A Khalsa Press Publication, ISSN: 1930-0107

PANTHIC.org


"ਬਦਲੇ ਸਮੇ ਤੇ ਵਕਤ ਕਈ ਬਦਲੇ, ਬਦਲ ਗਏ ਕਈ ਸਮਾਂ ਬਦਲਾਉਣ ਵਾਲੇ।
ਘੋਰ ਸਮੇ ਦੇ ਘੇਰ ਨੇ ਕਈ ਘੇਰੇ, ਘੋਰ ਸਮੇ ਨੂੰ ਘੇਰ ਕਏ ਪਾਉਣ ਵਾਲੇ।
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲਦੀ ਨਹੀ, ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ।
ਓ ਕੌਣ ਜੰਮਿਐ ਸਾਨੂੰ ਜੋ ਮੇਟ ਸਕਦੈ, ਮਿਟ ਜਾਣਗੇ ਸਾਨੂੰ ਮਿਟਾਉਣ ਵਾਲੇ।"

-

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

October 24, 2012
Author/Source: ਬਿਜਲਾ ਸਿੰਘ (Bijla Singh)

Answers to Misconceptions about Sant Jarnail Singh Ji


ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ । ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।

ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।

ਅੱਤਵਾਦੀ ਕੌਣ? ਗ੍ਰਿਫਤਾਰੀ ਦਾ ਬਹਾਨਾ

ਹਿੰਦੂ ਸਰਕਾਰ ਵੱਲੋਂ ਆਮ ਬਹਾਨਾ ਲਾਇਆ ਜਾਂਦਾ ਹੈ ਕਿ ਸੰਤ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਦਰਬਾਰ ਸਾਹਿਬ ਫੌਜ ਭੇਜਣੀ ਜਰੂਰੀ ਸੀ । ਸੰਤ ਜਰਨੈਲ ਸਿੰਘ ਜੀ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅੱਤਵਾਦੀ ਸਨ ਜਿਸ ਕਰਕੇ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਕਿ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾ ਸਕੇ । ਇਹ ਇਲਜ਼ਾਮ ਬਿਲਕੁਲ ਨਿਰਅਧਾਰ ਹੈ ।
ਅਪ੍ਰੈਲ 1984 ਵਿੱਚ ਸਰਕਾਰ ਨੇ ਪ੍ਰੋਫੈਸਰ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਪਰ ਬਾਹਰ ਆ ਕੇ ਉਸਨੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ ਅਤੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਦਿੱਤੀ । ਪੰਜਾਬ ਦੇ ਗਵਰਨਰ ਪਾਂਡੇ ਨੇ ਆਪਣੇ ਖਾਸ ਅਫਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਇਹ ਸਲਾਹ ਪਾਸ ਹੋਈ ਕਿ ਦਰਬਾਰ ਸਾਹਿਬ ਫੌਜ ਨਾ ਭੇਜੀ ਜਾਵੇ । ਪਾਂਡੇ ਨੇ ਇੰਦਰਾ ਗਾਂਧੀ ਨੂੰ ਆਪਣੇ ਵੱਲੋਂ ਚਿੱਠੀ ਵੀ ਲਿਖੀ ਅਤੇ ਨਾਲ ਹੀ ਪੀ.ਸੀ.ਐਲਗਜੈਂਡਰ ਨੂੰ ਵੀ ਫੋਨ ਕਰਕੇ ਦੱਸਿਆ ਜੋ ਕਿ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ ਪਰ ਕੋਈ ਅਸਰ ਨਾ ਹੋਇਆ । ਆਖਰਕਾਰ ਪਾਂਡੇ ਨੇ ਅਸਤੀਫਾ ਦੇ ਦਿੱਤਾ ।

ਜਨਰਲ ਸਿਨਹਾ ਦਾ ਕਹਿਣਾ ਹੈ ਕਿ "ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਮੇਰੀ ਰਾਇ ਪੁੱਛੀ ਤਾਂ ਮੈਂ ਇਸਦੀ ਵਿਰੋਧਤਾ ਕੀਤੀ" ਜਿਸ ਕਾਰਨ ਉਸਨੂੰ ਆਪਣੀ ਤਰੱਕੀ ਤੋਂ ਹੱਥ ਧੋਣੇ ਪਏ ਅਤੇ ਵੈਦਿਆ ਨੂੰ ਚੀਫ ਔਫ ਆਰਮੀ ਬਣਾ ਦਿੱਤਾ ਗਿਆ । ਗੁਰਦੇਵ ਸਿੰਘ, ਅੰਮ੍ਰਿਤਸਰ ਦਾ ਮੈਜਿਸਟਰੇਟ, ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਕੁੱਝ ਹਫਤੇ ਪਹਿਲਾਂ ਗਵਰਨਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਵਿਚੋਂ ਕਿਸੇ ਨੂੰ ਵੀ ਗ੍ਰਿਫਤਾਰ ਕਰਵਾ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨੇ ਨਾ ਸੁਣੀ ।

29 ਅਪ੍ਰੈਲ 1984 ਵਾਲੇ ਦਿਨ ਚੰਡੀਗੜ੍ਹ ਵਿੱਚ ਭਰੀ ਸਭਾ ਵਿੱਚ ਪੱਤਰਕਾਰਾਂ ਨੇ ਰਾਜੀਵ ਗਾਂਧੀ ਤੋਂ ਪੁੱਛਿਆ ਕਿ 'ਕੀ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ।' ਤਾਂ ਉਸ ਉੱਤਰ ਦਿੱਤਾ ਕਿ ਤੁਸੀਂ ਆਪ ਜਾਚ ਲਵੋ । ਪੱਤਰਕਾਰਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਇੱਕ ਹੋਰ ਸਵਾਲ ਪੁੱਛਿਆ 'ਕੀ ਤੁਹਾਡੇ ਖਿਆਲ ਵਿੱਚ ਉਹ (ਸੰਤ ਜੀ) ਇੱਕ ਰਾਜਸੀ ਨੇਤਾ ਹਨ।' ਇਸ ਦੇ ਉਤਰ ਵਿੱਚ ਰਾਜੀਵ ਨੇ ਕਿਹਾ ਕਿ 'ਉਹ ਇੱਕ ਧਾਰਮਿਕ ਨੇਤਾ ਹਨ ਅਤੇ ਉਹਨਾਂ ਨੇ ਹੁਣ ਤੱਕ ਕੋਈ ਰਾਜਸੀ ਝੁਕਾਅ ਪ੍ਰਗਟ ਨਹੀਂ ਕੀਤਾ ।' ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਮਹੀਨੇ ਬਾਅਦ ਸੰਤ ਜੀ ਧਾਰਮਿਕ ਨੇਤਾ ਤੋਂ ਅੱਤਵਾਦੀ ਕਿਵੇਂ ਬਣ ਗਏ ।

ਅਰੁਨ ਸ਼ੌਰੀ ਲਿਖਦਾ ਹੈ "ਜਿਤਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇਕ ਨਿਰਦੋਸ਼ ਆਦਮੀ ਹੈ ਅਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ" । (ਇੰਡੀਆ ਟੁਡੇ, 31 ਦਸੰਬਰ 1983, ਪੰਨਾ 36)

ਇਸ ਸਵਾਲ ਦਾ ਜਵਾਬ ਸਰਕਾਰ ਕੋਲ ਕੋਈ ਨਹੀਂ ਕਿ ਇਤਨੇ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ ਗਿਆ। ਸਰਕਾਰ ਨੇ ਕਿਸੇ ਸਿੱਖ ਸੰਸਥਾ, ਲੀਡਰ ਜਾਂ ਅਕਾਲੀਆਂ ਨਾਲ ਸੰਪਰਕ ਨਹੀਂ ਕੀਤਾ ਕਿ ਉਹ ਸੰਤ ਜੀ ਨੂੰ ਗ੍ਰਿਫਤਾਰ ਹੋਣ ਲਈ ਕਹਿਣ ਜਾਂ ਦਰਬਾਰ ਸਾਹਿਬ ਵਿਚੋਂ ਕੱਢ ਦੇਣ । ਸ਼੍ਰੋਮਣੀ ਕਮੇਟੀ ਨੇ ਕਈ ਵਾਰੀ ਸਰਕਾਰ ਕੋਲੋਂ ਇਹ ਪੁੱਛ ਕੀਤੀ ਕਿ ਸਰਕਾਰ ਕਿੰਨ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਕੋਈ ਜਵਾਬ ਨਾ ਆਇਆ ।

ਸੰਤ ਜੀ 24 ਘੰਟੇ ਦਰਬਾਰ ਸਾਹਿਬ ਲੁਕੇ ਨਹੀਂ ਰਹਿੰਦੇ ਸਨ ਬਲਕਿ ਸਾਰੇ ਭਾਰਤ ਵਿੱਚ ਪ੍ਰਚਾਰ ਦੇ ਦੌਰੇ ਤੇ ਜਾਂਦੇ ਸਨ ਜਿਥੋਂ ਉਨ੍ਹਾਂ ਨੂੰ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਇਹ ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਸੰਤ ਜੀ ਨੂੰ ਪਹਿਲਾਂ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਫਿਰ ਕੋਈ ਠੋਸ ਸਬੂਤ ਨਾ ਹੋਣ ਦੀ ਸੂਰਤ ਵਿੱਚ ਬਰੀ ਕਰ ਦਿੱਤਾ ਗਿਆ ਸੀ । ਇੱਕ ਵਾਰ ਤਾਂ ਸੰਤ ਜੀ ਨੇ 50 ਸਿੰਘਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਘਰ ਜਾ ਕੇ ਗ੍ਰਿਫਤਾਰੀ ਦਿੱਤੀ ਸੀ । ਜਦੋਂ ਪੁਲਿਸ ਨੇ ਸੰਤ ਜੀ ਦੀ ਗ੍ਰਿਫਤਾਰੀ ਦੇ ਵਰੰਟ ਕੱਢੇ ਸਨ ਤਾਂ ਸੰਤ ਜੀ ਨੇ ਆਪ ਮਹਿਤੇ ਚੌਂਕ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ । ਇਹਨ੍ਹਾਂ ਸਭ ਗਵਾਹੀਆਂ ਦੇ ਬਾਅਦ ਇਹ ਕਹਿਣਾ ਕਿ ਸੰਤ ਜੀ ਅਕਾਲ ਤਖਤ ਵਿੱਚ ਲੁਕੇ ਹੋਏ ਸਨ ਅਤੇ ਸਰਕਾਰ ਉਹਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਬਿਲਕੁਲ ਝੂਠ ਹੈ ।

ਜੇ ਸੰਤ ਜੀ ਸਚਮੁੱਚ ਲੁਕੇ ਹੋਏ ਹੁੰਦੇ ਤਾਂ ਉਨ੍ਹਾਂ ਨੇ ਅਨੇਕਾਂ ਵਾਰ ਆਪ ਹੀ ਕਿਉਂ ਗ੍ਰਿਫਤਾਰੀ ਦਿੱਤੀ ਅਤੇ ਜੇ ਉਹ ਅੱਤਵਾਦੀ ਸਨ ਤਾਂ ਸਰਕਾਰ ਨੇ ਹਮੇਸ਼ਾਂ ਉਨ੍ਹਾਂ ਨੂੰ ਰਿਹਾਅ ਕਿਉਂ ਕੀਤਾ। ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਨੇ ਕੋਈ ਵਰੰਟ ਨਹੀਂ ਕੱਢਿਆ ਅਤੇ ਨਾ ਹੀ ਕੋਈ ਸੰਤ ਜੀ ਦੇ ਵਿਰੁੱਧ ਕੋਈ ਇਲਜ਼ਾਮ ਹੀ ਸੀ ਫਿਰ ਗ੍ਰਿਫਤਾਰੀ ਕਿਸ ਗੱਲ ਦੀ। ਫਿਰ ਗ੍ਰਿਫਤਾਰ ਕਰਨ ਲਈ ਪੁਲਿਸ ਭੇਜੀ ਜਾਂਦੀ ਹੈ ਨਾ ਕਿ ਟੈਂਕਾਂ ਤੋਪਾਂ ਨਾਲ ਲੈਸ ਹੋਈ ਫੌਜ ਅਤੇ ਸੀ ਆਰ ਪੀ । ਫੌਜ ਤਾਂ ਸਿਰਫ ਦੁਸ਼ਮਣ 'ਤੇ ਹਮਲਾ ਕਰਨ ਲਈ ਵਰਤੀ ਜਾਂਦੀ ਹੈ । ਕਦੀ ਕਿਸੇ ਸਰਕਾਰ ਨੇ ਕਿਸੇ ਨੂੰ ਆਪਣੇ ਹੀ ਦੇਸ਼ ਵਿੱਚ ਗ੍ਰਿਫਤਾਰ ਕਰਨ ਲਈ ਫੌਜ ਨੂੰ ਟੈਂਕਾਂ ਸਮੇਤ ਨਹੀਂ ਭੇਜਿਆ ।

ਸੰਤ ਜੀ ਦੀ ਗ੍ਰਿਫਤਾਰੀ ਸਿਰਫ ਇੱਕ ਬਹਾਨਾ ਹੀ ਸੀ ਕਿਉਂ ਕਿ ਸਰਕਾਰ ਤਾਂ ਹਿਮਾਚਲ ਪ੍ਰਦੇਸ਼ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਪਣੀ ਫੌਜ ਨੂੰ ਬਕਾਇਦਾ ਟ੍ਰੇਨਿੰਗ ਦਿਵਾ ਰਹੀ ਸੀ ਅਤੇ ਹਮਲੇ ਦੀਆਂ ਤਿਆਰੀਆਂ ਕਰ ਰਹੀ ਸੀ । ਰਿਟਾਇਰ ਜਨਰਲ ਸਿਨਹਾ ਦਾ ਕਹਿਣਾ ਹੈ:

"ਦਰਬਾਰ ਸਾਹਿਬ 'ਤੇ ਫੌਜੀ ਹਮਲਾ ਸਰਕਾਰ ਲਈ ਆਖਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ , ਯਾਨੀ ਦਸੰਬਰ 1981 ਵੇਲੇ ਤੋਂ ਹੀ ਤਿਆਰੀਆਂ ਵਿੱਚ ਜੁੱਟੀ ਹੋਈ ਸੀ । ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਜੋ ਦਰਬਾਰ ਸਾਹਿਬ ਤੇ ਹਮਲੇ ਵਿਚ ਪੂਰੀ ਸਫਲਤਾ ਹਾਸਿਲ ਕਰ ਸਕਣ"। (June 1984, Page 28-29)

ਸਿਨਹਾ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਇੰਦਰਾ ਗਾਂਧੀ ਨੂੰ ਹਮਲਾ ਨਾ ਕਰਨ ਲਈ ਕਿਹਾ ਕਿਉਂ ਕਿ ਹੋਰ ਬਹੁਤ ਸਾਰੇ ਰਸਤੇ ਸਨ ਸੰਤ ਜੀ ਨੂੰ ਫੜਨ ਲਈ ਪਰ ਉਹ ਨਾ ਮੰਨੀ । ਇੰਦਰਾ ਨੇ ਚੁੱਪ ਚਾਪ ਜਨਰਲ ਵੈਦਿਯਾ ਨੂੰ ਹਮਲੇ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਅਤੇ ਕਮਾਂਡੋਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਇਹ ਗੱਲ ਧਿਆਨਯੋਗ ਹੈ ਕਿ 1981 ਵਿੱਚ ਤਾਂ ਸੰਤ ਜੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ਫਿਰ ਕਿਸ ਤਰ੍ਹਾਂ ਇਸ ਗੱਲ 'ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਦੀ ਨੀਤੀ ਸਾਫ ਸੀ ਅਤੇ ਉਸਨੂੰ ਮਜ਼ਬੂਰੀ ਵੱਸ ਹਮਲਾ ਕਰਨਾ ਪਿਆ । ਜਦੋਂ ਕਿ ਸਾਰੇ ਸਰਕਾਰੀ ਅਫਸਰ ਅਤੇ ਪੱਤਰਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਹਮਲਾ ਕਰਵਾਇਆ ਜਿਸ ਦੀਆਂ ਤਿਆਰੀਆਂ 1981 ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸਨ ਤਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ ।

ਸਰਕਾਰ ਨੇ ਕੋਈ ਵੀ ਸਹੀ ਰਾਹ ਅਪਨਾ ਕੇ ਮਸਲਾ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਲਿਆ ਅਤੇ ਫਿਰ ਚੁਣਿਆ ਵੀ ਉਹ ਦਿਨ ਜਦੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਜਾਂਦੀਆਂ ਹਨ । ਇਹ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ । ਹੋਰ ਕੋਈ ਦਿਨ ਚੁਣਿਆ ਜਾ ਸਕਦਾ ਸੀ ਪਰ ਸਰਕਾਰ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਸੀ । ਜਦੋਂ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਗਿਰਜਾ ਘਰ (ਚਰਚ) ਤੇ ਕਬਜਾ ਕਰ ਲਿਆ ਤਾਂ ਇਜਰਾਈਲ ਦੀ ਸਰਕਾਰ ਨੇ ਇੱਕ ਮਹੀਨੇ ਤੱਕ ਘੇਰਾ ਪਾਈ ਰੱਖਿਆ ਅਤੇ ਖਾੜਕੂਆਂ ਦੇ ਲੀਡਰ ਨਾਲ ਗੱਲ ਬਾਤ ਜਾਰੀ ਰੱਖੀ ਤਾਂਕਿ ਕੋਈ ਹੱਲ ਕੱਢ ਲਿਆ ਜਾਏ ਅਤੇ ਜਾਲੀ ਮਾਲੀ ਨੁਕਸਾਨ ਹੋਣੋ ਬੱਚ ਜਾਏ ਅਤੇ ਗਿਰਜਾ ਘਰ ਮਹਿਫੂਜ ਰਹਿ ਸਕੇ । ਪਰ ਹਿੰਦੂ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸਰਕਾਰ ਪੂਰੀ ਤਰ੍ਹਾਂ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਸੀ । ਇੰਦਰਾ ਗਾਂਧੀ ਨੇ ਸਿਵਾ ਟੀ ਵੀ ਤੇ ਬੋਲਣ ਤੋਂ ਹੋਰ ਕੁੱਝ ਨਹੀਂ ਕੀਤਾ । ਨਾ ਹੀ ਪੰਜਾਬ ਆਈ ਨਾ ਹੀ ਸਿੱਖਾਂ ਨਾਲ ਕੋਈ ਗੱਲ ਬਾਤ ਤੋਰੀ । ਸਗੋਂ ਸ਼ਹੀਦੀ ਪੁਰਬ ਵਾਲੇ ਦਿਨ ਸਾਰੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਦੇਣ ਤੋਂ ਬਾਅਦ ਕਰਫਿਊ ਲਾ ਦਿੱਤਾ ਅਤੇ ਫਿਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ । ਕੋਈ ਹੋਰ ਦਿਨ ਚੁਣਿਆ ਜਾ ਸਕਦਾ ਸੀ ਜਾਂ ਕਾਫੀ ਦਿਨ ਪਹਿਲਾਂ ਕਰਫਿਊ ਲਾਇਆ ਜਾਂਦਾ ਤਾਂ ਕਿ ਸੰਗਤ ਦਰਬਾਰ ਸਾਹਿਬ ਨਾ ਜਾਂਦੀ । ਫਿਰ ਬਿਜਲੀ ਪਾਣੀ ਬੰਦ ਕਰਕੇ ਸੰਤ ਜੀ ਅਤੇ ਨਾਲ ਦੇ ਸਿੰਘਾਂ ਨੂੰ ਮਜ਼ਬੂਰ ਕੀਤਾ ਜਾਂਦਾ ਕਿ ਉਹ ਬਾਹਰ ਆਉਣ । ਪਰ ਹੋਇਆ ਇਸਦੇ ਉਲਟ । ਸਰਕਾਰ ਨੇ ਗੋਲੀਆਂ ਅਤੇ ਬੰਬ ਚਲਾਉਣ ਦੀ ਪਹਿਲ ਕੀਤੀ । ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ । ਬੱਚਿਆਂ ਨੂੰ ਵੀ ਨਹੀਂ ਬਖਸ਼ਿਆ । ਸਾਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ । ਫਿਰ ਹੋਰ ਬਹੁਤ ਸਾਰੇ ਗੁਰਦਵਾਰਿਆਂ ਤੇ ਵੀ ਉਸੇ ਦਿਨ ਹੀ ਹਮਲਾ ਕੀਤਾ ਗਿਆ ਜਦ ਕਿ ਨਾ ਸੰਤ ਜੀ ਅਤੇ ਨਾ ਹੀ ਕੋਈ ਹੋਰ ਸਿੱਖ ਉਥੇ ਹਥਿਆਰ ਰੱਖ ਕੇ ਰਹਿ ਰਿਹਾ ਸੀ । ਹਮਲੇ ਦੇ ਬਾਅਦ ਜਦੋਂ ਸੰਤ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਤੋਸ਼ਾ ਖਾਨਾ ਅਤੇ ਸਿੱਖ ਲਾਇਬਰੇਰੀ ਕਿਉਂ ਸਾੜ ਦਿੱਤੇ ਗਏ ਜਿੰਨ੍ਹਾਂ ਵਿੱਚ ਸਿਖਾਂ ਦੇ ਅਮੁੱਲ ਖਜਾਨੇ ਪਏ ਸਨ । ਦੁਨੀਆਂ ਵਿੱਚ ਕੋਈ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ ਜਿਸ ਵਿੱਚ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਉੱਤੇ ਇਤਨਾ ਜ਼ੁਲਮ ਕੀਤਾ ਹੋਵੇ । ਇਹ ਕਿਉਂ ।

ਹਮਲੇ ਦੌਰਾਨ ਦੇ ਅੱਖੀਂ ਡਿੱਠੇ ਹਾਲ ਪੜ੍ਹ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਰਕਾਰ ਕਿਸ ਤਰ੍ਹਾਂ ਮਨੁੱਖੀ ਘਾਣ ਕਰ ਸਕਦੀ ਹੈ ਅਤੇ ਫੌਜ ਨੇ ਕਿਤਨੀ ਬੇਦਰਦੀ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ ।
ਇੱਕ ਫੌਜੀ ਡਾਕਟਰ ਦੇ ਬਿਆਨ ਅਨੁਸਾਰ:

"ਸਿੱਖਾਂ ਦੀਆਂ ਲਾਸ਼ਾਂ ਮੇਰੇ ਕੋਲ ਜਦੋਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਪਿਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਵਿਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ । ਇਹ ਇਕ ਬਹੁਤ ਭਾਰੀ ਕਤਲੇਆਮ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ ਅਤੇ ਬੱਚੇ ਕਤਲ ਕੀਤੇ ਗਏ ਸਨ । (Guardian, 14 June 1984)

