕੇਵਲ ਪੰਜ ਕੁ ਜਲਿਆ ਦੇ ਵੇਰਵੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਇਹ ਵੇਰਵੇ ਬੱਸ਼ਕ ਮੱਧਪ੍ਰਦੇਸ਼ ਦੇ ੫ ਜ਼ਿਲਿਆ ਦੇ ਹਨ। ਅਤੇ ਹੋਰਨਾ ਵੇਰਵਿਆਂ ਦੀ ਉਡੀਕ ਹੈ। ਜਦਂੋ ਕਿ ਗੈਰ ਸਰਕਾਰੀ ਸੂਤਰਾਂ ਅਨੁਸਾਰ ੨੫੦ ਤੋਂ ੩੦੦ ਸਿਕਲੀਗਰ ਅਜੇ ਵੀ ਘਰਾਂ ਤੋਂ ਪੁਲਿਸ ਦੇ ਡਰ ਕਾਰਨ ਫਰਾਰ ਦੱਸੇ ਜਾਦੇ ਹਨ। ਜਿਨਾਂ ਦੇ ਘਰਾਂ ਦੀ ਹਾਲਤ ਬਹੁਤ ਹੀ ਨਿਘਰ ਚੁੱਕੀ ਹੈ। ਪਿਛਲੇ ਸਮੇਂ ਇੰਦੋਰ ਦੀ ਸ਼੍ਰੀ ਗੁਰੂ ਸਿੰਘ ਸਭਾਂ, ਦਿੱਲੀ ਕਮੇਟੀ, ਸ਼ਿਰੋਮਣੀ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਬੇਟਮਾ ਸਾਹਿਬ ਇੰਦੋਰ ਵਿੱਖੇ ਸਿਕਲੀਗਰ ਸਿੱਖਾਂ ਤੇ ਪਾਏ ਜਾ ਰਹੇ ਝੂਠੇ ਕੇਸਾਂ ਨੂੰ ਹੱਲ ਕਰਵਾਉਣ ਲਈ ਸਿਕਲੀਗਰ ਮਹਾ ਪੰਚਾਇਤ ਸਮੇਲਨ ਦਾ ਢੁਕਵੰਜ ਵੀ ਰਚਿਆ ਗਿਆ ਸੀ। ਜਿਸਨੂੰ ਸੁਚੇਤ ਸਿੱਖ ਪਹਿਲਾ ਹੀ ਰੱਦ ਕਰ ਚੁੱਕੇ ਹਨ। ਅਤੇ ਇਹ ਪ੍ਰਮਾਨਿਤ ਵੀ ਹੋ ਚੁੱਕਾ ਹੈ ਕਿ ਇਹ ਸੰਮੇਲਨ ਸੰਘ ਪਰਿਵਾਰ ਦੇ ਮਨਸੂਬਿਆਂ ਤਹਿਤ ਹੋਰ ਸਿਕਲੀਗਰ ਸਿੱਖਾਂ ਨੂੰ ਫਸਾਉਣ ਲਈ ਕੀਤਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਇਸ ਮਹਾ ਸੰਮੇਲਨ ਦੇ ਕੋਈ ਵੀ ਸਾਰਥਕ ਨਤੀਜੇ ਨਹੀਂ ਨਿਕਲੇ। ਅਤੇ ਨਾ ਹੀ ਕਿਸੇ ਦੀ ਰਿਹਾਈ ਕਰਵਾਈ ਗਈ।
ਅੱਜ ਬਹੁਤ ਸਾਰੇ ਸਿੱਖ ਐਨਜੀਉ ਸਵੈ ਸੇਵੀ ਸੰਸਥਾਵਾ ਵੱਲੋਂ ਯੂਟਿਊਬ ਵੀਡੀਓ, ਅਖਬਾਰਾ ਅਤੇ ਚੈਨਲਾ ਰਾਹੀਂ ਸ਼ਿਕਲੀਗਰਾਂ ਦੀ ਭਲਾਈ ਲਈ ਬਹੁਤ ਸਾਰੇ ਬਿਆਨ ਦਾਗੇ ਜਾ ਰਹੇ ਹਨ। ਅਤੇ ਵਿਦੇਸ਼ਾ ਤੋ ਫੰਡ ਵੀ ਇੱਕਠੇ ਕੀਤੇ ਜਾ ਰਹੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮਹੀਨੇ ਸਾਲ ਬੀਤਣ ਦੇ ਬਾਵਜੂਦ ਵੀ ਕਿਸੇ ਸਿਕਲੀਗਰ ਦੀ ਕਾਨੂੰਨੀ ਚਾਰਜੋਈ ਕਰਕੇ ਜਮਾਨਤ ਜਾ ਰਿਹਾਈ ਨਹੀਂ ਕਰਵਾਈ ਗਈ। ਇਸ ਲਈ ਅਸੀਂ ਇਸ ਲੇਖ ਦੇ ਅੰਤ ਵਿਚ ਅਜਿਹੇ ਦਰਦਮੰਦ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਜੇਕਰ ਉਹ ਹਕੀਕੀ ਤੋਰ ਤੇ ਕੁੱਝ ਕਰਨਾ ਚਾਹੰਦੇ ਹਨ ਤਾਂ ਪੀੜਿਤ ਸਿਕਲੀਗਰ ਪਰਿਵਾਰਾਂ ਨਾਲ ਸਿੱਧੇ ਸੰਪਰਕ ਕਰਨ। ਜਰੂਰਤ ਸਮਝਣ ਤੇ ਅਜਿਹੇ ਪਰਿਵਾਰਾਂ ਦੇ ਨਾਮ ਪਤੇ ਵੀ ਮੁਹੱਈਆਂ ਕਰਵਾਏ ਜਾ ਸਕਦੇ ਹਨ।