ਫੌਜੀ ਅਫਸਰਾਂ ਵੱਲੋਂ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਹਸਪਤਾਲ ਵਿਚ ਦਾਖਿਲ ਜਖਮੀ ਸਿੱਖਾਂ ਨੂੰ ਕੋਈ ਭੋਜਨ ਜਾਂ ਪਾਣੀ ਨਾ ਦਿੱਤਾ ਜਾਵੇ । (Christian Science Monitor, 8 June 1984)

ਜੂਨ 4 ਵਾਲੇ ਦਿਨ, ਜਦੋਂ ਹਜਾਰਾਂ ਸਿੱਖ ਦਰਬਾਰ ਸਾਹਿਬ ਇਕੱਠੇ ਹੋ ਕੇ ਆਏ ਤਾਂ ਫੌਜ ਨੇ ਹਥਿਆਰਾਂ ਅਤੇ ਟੈਂਕਾਂ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ । ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਜੋ ਵੀ ਸਾਹਮਣੇ ਦਿਸਿਆ ਉਸ ਨੂੰ ਗੋਲੀ ਮਾਰ ਦਿੱਤੀ ਗਈ । ਬਹੁਤੇ ਜਖਮੀ ਸਿੱਖ ਤੜਪ ਤੜਪ ਕੇ ਮਰ ਗਏ ਪਰ ਕੋਈ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ । ਜਦੋਂ ਕਿਸੇ ਨੇ ਪਾਣੀ ਮੰਗਿਆ ਤਾਂ ਉਸਨੂੰ ਪ੍ਰਕਰਮਾ ਵਿਚ ਜਮਾ ਹੋਇਆ ਖੂਨ ਪੀਣ ਲਈ ਕਿਹਾ ਜਾਂਦਾ । (ਅੰਮ੍ਰਿਤ ਵਿਲਸਨ, 16 ਨਵੰਬਰ 1984)

ਸਿਰਫ ਕੁਝ ਕੁ ਸਿੱਖਾਂ ਨੂੰ ਫੜਨ ਲਈ ਇਤਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਸਰਕਾਰ ਦੀ ਅਸਲੀਅਤ ਦਾ ਪਰਦਾ ਫਾਸ਼ ਕਰਦਾ ਹੈ । ਜਦੋਂ ਸੰਤ ਜੀ ਸ਼ਹੀਦ ਹੋ ਗਏ ਤਾਂ ਫਿਰ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਕੀ ਕਾਰਨ। ਛੋਟੇ ਬੱਚਿਆਂ ਨੂੰ ਮਾਂਵਾਂ ਕੋਲੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ । ਜਵਾਨ ਸਿੱਖਾਂ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਕਿਉਂ ਭੁੰਨ ਦਿੱਤਾ ਗਿਆ । ਫੌਜ ਨੇ ਕਈ ਮਹੀਨੇ ਦਰਬਾਰ ਸਾਹਿਬ ਤੇ ਕਬਜਾ ਕਰੀ ਰੱਖਿਆ ਅਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆ ਕਰ ਦਿੱਤਾ । ਫੌਜ ਤੁਰੰਤ ਕਿਉਂ ਨਾ ਵਾਪਿਸ ਚਲੀ ਗਈ । ਸਰਕਾਰ ਨੇ ਦੁਬਾਰਾ ਅਕਾਲ ਤਖਤ ਦੀ ਉਸਾਰੀ ਦਾ ਕੰਮ ਕਿਉਂ ਸ਼ੁਰੂ ਕਰ ਦਿੱਤਾ । ਹਜਾਰਾਂ ਸਿੱਖਾਂ ਅਤੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਕਿਉਂ ਭੇਜ ਦਿੱਤਾ ਗਿਆ ਜੋ ਕਿ ਅੱਜ ਤੱਕ ਵੀ ਰਿਹਾ ਨਹੀਂ ਕੀਤੇ ਗਏ । ਕਈ 12 ਸਾਲਾਂ ਦੇ ਬੱਚੇ ਅੱਜ ਜੇਲ੍ਹਾਂ ਵਿੱਚ ਹੀ ਜਵਾਨੀ ਗੁਜਾਰ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ 40 ਸਾਲ ਦੇ ਲਾਗੇ ਪਹੁੰਚ ਚੁੱਕੀ ਹੈ । ਸਾਰੇ ਪੰਜਾਬ ਨੂੰ ਬਾਕੀ ਸੰਸਾਰ ਨਾਲੋਂ ਜੁਦਾ ਕਰ ਦਿੱਤਾ । ਹਮਲੇ ਤੋਂ ਬਾਅਦ ਵੀ ਪੱਤਰਕਾਰਾਂ ਨੂੰ ਪੰਜਾਬ ਵਿੱਚ ਆਉਣ ਦੀ ਖੁੱਲ ਕਿਉਂ ਨਾ ਦਿੱਤੀ ਗਈ । ਇਹਨਾਂ ਸਭ ਸਵਾਲਾਂ ਦੇ ਜਵਾਬ ਸਰਕਾਰ ਨਹੀਂ ਦੇ ਸਕਦੀ ਕਿਉਂ ਕਿ ਜਵਾਬ ਤਾਂ ਇੱਕ ਹੀ ਸਹੀ ਹੈ ਉਹ ਇਹ ਕਿ ਸਰਕਾਰ ਦੀ ਨੀਤੀ ਸਿੱਖਾਂ ਨੂੰ ਖਤਮ ਕਰਕੇ ਪੰਜਾਬ ਵਿਚ ਹਿੰਦੂ ਰਾਜ ਸਥਾਪਿਤ ਕਰਨ ਦੀ ਸੀ । ਸਰਕਾਰ ਨੇ ਸੋਚਿਆ ਸੀ ਕਿ ਜਾਂ ਤਾਂ ਸਿੱਖ ਹਮਲੇ ਦੀ ਮਾਰ ਨਾਲ ਖਤਮ ਹੋ ਜਾਣਗੇ ਜਾਂ ਫਿਰ ਡਰਦੇ ਮਾਰੇ ਹਮੇਸ਼ਾਂ ਲਈ ਗੁਲਾਮ ਬਣ ਜਾਣਗੇ ਅਤੇ ਫਿਰ ਸਿਰ ਨਾ ਚੁੱਕ ਸਕਣਗੇ । ਸੰਤ ਜੀ ਨੇ ਇੱਕ ਵੀ ਬੰਦੇ ਦਾ ਕਤਲ ਨਹੀਂ ਕੀਤਾ ਪਰ ਉਨ੍ਹਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਪਰ ਉਸ ਸਰਕਾਰ ਨੂੰ ਕੀ ਕਿਹਾ ਜਾਏ ਜਿਸ ਨੇ ਆਪਣੇ ਹੀ ਨਾਗਰਿਕਾਂ ਤੇ ਹਮਲਾ ਕਰਕੇ ਉਨ੍ਹਾਂ ਨਾਲ ਦੁਸ਼ਮਣਾਂ ਤੋਂ ਵੀ ਭੈੜਾ ਸਲੂਕ ਕੀਤਾ । ਜੇਕਰ ਨਿਰਦੋਸ਼ ਦਾ ਕਤਲ ਕਰਨਾ ਅੱਤਵਾਦ ਹੈ ਤਾਂ ਹਿੰਦੂ ਸਰਕਾਰ ਅੱਤਵਾਦ ਦੀ ਜੜ੍ਹ ਹੈ । ਪੈਟੀਗਰੂ ਅਨੁਸਾਰ:

ਫੌਜ ਦਰਬਾਰ ਸਾਹਿਬ ਵਿਚ ਕਿਸੇ ਇਕ ਵਿਅਕਤੀ ਨੂੰ ਦਬਾਉਣ ਜਾਂ ਮਾਰਨ ਵਾਸਤੇ ਨਹੀਂ ਗਈ ਸਗੋਂ ਇੱਕ ਕੌਮ ਦੇ ਧਰਮ, ਸਵੈਭਿਮਾਨ ਅਤੇ ਸ਼ਕਤੀ ਨੂੰ ਕੁਚਲਣ ਵਾਸਤੇ ਗਈ ਸੀ । (Joyce Pettigrew, Sikhs of Punjab, page 35)

ਇਹਨਾਂ ਸਭ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਤ ਜੀ ਦੇ ਨਾਮ ਦਾ ਸਿਰਫ ਬਹਾਨਾ ਬਣਾਇਆ ਗਿਆ ਸੀ ਅਤੇ ਸਰਕਾਰ ਦੀ ਨੀਤੀ ਹਮਲਾ ਕਰਨ ਦੀ ਸੀ ਨਾ ਕਿ ਕਿਸੇ ਨੂੰ ਫੜਨ ਦੀ । ਸਰਕਾਰ ਦਰਬਾਰ ਸਾਹਿਬ ਕਿਸੇ ਅੱਤਵਾਦੀ ਨੂੰ ਮੁਕਾਉਣ ਨਹੀਂ ਅੱਤਵਾਦ ਮਚਾਉਣ ਗਈ ਸੀ ।

ਸਰਕਾਰ ਵੱਲੋਂ ਇਕ ਹੋਰ ਬਹਾਨਾ ਲਾਇਆ ਜਾਂਦਾ ਹੈ ਕਿ ਫੌਜ ਨੇ ਤਾਂ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਸੀ ਨਾ ਕਿ ਦਰਬਾਰ ਸਾਹਿਬ 'ਤੇ । ਪਰ ਇਹ ਇਕ ਬਚਕਾਨਾ ਦਲੀਲ ਹੈ । ਸਾਰੇ ਗੁਰਧਾਮ ਅਤੇ ਤਖਤ ਸਿੱਖਾਂ ਲਈ ਬਰਾਬਰ ਦਾ ਰੁਤਬਾ ਅਤੇ ਸਤਿਕਾਰ ਰੱਖਦੇ ਹਨ । ਅਕਾਲ ਤਖਤ ਸਾਹਿਬ ਦੀ ਉਸਾਰੀ ਗੁਰੂ ਹਰਗੋਬਿੰਦ ਜੀ ਨੇ ਖੁਦ ਕੀਤੀ ਸੀ ਅਤੇ ਇਸ ਦੀ ਕਾਰ ਸੇਵਾ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੇ ਕੀਤੀ ਸੀ । ਇਸ ਨੂੰ ਢਾਹੁਣਾ ਇੱਕ ਅਤਿ ਦਰਜੇ ਦੀ ਘਿਣਾਉਣੀ ਚਾਲਬਾਜੀ ਹੈ । ਇਸ ਹਮਲੇ ਦੌਰਾਨ ਸਾਰੀ ਪ੍ਰਕਰਮਾ ਲਹੂ ਨਾਲ ਭਰ ਗਈ ਅਤੇ ਸਰੋਵਰ ਵੀ ਖੂਨ ਨਾਲ ਭਰ ਗਿਆ । ਹਰ ਇੱਕ ਕੰਧ ਉੱਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਸਨ । ਪ੍ਰਕਰਮਾ ਲਾਸ਼ਾ ਨਾਲ ਭਰੀ ਪਈ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਗੋਲਾਬਾਰੀ ਨਾਲ ਝੁਲਸ ਗਏ ਸਨ । ਹੋਰ ਕੀਮਤੀ ਵਸਤੂਆਂ ਜਿਵੇਂ ਕਿ ਸੁਨਹਿਰੀ ਚਾਨਣੀ ਸੜ ਕੇ ਸੁਆਹ ਹੋ ਗਈਆਂ ਸਨ । ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੋਲੀ ਲੱਗੀ ਸੀ ਅਤੇ ਕਈ ਅਖੰਡ ਪਾਠ ਅਤੇ ਕੀਰਤਨ ਕਰ ਰਹੇ ਸਿੰਘ ਥਾਂ ਤੇ ਹੀ ਸ਼ਹੀਦ ਹੋ ਗਏ ਸਨ । ਦੋ ਦਿਨ ਦਰਬਾਰ ਸਾਹਿਬ ਦੀ ਮਰਿਆਦਾ ਪੂਰੀ ਨਾ ਹੋ ਸਕੀ । ਦਰਬਾਰ ਸਾਹਿਬ ਦੀ ਇਮਾਰਤ ਵਿਚ ਘੱਟ ਤੋਂ ਘੱਟ 250 ਮਘੋਰੇ ਹੋਏ ਸਨ ਜੋ ਕਿ ਏ ਆਰ ਦਰਸ਼ੀ ਨੇ ਖੁਦ ਜਾ ਕੇ ਦੇਖੇ ਸਨ ਅਤੇ ਹੋਰ ਵੀ ਬਹੁਤ ਸਿੱਖਾਂ ਨੇ ਦੇਖੇ ਸਨ । ਕਈ ਮਹੀਨਿਆਂ ਦੇ ਬਾਅਦ ਵੀ ਪ੍ਰਕਰਮਾ ਵਿਚੋਂ ਲਾਸ਼ਾਂ ਦੀ ਬਦਬੂ ਆਉਂਦੀ ਸੀ ਜਿਸ ਕਾਰਨ ਸਾਰੇ ਦਰਬਾਰ ਸਾਹਿਬ ਦਾ ਪੱਥਰ ਅਤੇ ਸੋਨਾ ਦੁਬਾਰਾ ਲਾਉਣਾ ਪਿਆ । ਸਰੋਵਰ ਦੀ ਕਾਰ ਸੇਵਾ ਦੁਬਾਰਾ ਕੀਤੀ ਗਈ । ਇਤਨਾ ਨੁਕਸਾਨ ਹੋਣ ਦੇ ਬਾਵਜੂਦ ਇਹ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਦਰਬਾਰ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜਦ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਆਪਸ ਵਿੱਚ ਬਹੁਤ ਗੂੜ੍ਹਾ ਸਬੰਧ ਹੈ । ਕਿਸੇ ਇੱਕ ਵੀ ਗੁਰਦਵਾਰੇ ਤੇ ਹਮਲਾ ਸਾਰੀ ਸਿੱਖ ਕੌਮ ਉੱਤੇ ਹਮਲਾ ਹੈ ਅਤੇ ਸਿੱਖ ਕਦੇ ਵੀ ਇਸਨੂੰ ਨਹੀਂ ਭੁਲਾ ਸਕਣਗੇ । ਦਰਬਾਰ ਦਾ ਦਾ ਮਹੱਤਵ ਹੀ ਇਤਨਾ ਜਿਆਦਾ ਹੈ ਕਿ ਇਹ ਸਾਰੀ ਸਿੱਖ ਕੌਮ ਦੀ ਰੂਹ ਹੈ ਜਿਸਦੇ ਬਗੈਰ ਪੰਥ ਸਰੀਰ ਨਹੀਂ ਰਹਿ ਸਕਦਾ । ਅਕਾਲ ਤਖਤ ਸਾਹਿਬ ਨੂੰ ਢਾਹੁਣਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਰਕਾਰ ਸਿੱਖਾਂ ਦਾ ਤਖਤ ਦੇਖ ਕੇ ਸਹਾਰ ਨਹੀਂ ਸਕਦੀ ਤਾਂ ਹੀ ਤੇ ਇਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਤਖਤ ਨੂੰ ਖਤਮ ਕਰਕੇ ਸਿੱਖਾਂ ਨੂੰ ਦਿੱਲੀ ਤਖਤ ਨਾਲ ਜੋੜ ਲਿਆ ਜਾਵੇ । ਸਿੱਖਾਂ ਦੀ ਵੱਖਰੀ ਪਹਿਚਾਣ, ਵਿਲੱਖਣਤਾ ਅਤੇ ਰਾਜਸੀ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਹਮੇਸ਼ਾਂ ਹੀ ਸਰਕਾਰਾਂ ਨੂੰ ਚੁਭਦਾ ਰਿਹਾ ਹੈ ਪਰ ਇਹ ਕਦੇ ਖਤਮ ਨਹੀਂ ਹੋ ਸਕਦਾ। ਹਾਂ ਝੂਠੀਆਂ ਸਰਕਾਰਾਂ ਜ਼ਰੂਰ ਖਤਮ ਹੋ ਜਾਂਦੀਆਂ ਹਨ ।

ਗੱਲ ਹਥਿਆਰਾਂ ਦੀ

ਸਰਕਾਰ ਅਤੇ ਉਸਦੇ ਝੋਲੀ ਚੁੱਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸੰਤ ਜੀ ਕੋਲ ਗੈਰ ਕਾਨੂੰਨੀ ਹਥਿਆਰ ਸਨ ਅਤੇ ਅਕਾਲ ਤਖਤ ਤੇ ਵੀ ਗੈਰ ਕਾਨੂੰਨੀ ਹਥਿਆਰ ਇਕੱਠੇ ਕੀਤੇ ਹੋਏ ਸਨ ਜਿਸ ਨਾਲ ਪਵਿੱਤਰ ਅਸਥਾਨ ਦੀ ਬੇਅਦਬੀ ਹੁੰਦੀ ਸੀ । ਇਸ ਕਾਰਨ ਨੂੰ ਪੜ੍ਹਿਆਂ ਹੀ ਸਮਝ ਆ ਜਾਂਦੀ ਹੈ ਕਿ ਇਹ ਇੱਕ ਨਿਰਮੂਲ ਬਹਾਨਾ ਹੀ ਸੀ ।

ਦਰਬਾਰ ਸਾਹਿਬ ਸਿੱਖਾਂ ਦਾ ਧਾਰਮਿਕ ਅਸਥਾਨ ਹੈ ਅਤੇ ਸਿਰਫ ਸਿੱਖਾਂ ਨੂੰ ਹੀ ਪਤਾ ਹੈ ਕਿ ਇਸ ਦਾ ਅਦਬ ਸਤਿਕਾਰ ਕਿਵੇਂ ਕਾਇਮ ਰਹਿੰਦਾ ਹੈ ਅਤੇ ਪਵਿੱਤਰਤਾ ਕਿਵੇਂ ਭੰਗ ਹੁੰਦੀ ਹੈ । ਸਿੱਖ ਕਦੇ ਨਹੀਂ ਭੁੱਲ ਸਕਦੇ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਵੀ ਸਿੱਖਾਂ ਨੂੰ ਜਾਨ ਨਾਲੋਂ ਮਹਿੰਗੇ ਪੈਂਦੇ ਸਨ । ਉਸ ਵੇਲੇ ਮੁਗਲਾਂ ਨੇ ਦਰਬਾਰ ਸਾਹਿਬ ਨੂੰ ਸਰਕਾਰੀ ਕਬਜ਼ੇ ਹੇਠਾਂ ਲਿਆ ਹੋਇਆ ਸੀ ਅਤੇ ਹਰ ਇੱਕ ਸਿੱਖ ਨੂੰ ਦਿਸਣ ਤੇ ਹੀ ਸ਼ਹੀਦ ਕਰ ਦਿੱਤਾ ਜਾਂਦਾ ਸੀ । ਮੀਰ ਮੰਨੂੰ ਅਤੇ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਨੂੰ ਖਤਮ ਕਰਨ ਵਾਸਤੇ ਕਈ ਅਸਫਲ ਯਤਨ ਕੀਤੇ । ਮੱਸੇ ਰੰਘੜ ਨੇ ਦਰਬਾਰ ਸਾਹਿਬ ਅੰਦਰ ਕੰਜ਼ਰੀਆਂ ਨਚਾਂਈਆਂ ਅਤੇ ਹੁੱਕਾ ਪੀਤਾ ਜਿਸ ਨੂੰ ਸਿੱਖ ਘੋਰ ਬੇਅਦਬੀ ਸਮਝਦੇ ਹਨ । ਅਬਦਾਲੀ ਨੇ ਕਈ ਵਾਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇਸ ਦੀ ਪਵਿੱਤਰਤਾ ਨੂੰ ਭੰਗ ਕੀਤਾ । ਸਰੋਵਰ ਨੂੰ ਗੰਦ ਨਾਲ ਪੂਰ ਦਿੱਤਾ ਅਤੇ ਦਰਬਾਰ ਸਾਹਿਬ 'ਤੇ ਗੋਲਿਆਂ ਦਾ ਮੀਂਹ ਵਰ੍ਹਾਇਆ । ਇਸ ਕਾਲ ਦੌਰਾਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਅਤੇ ਕਈ ਗੁਰਦਵਾਰਿਆਂ ਨੂੰ ਢਾਹ ਦਿੱਤਾ ਗਿਆ ਪਰ ਕਮਾਲ ਦੀ ਗੱਲ ਕਿ ਉਸ ਵੇਲੇ ਕਿਸੇ ਹਿੰਦੂ ਨੇ ਅੱਗੇ ਆ ਕੇ ਮੁਗਲਾਂ ਅਤੇ ਪਠਾਣਾਂ ਵਿਰੁੱਧ ਜੰਗ ਨਹੀਂ ਕੀਤੀ । ਕਿਸੇ ਹਿੰਦੂ ਨੇ ਆਪਣੀ ਸੈਨਾ ਸਿੱਖਾਂ ਦੀ ਸਹਾਇਤਾ ਲਈ ਨਹੀਂ ਭੇਜੀ ਤਾਂ ਕਿ ਦਰਬਾਰ ਸਾਹਿਬ ਦੀ ਬੇਅਦਬੀ ਰੋਕੀ ਜਾ ਸਕੇ । ਸਗੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਤੋਂ ਬਜ਼ੁਰਗ ਉਮਰ ਵਿੱਚ ਖੰਡਾ ਚੁੱਕ ਕੇ ਆਉਣਾ ਪਿਆ ਅਤੇ ਰਾਹ ਵਿੱਚ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਹਉਕਾ ਦਿੰਦੇ ਗਏ ਪਰ ਸਾਰੇ ਮਾਲਵੇ, ਦੁਆਬੇ ਅਤੇ ਮਾਝੇ ਵਿਚੋਂ ਇੱਕ ਵੀ ਹਿੰਦੂ ਅੱਗੇ ਨਹੀਂ ਆਇਆ । ਫਿਰ ਹੁਣ ਅਚਾਨਕ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਹਿੰਦੂਆਂ ਨੂੰ ਕਿਥੋਂ ਖਿਆਲ ਆ ਗਿਆ।

ਹਿੰਦੂ ਫੌਜ ਨੇ ਮੁਗਲਾਂ ਅਤੇ ਅਫਗਾਨੀਆਂ ਨਾਲੋਂ ਘੱਟ ਨਹੀਂ ਕੀਤੀ । ਉਸੇ ਤਰ੍ਹਾਂ ਹੀ ਸਰੋਵਰ ਨੂੰ ਖੂਨ ਨਾਲ ਭਰ ਦਿੱਤਾ । ਅਕਾਲ ਤਖਤ ਸਾਹਿਬ 'ਤੇ ਟੈਂਕਾਂ ਨਾਲ ਗੋਲੇ ਵਰਸਾਏ ਅਤੇ ਮੱਸੇ ਰੰਘੜ ਵਾਂਗ ਦਰਬਾਰ ਸਾਹਿਬ ਅੰਦਰ ਬੀੜੀਆਂ ਪੀਤੀਆਂ ਅਤੇ ਔਰਤਾਂ ਦੀ ਬੇਪਤੀ ਕੀਤੀ । ਹਰ ਇੱਕ ਸਿੱਖ ਨੂੰ ਫੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ । ਫਿਰ ਪਵਿੱਤਰਤਾ ਕਿਸ ਗੱਲ ਦੀ ਰਹਿ ਗਈ । ਹਿੰਦੂ ਤਾਂ ਆਪਣੇ ਮੰਦਰ ਨਹੀਂ ਬਚਾ ਸਕੇ ਜਿਥੋਂ ਵਿਦੇਸ਼ੀ ਹਮਲਾਵਰਾਂ ਨੂੰ ਕਰੋੜਾਂ ਦਾ ਖਜ਼ਾਨਾ ਮਿਲ ਜਾਂਦਾ ਸੀ ਅਤੇ ਸੈਂਕੜੇ ਜਵਾਨ ਕੁੜੀਆਂ ਆਪਣੇ ਦੇਸ਼ਾਂ ਵਿੱਚ ਵੇਚਣ ਲਈ ਮਿਲ ਜਾਂਦੀਆਂ ਸਨ । ਹਿੰਦੂਆਂ ਨੇ ਕਦੀ ਵੀ ਆਪਣੇ ਮੰਦਰਾਂ ਦੀ ਰਾਖੀ ਲਈ ਕੁਰਬਾਨੀ ਨਹੀਂ ਦਿੱਤੀ ਜਿਸ ਤੋਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿੱਚ ਆਪਣੇ ਧਰਮ ਅਸਥਾਨਾਂ ਦੀ ਰੱਖਿਆ ਲਈ ਕੁਰਬਾਨੀ ਦਾ ਜ਼ਜ਼ਬਾ ਨਹੀਂ ਤਾਂ ਫਿਰ ਸਿੱਖਾਂ ਦੇ ਧਰਮ ਅਸਥਾਨ ਲਈ ਕੀ ਕਰਨਗੇ । ਜਿਸ ਤਰ੍ਹਾਂ ਮੁਗਲਾਂ ਨੇ ਦੁੱਧ ਚੰਘਦੇ ਬੱਚੇ ਮਾਂਵਾਂ ਦੀਆਂ ਗੋਦੀਆਂ ਵਿਚੋਂ ਖੋਹ ਕੇ ਬਰਛਿਆਂ ਵਿਚ ਪਰੋਏ ਸਨ ਉਸੇ ਤਰ੍ਹਾਂ ਹੀ ਹਿੰਦੂਆਂ ਨੇ ਛੋਟੇ ਬੱਚੇ ਮਾਂਵਾਂ ਦੀਆਂ ਗੋਦੀਆਂ ਵਿਚੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਜਾਂ ਸਰੋਵਰ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤੇ । ਦਰਬਾਰ ਸਾਹਿਬ ਨੂੰ ਸਿੱਖਾਂ ਦੇ ਖੂਨ ਨਾਲ ਭਰ ਦੇਣਾ ਕੋਈ ਪਵਿੱਤਰਤਾ ਦੀ ਨਿਸ਼ਾਨੀ ਨਹੀਂ ।

ਹੁਣ ਗੱਲ ਕਰੀਏ ਹਥਿਆਰਾਂ ਦੀ । ਹਿੰਦੂ ਸਰਕਾਰ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਹਥਿਆਰ ਸਿੱਖੀ ਦਾ ਅੰਗ ਹਨ ਤਾਂ ਹੀ ਤਾਂ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਕਾਨੂੰਨਨ ਅਜ਼ਾਦੀ ਹੈ । ਇਤਿਹਾਸਕ ਪੱਖ ਤੋਂ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਕੀਤਾ ਸੀ ਅਤੇ ਖੁਦ ਵੀ ਹਮੇਸ਼ਾਂ ਹਥਿਆਰ ਰਖਦੇ ਸਨ । ਹਰ ਇੱਕ ਸਰਕਾਰ ਆਪਣੀ ਰੱਖਿਆ ਲਈ ਫੌਜ ਰੱਖਦੀ ਹੈ ਅਤੇ ਫੌਜ ਨੂੰ ਨਵੇਂ ਤੋਂ ਨਵੇਂ ਹਥਿਆਰ ਮੁੱਹਈਆ ਕਰਦੀ ਹੈ । ਖਾਲਸਾ ਪੰਥ ਵੀ ਅਕਾਲ ਪੁਰਖ ਦੀ ਇੱਕ ਫੌਜ ਹੈ ਅਤੇ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਕਾਰਨ ਵੀ ਉਹੋ ਹੀ ਹੇ ਜਿਸ ਵਾਸਤੇ ਹਰ ਇੱਕ ਦੇਸ਼ ਦੀ ਸਰਕਾਰ ਹਥਿਆਰ ਰੱਖਦੀ ਹੈ । ਸਿੱਖਾਂ ਨੇ ਇਹਨਾਂ ਹਥਿਆਰਾਂ ਦੀ ਬਦੌਲਤ ਮੁਗਲਾਂ ਅਤੇ ਅਫਗਾਨੀਆਂ ਨੂੰ ਹਰਾਇਆ ਅਤੇ ਸਦੀਆਂ ਤੋਂ ਗੁਲਾਮ ਹਿੰਦੂਆਂ ਨੂੰ ਅਜ਼ਾਦੀ ਦੁਵਾਈ । ਇਹ ਹਥਿਆਰ ਹੀ ਸਨ ਜਿੰਨ੍ਹਾਂ ਦੀ ਬਦੌਲਤ ਸਿੱਖਾਂ ਨੇ ਰਾਜਪੂਤਾਂ ਦੀਆਂ ਹਜ਼ਾਰਾਂ ਕੁੜੀਆਂ ਨਾਦਰਸ਼ਾਹ ਕੋਲੋਂ ਛੁਡਾਈਆਂ । ਇਹਨਾਂ ਹਥਿਆਰਾਂ ਦੀ ਮਦਦ ਨਾਲ ਸਿੱਖਾਂ ਨੇ ਪੰਜਾਬ ਵਿਚ ਆਪਣਾ ਰਾਜ ਕਾਇਮ ਕਰਕੇ ਹਮੇਸ਼ਾਂ ਲਈ ਵਿਦੇਸ਼ੀ ਹਮਲੇ ਰੋਕ ਦਿੱਤੇ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਕੀਤੀ ।

ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਤਾਂ ਸਿੱਖਾਂ ਨੇ ਹਥਿਆਰਾਂ ਨਾਲ ਹੀ ਲੜਾਈ ਲੜੀ ਹੈ ਨਾ ਕਿ ਨਿਹੱਥੇ । ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਅੰਦਰ ਹਥਿਆਰ ਲੈ ਕੇ ਗਏ ਸਨ ਅਤੇ ਉਥੇ ਹੀ ਸ਼ਹੀਦੀ ਪ੍ਰਾਪਤ ਕੀਤੀ । ਬਾਬਾ ਗੁਰਬਖਸ਼ ਸਿੰਘ ਜੀ ਨੇ ਸਿਰਫ 30 ਸਿੰਘਾਂ ਨਾਲ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ ਅਤੇ ਦਰਬਾਰ ਸਾਹਿਬ ਹੀ ਸ਼ਹੀਦੀ ਪ੍ਰਾਪਤ ਕੀਤੀ । ਸਿੰਘਾਂ ਨੇ ਦਰਬਾਰ ਦੀ ਰੱਖਿਆ ਲਈ ਕਈ ਛਾਉਣੀਆਂ ਅਤੇ ਗੜ੍ਹੀਆਂ ਬਣਾਈਆਂ ਸਨ ਅਤੇ ਹਥਿਆਰਾਂ ਨਾਲ ਉਥੇ ਰਹਿੰਦੇ ਸਨ । ਕੋਈ ਵੀ ਸਿੱਖ ਜਦੋਂ ਦਰਬਾਰ ਸਾਹਿਬ ਜਾਂਦਾ ਹੈ ਤਾਂ ਹਥਿਆਰ (ਕ੍ਰਿਪਾਨ) ਨਾਲ ਲੈ ਕੇ ਜਾਂਦਾ ਹੈ । ਹੋਰ ਤਾਂ ਹੋਰ ਪੁਰਤਾਨ ਸਿੱਖਾਂ ਅਤੇ ਗੁਰੂ ਸਾਹਿਬਾਨਾਂ ਦੇ ਹਥਿਆਰ ਅਕਾਲ ਤਖਤ ਵਿਖੇ ਅੱਜ ਵੀ ਸੰਭਾਲੇ ਪਏ ਹਨ ਅਤੇ ਬਾਕੀ ਦੇ ਗੁਰਵਾਰਿਆਂ ਵਿਚ ਵੀ ਗੁਰੂ ਸਾਹਿਬ ਦੇ ਸਰੂਪ ਅੱਗੇ ਹਥਿਆਰ ਰੱਖੇ ਜਾਂਦੇ ਹਨ । ਗੁਰੂ ਸਾਹਿਬ ਨੇ ਹਥਿਆਰਾਂ ਦਾ ਬਹੁਤ ਸਤਿਕਾਰ ਕੀਤਾ ਹੈ ਅਤੇ 'ਪੀਰ' ਦਾ ਦਰਜਾ ਦਿੱਤਾ ਹੈ । ਕ੍ਰਿਪਾਨ ਨੂੰ ਹੀ 'ਚੰਡੀ' ਅਤੇ 'ਭਗਉਤੀ' ਕਿਹਾ ਹੈ ਜੋ ਜ਼ਾਲਮਾਂ ਦਾ ਨਾਸ਼ ਕਰਦੀ ਹੈ । ਗੁਰੂ ਹਰਗੋਬਿੰਦ ਜੀ ਖੁਦ ਦੋ ਤਲਵਾਰਾਂ ਪਹਿਨ ਕੇ ਅਕਾਲ ਤਖਤ ਸਾਹਿਬ 'ਤੇ ਬੈਠਦੇ ਸਨ । ਕੀ ਇਹਨਾਂ ਪੁਰਾਤਨ ਹਥਿਆਰਾਂ ਨਾਲ ਗੁਰਦਵਾਰਿਆਂ ਦੀ ਬੇਅਦਬੀ ਹੋ ਰਹੀ ਹੈ ।

ਸਿੱਖ ਹਥਿਆਰ ਰੱਖਿਆ ਵਾਸਤੇ ਰੱਖਦੇ ਹਨ ਅਤੇ ਵਰਤਦੇ ਵੀ ਹਮੇਸ਼ਾਂ ਬਚਾਅ ਵਾਸਤੇ ਹਨ । ਸਿੱਖਾਂ ਨੂੰ ਹਥਿਆਰ ਰੱਖ ਕੇ ਕਿਸੇ ਉੱਤੇ ਜ਼ੁਲਮ ਜਾਂ ਧੱਕਾ ਕਰਨ ਦੀ ਆਗਿਆ ਨਹੀਂ ।

ਇਹ ਖਾਲਸੇ ਦੀ ਪੁਰਾਤਨ ਪ੍ਰੰਪਰਾ ਹੈ ਕਿ ਉਹ ਜ਼ਾਲਮਾ ਨਾਲ ਲੜਦਾ ਹੈ ਤੇ ਜ਼ੁਲਮ ਅੱਗੇ ਗੋਡੇ ਨਹੀਂ ਟੇਕਦਾ । ਇਵੇਂ ਹੀ ਜੋ ਕਾਂਗਰਸ ਸਰਕਾਰ ਨੇ ਘਿਰਣਾਪੂਰਵਕ ਉਹਨਾਂ 'ਤੇ ਜਰਾਇਮ ਪੇਸ਼ਾ ਲੋਕ ਹੋਣ ਦਾ ਧੱਬਾ ਲਾ ਕੇ ਉਹਨਾਂ 'ਤੇ ਜ਼ੁਲਮ ਕੀਤਾ ਹੈ ਤਾਂ ਉਹਨਾਂ ਵੱਲੋਂ ਹਥਿਆਰਾਂ ਦਾ ਮੁਕਾਬਲਾ ਹਥਿਆਰਾਂ ਨਾਲ ਕਰਨਾ ਵਾਜ਼ਬ ਹੈ । ਇਸ ਸਬੰਧੀ ਗਾਂਧੀ ਨੇ ਵੀ ਸਿੱਖਾਂ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਤਾਂ ਉਹ ਕ੍ਰਿਪਾਨ ਉਠਾ ਸਕਦੇ ਹਨ । ਜੇਕਰ ਗਾਂਧੀ ਜਿਹਾ ਮਹਾਨ ਕਾਂਗਰਸੀ ਨੇਤਾ ਸਿੱਖਾਂ ਵੱਲੋਂ ਆਪਣੇ ਹਿੱਤਾਂ ਦੀ ਰਾਖੀ ਲਈ ਹਥਿਆਰਬੰਦ ਸੰਘਰਸ਼ ਨੂੰ ਜਾਇਜ਼ ਠਹਿਰਾਉਂਦਾ ਹੈ ਤਾਂ ਫਿਰ ਸੰਤ ਭਿੰਡਰਾਂਵਾਲੇ ਨੂੰ ਉਸਦੀ ਖਾੜਕੂ ਜੱਦੋ ਜਹਿਦ ਕਾਰਨ ਦੋਸ਼ ਕਿਉਂ ਦਿੱਤਾ ਜਾਂਦਾ ਹੈ। (ਡਾਕਟਰ ਏ. ਆਰ. ਦਰਸ਼ੀ, ਜਾਂਬਾਜ ਰਾਖਾ, ਪੰਨਾ 64-65)

ਸੰਤ ਜੀ ਅਤੇ ਬਾਕੀ ਦੇ ਸਿੰਘਾਂ ਦੇ ਸਾਰੇ ਹਥਿਆਰ ਲਾਇਸੰਸੀ ਸਨ ਨਾ ਕਿ ਗੈਰ ਕਾਨੂੰਨੀ । ਇਹ ਹਥਿਆਰ ਵਰਤ ਕੇ ਉਨ੍ਹਾਂ ਨਾ ਹੀ ਕੋਈ ਲੁੱਟ ਮਾਰ ਕੀਤੀ ਨਾ ਹੀ ਕੋਈ ਡਾਕਾ ਮਾਰਿਆ ਅਤੇ ਨਾ ਹੀ ਕੋਈ ਕਤਲ ਹੀ ਕੀਤਾ । ਸੰਤ ਜਰਨੈਲ ਸਿੰਘ ਜੀ ਨੇ ਵੀ ਇਸੇ ਗੱਲ ਦਾ ਹੋਕਾ ਦਿੱਤਾ ਸੀ ਕਿ ਹਥਿਆਰ ਰੱਖ ਕੇ ਸਿਰਫ ਪੰਥ ਵਿਰੋਧੀਆਂ ਨੂੰ ਸੋਧਣਾ ਹੈ ਨਾ ਕਿ ਮਜ਼ਲੂਮਾਂ ਨੂੰ ਤੰਗ ਕਰਨਾ । ਉਹ ਕਿਹਾ ਕਰਦੇ ਸਨ:

ਸਿੱਖ ਲਈ ਹਥਿਆਰ ਰੱਖ ਕੇ ਕਿਸੇ ਨਿਰਦੋਸ਼ ਨੂੰ ਮਾਰਨਾ ਵੱਡਾ ਪਾਪ ਹੈ ਪਰ ਖਾਲਸਾ ਜੀ ਹਥਿਆਰ ਰੱਖ ਕੇ ਹੱਕ ਅਤੇ ਨਿਆਂ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ । ਸਿੱਖ ਵਾਸਤੇ ਹਥਿਆਰ ਰੱਖ ਕੇ ਕਿਸੇ ਮਾਸੂਮ ਤੇ ਹਮਲਾ ਕਰਨਾ, ਚੋਰੀ ਕਰਨੀ, ਕਿਸੇ ਦੀ ਇਜ਼ਤ ਲੁੱਟਣੀ ਜਾਂ ਜ਼ੁਲਮ ਕਰਨਾ ਇੱਕ ਪਾਪ ਹੈ ਪਰ ਹਥਿਆਰ ਰੱਖ ਕੇ ਧਰਮ ਲਈ ਨਾ ਲੜਨਾ ਸਭ ਤੋਂ ਵੱਡਾ ਪਾਪ ਹੈ । (Cynthia Mahmood, Fighting for Faith and Nation, page 46)

ਸੰਤ ਜੀ ਕਿਹਾ ਕਰਦੇ ਸਨ:

ਅਸੀਂ ਕਿਸੇ ਨੂੰ ਨਫਰਤ ਨਹੀਂ ਕਰਦੇ ਪਰ ਜੇਕਰ ਕੋਈ ਸਾਡੇ ਇਸ਼ਟ (ਧਰਮ) ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ । ਅਸੀਂ ਆਪਣੇ ਹੱਕਾਂ ਲਈ ਡੱਟ ਕੇ ਲੜਾਂਗੇ । ਅਸੀਂ ਉਹਨਾਂ ਨਾਲ ਲੜਦੇ ਹਾਂ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਦੇ ਹਨ, ਬੀਬੀਆਂ ਦੀ ਬੇਪਤੀ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਉਂਦੇ ਹਨ । ਜਿੰਨਾ ਚਿਰ ਇਹ ਗੱਲਾਂ ਬੰਦ ਨਹੀਂ ਹੋ ਜਾਂਦੀਆਂ ਜੰਗ ਜਾਰੀ ਰਹੇਗੀ ਅਤੇ ਕੋਈ ਵੀ ਦੁਨੀਆਂ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ ।

ਇਹਨਾਂ ਬਿਆਨਾਂ ਵਿੱਚ ਨਾ ਹੀ ਕੋਈ ਧਾਰਮਿਕ ਵਿਰੋਧੀ ਗੱਲ ਹੈ ਨਾ ਹੀ ਕੋਈ ਗੈਰ ਕਾਨੂੰਨੀ । ਸਰਕਾਰ ਦਾ ਫਰਜ਼ ਬਣਦਾ ਹੈ ਆਪਣੇ ਨਾਗਰਿਕਾਂ ਅਤੇ ਉਹਨ੍ਹਾਂ ਦੇ ਧਾਰਮਿਕ ਅਸੂਲਾਂ ਦੀ ਰੱਖਿਆ ਕਰਨੀ ਪਰ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਸ ਧਰਮ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਪੂਰਾ ਪੂਰਾ ਹੱਕ ਹੈ । ਸੰਤ ਜੀ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਅਤੇ ਹਥਿਆਰ ਰੱਖਣ ਲਈ ਪ੍ਰੇਰਿਆ ਸੀ ਪਰ ਇਹ ਕੋਈ ਸਿੱਖੀ ਦੇ ਵਿਰੁੱਧ ਗੱਲ ਨਹੀਂ ਸੀ ਬਲਕਿ ਸਿੱਖੀ ਦੇ ਅਸੂਲਾਂ 'ਤੇ ਪਹਿਰਾ ਦੇਣ ਵਾਲੀ ਗੱਲ ਸੀ । ਡਾਕਟਰ ਏ. ਆਰ. ਦਰਸ਼ੀ ਲਿਖਦਾ ਹੈ:

ਸਿੱਖਾਂ ਨੂੰ ਹਥਿਆਰਬੰਦ ਕਰਨ ਦੀ ਰਿਵਾਇਤ ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਅਹਿੰਸਾ ਤੇ ਸ਼ਾਂਤੀ ਦਾ ਕੌੜਾ ਤਜ਼ਰਬਾ ਹੰਢਾਉਣ ਮਗਰੋਂ ਆਰੰਭੀ ਸੀ.... ਉਹ ਆਪਣੇ ਅਨੁਯਾਈਆਂ ਤੋਂ ਅਕਾਲ ਤਖਤ ਵਿਖੇ ਘੋੜਿਆਂ ਤੇ ਸ਼ਸਤਰਾਂ ਦੀ ਭੇਟਾ ਪ੍ਰਵਾਨ ਕਰਦੇ ।..ਸੰਤ ਭਿੰਡਰਾਂਵਾਲੇ ਨੇ ਤਾਂ ਕੇਵਲ ਇਸ ਪ੍ਰੰਪਰਾ ਨੂੰ ਹੂ-ਬ-ਹੂ ਪੁਨਰ-ਸੁਰਜੀਤ ਹੀ ਕੀਤਾ ਅਤੇ ਕਿਰਪਾਨਾਂ, ਨੇਜ਼ਿਆਂ ਦੀ ਜਗ੍ਹਾ ਰਿਵਾਲਵਰ ਤੇ ਬੰਦੂਕਾਂ ਅਤੇ ਘੋੜਿਆਂ ਦੀ ਜਗ੍ਹਾ ਮੋਟਰ ਸਾਈਕਲ ਲਿਆ ਕੇ ਇਸ ਪ੍ਰੰਪਰਾ ਨੂੰ ਨਵੀਂ ਦਿਸ਼ਾ ਦੇ ਦਿੱਤੀ । ਇਸ ਲਈ ਉਸ ਨੇ ਗੁਰੂਆਂ ਦੇ ਮਾਰਗ ਦਾ ਅਨੁਸਰਣ ਕਰਕੇ ਕੋਈ ਅਪਰਾਧ ਨਹੀਂ ਕੀਤਾ । (ਜਾਂਬਾਜ ਰਾਖਾ, ਪੰਨਾ 52)

ਸੰਤ ਜੀ ਦੇ ਸਾਰੇ ਹਥਿਆਰ ਬਿਨਾ ਕਿਸੇ ਕਾਰਨ ਦੇ ਸਰਕਾਰ ਨੇ ਗੈਰ ਕਾਨੂੰਨੀ ਕਰਾਰ ਦੇ ਦਿੱਤੇ ਅਤੇ ਸਾਰੇ ਲਾਇਸੰਸ ਵੀ ਰੱਦ ਕਰ ਦਿੱਤੇ ਪਰ ਇਸਦਾ ਕੋਈ ਵੀ ਠੋਸ ਕਾਰਨ ਪੇਸ਼ ਨਾ ਕੀਤਾ ਗਿਆ ਪਰ ਦੂਜੇ ਪਾਸੇ ਹਿੰਦੂਆਂ ਵਿਰੁੱਧ ਹਰ ਇੱਕ ਪ੍ਰਕਾਰ ਦੇ ਗੈਰ ਕਾਨੂੰਨੀ ਹਥਿਆਰ ਰੱਖਣ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ । ਮਹੇਸ਼ ਕੁਮਾਰ ਦੇ ਘਰੋਂ ਉਸ ਵੇਲੇ 230 ਬੰਬ ਬਰਾਮਦ ਹੋਏ ਸਨ ਪਰ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ । ਇਹ ਸਿੱਖਾਂ ਨੂੰ ਹਥਿਆਰ ਖੋਹ ਕੇ ਨਿਹੱਥੇ ਕਰਨ ਦੀ ਸ਼ਾਜਿਸ਼ ਸੀ ਪਰ ਸੰਤ ਜੀ ਨੇ ਗੁਰੂ ਸਾਹਿਬ ਦਾ ਹੁਕਮ ਮੰਨਦਿਆਂ ਹਥਿਆਰ ਆਪਣੇ ਕੋਲ ਹੀ ਰੱਖੇ । ਜੇਕਰ ਮੰਨ ਵੀ ਲਿਆ ਜਾਏ ਕਿ ਸੰਤ ਜੀ ਨੇ ਗੈਰ ਕਾਨੂੰਨੀ ਹਥਿਆਰ ਰੱਖੇ ਹੋਏ ਸਨ ਤਾਂ ਸਰਕਾਰ ਇਹ ਦੱਸੇ ਕਿ ਇਹ ਹਥਿਆਰ ਕਿਸ ਕੋਲੋਂ ਖਰੀਦੇ ਗਏ ਸਨ । ਇਨ੍ਹਾਂ ਦੀ ਪੂਰੀ ਤਰਤੀਬ ਵਾਰ ਲਿਸਟ ਪੇਸ਼ ਕੀਤੀ ਜਾਵੇ । ਹਰ ਰੋਜ਼ ਦਰਬਾਰ ਸਾਹਿਬ ਹਜ਼ਾਰਾਂ ਦੀ ਸੰਗਤ ਨੂੰ ਤਾਂ ਕੋਈ ਗੈਰ ਕਾਨੂੰਨੀ ਹਥਿਆਰ ਨਾ ਦਿਸਿਆ ਪਰ ਦਿੱਲੀ ਵਿੱਚ ਬੈਠੀ ਬੇਬੇ ਇੰਦਰਾ ਨੂੰ ਕਿਵੇਂ ਦਿਸ ਪਏ । ਜੇਕਰ ਇਹ ਸੱਚ ਵੀ ਹੋਵੇ ਕਿ ਸੰਤ ਜੀ ਹਥਿਆਰ ਖਰੀਦਦੇ ਸਨ ਤਾਂ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਾ ਕੀਤੀ । ਹਥਿਆਰ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਏ ਜਾਂਦੇ ਤਾਂ ਕਿ ਬੇਅਦਬੀ ਹੁੰਦੀ ਹੀ ਨਾ । ਗੈਰ ਕਾਨੂੰਨੀ ਹਥਿਆਰ ਵੇਚਣ ਵਾਲਿਆਂ ਨੂੰ ਵੀ ਫੜਿਆ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਦਾ ਕੋਈ ਨਾਮ ਪਤਾ ਨਹੀਂ ਦਿੱਤਾ ਗਿਆ ਨਾ ਹੀ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਕਿ ਸੱਚਮੁੱਚ ਹੀ ਸੰਤ ਜੀ ਹਥਿਆਰ ਖਰੀਦਦੇ ਸਨ । ਜਿਹੜੇ ਹਥਿਆਰ ਫੌਜ ਵੱਲੋਂ ਪੇਸ਼ ਕੀਤੇ ਗਏ ਸਨ ਉਹ ਬਿਲਕੁਲ ਨਵੇਂ ਸਨ ਪਰ ਸਿੰਘਾਂ ਕੋਲ ਪੁਰਾਣੇ ਕਿਸਮ ਦੇ 1965 ਵਾਲੀ ਜੰਗ ਵਿੱਚ ਵਰਤੇ ਹੋਏ ਹਥਿਆਰ ਸਨ ।
ਡਾ ਏ. ਆਰ. ਦਰਸ਼ੀ ਇਸ ਗੱਲ ਦਾ ਖੁਸਾਲਾ ਕਰਦਾ ਹੋਇਆ ਲਿਖਦਾ ਹੈ:

ਗਿਆਨੀ ਜ਼ੈਲ ਸਿੰਘ ਨੇ ਗਵਰਨਰ ਨਾਲ ਜਿਨ੍ਹਾਂ ਹਥਿਆਰਾਂ ਬਾਰੇ ਗੱਲ ਕੀਤੀ ਉਹ ਜੁਝਾਰੂਆਂ ਤੋਂ ਨਹੀਂ ਸਨ ਫੜ੍ਹੇ ਗਏ । ਇਹ ਬਿਲਕੁਲ ਨਵੇਂ-ਨਕੋਰ ਹਥਿਆਰ ਸਨ ਜਿਨ੍ਹਾਂ ਦਾ ਪ੍ਰਬੰਧ ਫੌਜ ਨੇ ਹੀ ਕੀਤਾ ਸੀ ਤਾਂ ਕਿ ਇਹਨਾਂ ਦੀ ਨੁਮਾਇਸ਼ ਕਰਕੇ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਖਾੜਕੂ ਵੱਡੀ ਮਾਤਰਾ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਸਨ । ਜਦੋਂ ਇਹ ਹਥਿਆਰ ਟੀ ਵੀ 'ਤੇ ਪ੍ਰਸਾਰਿਤ ਕੀਤੇ ਗਏ ਤਾਂ ਇਹ ਬਿਲਕੁਲ ਨਵੇਂ ਸਨ ਅਤੇ ਚਮਕਾਂ ਮਾਰਦੇ ਸਨ । ਜਿਹੜੇ ਹਥਿਆਰ ਖਾੜਕੂਆਂ ਕੋਲ ਸਨ ਉਹ ਜਾਂ ਤਾਂ ਪ੍ਰਚੰਡ ਬੰਬਾਰੀ ਕਾਰਨ ਨਸ਼ਟ ਹੋ ਗਏ ਸਨ ਤੇ ਜਾਂ ਫਿਰ ਬਚ ਨਿਕਲੇ ਖਾੜਕੂ ਆਪਣੇ ਨਾਲ ਲੈ ਗਏ ਸਨ । ਉਹਨਾਂ ਤੋਂ ਬਰਾਮਦ ਹੋਏ ਹਥਿਆਰ ਤਾਂ ਪੁਰਾਣੇ ਅਤੇ ਟੁੱਟੇ ਭੱਜੇ ਹੋਣੇ ਚਾਹੀਦੇ ਸਨ । (ਜਾਂਬਾਜ ਰਾਖਾ, ਪੰਨਾ 116)

ਸਰੂਪ ਸਿੰਘ ਨਾਰੰਗ ਆਪਣੀ ਕਿਤਾਬ ਵਿਚ ਇਸ ਗੱਲ ਦਾ ਜਵਾਬ ਦਿੰਦਾ ਹੋਇਆ ਲਿਖਦਾ ਹੈ:

ਹਮਲੇ ਤੋਂ 18 ਮਹੀਨੇ ਪਹਿਲਾਂ ਦਰਬਾਰ ਸਾਹਿਬ ਨੂੰ ਸੀ. ਆਰ. ਪੀ. ਅਤੇ ਪੰਜਾਬ ਪੁਲਿਸ ਨੇ ਕਰੜਾ ਘੇਰਾ ਪਾਇਆ ਹੋਇਆ ਸੀ ਅਤੇ ਹਰ ਮਨੁੱਖ ਦੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਜਾਂਦਾ ਸੀ । ਇਥੋਂ ਤੱਕ ਕਿ ਲੰਗਰ ਦੀ ਰਸਦ ਦੀ ਵੀ ਤਲਾਸ਼ੀ ਹੁੰਦੀ ਸੀ । ਚਾਰ ਗੁਪਤ ਸਰਕਾਰੀ ਏਜੰਸੀਆਂ ਅੰਦਰਲੀ ਜਾਣਕਾਰੀ ਇੱਕਠੀ ਕਰਨ ਵਿੱਚ ਰੁਝੀਆਂ ਰਹਿੰਦੀਆਂ ਸਨ । ਸੰਤ ਜੀ ਤਾਂ ਪਹਿਰਾ ਲੱਗਣ ਤੋਂ ਕੋਈ ਛੇ ਮਹੀਨੇ ਬਾਅਦ ਨਾਨਕ ਨਿਵਾਸ ਆਏ ਸਨ । ਅਜਿਹੇ ਅੰਦਰਲੇ ਤੇ ਬਾਹਰਲੇ ਕਰੜੇ ਪਹਿਰੇ ਦੌਰਾਨ ਹਥਿਆਰ ਦਰਬਾਰ ਸਾਹਿਬ ਕਿਵੇਂ ਪਹੁੰਚੇ । ਅਸਲ ਗੱਲ ਤਾਂ ਇਹ ਹੈ ਕਿ ਇਹ ਸਾਰੀ ਖੇਡ ਸਰਕਾਰ ਦੀ ਸੀ । ਸਰਕਾਰ ਦੇ ਏਜੰਟ ਐਮ. ਕੇ. ਤ੍ਰਿਪਾਠੀ ਨੇ ਅਸਲੇ ਦੇ ਟਰੱਕਾਂ ਦਾ ਪ੍ਰਬੰਧ ਕੀਤਾ ਅਤੇ ਪੰਜਾਬ ਪੁਲਿਸ ਮੁਖੀ ਭਿੰਡਰ ਨਾਲ ਮਿਲ ਕੇ ਇਹ ਹਥਿਆਰ ਦਰਬਾਰ ਸਾਹਿਬ ਪਹੁੰਚਾਏ । (ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ 'ਚ ਪਈ, ਪੰਨਾ 169)

ਹਰਬੀਰ ਸਿੰਘ ਭੰਵਰ, ਇੱਕ ਪੱਤਰਕਾਰ, ਜੋ ਕਿ ਉਸ ਵੇਲੇ ਦਰਬਾਰ ਸਾਹਿਬ ਹੀ ਮੌਜੂਦ ਸੀ ਵੀ ਇਸੇ ਗੱਲ ਦੀ ਪ੍ਰੋੜਤਾ ਕਰਦਾ ਹੋਇਆ ਆਪਣੀ ਕਿਤਾਬ ਵਿੱਚ ਲਿਖਦਾ ਹੈ:

ਪ੍ਰਧਾਨ ਮੰਤਰੀ ਦੇ ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਫੌਜ ਨੇ ਇੱਕ ਹਥਿਆਰਾਂ ਨਾਲ ਭਰਿਆ ਹੋਇਆ ਟਰੱਕ ਲਿਆਂਦਾਂ ਅਤੇ ਹਥਿਆਰ ਨੁਮਾਇਸ਼ ਉੱਤੇ ਲਾ ਦਿੱਤੇ ਤਾਂ ਕਿ ਇਹ ਭਰਮ ਪਾਇਆ ਜਾ ਸਕੇ ਕਿ ਇਹ ਸਭ ਸਿੰਘਾਂ ਕੋਲੋਂ ਬਰਾਮਦ ਹੋਏ ਸਨ । (ਡਾਇਰੀ ਦੇ ਪੰਨੇ, ਪੰਨਾ 66)

ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਜ਼ੁਲਮ ਵਿਰੁੱਧ ਅਤੇ ਆਪਣੇ ਹੱਕਾਂ ਲਈ ਹਥਿਆਰ ਚੁੱਕਣਾ ਜ਼ਾਇਜ ਹੈ । ਸੰਤ ਜੀ ਨੇ ਵੀ ਦੋ ਸਾਲ ਸ਼ਾਂਤਮਈ ਮੋਰਚਾ ਲਾਇਆ ਸੀ ਅਤੇ ਹਥਿਆਰ ਸਿਰਫ ਉਦੋਂ ਵਰਤੇ ਸਨ ਜਦੋਂ ਫੌਜ ਨੇ ਹਮਲਾ ਕੀਤਾ । ਜਦੋਂ ਸਰਕਾਰ ਖੁਦ ਹੀ ਸਿੱਖਾਂ ਨੂੰ ਸ਼ਹੀਦ ਕਰਨ ਲੱਗ ਪਈ ਅਤੇ ਪਾਪੀਆਂ ਨੂੰ ਬਰੀ ਕਰਨ ਲੱਗ ਪਈ ਤਾਂ ਸਿੰਘਾਂ ਨੇ ਆਪਣਾ ਹੱਕ ਲੈਣ ਲਈ ਖੁਦ ਹਥਿਆਰ ਚੁੱਕ ਲਏ । ਇਸ ਗੱਲ ਦੀ ਜਿੰਮੇਵਾਰ ਸਰਕਾਰ ਹੈ ਸੰਤ ਜੀ ਨਹੀਂ । ਅਗਰ ਸਰਕਾਰ ਨਿਆਂਪਾਲਕ ਰਹਿੰਦੀ ਤਾਂ ਪੰਜਾਬ ਵਿੱਚ ਇਹ ਮਾਹੌਲ ਕਦੀ ਨਹੀਂ ਸੀ ਬਣ ਸਕਦਾ । ਜੇਕਰ ਸਿੱਖਾਂ ਦੇ ਰਾਈਫਲਾਂ ਰੱਖਣ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਫਿਰ ਸਰਕਾਰ ਵੱਲੋਂ ਦਰਬਾਰ ਸਾਹਿਬ ਵਿੱਚ ਹਜ਼ਾਰਾਂ ਰਾਈਫਲਾਂ, ਬੰਦੂਕਾਂ, ਗੋਲੇ ਅਤੇ ਟੈਂਕਾਂ ਨੂੰ ਲਿਆਉਣ ਨਾਲ ਜਿਆਦਾ ਬੇਅਦਬੀ ਹੋਈ ਹੈ । ਸਰਕਾਰ ਵੱਲੋਂ ਬੇਅਦਬੀ ਰੋਕੀ ਨਹੀਂ ਗਈ ਸਗੋਂ ਕੀਤੀ ਗਈ ਹੈ । ਜਿੰਨਾ ਚਿਰ ਤੱਕ ਫੌਜ ਦਰਬਾਰ ਸਾਹਿਬ ਦੇ ਅੰਦਰ ਨਹੀਂ ਆ ਗਈ ਉਤਨਾ ਚਿਰ ਕਿਸੇ ਸਿੱਖ ਵੱਲੋਂ ਜਵਾਬੀ ਗੋਲੀ ਨਹੀਂ ਚਲਾਈ ਗਈ । ਫਿਰ ਫੌਜ ਦਾ ਬੂਟਾਂ ਸਮੇਤ ਨੰਗੇ ਸਿਰ ਅੰਦਰ ਆ ਜਾਣਾ ਦਰਬਾਰ ਸਾਹਿਬ ਦੀ ਬੇਅਦਬੀ ਹਟਾਉਣ ਦਾ ਨਹੀਂ ਬਲਕਿ ਬੇਅਦਬੀ ਕਰਨ ਦਾ ਸਬੂਤ ਹੈ । ਹਿੰਦੂਆਂ ਦੇ ਮੰਦਰਾਂ ਵਿੱਚ ਵੀ ਤਾਂ ਮੂਰਤੀਆਂ ਨੂੰ ਹਥਿਆਰ ਫੜਾਏ ਹੁੰਦੇ ਹਨ । ਕਿਸੇ ਨੂੰ ਤੀਰ ਕਮਾਨ, ਕਿਸੇ ਨੂੰ ਗਦਾ, ਤਲਵਾਰ, ਕੁਹਾੜੀ ਆਦਿ ਫਿਰ ਇਹਨਾਂ ਹਥਿਆਰਾਂ ਨਾਲ ਕਿਸੇ ਮੰਦਰ ਦੀ ਬੇਅਦਬੀ ਕਿਉਂ ਨਹੀਂ ਮੰਨੀ ਜਾਂਦੀ । ਹੋਰ ਤਾਂ ਹੋਰ ਦੱਖਣੀ ਭਾਰਤ ਵਿੱਚ ਬਹੁਤੇ ਅਜਿਹੇ ਮੰਦਰ ਹਨ ਜਿਥੇ ਉਥੋਂ ਦੇ ਪੁਜਾਰੀਆਂ ਅਤੇ ਮੁਸਾਫਰਾਂ ਵੱਲੋਂ ਹਜਾਰਾਂ ਨੌਜਵਾਨ ਲੜਕੀਆਂ ਦਾ ਸਤ ਭੰਗ ਕੀਤਾ ਜਾਂਦਾ ਹੈ । ਇਸ ਕੰਜਰਪੁਣੇ ਨੂੰ ਹਿੰਦੂ ਦੇਵਦਾਸੀ ਦਾ ਨਾਮ ਦਿੰਦੇ ਹਨ । ਇਹ ਬੇਅਦਬੀ ਹਟਾਉਣ ਲਈ ਸਰਕਾਰ ਕੋਈ ਹਮਲਾ ਕਿਉਂ ਨਹੀਂ ਕਰਦੀ । ਸਿਰਫ ਇਸ ਲਈ ਕਿ ਉਹ ਹਿੰਦੂਆਂ ਦੇ ਧਾਰਮਿਕ ਅਸਥਾਨ ਹਨ ।

ਮੁਕਦੀ ਗੱਲ ਸਿੱਖਾਂ ਨੂੰ ਹਿੰਦੂ ਸਰਕਾਰ ਤੋਂ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੋਈ ਸਿੱਖਿਆ ਦੀ ਲੋੜ ਨਹੀਂ । ਦਰਬਾਰ ਸਾਹਿਬ ਲਈ ਸਿੱਖ ਹਮੇਸ਼ਾਂ ਹੀ ਕੁਰਬਾਨੀਆਂ ਦਿੰਦੇ ਆਏ ਹਨ ਅਤੇ ਦਿੰਦੇ ਰਹਿਣਗੇ ।

ਧਾਰਮਿਕ ਜਾਂ ਰਾਜਨੀਤਕ

ਕਈ ਸਿਰਫ ਇਸ ਗੱਲ ਤੋਂ ਸੰਤ ਜੀ ਦੇ ਵਿਰੁੱਧ ਲਿਖਦੇ ਅਤੇ ਬੋਲਦੇ ਹਨ ਕਿ ਆਪਣੇ ਆਪ ਨੂੰ ਸਿਰਫ ਧਾਰਮਿਕ ਕਹਿਣ ਦੇ ਬਾਵਜੂਦ ਉਹਨਾਂ ਨੇ ਆਪਣੀ ਪਾਰਟੀ ਦੇ ਬੰਦੇ ਚੋਣਾਂ ਵਿੱਚ ਖੜ੍ਹੇ ਕੀਤੇ ।

ਇਸ ਤਰ੍ਹਾਂ ਦੀਆਂ ਦਲੀਲਾਂ ਦੇਣ ਵਾਲੇ ਸਿੱਖ ਧਰਮ ਦੇ ਮੁੱਢਲੇ ਮੀਰੀ ਪੀਰੀ ਦੇ ਸਿਧਾਂਤ ਤੋਂ ਆਪਣੀ ਨਾਵਾਕਫੀਅਤ ਜਾਹਿਰ ਕਰਦੇ ਹਨ । ਬੇਸ਼ੱਕ ਸੰਤ ਜੀ ਕਦੀ ਵੀ ਕਿਸੇ ਰਾਜਨੀਤਕ ਲੀਡਰ ਦੇ ਘਰ ਨਹੀਂ ਗਏ ਅਤੇ ਨਾ ਹੀ ਇਹ ਖਾਹਸ਼ ਹੀ ਰੱਖੀ ਕਿ ਉਹ ਨੇਤਾ ਬਣ ਜਾਣ । ਇਸ ਦਾ ਮਤਲਬ ਇਹ ਨਹੀਂ ਕਿ ਉਹ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਸਨ ਜਾਂ ਰਾਜਨੀਤੀ ਦੀ ਅਹਿਮੀਅਤ ਤੋਂ ਅਣਜਾਣ ਸਨ । ਉਹਨਾਂ ਦੀ ਚਲਾਈ ਹੋਈ ਲਹਿਰ ਵਿਚ ਕਈ ਮੰਗਾਂ ਰਾਜਨੀਤਕ ਸਨ ਭਾਂਵੇਂ ਕਿ ਉਹ ਮੁੱਢੋਂ ਧਰਮ ਨਾਲ ਜੁੜੀਆਂ ਸਨ । ਪੰਜਾਬੀ ਸੂਬੇ ਦਾ ਆਪਣੇ ਪਾਣੀ ਅਤੇ ਬਿਜਲੀ 'ਤੇ ਹੱਕ ਅਤੇ ਚੰਡੀਗੜ੍ਹ ਦੀ ਪੰਜਾਬ ਵਿਚ ਵਾਪਸੀ ਆਦਿ ਨਿਰੋਲ ਰਾਜਨੀਤਕ ਮੰਗਾਂ ਸਨ । ਸਿੱਖਾਂ ਨੁੰ ਵੱਖਰੀ ਕੌਮ ਅਤੇ ਅਨੰਦ ਕਾਰਜ ਦਾ ਲਾਗੂ ਕਰਨਾ ਨਿਰੋਲ ਧਾਰਮਕ ਮੰਗਾਂ ਸਨ ਪਰ ਇਹਨਾਂ ਦਾ ਸਬੰਧ ਰਾਜਨੀਤੀ ਨਾਲ ਸੀ ਕਿਉਂ ਕਿ ਸਰਕਾਰ ਵੱਲੋਂ ਇਹ ਮੰਗਾਂ ਮੰਨੇ ਜਾਣ ਦੀ ਸੂਰਤ ਵਿੱਚ ਸੰਵਿਧਾਨ ਵਿੱਚ ਤਬਦੀਲੀ ਹੋਣੀ ਸੀ ।

ਸੰਤ ਜੀ ਇਸ ਗੱਲ ਤੋਂ ਕਦੀ ਵੀ ਨਹੀਂ ਸੀ ਮੁਕਰੇ ਕਿ ਕਿਸੇ ਕੌਮ ਨੁੰ ਪੂਰਨ ਧਾਰਮਕ ਅਜਾਦੀ ਲਈ ਰਾਜਨੀਤਕ ਸ਼ਕਤੀ ਦੀ ਲੌੜ ਹੈ । ਇਸ ਲਈ ਹੀ ਉਹਨਾਂ ਨੇ ਕਈ ਬੰਦੇ ਚੌਣਾਂ ਵਿਚ ਖੜ੍ਹੇ ਕੀਤੇ ਸਨ ਤਾਂ ਕਿ ਉਹ ਜਿੱਤ ਕੇ ਸਿੱਖਾਂ ਦੀਆਂ ਮੰਗਾਂ ਦੀ ਪੈਰਵੀ ਕਰ ਸਕਣ ਅਤੇ ਸਿੱਖ ਲਹਿਰ ਰਾਜਨੀਤਕ ਪੱਧਰ ਤੇ ਉੱਭਰ ਸਕੇ । ਅਗਰ ਸੰਤਾਂ ਨੂੰ ਕੋਈ ਕੁਰਸੀ ਦਾ ਲਾਲਚ ਹੁੰਦਾ ਤਾਂ ਉਹ ਬਿਨਾਂ ਕਿਸੇ ਹੀਲ ਹੁੱਜਤ ਦੇ ਕਾਂਗਰਸ ਦੇ ਝੋਲੀ ਝੁੱਕ ਬਣ ਕੇ ਮਨ ਚਾਹਿਆ ਪੈਸਾ ਤੇ ਦੌਲਤ ਬਟੋਰ ਸਕਦੇ ਸਨ ਪਰ ਉਹਨਾਂ ਨੇ ਸਿੱਖ ਕੌਮ ਨਾਲ ਗਦਾਰੀ ਨਾ ਕਰਕੇ ਸਿੱਖੀ ਅਸੂਲਾਂ ਲਈ ਜਾਨ ਦੇਣ ਨੂੰ ਤਰਜੀਹ ਦਿੱਤੀ ।

ਸੰਤ ਜੀ ਦਾ ਧਾਰਮਿਕ ਨਿਸ਼ਾਨਾ ਉਹਨਾਂ ਦੇ ਬਿਆਨ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ । ਸੰਤ ਜੀ ਕਹਿੰਦੇ ਸਨ:

"ਮੇਰਾ ਕੰਮ ਅੰਮ੍ਰਿਤ ਛਕਣਾ ਤੇ ਛਕਾਉਣਾ, ਨਸ਼ੇ ਛੁਡਾਉਣੇ, ਪੰਥਕ ਏਕਤਾ ਤੇ ਜੋਰ ਦੇਣਾ ਅਤੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਖੜ੍ਹੇ ਕਰਨਾ ਹੈ ।" (ਭਾਸ਼ਣ 22 ਫਰਵਰੀ 1984)
ਜਿਥੋਂ ਤੱਕ ਰਾਜਸੀ ਨਿਸ਼ਾਨੇ ਦੀ ਗੱਲ ਹੈ ਉਸ ਬਾਰੇ ਡਾ ਏ. ਆਰ. ਦਰਸ਼ੀ ਲਿਖਦਾ ਹੈ ਕਿ ਸੰਤ ਜੀ ਦਾ "ਮੁੱਖ ਨਿਸ਼ਾਨਾ ਕੇਵਲ ਨਿਰੰਕਾਰੀ ਹਮਲੇ ਨੂੰ ਨਕਾਰਾ ਕਰਨਾ ਹੀ ਨਹੀਂ ਸੀ, ਸਗੋਂ ਅਕਾਲੀ ਦਲ ਵੱਲੋਂ ਅਕਤੂਬਰ 1973 ਵਿੱਚ ਅਪਣਾਏ ਗਏ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਵੀ ਸੀ ਅਤੇ ਜੇ ਕੇਂਦਰ ਸਰਕਾਰ ਇਸ ਮੰਗ ਦੀ ਪੂਰਤੀ ਕਰਨ ਤੋਂ ਇਨਕਾਰ ਕਰੇ ਤਾਂ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਅਗਸਤ 1947 ਵਿਚ ਆਜਾਦੀ ਪ੍ਰਾਪਤ ਕਰਨ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਗਏ ਖੁਦਮੁਖਤਾਰ ਰਾਜ ਦੇ ਵਾਅਦੇ ਦੀ ਪੂਰਤੀ ਦੀ ਇੱਛਾ ਪ੍ਰਗਟਾਉਣਾ ਸੀ ।“ (ਜਾਂਬਾਜ ਰਾਖਾ, ਪੰਨਾ 30)

ਹਿੰਸਕ ਕਾਰਵਾਈਆਂ

ਇਹ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਨਾ ਹੀ ਸੰਤ ਜੀ ਅੱਤਵਾਦੀ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਹਥਿਆਰਾਂ ਦੀ ਗਲਤ ਵਰਤੋਂ ਕੀਤੀ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਵਿਚ ਹਿੰਸਕ ਘਟਨਾਂਵਾਂ ਦਾ ਜਿੰਮਾ ਉਹਨਾਂ ਸਿਰ ਨਹੀਂ ਜਾ ਸਕਦਾ । ਪਰ ਫਿਰ ਵੀ ਕੁਝ ਹੋਰ ਸਬੂਤ ਪੇਸ਼ ਕਰਦੇ ਹਾਂ ਜਿੰਨ੍ਹਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਅੱਤਵਾਦ ਸਰਕਾਰ ਦੀ ਮਦਦ ਨਾਲ ਸਰਕਾਰੀ ਪਿੱਠੂਆਂ ਨੇ ਫੈਲਾਇਆ ਸੀ । ਸਿੱਖ ਤਾਂ ਸਿਰਫ ਆਪਣੀ ਰੱਖਿਆ ਲਈ ਲੜੇ ਸਨ ।

ਪੰਜਾਬ ਵਿੱਚ ਸਭ ਤੋਂ ਪਹਿਲਾਂ ਹਿੰਸਾ ਦਾ ਦੌਰ 1978 ਦੀ ਵਿਸਾਖੀ ਤੋਂ ਸ਼ੁਰੂ ਹੋਇਆ ਜਿਸ ਦਿਨ 13 ਨਿਹੱਥੇ ਸਿੱਖਾਂ ਨੂੰ ਨਿਰੰਕਾਰੀਆਂ ਨੇ ਸਰਕਾਰ ਦੀ ਸ਼ਹਿ ਤੇ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ । ਇਸ ਘਟਨਾ ਦੀ ਜੁੰਮੇਵਾਰੀ ਸਰਕਾਰ ਅਤੇ ਇਸਦੇ ਪਿੱਠੂ ਨਿਰੰਕਾਰੀਆਂ ਦੀ ਹੈ । ਡਾਕਟਰ ਏ ਆਰ ਦਰਸ਼ੀ ਲਿਖਦਾ ਹੈ:

ਬ੍ਰਾਹਮਣ ਹਿੰਦੂਆਂ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਭਲੀ ਭਾਂਤ ਪਤਾ ਸੀ ਕਿ ਭਾਰਤ ਅੰਦਰ ਸਿੱਖ ਹੀ ਇਕੋ ਇਕ ਜੰਗਜੂ ਕੌਮ ਸੀ, ਜਿਸ ਵਿਚ ਆਪਣੇ ਹੱਕਾਂ ਖਾਤਰ ਲੜਨ ਲਈ ਅਨੰਤ ਸ਼ਕਤੀ, ਜਿਗਰਾ ਅਤੇ ਦ੍ਰਿੜਤਾ ਸੀ; ਇਸ ਹਿੰਦੂ ਰਾਜ ਪ੍ਰਬੰਧ ਨੂੰ ਇਹ ਵੀ ਗਿਆਨ ਸੀ ਕਿ ਸਿੱਖਾਂ ਨੂੰ ਸ਼ਕਤੀ ਰਾਹੀਂ ਹਮੇਸ਼ਾਂ ਵਾਸਤੇ ਦਬਾਇਆ ਨਹੀਂ ਜਾ ਸਕਦਾ । ਇਸ ਲਈ ਉਨ੍ਹਾਂ ਬੜੀ ਚਲਾਕੀ ਨਾਲ ਸਿੱਖ ਧਰਮ ਨੂੰ ਤਬਾਹ ਕਰਨ ਅਤੇ ਇਸ ਨੂੰ ਗਿਣਤੀ ਪੱਖੋਂ ਖੋਖਲਾ ਕਰਨ ਲਈ...ਹੋਰਨਾ ਚਾਲਾਂ ਦੇ ਨਾਲ ਨਾਲ ਨਿਰੰਕਾਰੀ ਮੰਡਲ ਦੇ ਮੁਖੀ ਗੁਰਬਚਨ ਸਿੰਘ ਨੂੰ ਸਿੱਖ ਧਰਮ ਤੇ ਇਸਦੇ ਗੁਰੂਆਂ ਉੱਪਰ ਪ੍ਰਚੰਡ ਹਮਲਾ ਸ਼ੁਰੂ ਕਰਨ ਲਈ ਸਰਪ੍ਰਸਤੀ ਦਿੱਤੀ ਅਤੇ ਮਦਦ ਕੀਤੀ । (ਜਾਂਬਾਜ ਰਾਖਾ, ਪੰਨਾ 33)

ਨਿਰੰਕਾਰੀਆਂ ਨੇ ਹੀ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ ਸਨ ਜਦੋਂ ਨਾ ਕੋਈ ਮੋਰਚਾ ਚੱਲ ਰਿਹਾ ਸੀ ਨਾ ਕੋਈ ਸਿੱਖਾਂ ਵੱਲੋਂ ਜਲਸੇ ਜਾਂ ਰੋਸ ਮੁਜਾਹਰੇ ਹੋਏ ਸਨ । 1978 ਵਿੱਚ ਜਦੋਂ ਸਿੱਖ ਸ਼ਹੀਦ ਕੀਤੇ ਗਏ ਅਤੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਤਾਂ ਸਿੱਖਾਂ ਦਾ ਸਰਕਾਰ ਵਲੋਂ ਵਿਸ਼ਵਾਸ਼ ਉੱਠ ਗਿਆ ਜਿਸ ਨਾਲ ਸਿੱਖਾਂ ਨੇ ਆਪਣੇ ਹੱਕਾਂ ਲਈ ਨਿਰੰਕਾਰੀ ਦੋਸ਼ੀਆਂ ਨੂੰ ਖੁਦ ਸਜਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਜੇਕਰ ਸਰਕਾਰ ਬਦਨੀਤੀ ਨਾ ਅਪਣਾਉਂਦੀ ਤਾਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਸੀ ਹੋ ਸਕਦਾ ।

ਤਵਲੀਨ ਸਿੰਘ ਲਿਖਦਾ ਹੈ:

ਆਮ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਉਸ (ਜਰਨੈਲ ਸਿੰਘ) ਵੱਲੋਂ ਹਮਲੇ ਦੀ ਸ਼ੁਰੂਆਤ ਹੋਈ ਪਰ ਅਸਲੀਅਤ ਇਸ ਦੇ ਉਲਟ ਹੈ । ਸੀਨੀਅਰ ਪੁਲਿਸ਼ ਅਫਸਰ ਮੰਨਦੇ ਹਨ ਕਿ ਭੜਕਾਹਟ ਸਭ ਤੋਂ ਪਹਿਲਾਂ ਨਿਰੰਕਾਰੀ ਅਫਸਰਾਂ ਵਲੋਂ ਹੋਈ ਜੋ ਕਿ ਭਿੰਡਰਾਂਵਾਲੇ ਅਤੇ ਉਸਦੇ ਆਦਮੀਆਂ ਨੂੰ ਤੰਗ ਕਰਦੇ ਸਨ । ਦੋ-ਤਿੰਨ ਨਿਰੰਕਾਰੀ ਪੰਜਾਬ ਸਰਕਾਰ ਦੇ ਉੱਚ ਅਹੁਦਿਆਂ ਤੇ ਸਨ ਜੋ ਕਿ ਆਪਣੀ ਮਰਜੀ ਅਨੁਸਾਰ ਕਿਸੇ ਤਰ੍ਹਾਂ ਦਾ ਵੀ ਮਾਹੌਲ ਬਣਾ ਸਕਦੇ ਸਨ । ਨਿੰਰਕਾਰੀਆਂ ਨੂੰ ਦਿੱਲੀ ਸਰਕਾਰ ਤੋਂ ਵੀ ਪੂਰੀ ਮਦਦ ਮਿਲਦੀ ਸੀ । (Terrorists in the Temple, page 32)

ਇਹ ਗੱਲ ਯਾਦ ਰੱਖਣ ਯੋਗ ਹੈ ਕਿ ਜਦੋਂ ਨਿਰੰਕਾਰੀਆਂ ਨੇ ਸਿੱਖ ਗੁਰੂਆਂ ਵਿਰੁੱਧ ਭਦੀ ਸ਼ਬਦਾਵਲੀ ਵਰਤੀ ਅਤੇ ਹਿੰਸਾ ਨੂੰ ਵਧਾਇਆ ਤਾਂ ਕਿਸੇ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ । ਭਾਜਪਾ ਵੱਲੋਂ ਕਈ ਤਰ੍ਹਾਂ ਦੇ ਸਿੱਖਾਂ ਵਿਰੁੱਧ ਨਾਅਰੇ ਲਾਏ ਗਏ ਜਿਵੇਂ ਕਿ "ਕੱਛਾ ਕੜਾ ਕ੍ਰਿਪਾਨ, ਸਭ ਭੇਜੋ ਪਾਕਿਸਤਾਨ" ਅਤੇ "ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ" ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ । ਹਿੰਦੂਆਂ ਵੱਲੋਂ ਨੰਗੀਆਂ ਕ੍ਰਿਪਾਨਾਂ ਹੱਥ ਵਿੱਚ ਫੜ ਕੇ ਸਿੱਖਾਂ ਵਿਰੁੱਧ ਜਲੂਸ ਕੱਢਿਆ ਗਿਆ ਜਿਸ ਵਿਚ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਗਈਆਂ । ਹਰਿਆਣੇ ਦੇ ਮੁੱਖ ਮੰਤਰੀ, ਭਜਨ ਲਾਲ, ਨੇ ਇਹ ਬਿਆਨ ਦਿੱਤਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਪਰ ਸਰਕਾਰ ਚੁੱਪ ਬੈਠੀ ਰਹੀ । ਇਹਨਾਂ ਸਬੂਤਾਂ ਤੋਂ ਸਾਫ ਸਿੱਧ ਹੁੰਦਾ ਹੈ ਕਿ ਪੰਜਾਬ ਵਿੱਚ ਅਣਸੁਖਾਵਾਂ ਮਾਹੌਲ ਸਰਕਾਰ ਨੇ ਪੈਦਾ ਕੀਤਾ ਸੀ ਨਾ ਕਿ ਸੰਤ ਜੀ ਨੇ । ਸਰਕਾਰ ਚਾਹੁੰਦੀ ਤਾਂ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਕੇ ਸਿੱਖੀ ਵਿਰੋਧੀ ਕਾਰਵਾਈਆਂ ਬੰਦ ਕਰਾ ਦਿੰਦੀ ਪਰ ਸਰਕਾਰ ਤਾਂ ਚਾਹੁੰਦੀ ਸੀ ਸਿੱਖਾਂ ਦੀ ਨਸਲਕੁਸ਼ੀ ਕਰਨੀ ਅਤੇ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰਨਾ ਤਾਂ ਕਿ ਸਿੱਖੀ ਖਤਮ ਹੋ ਜਾਵੇ ।

ਦੇਸ਼ ਦੀ ਵੰਡ - ਖਾਲਿਸਤਾਨ

ਇਹ ਆਮ ਖਿਆਲ ਕੀਤਾ ਜਾਂਦਾ ਹੈ ਕਿ ਸੰਤ ਜੀ ਨੇ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਕੇ ਸਿੱਖਾਂ ਨੂੰ ਦੇਸ਼ ਦੇ ਵਿਰੁੱਧ ਭੜਕਾਉਂਦੇ ਸਨ ਪਰ ਇਹ ਬਿਲਕੁਲ ਝੂਠ ਹੈ ।

ਸੰਤ ਜਰਨੈਲ ਸਿੰਘ ਜੀ ਇੱਕ ਸੱਚੇ ਸੰਤ ਸਿਪਾਹੀ ਸਨ ਅਤੇ ਸਿੱਖੀ ਸਿਧਾਂਤਾਂ ਦੇ ਗੂੜ੍ਹ ਗਿਆਤਾ ਸਨ । ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਰਾਜ ਤੋਂ ਬਗੈਰ ਧਰਮ ਦਾ ਵਾਧਾ ਨਹੀਂ ਹੋ ਸਕਦਾ ਅਤੇ ਧਰਮ ਤੋਂ ਬਗੈਰ ਕੋਈ ਸੱਚਾ ਸੁੱਚਾ ਇਨਸਾਨ ਨਹੀਂ ਬਣ ਸਕਦਾ । ਸਿੱਖ ਪੰਥ ਵਿੱਚ ਗਿਰਾਵਟ ਦਾ ਕਾਰਨ ਇੱਕ ਇਹ ਸੀ ਕਿ ਹਿੰਦੂ ਸਰਕਾਰ ਸਿੱਖਾਂ ਨੂੰ ਬਰਾਬਰ ਦੇ ਹੱਕ ਨਹੀਂ ਸੀ ਦੇਣਾ ਚਾਹੁੰਦੀ ਅਤੇ ਉਨ੍ਹਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜੀ ਦੇਣ ਦੇ ਨਾਲ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਵੀ ਮੁਨਕਰ ਸੀ । ਸੰਤ ਜੀ ਨੇ ਸਿੱਖਾਂ ਉੱਪਰ ਵੱਧ ਰਹੇ ਜ਼ੁਲਮ, ਸਿੱਖ ਬੀਬੀਆਂ ਦੀ ਬੇਪੱਤੀ ਅਤੇ ਗੁਰਧਾਂਮਾਂ ਦੀ ਬੇਅਦਬੀ ਤੋਂ ਇਹ ਸੌਖਾ ਅਨੁਮਾਨ ਲਗਾ ਲਿਆ ਸੀ ਕਿ ਇਸਦਾ ਕਾਰਨ ਸਿੱਖਾਂ ਦੀ ਗੁਲਾਮੀ ਹੈ ਅਤੇ ਇਹ ਸਭ ਕੁੱਝ ਸਰਕਾਰ ਦੀ ਸ਼ਹਿ ਉੱਤੇ ਹੋ ਰਿਹਾ ਹੈ । ਸੰਤ ਜੀ ਨੇ ਇਸਦੇ ਵਿਰੁੱਧ ਅਵਾਜ਼ ਉਠਾਈ ਅਤੇ ਸਰਕਾਰ ਨੂੰ ਸਿੱਖਾਂ ਨਾਲ ਬਰਾਬਰ ਦਾ ਸਲੂਕ ਕਰਨ ਲਈ ਕਿਹਾ ਪਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ । ਜਦੋਂ ਪੰਥ ਦੀ ਬਹੁਮਤ ਸੰਤ ਜੀ ਦੇ ਹੱਕ ਵਿੱਚ ਹੋ ਗਈ ਤਾਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਜਿਸਦਾ ਮੰਤਵ ਸਿੱਖਾਂ ਵਿਰੁੱਧ ਜ਼ੁਲਮ ਅਤੇ ਨਾਇਨਸਾਫੀ ਨੂੰ ਰੋਕਣ ਦੇ ਨਾਲ ਨਾਲ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਹੋਣ ਦਾ ਹੱਕ ਦਿਵਾਉਣਾ ਸੀ । ਸਰਕਾਰ ਨੂੰ ਇਹ ਗੱਲ ਬਹੁਤ ਚੁਭੀ ਅਤੇ ਉਸਨੇ ਆਪਣੇ ਭਾੜੇ ਦੇ ਟੱਟੂ ਮੀਡੀਏ ਰਾਹੀਂ ਸੰਤ ਜੀ 'ਤੇ ਦੇਸ਼ ਨੂੰ ਵੰਡਣ ਦਾ ਇਲਜ਼ਾਮ ਲਾ ਦਿੱਤਾ । ਡਾ ਏ. ਆਰ. ਦਰਸ਼ੀ ਲਿਖਦਾ ਹੈ

ਉਸ (ਸੰਤ ਜੀ) ਦਾ ਮੁੱਖ ਨਿਸ਼ਾਨਾ ਨਿਰੰਕਾਰੀ ਹਮਲੇ ਨੂੰ ਨਿਕਾਰਾ ਕਰਨਾ ਹੀ ਨਹੀਂ ਸੀ, ਸਗੋਂ ਅਕਾਲੀ ਦਲ ਵੱਲੋਂ ਅਕਤੂਬਰ 1973 'ਚ ਅਪਣਾਏ ਗਏ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਵੀ ਸੀ ਅਤੇ ਜੇ ਕੇਂਦਰ ਸਰਕਾਰ ਇਸ ਮੰਗ ਦੀ ਪੂਰਤੀ ਕਰਨ ਤੋਂ ਇਨਕਾਰ ਕਰੇ ਤਾਂ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅਗਸਤ 1947 ਵਿੱਚ ਅਜ਼ਾਦੀ ਪ੍ਰਾਪਤ ਕਰਨ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਗਏ ਖੁਦਮੁਖਤਾਰ ਰਾਜ ਦੇ ਵਾਅਦੇ ਦੀ ਪੂਰਤੀ ਦੀ ਇੱਛਾ ਪ੍ਰਗਟਾਉਣਾ ਸੀ । (ਜਾਂਬਾਜ ਰਾਖਾ, ਪੰਨਾ 30)

ਸਾਫ ਜ਼ਾਹਿਰ ਹੈ ਕਿ ਸੰਤ ਜੀ ਨੇ ਧਰਮ ਯੁੱਧ ਮੋਰਚਾ ਖਾਲਿਸਤਾਨ ਲਈ ਨਹੀਂ ਸਗੋਂ ਸਿੱਖਾਂ ਦੇ ਬਰਾਬਰੀ ਹੱਕਾਂ ਲਈ ਲਾਇਆ ਸੀ । ਸੰਤ ਜੀ ਨੇ ਖਾਲਿਸਤਾਨ ਬਾਰੇ ਬਹੁਤ ਵਾਰੀ ਆਪਣੇ ਬਿਆਨਾਂ ਵਿੱਚ ਸਪੱਸ਼ਟ ਜਵਾਬ ਦਿੱਤਾ ਹੈ ।

ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਦੂਜੇ ਦਰਜੇ ਦੇ ਬਣ ਕੇ ਨਹੀਂ । ਇਹ ਸੈਂਟਰ ਸਰਕਾਰ ਦੱਸੇ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ । ਜੇ ਨਾਲ ਰੱਖਣਾ ਹੈ ਤਾਂ ਪੂਰੇ ਹੱਕ ਦੇ ਦੇਣ..ਜੇਕਰ ਸਾਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਵੱਖਰਾ ਕਰਨਾ ਹੈ ਤਾਂ ਸਾਨੂੰ ਖਾਲਿਸਤਾਨ ਦੇ ਦੇਵੇ । ਜੇਕਰ ਸਰਕਾਰ ਖਾਲਿਸਤਾਨ ਦਿੰਦੀ ਹੈ ਤਾਂ ਅਸੀਂ ਲੈ ਜ਼ਰੂਰ ਲਵਾਂਗੇ । ਸੰਨ 47 ਵਾਲੀ ਗਲਤੀ ਨਹੀਂ ਦੁਹਰਾਂਵਾਂਗੇ । ਇਹ ਸਰਕਾਰ ਦੱਸੇ ਕਿ ਕੀ ਕਰਨਾ ਹੈ ਇਸਦੀ ਜਿੰਮੇਵਾਰੀ ਸਾਡੀ ਨਹੀਂ ।


ਸੰਤ ਜੀ ਹਮੇਸ਼ਾਂ ਕਹਿੰਦੇ ਸਨ ਕਿ ਉਹ ਨਾ ਤਾਂ ਖਾਲਿਸਤਾਨ ਦੇ ਵਿਰੁੱਧ ਹਨ ਅਤੇ ਨਾ ਹੀ ਹੱਕ ਵਿੱਚ । ਉਹ ਸਿਰਫ ਇਤਨਾ ਚੁਾਹੁੰਦੇ ਸਨ ਕਿ ਸਿੱਖਾਂ ਨੂੰ ਅਜਾਦੀ ਦੇ ਹੱਕ ਮਿਲਣੇ ਚਾਹੀਦੇ ਹਨ । ਉਹ ਹਮੇਸ਼ਾਂ ਕਹਿੰਦੇ ਸਨ ਕਿ ਜਿਸ ਦੇਸ਼ ਲਈ ਸਿੱਖਾਂ ਨੇ 93% ਕੁਰਬਾਨੀਆਂ ਦਿੱਤੀਆਂ ਹੋਣ ਉਸ ਨੂੰ ਉਹ ਕਦੀ ਵੀ ਵੰਡਣ ਦਾ ਖਿਆਲ ਨਹੀਂ ਕਰ ਸਕਦੇ ਪਰ ਜੇਕਰ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਣੇ ਤਾਂ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ । ਖਾਲਿਸਤਾਨ ਦੀ ਮੰਗ ਨਾ ਹੀ ਕਾਨੂੰਨ ਦੇ ਵਿਰੁੱਧ ਹੈ ਨਾ ਹੀ ਸਿੱਖੀ ਅਸੂਲਾਂ ਦੇ । ਗੁਰੂ ਸਾਹਿਬ ਨੇ ਹਮੇਸ਼ਾਂ ਹੀ ਸਿੱਖਾਂ ਨੂੰ ਅਜਾਦੀ ਨਾਲ ਰਹਿਣ ਦਾ ਹੁਕਮ ਕੀਤਾ ਹੈ ਅਤੇ ਇੱਕ ਸੱਚੇ ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਸੇ ਸਰਕਾਰ ਦੇ ਅਧੀਨ ਰਹਿਣ ਦੀ ਮਨਾਹੀ ਕੀਤੀ ਹੈ । ਗੁਰੂ ਸਾਹਿਬ ਨੇ ਖੁਦ ਕਈ ਸ਼ਹਿਰ ਵਸਾਏ ਅਤੇ ਉਹਨਾਂ ਦਾ ਪ੍ਰਬੰਧ ਸਿੱਖੀ ਸਿਧਾਂਤਾਂ ਅਨੁਸਾਰ ਕੀਤਾ । ਖੁਦ ਤਖਤ ਤੇ ਬੈਠਦੇ ਸਨ, ਕਲਗੀ ਲਾਉਂਦੇ ਸਨ ਅਤੇ ਬਾਜ਼ ਰੱਖਦੇ ਸਨ । ਸਿੱਖ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਸਨ । ਇਹ ਸਭ ਕੁਝ ਇੱਕ ਵੱਖਰੇ ਰਾਜ ਨਾਲੋਂ ਘੱਟ ਨਹੀਂ ਸੀ । ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਬਹੁਤ ਸਿੱਖਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੱਖਾਂ ਦਾ ਵੱਖਰਾ ਰਾਜ ਸਿੱਖ ਰਵਾਇਤ ਅਤੇ ਇਤਿਹਾਸ ਅਨੁਸਾਰ ਹੀ ਹੈ ।

ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਜਦੋਂ ਵੀ ਸਿੱਖਾਂ ਦਾ ਰਾਜ ਪੰਜਾਬ ਵਿੱਚ ਰਿਹਾ ਨਾ ਹੀ ਸਿੱਖਾਂ ਉੱਤੇ ਕੋਈ ਜ਼ੁਲਮ ਹੋਇਆ ਨਾ ਹੀ ਦਰਬਾਰ ਸਾਹਿਬ ਉੱਤੇ ਕੋਈ ਹਮਲਾ ਹੋਇਆ । ਸੰਤ ਜਰਨੈਲ ਸਿੰਘ ਵੀ ਇਹੋ ਜਿਹਾ ਹੀ ਰਾਜ ਚਾਹੁੰਦੇ ਸਨ ਜਿਸ ਉੱਤੇ ਸਿੱਖਾਂ ਦਾ ਆਪਣਾ ਹੱਕ ਹੋਵੇ ਭਾਂਵੇਂ ਉਹ ਹਿੰਦੁਸਤਾਨ ਵਿੱਚ ਹੁੰਦਾ ਜਾਂ ਵੱਖਰਾ ਖਾਲਿਸਤਾਨ ਅਤੇ ਇਹੋ ਜਿਹਾ ਰਾਜ ਨਹਿਰੂ ਅਤੇ ਗਾਂਧੀ ਨੇ ਸਿੱਖਾਂ ਨੂੰ ਦੇਣ ਲਈ ਵਾਧਾ ਕੀਤਾ ਸੀ ।

ਅਸਲੀ ਏਜੰਟ ਕੌਣ

ਜਦੋਂ ਕਿਸੇ ਨੂੰ ਬਦਨਾਮ ਕਰਨਾ ਹੁੰਦਾ ਹੈ ਤਾਂ ਉਸ ਉੱਤੇ ਦੁਸ਼ਮਣ ਦਾ ਏਜੰਟ ਹੋਣ ਦਾ ਇਲਜ਼ਾਮ ਹਮੇਸ਼ਾਂ ਲਾਇਆ ਜਾਂਦਾ ਹੈ । ਸੰਤ ਜੀ ਉੱਤੇ ਵੀ ਏਜੰਟ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ । ਕਾਂਗਰਸ ਸਰਕਾਰ ਕਹਿੰਦੀ ਸੀ ਕਿ ਸੰਤ ਜੀ ਪਾਕਿਸਤਾਨ ਦੇ ਏਜੰਟ ਹਨ ਅਤੇ ਅਕਾਲੀ ਕਹਿੰਦੇ ਸਨ ਕਿ ਸੰਤ ਜੀ ਕਾਂਗਰਸ ਦੇ ਏਜੰਟ ਹਨ । ਆਓ ਇਸ ਝੂਠ ਦਾ ਮੁਆਇਨਾ ਵੀ ਕਰ ਲਈਏ ਅਤੇ ਸੰਤ ਜੀ ਦੇ ਆਪਣੇ ਬਿਆਨਾਂ ਵਿਚੋਂ ਪੜ੍ਹ ਲਈਏ ਕਿ ਸੱਚ ਕੀ ਹੈ ਅਤੇ ਝੂਠ ਕੀ ।

ਪਾਕਿਸਤਾਨ ਦੇ ਏਜੰਟ ਹੋਣ ਬਾਰੇ ਸੰਤ ਜੀ ਨੇ ਇਹ ਬਿਆਨ ਦਿੱਤਾ ਸੀ:

ਖਾਸ ਤੌਰ ਤੇ ਬੀਬੀ ਇੰਦਰਾ ਨੇ ਕਿਹਾ ਸੀ ਕਿ ਇਸ ਮੋਰਚੇ ਵਿੱਚ ਪਾਕਿਸਤਾਨ ਦਾ ਹੱਥ ਹੈ । ਇਸ ਤੋਂ ਪਹਿਲਾਂ ਚਰਨ ਚੌਧਰੀ (ਪ੍ਰਧਾਨ ਮੰਤਰੀ 1977-1980) ਨੇ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਦੇ ਏਜੰਟ ਭਿੰਡਾਰਾਂਵਾਲੇ ਨੂੰ ਨਾਨਕ ਨਿਵਾਸ ਵਿੱਚ ਮਿਲਣ ਲਈ ਆਉਂਦੇ ਨੇ ਤੇ ਫਿਰ ਵਿਚਾਰਾਂ ਕਰਕੇ ਵਾਪਿਸ ਚਲੇ ਜਾਂਦੇ ਨੇ । ਇਹ ਗੱਲ ਕਹਿ ਕੇ ਇਹਨਾਂ ਆਪਣੀ ਅਕਲ ਦਾ ਦਿਵਾਲਾ ਕੱਢ ਲਿਆ ਹੈ । ਬੰਦਾ ਪੁੱਛੇ ਕਿ ਜੇ ਤੁਹਾਨੂੰ ਪਤਾ ਈ ਐ ਕਿ ਪਾਕਿਸਤਾਨ ਤੋਂ ਬੰਦੇ ਆਉਂਦੇ ਨੇ ਤਾਂ ਫਿਰ ਐਨੀ ਵੱਡੀ ਸੀ.ਆਈ.ਡੀ ਹੋਣ ਦੇ ਬਾਵਜੂਦ ਉਹਨਾਂ ਨੂੰ ਫੜ ਕਿਉਂ ਨਹੀਂ ਸਕਦੇ । ਫਿਰ ਵਾਪਿਸ ਵੀ ਬਾਰਡਰ ਪਾਰ ਕਿਉਂ ਜਾਣ ਦਿੱਤੇ ਜਾਂਦੇ ਨੇ । ਰਸਤੇ ਵਿੱਚ ਹੀ ਫੜ ਲਿਆ ਕਰਨ । ਜੇ ਤੁਹਾਨੂੰ ਸਰਕਾਰ ਵਾਲਿਆਂ ਨੂੰ ਪਤਾ ਕਿ ਪਾਕਿਸਤਾਨ ਤੋਂ ਏਜੰਟ ਆਉਂਦੇ ਨੇ ਤਾਂ ਫਿਰ ਤੁਹਾਡੀ ਇਜ਼ਾਜ਼ਤ ਨਾਲ ਹੀ ਆਰ ਪਾਰ ਲੰਘਦੇ ਹੋਣੇ ਨੇ । ਇਤਨਾ ਪੁੱਛਣ ਤੇ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ ।

ਇਸ ਬਿਆਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੰਤ ਜੀ ਪਾਕਿਸਤਾਨ ਦੇ ਏਜੰਟ ਨਹੀਂ ਸਨ ਅਤੇ ਨਾ ਹੀ ਉਹਨਾਂ ਦਾ ਕੋਈ ਪਾਕਿਸਤਾਨ ਨਾਲ ਤਾਲ ਮੇਲ ਸੀ । ਉਹ ਕਹਿੰਦੇ ਸਨ ਕਿ ਪਾਕਿਸਤਾਨ ਦੇ ਗੁਰਵਾਰਿਆਂ ਦੇ ਦਰਸ਼ਨ ਅਜਾਦ ਹੋ ਕੇ ਹੀ ਕਰਾਂਗੇ ਜਿਸ ਦਾ ਮਤਲਬ ਸੀ ਕਿ ਉਹ ਕ੍ਰਿਪਾਨ ਲਾਹ ਕੇ ਦੂਜੇ ਦੇਸ਼ ਨਹੀਂ ਸੀ ਜਾਣਾ ਚਾਹੁੰਦੇ । ਸਰਕਾਰ ਨੇ ਅੱਜ ਤੱਕ ਨਾ ਹੀ ਕੋਈ ਸਬੂਤ ਪੇਸ਼ ਕੀਤਾ ਹੈ ਨਾ ਹੀ ਕਿਸੇ ਪਾਕਿਸਤਾਨੀ ਦਾ ਨਾਮ ਜਾਂ ਅਤਾ ਪਤਾ ਕਿ ਕਿਸ ਕਿਸ ਨਾਲ ਸੰਤ ਜੀ ਦੀ ਗੱਲ ਬਾਤ ਹੁੰਦੀ ਸੀ । ਜੇ ਮੰਨ ਵੀ ਲਿਆ ਜਾਏ ਕਿ ਕੋਈ ਪਾਕਿਸਤਾਨ ਤੋਂ ਆਇਆ ਸੀ ਤਾਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੂੰ ਸਿੱਖਾਂ ਨਾਲ ਹਿੰਦੂ ਸਰਕਾਰ ਨਾਲੋਂ ਜਿਆਦਾ ਹਮਦਰਦੀ ਸੀ ਨਹੀਂ ਤਾਂ ਇੰਦਰਾ ਗਾਂਧੀ ਜ਼ਰੂਰ ਪੰਜਾਬ ਆ ਕੇ ਸਿੱਖਾਂ ਨਾਲ ਗੱਲ ਕਰਦੀ । ਇਹਨਾਂ ਨਾਲੋਂ ਚੰਗੀ ਤਾਂ ਫਿਰ ਦੂਜੇ ਦੇਸ਼ ਦੀ ਸਰਕਾਰ ਹੀ ਨਿਕਲੀ ਜੋ ਬਾਰਡਰ ਪਾਰ ਆਪਣੇ ਬੰਦੇ ਸਿੱਖਾਂ ਕੋਲ ਭੇਜਦੀ ਸੀ।

ਕਾਂਗਰਸ ਦੇ ਏਜੰਟ ਹੋਣ ਦਾ ਇਲਜ਼ਾਮ ਸਭ ਤੋਂ ਪਹਿਲਾਂ ਲੌਂਗੋਵਾਲ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਲਾਉਣਾ ਸ਼ੁਰੂ ਕੀਤਾ ਸੀ ਤਾਂ ਕਿ ਉਹ ਆਪਣੀ ਵਜਾਰਤ ਕਾਇਮ ਰੱਖ ਸਕੇ । ਜਦੋਂ ਧਰਮ ਯੁੱਧ ਮੋਰਚਾ ਸਿਖਰਾਂ ਤੇ ਸੀ ਤਾਂ ਇੰਦਰਾਂ ਨੇ ਇਸ ਨੂੰ ਕੁਚਲਣ ਦੀ ਸੋਚੀ ਪਰ ਕੋਈ ਹੱਥ ਪੱਲਾ ਨਹੀਂ ਸੀ ਆ ਰਿਹਾ । ਸੰਤ ਜੀ ਨੂੰ ਪੁਚਕਾਉਣ ਵਿੱਚ ਇਹ ਅਸਫਲ ਰਹੀ ਸੀ ਕਿਉਂ ਕਿ ਸੰਤ ਜੀ ਇੱਕ ਇਮਾਨਦਾਰ ਅਤੇ ਅਣਖ ਵਾਲੇ ਵਿਅਕਤੀ ਸਨ ਜਦ ਕਿ ਲੌਂਗੋਵਾਲ ਇੱਕ ਬੇਈਮਾਨ ਅਤੇ ਵਿਕਾਊ ਵਿਅਕਤੀ ਸੀ ਜੋ ਕਿ ਇੰਦਰਾ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਧਰਮ ਯੁੱਧ ਮੋਰਚੇ ਨੂੰ ਫੇਲ੍ਹ ਕਰਨ ਲਈ ਸਰਕਾਰ ਦਾ ਏਜੰਟ ਬਣ ਗਿਆ । ਇਸਨੇ ਇੰਦਰਾ ਦੇ ਮਨਸੂਬੇ ਪੂਰੇ ਕਰਨ ਲਈ ਸੰਤ ਜੀ 'ਤੇ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ । ਇਸਨੇ ਸੰਤ ਜੀ ਨੂੰ ਕਾਂਗਰਸ ਦਾ ਏਜੰਟ ਅਤੇ ਦਹਿਸ਼ਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ । ਨਾਲ ਹੀ ਸੰਤ ਜੀ ਦੇ ਮੰਜੀ ਸਾਹਿਬ ਬੋਲਣ 'ਤੇ ਪਾਬੰਦੀ ਲਾ ਦਿੱਤੀ । ਇਸਨੇ ਅਕਾਲ ਤਖਤ ਦੇ ਜਥੇਦਾਰ ਕ੍ਰਿਪਾਲ ਸਿੰਘ ਨੂੰ ਹੁਕਮਨਾਮਾ ਜਾਰੀ ਕਰਕੇ ਸੰਤ ਜੀ ਨੂੰ ਪੰਥ ਵਿਚੋਂ ਛੇਕ ਦੇਣ ਲਈ ਵੀ ਮਜ਼ਬੂਰ ਕੀਤਾ ਪਰ ਉਹ ਨਾ ਮੰਨਿਆ । ਸੰਤ ਜੀ ਸਿੱਖਾਂ ਵਿੱਚ ਏਕਤਾ ਰੱਖਣ ਲਈ ਮੰਜੀ ਸਾਹਿਬ ਜਾਣ ਦੀ ਬਜਾਏ ਲੰਗਰ ਦੀ ਛੱਤ 'ਤੇ ਭਾਸ਼ਣ ਦੇਣ ਲੱਗ ਪਏ । ਉਹ ਕਹਿੰਦੇ ਸਨ ਕਿ ਸਮਾਂ ਦੱਸੇਗਾ ਕਿ ਅਸਲੀ ਏਜੰਟ ਕੌਣ ਹੈ । 1984 ਵਿੱਚ ਇਹ ਗੱਲ ਜੱਗ ਜਾਹਿਰ ਹੋ ਗਈ ਕਿ ਕੌਣ ਸਰਕਾਰ ਦੇ ਨਾਲ ਸੀ ਤੇ ਕੌਣ ਵਿਰੁੱਧ । ਸੰਤ ਜੀ ਸ਼ਹੀਦ ਹੋ ਗਏ ਅਤੇ ਲੌਂਗੋਵਾਲ ਸਰਕਾਰ ਦੀ ਕੋਠੀ ਵਿੱਚ ਐਸ਼ ਕਰਦਾ ਰਿਹਾ । ਫਿਰ ਸਮਾਂ ਪਾ ਕੇ ਬਾਹਰ ਆ ਕੇ ਬਿਆਨ ਦੇ ਦਿੱਤਾ ਕਿ ਉਹ ਜੇਲ੍ਹ ਵਿਚੋਂ ਆਇਆ ਸੀ ਅਤੇ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ । ਫਿਰ ਇਸੇ ਨੇ ਹੀ ਰਾਜੀਵ ਗਾਂਧੀ ਨਾਲ ਇੱਕ ਟੁੱਟਾ ਭੱਜਾ ਸਮਝੌਤਾ ਕਰਕੇ ਪੰਥ ਨਾਲ ਗਦਾਰੀ ਦਾ ਸਬੂਤ ਦਿੱਤਾ ਜਿਸ ਕਰਕੇ ਇਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ । ਇਹ ਹੀ ਅਸਲੀ ਏਜੰਟ ਸੀ ਜੋ ਕਿ ਸਿੰਘਾਂ ਦੀਆਂ ਗੋਲੀਆਂ ਨਾਲ ਮਰਿਆ । ਸੰਤ ਜੀ ਸਰਕਾਰੀ ਫੌਜ ਦਾ ਟਾਕਰਾ ਕਰਦੇ ਸ਼ਹੀਦ ਹੋਏ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਏਜੰਟ ਨਹੀਂ ਸਨ ਪਰ ਲੌਂਗੋਵਾਲ ਸਿੰਘਾਂ ਦੀ ਗੋਲੀ ਨਾਲ ਮਾਰਿਆ ਗਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਸਰਕਾਰੀ ਏਜੰਟ ਸੀ ਨਹੀਂ ਤਾਂ ਦੁਸ਼ਮਣ ਦੀ ਗੋਲੀ ਖਾ ਕੇ ਅਕਾਲ ਤਖਤ ਦੀ ਬੇਅਦਬੀ ਵਿਰੁੱਧ ਲੜਦਾ ਹੋਇਆ ਜਾਨ ਦਿੰਦਾ । ਸੰਤ ਜੀ 'ਤੇ ਕਾਂਗਰਸ ਦਾ ਏਜੰਟ ਹੋਣ ਦਾ ਸਬੂਤ ਨਾ ਅੱਜ ਤੱਕ ਕੋਈ ਪੇਸ਼ ਕਰ ਸਕਿਆ ਹੈ ਨਾ ਹੀ ਕਰ ਸਕੇਗਾ । ਇਹ ਸਭ ਝੂਠੀਆਂ ਗੱਲਾਂ ਹਨ ।

ਕੁੱਝ ਲਿਖਾਰੀ ਵੀ ਇਸੇ ਹੀ ਗਲਤੀ ਦਾ ਸ਼ਿਕਾਰ ਹੋਣ ਕਾਰਨ ਇਹ ਲਿਖਦੇ ਹਨ ਕਿ ਸੰਤਾਂ ਨੂੰ ਕਾਂਗਰਸ ਨੇ ਅੱਗੇ ਲਿਆਂਦਾ ਸੀ ਤਾਂ ਕਿ ਅਕਾਲੀਆਂ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਇਹ ਇੱਕ ਬੇਸਿਰ ਪੈਰ ਗੱਲ ਹੈ । ਜੇਕਰ ਇਹ ਗੱਲ ਹੁੰਦੀ ਤਾਂ ਸੰਤ ਜੀ ਦੀ ਕੋਈ ਪਾਰਟੀ ਸ਼ੁਰੂ ਕਰ ਦਿੱਤੀ ਹੁੰਦੀ ਅਤੇ ਅਖਬਾਰਾਂ ਵਾਲੇ ਨਿੱਤ ਸੰਤ ਜੀ ਦੇ ਹੱਕ ਵਿਚ ਖਬਰਾਂ ਛਾਪਦੇ ਪਰ ਇਹ ਸਭ ਨੂੰ ਪਤਾ ਹੈ ਕਿ ਸੰਤ ਜੀ ਦੇ ਵਿਰੁੱਧ ਸਭ ਤੋਂ ਜਿਆਦਾ ਚੀਕ ਚਿਹਾੜਾ ਮਹਾਸ਼ਾ ਪ੍ਰੈਸ ਨੇ ਹੀ ਪਾਇਆ ਸੀ । ਇਹ ਅਜੀਬ ਗੱਲ ਹੈ ਕਿ ਕੋਈ ਸਰਕਾਰ ਆਪਣੇ ਹੀ ਏਜੰਟ ਦੀ ਭੰਡੀ ਕਰਕੇ ਉਸਨੂੰ ਬਦਨਾਮ ਕਰੇ । ਸੰਤ ਜਰਨੈਲ ਸਿੰਘ ਜੀ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਸਨ ਜਿੰਨ੍ਹਾਂ ਨੇ ਹਕੂਮਤ ਨਾਲ ਐਮਰਜੈਂਸੀ ਵੇਲੇ ਮੱਥਾ ਲਾਇਆ ਸੀ ਅਤੇ ਨਕਲੀ ਨਿੰਰਕਾਰੀਆਂ ਵਿਰੁੱਧ ਕਦਮ ਚੁੱਕੇ ਸਨ । ਦਿੱਲੀ ਵਿੱਚ ਵੀ 4 ਲੱਖ ਦੇ ਇਕੱਠ ਵਿੱਚ ਸੰਤ ਜੀ ਨੇ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਜਿਸ ਨਾਲ ਕਾਂਗਰਸ ਪਾਰਟੀ ਟਕਸਾਲ ਨੂੰ ਆਪਣਾ ਦੁਸ਼ਮਣ ਮੰਨਦੀ ਸੀ । ਇਸ ਲਈ ਕਾਂਗਰਸ ਕਦੀ ਭੁੱਲ ਕੇ ਵੀ ਟਕਸਾਲ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਸੀ ਕਰ ਸਕਦੀ । ਫਿਰ ਟਕਸਾਲ ਹਮੇਸ਼ਾਂ ਹੀ ਸਿਆਸਤ ਤੋਂ ਦੂਰ ਰਹੀ ਹੈ ਅਤੇ ਸਿਰਫ ਧਰਮ ਪ੍ਰਚਾਰ ਨੂੰ ਹੀ ਤਰਜੀਹ ਦਿੰਦੀ ਰਹੀ ਹੈ ਜਿਸ ਤੋਂ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਸੀ ਹੋ ਸਕਦਾ । ਕਾਂਗਰਸ ਨੂੰ ਤਾਂ ਉਹ ਚਾਹੀਦਾ ਸੀ ਜੋ ਉਨ੍ਹਾਂ ਦਾ ਹੱਥ ਠੋਕਾ ਬਣ ਸਕੇ ਜਿਵੇਂ ਕਿ ਦਰਬਾਰਾ ਸਿੰਘ, ਲੌਂਗੋਵਾਲ, ਜੈਲ ਸਿੰਘ ਆਦਿ ਨਾ ਕਿ ਕੋਈ ਰਹਿਤ ਰੱਖਣ ਅਤੇ ਅੰਮ੍ਰਿਤ ਦਾ ਪ੍ਰਚਾਰ ਕਰਨ ਵਾਲਾ ਸਿੱਖ ।

ਸੰਤ ਕਰਤਾਰ ਸਿੰਘ ਜੀ ਸੰਨ 1977 ਵਿੱਚ ਅਕਲਾ ਚਲਾਣਾ ਕਰ ਗਏ ਸਨ ਅਤੇ ਸੰਤ ਜਰਨੈਲ ਸਿੰਘ ਜੀ ਨੂੰ ਘਰੋਂ ਬੁਲਾ ਕੇ ਟਕਸਾਲ ਦਾ ਮੁਖੀ ਚੁਣਿਆ ਗਿਆ ਸੀ । ਨਾ ਹੀ ਉਦੋਂ ਕੋਈ ਕਾਂਗਰਸ ਦਾ ਬੰਦਾ ਮੋਜੂਦ ਸੀ ਨਾ ਹੀ ਕੋਈ ਸਲਾਹਕਾਰ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਤ ਜੀ ਦੀ ਚੋਣ ਵਿੱਚ ਸਰਕਾਰ ਦਾ ਕੋਈ ਹੱਥ ਸੀ । ਸੰਨ 1978 ਵਿੱਚ ਸਿਰਫ ਸੰਤ ਜੀ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਹੀ ਨਰਕਧਾਰੀਆਂ ਦਾ ਵਿਰੋਧ ਕੀਤਾ ਸੀ ਅਤੇ ਅਕਾਲੀਆਂ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ ਸੀ । ਬਾਦਲ ਨੇ ਸਿੱਖੀ ਦੀ ਕੋਈ ਪਰਵਾਹ ਨਾ ਕਰਦਿਆਂ ਪੰਥ ਨਾਲ ਗਦਾਰੀ ਕੀਤੀ ਅਤੇ ਨਰਕਧਾਰੀਆਂ ਦਾ ਸਮਾਗਮ ਹੋਣ ਦਿੱਤਾ ਸੀ । ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ 1978 ਵੇਲੇ ਤੋਂ ਹੀ ਸਰਕਾਰ ਦੇ ਨਾਲ ਸਨ ਅਤੇ ਉਸ ਵੇਲੇ ਸਿੱਖ ਸੰਤ ਜਰਨੈਲ ਸਿੰਘ ਜੀ ਦੀ ਹਮਾਇਤ ਕਰਦੇ ਸਨ ਜਿਸ ਕਰਕੇ ਅਕਾਲੀ ਕਮਜੋਰ ਹੋ ਚੁੱਕੇ ਸਨ । ਹੋਰ ਤਾਂ ਹੋਰ ਜਦੋਂ ਸੰਤ ਜੀ ਟਕਸਾਲ ਦੇ ਮੁਖੀ ਬਣੇ ਤਾਂ ਉਸ ਵੇਲੇ ਅਕਾਲੀ ਪਾਰਟੀ ਵਲੋਂ ਕੋਈ ਵੀ ਮੋਰਚਾ ਨਹੀਂ ਸੀ ਲੱਗਾ ਹੋਇਆ । ਜੋ ਮੋਰਚਾ 1980 ਦੇ ਬਾਅਦ ਵਿੱਚ ਲਾਇਆ ਗਿਆ ਸੀ ਉਹ ਸਿੱਖ ਜਨਤਾ ਵਲੋਂ ਕੋਈ ਭਰਪੂਰ ਹੁੰਘਾਰਾ ਨਾ ਮਿਲਣ ਕਰਕੇ ਲਗਭਗ ਖਤਮ ਹੋ ਚੁੱਕਾ ਸੀ । ਜਦੋਂ ਸੰਤ ਜੀ ਇਸ ਧਰਮ ਯੁੱਧ ਮੋਰਚੇ ਦੀ ਹਮਾਇਤ ਵਿੱਚ ਆਏ ਤਾਂ ਉਸ ਤੋਂ ਬਾਅਦ ਇਹ ਮੋਰਚਾ ਕਾਮਯਾਬ ਹੋ ਸਕਿਆ ਸੀ ।
ਜਦੋਂ ਸਰਕਾਰ ਕੋਈ ਵੀ ਮੰਗ ਮੰਨਣ ਤੋਂ ਇਨਕਾਰੀ ਹੋ ਗਈ ਤਾਂ ਅਕਾਲੀ ਇਸ ਮੋਰਚੇ ਨੂੰ ਖਤਮ ਕਰਕੇ ਕਿਸੇ ਵੀ ਪ੍ਰਕਾਰ ਦੇ ਸਮਝੋਤੇ 'ਤੇ ਦਸਤਖਤ ਕਰਨ ਨੂੰ ਤਿਆਰ ਸਨ ਅਤੇ ਸਰਕਾਰ ਨਾਲ ਗੁਪਤ ਮੀਟਿੰਗਾਂ ਕਰਦੇ ਰਹਿੰਦੇ ਸਨ । ਸਿਰਫ ਸੰਤ ਜੀ ਹੀ ਇੱਕਲੇ ਸਨ ਜਿੰਨ੍ਹਾਂ ਨੇ ਸਰਕਾਰ ਨਾਲ ਕੋਈ ਵੀ ਗੁਪਤ ਗੱਲ ਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇੰਦਰਾ ਗਾਂਧੀ ਨੂੰ ਕਿਹਾ ਕਿ ਇੱਕ ਤਾਂ ਉਹ ਪੰਜਾਬ ਆ ਕੇ ਗੱਲ ਕਰੇ ਅਤੇ ਦੂਸਰਾ ਸਾਰੀਆਂ ਮੰਗਾਂ ਮੰਨੇ । ਇਸ ਤੋਂ ਛੁੱਟ ਹੋਰ ਕੋਈ ਸਮਝੌਤਾ ਸੰਤ ਜੀ ਨੂੰ ਪ੍ਰਵਾਨ ਨਹੀਂ ਸੀ । ਇੰਦਰਾ ਗਾਂਧੀ ਨੇ ਬਾਦਲ ਰਾਹੀਂ ਸੰਤ ਜੀ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਪੈਸੇ ਲੈ ਕੇ ਚੁੱਪ ਕਰ ਜਾਣ ਅਤੇ ਮੋਰਚਾ ਖਤਮ ਕਰ ਦੇਣ ਪਰ ਸੰਤ ਜੀ ਖਰੀਦੇ ਨਾ ਜਾ ਸਕੇ । ਸਾਰਾ ਮੋਰਚਾ ਸਿਰਫ ਸੰਤ ਜੀ ਕਰਕੇ ਹੀ ਚਲਦਾ ਰਿਹਾ ਅਤੇ ਅਕਾਲੀ ਸਰਕਾਰ ਨਾਲ ਰਲੇ ਰਹੇ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਕਾਲੀ ਸ਼ੁਰੂ ਤੋਂ ਹੀ ਸਰਕਾਰ ਨਾਲ ਰਲ ਕੇ ਕਮਜੋਰ ਹੋਏ ਬੈਠੇ ਸਨ । ਸਰਕਾਰ ਦਾ ਸਾਰਾ ਜੋਰ ਸੰਤ ਜੀ ਨੂੰ ਬਦਨਾਮ ਕਰਨ ਅਤੇ ਉਹਨਾਂ ਦੀ ਚਲਾਈ ਹੋਈ ਲਹਿਰ ਨੂੰ ਖਤਮ ਕਰਨ ਵੱਲ ਲੱਗਾ ਹੋਇਆ ਸੀ । ਸਪੱਸ਼ਟ ਹੈ ਕਿ ਸੰਤ ਜੀ ਸਰਕਾਰ ਦੇ ਦੁਸ਼ਮਣ ਸਨ ਅਤੇ ਅਕਾਲੀ ਦੋਸਤ । ਜੇ ਸੰਤ ਜੀ ਕਾਂਗਰਸ ਦੇ ਏਜੰਟ ਹੁੰਦੇ ਤਾਂ ਸਾਰਾ ਮੀਡੀਆ ਅਕਾਲੀਆਂ ਦੇ ਵਿਰੁੱਧ ਅਤੇ ਸੰਤ ਜੀ ਦੇ ਹੱਕ ਵਿੱਚ ਹੁੰਦਾ । ਸੰਤ ਜੀ ਨੂੰ ਹਰ ਪ੍ਰਕਾਰ ਦੀ ਖੁੱਲ ਹੁੰਦੀ ਅਤੇ ਪੁਲਿਸ ਵਲੋਂ ਉਹਨਾਂ ਨੂੰ ਕੋਈ ਤੰਗੀ ਨਾ ਹੁੰਦੀ । ਹਮਲੇ ਦੌਰਾਨ ਸੰਤ ਜੀ ਨੂੰ ਸੁਰੱਖਿਅਤਾ ਨਾਲ ਬਾਹਰ ਕੱਢ ਲਿਆ ਜਾਂਦਾ ਅਤੇ ਅਕਾਲੀ ਪਾਰਟੀ ਦੇ ਸਾਰੇ ਲੀਡਰ ਮਾਰ ਦਿੱਤੇ ਜਾਂਦੇ ਫਿਰ ਸੰਤ ਜੀ ਨੂੰ ਸਿੱਖ ਕੌਮ ਦਾ ਲੀਡਰ ਬਣਾ ਦਿੱਤਾ ਜਾਂਦਾ । ਪਰ ਹੋਇਆ ਸਭ ਕੁੱਝ ਇਸ ਦੇ ਉਲਟ । ਸਰਕਾਰ ਤਾਂ 25 ਸਾਲ ਬਾਅਦ ਵੀ ਸੰਤ ਜੀ ਦੀ ਅਜਾਇਬ ਘਰ ਫੋਟੋ ਲੱਗਣ 'ਤੇ ਹੀ ਤੜਫ ਉੱਠੀ ਹੈ । ਜੇ ਸੰਤ ਜੀ ਸਰਕਾਰੀ ਏਜੰਟ ਹੁੰਦੇ ਤਾਂ ਸਰਕਾਰ ਵੱਲੋਂ ਉਹਨਾਂ ਦੀ ਕੋਈ ਯਾਦਗਾਰ ਕਾਇਮ ਕੀਤੀ ਜਾਂਦੀ ਜਾਂ ਉਹਨਾਂ ਦੇ ਸ਼ਹੀਦੀ ਵਾਲੇ ਦਿਨ ਛੁੱਟੀ ਕੀਤੀ ਜਾਂਦੀ । ਇਹਨਾਂ ਤੱਥਾਂ ਤੋਂ ਇਹ ਸਾਬਤ ਹੈ ਕਿ ਸੰਤ ਜੀ ਸੱਚੇ ਸੁੱਚੇ ਪੰਥ ਦਰਦੀ ਸਿੱਖ ਸਨ ਅਤੇ ਉਹਨਾਂ ਉੱਤੇ ਏਜੰਟ ਹੋਣ ਦਾ ਇਲਜ਼ਾਮ ਕੋਰਾ ਝੂਠ ਹੈ । ਜਿਹੜੇ ਸੰਤ ਜੀ ਨੂੰ ਏਜੰਟ ਕਹਿੰਦੇ ਸਨ ਉਹ ਅੱਜ ਵੀ ਆਪਣੀ ਕੁਰਸੀ ਸੰਭਾਲੀ ਜਨਤਾ ਦਾ ਖੂਨ ਚੂਸ ਰਹੇ ਹਨ ਅਤੇ ਪੰਥ ਨਾਲ ਧੋਖਾ ਕਰ ਰਹੇ ਹਨ । ਕਦੀ ਵੀ ਸਰਕਾਰ ਦਾ ਏਜੰਟ ਕੌਮ ਲਈ ਸ਼ਹੀਦ ਨਹੀਂ ਹੋ ਸਕਦਾ । ਉਹ ਹਮੇਸ਼ਾਂ ਸਰਕਾਰ ਦਾ ਪੱਖ ਕਰੇਗਾ ।

ਕਾਂਗਰਸ ਦੇ ਏਜੰਟ ਹੋਣ ਬਾਰੇ ਸੰਤ ਜੀ ਨੇ ਹੇਠ ਲਿਖਿਆ ਬਿਆਨ ਦਿੱਤਾ ਸੀ:

ਕੌਣ ਹੈ ਜੋ ਮੈਨੂੰ ਕਾਂਗਰਸ ਦਾ ਏਜੰਟ ਅਤੇ ਪੰਥ ਦਾ ਗਦਾਰ ਕਹਿੰਦੇ ਹਨ। ਇਹ ਸਭ ਸਰਕਾਰ ਦੀਆਂ ਚਾਲਾਂ ਹਨ ਪੰਥ ਵਿੱਚ ਫੁੱਟ ਪਾਉਣ ਲਈ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਤਾਂ ਕਿ ਲੀਡਰਾਂ ਦੀ ਕੁਰਸੀ ਬਚੀ ਰਹੇ । ਸਾਨੂੰ ਸਾਰਿਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ । ਜੇ ਅੰਮ੍ਰਿਤ ਛਕਾਉਣਾ, ਗੁਰਬਾਣੀ ਪੜਾਉਣੀ, ਰਹਿਤ ਰੱਖਣੀ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਪ੍ਰੇਰਨਾ ਕਰਨਾ, ਆਪਣੇ ਹੱਕ ਲੈਣ ਲਈ ਸਾਰਿਆਂ ਨੂੰ ਪਹਿਰਾ ਦੇਣ ਲਈ ਕਹਿਣਾ, ਸ਼ਹੀਦਾਂ ਦੇ ਡੁੱਲ੍ਹੇ ਲਹੂ ਤੇ ਧੀਆਂ ਭੈਣਾਂ ਦੀ ਹੋਈ ਬੇਪੱਤੀ ਦਾ ਬਦਲਾ ਲੈਣ ਲਈ ਕਹਿਣਾ ਅਤੇ ਸੱਚੇ ਸਤਿਗੁਰੂ ਦੀ ਹੋਈ ਬੇਅਦਬੀ ਵਿਰੁੱਧ ਅਵਾਜ ਉਠਾਉਣੀ, ਜੇ ਇਹ ਸਭ ਗੱਲਾਂ ਕਿਸੇ ਕਾਂਗਰਸ ਦੇ ਏਜੰਟ ਦੀਆਂ ਹਨ ਤਾਂ ਮੈਂ ਕਾਂਗਰਸ ਦਾ ਏਜੰਟ ਹਾਂ । ਜੇ ਇਹ ਮਾੜੇ ਬੰਦੇ ਦੇ ਕੰਮ ਹਨ ਤਾਂ ਮੈਂ ਮਾੜਾ ਬੰਦਾ ਹਾਂ । ਜੇ ਇਹ ਜਨਸੰਘੀ ਦਾ ਕੰਮ ਹੇ ਤਾਂ ਮੈਂ ਜਨਸੰਘੀ ਹਾਂ । ਸਰਕਾਰ ਇਸ ਤਰ੍ਹਾਂ ਦੀਆਂ ਕਈ ਚਾਲਾਂ ਚੱਲੇਗੀ ਕਈਆਂ ਨੂੰ ਖਰੀਦ ਕੇ ਵੀ ਸਾਨੂੰ ਲੜਾਉਣ ਲਈ ਪਰ ਸਭ ਨੇ ਸਾਵਧਾਨ ਹੋ ਕੇ ਚੱਲਣਾ ਹੈ ।


ਸੰਤ ਜੀ ਕੌਮ ਦੇ ਹੀਰੇ ਹਨ ਜਿੰਨ੍ਹਾਂ ਨੇ ਪੰਥ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਹਮੇਸ਼ਾਂ ਸੱਚ 'ਤੇ ਪਹਿਰਾ ਦਿੱਤਾ । ਉਹਨਾਂ ਨੂੰ ਏਜੰਟ ਕਹਿਣ ਵਾਲੇ ਖੁਦ ਏਜੰਟ ਹਨ ਜਿਹੜੇ ਕਿ ਹਮਲੇ ਤੋਂ ਬਾਅਦ ਬਾਹਵਾਂ ਖੜੀਆਂ ਕਰਕੇ ਬਾਹਰ ਆ ਗਏ ਅਤੇ ਫਿਰ ਉੱਚੇ ਅਹੁਦਿਆਂ 'ਤੇ ਰਹਿ ਕੇ ਸਰਕਾਰੀ ਕੰਮ ਕਰਦੇ ਰਹੇ । ਬਾਦਲ, ਟੋਹੜਾ, ਤਲਵੰਡੀ ਅਤੇ ਲੌਂਗੋਵਾਲ ਵਰਗੇ ਸਰਕਾਰ ਦੀਆਂ ਜੁੱਤੀਆਂ ਚੱਟਦੇ ਰਹੇ ਅਤੇ ਕਦੇ ਵੀ ਕੌਮ ਦਾ ਕੋਈ ਕੰਮ ਨਹੀਂ ਕੀਤਾ । ਸੋਚਣਾ ਤਾਂ ਇਹ ਚਾਹੀਦਾ ਹੈ ਕਿ ਇਕ ਪਾਸੇ ਸੰਤ ਜੀ ਨੂੰ ਕਾਂਗਰਸ ਦਾ ਏਜੰਟ ਕਿਹਾ ਗਿਆ ਅਤੇ ਦੂਜੇ ਪਾਸੇ ਕਾਂਗਰਸ ਨੇ ਹੀ ਸੰਤ ਜੀ ਨੂੰ ਖਤਮ ਕਰਨ ਲਈ ਕਈ ਚਾਲਾਂ ਚੱਲੀਆਂ ਅਤੇ ਕੌਮ ਦਾ ਨੁਕਸਾਨ ਕੀਤਾ । ਕੋਈ ਏਜੰਸੀ ਜਾਂ ਪਾਰਟੀ ਆਪਣੇ ਹੀ ਏਜੰਟ ਨੂੰ ਨਹੀਂ ਮਾਰਦੀ ਸਗੋਂ ਹਿਫਾਜਤ ਕਰਦੀ ਹੈ ਜਿਹਾ ਕਿ ਕੀਤਾ ਗਿਆ ਜਦੋਂ ਅਕਾਲੀ ਪਾਰਟੀ ਦੇ ਸਾਰੇ ਲੀਡਰ ਫੌਜ ਨੇ ਬਚਾ ਕੇ ਬਾਹਰ ਕੱਢ ਦਿੱਤੇ ਅਤੇ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ।

ਇਤਿਹਾਸ ਗਵਾਹ ਹੈ ਕਿ ਕਿਵੇਂ ਡੋਗਰਿਆਂ ਨੇ ਪੰਥ ਦਾ ਨੁਕਸਾਨ ਕੀਤਾ ਸੀ ਅਤੇ ਫਿਰ ਉਹਨਾਂ ਨੂੰ ਗੋਰਿਆਂ ਵਲੋਂ ਇਨਾਮ ਅਤ ਚੌਧਰਾਂ ਮਿਲੀਆਂ ਸਨ । ਬੱਸ ਇਵੇਂ ਹੀ ਅਖੌਤੀ ਅਕਾਲੀਆਂ ਨੇ ਕੀਤਾ ਸੀ ਅਤੇ ਕੁਰਸੀਆਂ ਲਈਆਂ ਸਨ । ਜੇ ਸੰਤ ਜੀ ਏਜੰਟ ਹੁੰਦੇ ਤਾਂ ਡੋਗਰਿਆਂ ਵਾਂਗ ਵਿਚੋਂ ਹੀ ਭੱਜ ਜਾਂਦੇ ਜਾਂ ਫੌਜ ਵੱਲੋਂ ਸੁਰੱਖਿਅਤਾ ਨਾਲ ਕੱਢ ਲਏ ਜਾਂਦੇ ਪਰ ਜਿੰਨ੍ਹਾਂ ਨੂੰ ਕੱਢਿਆ ਗਿਆ ਉਹੋ ਹੀ ਅਸਲੀ ਏਜੰਟ ਸਨ । ਜਿਵੇਂ ਡੋਗਰੇ ਬਾਕੀਆਂ 'ਤੇ ਗੋਰਿਆਂ ਦੇ ਵਫਾਦਾਰ ਹੋਣ ਦਾ ਇਲਜਾਮ ਲਾਉਂਦੇ ਸਨ ਪਰ ਨਿਕਲੇ ਆਪ, ਇਸੇ ਤਰ੍ਹਾਂ ਹੀ ਅਕਾਲੀ ਆਪ ਏਜੰਟ ਸਨ ਪਰ ਕਹੀ ਸੰਤ ਜੀ ਨੂੰ ਗਏ । ਪੰਥ ਲਈ ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸ਼ਹੀਦੀ ਪਾਈ ਸੀ ਉਵੇਂ ਹੀ ਸੰਤ ਜੀ ਨੇ ਗਦਾਰਾਂ ਵਿਚ ਘਿਰੇ ਹੁੰਦਿਆਂ ਵੀ ਪੰਥ ਲਈ ਆਪਾ ਵਾਰ ਦਿੱਤਾ ਪਰ ਗੁਲਾਮੀ ਦੀ ਜਿੰਦਗੀ ਜਿਊਣਾ ਮਨਜੂਰ ਨਾ ਕੀਤਾ ।

ਹਿੰਦੂ ਵਿਰੋਧੀ ਬਿਆਨ

ਸੰਤ ਜੀ 'ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਹਿੰਦੂਆਂ ਦੇ ਦੁਸ਼ਮਣ ਸਨ ਅਤੇ ਇੱਕ ਵਾਰ ਉਹਨਾਂ ਨੇ 5000 ਹਿੰਦੂ ਕਤਲ ਕਰਨ ਦਾ ਬਿਆਨ ਦਿੱਤਾ ਸੀ । ਆਓ ਇਸ ਗੱਲ ਦੀ ਤਹਿ ਤੱਕ ਵਿਚਾਰ ਕਰ ਲਈਏ ।

ਸੰਤ ਜੀ ਕਦੀ ਕਿਸੇ ਨੂੰ ਨਫਰਤ ਨਹੀਂ ਸਨ ਕਰਦੇ । ਉਹ ਹਮੇਸ਼ਾਂ ਹਰ ਇੱਕ ਨਾਲ ਪਿਆਰ ਨਾਲ ਬੋਲਦੇ ਸਨ । ਉਹ ਉਪਦੇਸ਼ ਕਰਦੇ ਹੁੰਦੇ ਸਨ ਕਿ:

ਹਿੰਦੂ ਇੱਕ ਸੱਚਾ ਹਿੰਦੂ ਬਣੇ ਅਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ ।

ਹਿੰਦੂਆਂ ਨੂੰ ਨਫਰਤ ਕਰਨ ਬਾਰੇ ਉਹ ਕਹਿੰਦੇ ਸਨ:

ਮੈਂ ਹਿੰਦੂਆਂ ਨੂੰ ਨਫਰਤ ਨਹੀਂ ਕਰਦਾ । ਜੇ ਮੈਂ ਹਿੰਦੂਆਂ ਨੂੰ ਦੁਸ਼ਮਣ ਸਮਝਦਾ ਤਾਂ ਮੈਂ ਹਿੰਦੂ ਦੀ ਕੁੜੀ ਜਲਾਲਾਬਾਦ ਤੋਂ ਕਿਉਂ ਛੁਡਾ ਕੇ ਦਿੰਦਾ ।

ਇੱਕ ਹੋਰ ਬਿਆਨ ਵਿੱਚ ਕਹਿੰਦੇ ਸਨ:

ਇੱਕ ਦੁਕਾਨਦਾਰ ਕੈਲਾਸ਼ ਚੰਦਰ ਦੀ ਦੁਕਾਨ ਸੜ ਗਈ । ਯੂਨੀਅਨ ਵਾਲੇ ਉਹਨੂੰ ਕਹਿੰਦੇ ਕਿ ਭਿੰਡਰਾਂਵਾਲੇ ਦਾ ਨਾਂ ਲਾ ਦੇ ਪਰ ਉਹ ਨਾ ਮੰਨਿਆ । ਉਹ ਹਿੰਦੂ ਦੋ ਸਿੱਖਾਂ ਨਾਲ ਮੇਰੇ ਕੋਲ ਆਇਆ ਤੇ ਰੋਣ ਲੱਗ ਪਿਆ । ਮੈਂ ਪੁੱਛਿਆ ਬਈ ਕੀ ਗੱਲ। ਰੋਂਦਾ ਕਾਹਦੇ ਲਈ ਏਂ। ਉਹ ਕਹਿੰਦਾ, ਬਾਬਾ ਜੀ ਮੇਰੀ ਦੁਕਾਨ ਸੜ ਗਈ । ਮੈਂ ਕਿਹਾ ਕਿ ਮੈਂ ਕੀ ਕਰ ਸਕਦਾਂ ਤੇਰੇ ਲਈ । ਕਹਿੰਦਾ ਕਿ ਜੇ ਤੁਸੀਂ 100 ਰੁਪਏ ਦੇ ਦੇਵੋ ਤਾਂ ਮੈਨੂੰ ਪੈਸੇ ਇਕੱਠੇ ਕਰਨ ਦਾ ਬਹਾਨਾ ਮਿਲ ਜਾਊ । ਮੈਂ ਉਸਨੂੰ 500 ਰੁਪਏ ਦਿੱਤੇ ।

ਇਹ ਬਿਆਨ 20 ਸਤੰਬਰ 1983 ਦੇ ਹਨ । ਹੋਰ ਵੀ ਬਹੁਤ ਹਿੰਦੂਆਂ ਦੀ ਉਹਨਾਂ ਨੇ ਮਦਦ ਕੀਤੀ ਸੀ ਜਿੰਨਾ ਦਾ ਵੇਰਵਾ ਪਾਠਕ ਖੁਦ ਉਹਨਾਂ ਦੇ ਭਾਸ਼ਣ ਸੁਣ ਕੇ ਪ੍ਰਾਪਤ ਕਰ ਸਕਦੇ ਹਨ ।

ਹੁਣ ਗੱਲ ਕਰੀਏ 5000 ਹਿੰਦੂ ਵੱਢਣ ਦੀ । ਇਹ ਬਿਆਨ ਸੰਤ ਜੀ ਨੇ ਜਾਰੀ ਜਰੂਰ ਕੀਤਾ ਸੀ ਪਰ ਇਸ ਵਿਚੋਂ ਸੰਤ ਜੀ ਦਾ ਦੋਸ਼ ਘੱਟ ਅਤੇ ਸਰਕਾਰ ਦਾ ਜਿਆਦਾ ਨਿਕਲਦਾ ਹੈ । ਇਸ ਦਾ ਪਿਛੋਕੜ ਇੰਞ ਹੈ:

ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਅਤੇ ਸਿੱਖ ਜਥਿਆਂ ਦੇ ਰੂਪ ਵਿੱਚ ਗ੍ਰਿਫਤਾਰੀਆਂ ਦੇ ਰਹੇ ਸਨ । ਸਰਕਾਰ ਨੇ ਇਸ ਮੋਰਚੇ ਨੂੰ ਫੇਲ੍ਹ ਕਰਨ ਲਈ ਸਿੱਖਾਂ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ । ਤਕਰੀਬਨ 200 ਸਿੰਘ ਸ਼ਹੀਦ ਹੋ ਚੁੱਕੇ ਸਨ । ਕਈਆਂ ਨੂੰ ਜੇਲ੍ਹਾਂ ਵਿੱਚ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ । ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸਿਰ ਵਿੱਚ ਕਿੱਲ ਠੋਕ ਕੇ ਸ਼ਹੀਦ ਕੀਤਾ ਸੀ । ਕਈਆਂ ਦੇ ਹੱਡਾਂ ਦੇ ਜੋੜ ਤੋੜ ਦਿੱਤੇ । ਕਿਸੇ ਦੀਆਂ ਟੀਕਾ ਲਾ ਕੇ ਲੱਤਾਂ ਗਾਲ ਦਿੱਤੀਆਂ । ਕਈ ਥਾਂਵਾਂ ਤੇ ਗੁਰਦਵਾਰੇ ਢਾਹ ਦਿੱਤੇ ਅਤੇ ਗੁਰਬਾਣੀ ਦੀਆਂ ਪੋਥੀਆਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਅਗਨ ਭੇਟ ਕੀਤਾ ਗਿਆ । ਸੰਤ ਜੀ ਦੇ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਸਰਕਾਰ ਨੇ ਨਾ ਕੋਈ ਕਾਰਵਾਈ ਕੀਤੀ ਨਾ ਹੀ ਕੋਈ ਗ੍ਰਿਫਤਾਰ ਕੀਤਾ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ । ਸੰਤ ਜੀ ਫਿਰ ਵੀ ਚੁੱਪ ਰਹੇ । ਇੱਕ ਸਿੱਖ ਨੇ 80,000 ਰੁਪਏ ਦੀ ਜੀਪ ਲੈ ਕੇ ਦਿੱਤੀ ਅੰਮ੍ਰਿਤ ਸੰਚਾਰ ਵਾਸਤੇ । ਉਹ ਸਰਕਾਰ ਨੇ ਜ਼ਬਤ ਕਰ ਲਈ ਅਤੇ ਇੱਕ ਸਾਲ ਆਪਣੇ ਕੋਲ ਰੱਖ ਛੱਡੀ । ਪੰਜ ਸਿੰਘ ਜਗੀਰ ਸਿੰਘ, ਮੰਗਲ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ, ਠਾਹਰਾ ਸਿੰਘ ਬਿਨਾਂ ਕਿਸੇ ਕਾਰਨ ਦੇ ਗ੍ਰਿਫਤਾਰ ਕਰ ਲਏ ਜੋ ਕਿ ਜਥੇ ਦੇ ਸਿੰਘ ਸਨ । ਫਿਰ ਸੰਗਤ ਨੇ ਪੈਸੇ ਇਕੱਠੇ ਕਰਕੇ ਤਿੰਨ ਲੱਖ ਰੁਪਏ ਦੀ ਬੱਸ ਲੈ ਕੇ ਦਿੱਤੀ ਜਿਸ ਵਿੱਚ ਸੰਤ ਜੀ ਨੇ ਕੁਝ ਸਿੰਘਾਂ ਨੂੰ ਮਾਤਾ ਲਾਭ ਕੌਰ ਨੂੰ ਲੈਣ ਵਾਸਤੇ ਭੇਜਿਆ ਜੋ ਕਿ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਮਾਤਾ ਜੀ ਸਨ ਅਤੇ ਬਹੁਤ ਬਜ਼ੁਰਗ ਸਨ । ਪੁਲਿਸ ਨੇ ਉਹ ਵੀ ਜਾਣ ਬੁੱਝ ਕੇ ਰਾਹ ਵਿੱਚ ਰੋਕ ਕੇ ਜ਼ਬਤ ਕਰ ਲਈ ਅਤੇ ਮੁਸਾਫਰਾਂ ਨੂੰ ਤੰਗ ਕੀਤਾ । ਮਾਤਾ ਜੀ ਦੀ ਉਮਰ ਦਾ ਖਿਆਲ ਤੱਕ ਨਾ ਰੱਖਿਆ ਗਿਆ ਅਤੇ ਸਾਰਿਆਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ । ਸੰਤ ਜੀ ਲਈ ਇਹ ਸਭ ਕੁੱਝ ਹੱਦੋਂ ਵੱਧ ਸੀ । ਜਦ ਸਰਕਾਰ ਨੇ ਕੋਈ ਗੱਲ ਨਾ ਸੁਣੀ ਤਾਂ ਸੰਤ ਜੀ ਨੇ ਬਿਆਨ ਦਿੱਤਾ ਕਿ ਜੇਕਰ ਬੱਸ ਅਤੇ ਮੁਸਾਫਰ ਸ਼ਾਂਮੀ ਪੰਜ ਵਜੇ ਤੱਕ ਵਾਪਿਸ ਨਾ ਆਏ ਤਾਂ ਇੱਕ ਘੰਟੇ ਵਿੱਚ 5000 ਹਿੰਦੂ ਕਤਲ ਕੀਤੇ ਜਾਣਗੇ । ਇਸਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੇ ਤੁਰੰਤ ਹੀ ਬੱਸ ਅਤੇ ਮੁਸਾਫਿਰ ਛੱਡ ਦਿੱਤੇ ।

ਪਾਠਕਾਂ ਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਸਰਕਾਰ ਇੱਕ ਦਮ ਸੰਤ ਜੀ ਦੀ ਗੱਲ ਕਿਉਂ ਮੰਨ ਗਈ। ਬਾਰ ਬਾਰ ਅਪੀਲਾਂ ਕਰਨ ਤੇ ਕੋਈ ਸੁਣਵਾਈ ਜਾਂ ਕੇਸ ਦਰਜ ਨਹੀਂ ਹੋਇਆ । ਸੈਂਕੜੇ ਸਿੰਘਾਂ ਦੇ ਸ਼ਹੀਦ ਹੋ ਜਾਣ ਮਗਰੋਂ ਵੀ ਸਰਕਾਰ ਨੂੰ ਕੋਈ ਅਸਰ ਨਾ ਹੋਇਆ । ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਅਦ ਵੀ ਸਰਕਾਰ ਚੁੱਪ ਰਹੀ ਅਤੇ ਸਿੱਖਾਂ 'ਤੇ ਜ਼ੁਲਮ ਜਾਰੀ ਰਹੇ । ਪਰ ਹਿੰਦੂ ਦਾ ਨਾਂ ਲੈਣ ਦੀ ਹੀ ਦੇਰ ਸੀ ਕਿ ਸਰਕਾਰ ਉਸੇ ਵੇਲੇ ਮੰਗ ਮੰਨ ਗਈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਹਿੰਦੂਆਂ ਨੂੰ ਪਿਆਰ ਕਰਦੀ ਸੀ ਅਤੇ ਉਹਨਾਂ ਦੀ ਰਾਖੀ ਦੀ ਚਾਹਵਾਨ ਸੀ । ਸਰਕਾਰ ਨੂੰ ਸਿੱਖ ਅਤੇ ਗੁਰਬਾਣੀ ਨਾਲੋਂ ਹਿੰਦੂ ਪਿਆਰੇ ਸਨ । ਇੱਕ ਪਾਸੇ ਤਾਂ ਸਰਕਾਰ ਸਿੱਖਾਂ ਨੂੰ ਹਿੰਦੂ ਮੰਨਦੀ ਸੀ ਤੇ ਦੂਜੇ ਪਾਸੇ ਸਿੱਖਾਂ ਤੇ ਅੱਤ ਦਾ ਜ਼ੁਲਮ ਅਤੇ ਧਰਮ ਤੇ ਹਮਲੇ ਕਰਦੀ ਸੀ ।

ਜੇਕਰ ਸੰਤ ਜੀ ਦੇ ਇਹ ਬਿਆਨ ਨਾਲ ਹੀ ਉਹ ਅੱਤਵਾਦੀ ਬਣ ਜਾਂਦੇ ਹਨ ਤਾਂ ਜਿਸ ਸਰਕਾਰ ਨੇ ਇਤਨਾ ਜ਼ੁਲਮ ਕਰਕੇ ਸਿੱਖ ਸ਼ਹੀਦ ਕੀਤੇ ਹੋਣ ਉਹ ਅੱਤਵਾਦੀ ਕਿਉਂ ਨਹੀਂ ਬਣਦੀ । ਉਹ ਪੁਲਿਸ ਵਾਲੇ ਅੱਤਵਾਦੀ ਕਿਉਂ ਨਹੀਂ ਕਹੇ ਜਾਂਦੇ ਜਿੰਨ੍ਹਾਂ ਨੇ ਸਿੱਖਾਂ ਨੂੰ ਪੁੱਠੇ ਲਟਕਾ ਕੇ ਮੁਗਲਾਂ ਨਾਲੋਂ ਵੀ ਵੱਧ ਤਸੀਹੇ ਦਿੱਤੇ । ਉਹ ਹਿੰਦੂ ਕਿਉਂ ਨਹੀਂ ਅੱਤਵਾਦੀ ਮੰਨੇ ਜਾਂਦੇ ਜਿੰਨ੍ਹਾਂ ਨੇ ਸਿੱਖ ਬੀਬੀਆਂ ਦੀ ਬੇਪੱਤੀ ਕੀਤੀ ਅਤੇ ਸਿੱਖਾਂ ਦਾ ਕਤਲੇਆਮ ਕੀਤਾ । ਹਰ ਇੱਕ ਸੂਝ ਬੂਝ ਵਾਲੇ ਵਿਅਕਤੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਤਲ ਦੀ ਧਮਕੀ ਦੇਣ ਵਾਲਾ ਅੱਤਵਾਦੀ ਹੁੰਦਾ ਹੈ ਜਾਂ ਕਤਲ ਕਰਨ ਵਾਲਾ । ਜੇ ਦੋਵੇਂ ਹੀ ਅੱਤਵਾਦੀ ਹਨ ਤਾਂ ਫਿਰ ਵੀ ਦੋਸ਼ੀ ਸਰਕਾਰ ਅਤੇ ਉਸਦੇ ਪਿੱਠੂਆਂ ਨੂੰ ਹੀ ਠਹਿਰਾਇਆ ਜਾਵੇਗਾ । ਕਾਨੂੰਨ ਸਾਰਿਆਂ ਤੇ ਬਰਾਬਰ ਦਾ ਲਾਗੂ ਹੋਣਾ ਚਾਹੀਦਾ ਹੈ ਫਿਰ ਕਿਉਂ ਸਿਰਫ ਸੰਤ ਜੀ ਨੂੰ ਭੰਡਣ ਵਿੱਚ ਸਰਕਾਰੀ ਭੜੂਆਂ ਦਾ ਜ਼ੋਰ ਲੱਗ ਰਿਹਾ ਹੈ ਨਾ ਕਿ ਸਿੱਖਾਂ ਦੀ ਦਰਦਨਾਕ ਦਾਸਤਾਨ ਲਿਖਣ ਤੇ । ਕਿਉਂ ਪੱਤਰਕਾਰ ਅਤੇ ਲਿਖਾਰੀ ਸੰਤ ਜੀ ਨੂੰ ਅੱਤਵਾਦੀ ਲਿਖਦੇ ਹਨ ਪਰ ਸਿੱਖਾਂ 'ਤੇ ਹੋਏ ਜ਼ੁਲਮ ਬਾਰੇ ਇੱਕ ਸ਼ਬਦ ਵੀ ਲਿਖਣ ਨੂੰ ਰਾਜ਼ੀ ਨਹੀਂ । ਇਹ ਗੱਲਾਂ ਸਰਕਾਰ ਦੇ ਹੱਕ ਵਿੱਚ ਬੋਲਣ ਵਾਲੇ ਭੱਦਰ ਪੁਰਸ਼ਾਂ ਨੂੰ ਕਿਉਂ ਨਹੀਂ ਸਮਝ ਵਿੱਚ ਆਉਂਦੀਆਂ । ਜਾਂ ਤਾਂ ਉਹ ਵਿਕ ਚੁੱਕੇ ਹਨ ਅਤੇ ਗੈਰਤ ਨਾਂ ਦੀ ਕੋਈ ਚੀਜ਼ ਉਨ੍ਹਾਂ ਵਿੱਚ ਨਹੀਂ ਅਤੇ ਜਾਂ ਉਹ ਅੰਦਰੋਂ ਮੁਰਦਾ ਹੋ ਕੇ ਆਪਣੀ ਸ਼ਰਮ ਅਤੇ ਗੈਰਤ ਭੁਲਾ ਚੁੱਕੇ ਹਨ । ਕਿਤਨੀ ਅਜੀਬ ਗੱਲ ਹੈ ਕਿ ਸਿਰਫ ਕਹਿਣ ਵਾਲਾ ਅੱਤਵਾਦੀ ਪਰ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਾਲੇ ਦੇਸ਼ ਭਗਤ । ਕੀ ਇਹ ਹੈ ਹਿੰਦੂ ਸਰਕਾਰ ਦੀ ਜਮੂਹਰੀਅਤ । ਕੀ ਇਹ ਲੋਕ ਰਾਜ ਦੀ ਨਿਸ਼ਾਨੀ ਹੈ ਜਾਂ ਜ਼ੁਲਮੀ ਰਾਜ ਦੀ । ਅੰਗ੍ਰੇਜਾਂ ਨੇ ਘੱਟੋ ਘੱਟ ਡਾਇਰ (ਜਿਸਨੇ ਜਲ੍ਹਿਆਂ ਵਾਲੇ ਬਾਗ ਵਿੱਚ ਗੋਲੀ ਚਲਾਈ ਸੀ) ਤੇ ਕੇਸ ਚਲਾ ਕੇ ਉਸਨੂੰ ਦੋਸ਼ੀ ਕਰਾਰ ਦੇ ਕੇ ਬਰਖਾਸਤ ਕਰ ਦਿੱਤਾ ਸੀ ਪਰ ਹਿੰਦੂਆਂ ਨੇ ਤਾਂ ਸਿੱਖਾਂ 'ਤੇ ਗੋਲੀ ਚਲਾਉਣ ਵਾਲਿਆਂ ਨੂੰ ਤਰੱਕੀਆਂ ਦਿੱਤੀਆਂ ਹਨ । ਫਿਰ ਰਾਜ ਕਿਹੜਾ ਚੰਗਾ ਹੋਇਆ ।

ਭਾਜਪਾ, ਸ਼ਿਵ ਸੈਨਾ, ਬਜਰੰਗ ਦਲ ਅਤੇ ਹੋਰ ਕਈ ਹਿੰਦੂ ਸੈਨਾ ਦਲ ਅਤੇ ਲੀਡਰ ਅਗਰ ਸਿੱਖਾਂ ਨੂੰ ਖਤਮ ਕਰਨ ਦੇ ਬਿਆਨ ਦਾਗਣ ਤਾਂ ਕੋਈ ਗੱਲ ਨਹੀਂ ਅਤੇ ਕਿਸੇ ਪੱਤਰਕਾਰ ਦੀ ਕਲਮ ਹਰਕਤ ਵਿੱਚ ਨਹੀਂ ਆਉਂਦੀ ਪਰ ਸੰਤ ਜੀ ਸਭ ਕੁੱਝ ਸਹਾਰ ਕੇ ਆਪਣੇ ਹੱਕ ਲੈਣ ਲਈ ਇੱਕ ਬਿਆਨ ਦੇ ਦੇਣ ਤਾਂ ਸਾਰਾ ਸਰਕਾਰੀ ਲਾਣਾ ਬਾਣਾ ਸੰਤ ਜੀ ਦੇ ਵਿਰੁੱਧ ਲਿਖਣ ਬੈਠ ਜਾਂਦਾ ਹੈ । ਸਿੱਖਾਂ ਨੂੰ ਅਤੇ ਖਾਸ ਕਰਕੇ ਪੱਗਾਂ ਬੰਨਦੇ ਸਰਕਾਰੀ ਚਹੇਤਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਹਿੰਦੂ ਖਿਲਾਫ ਗੈਰ ਕਾਨੂੰਨੀ ਕੰਮ ਦੀ ਕੋਈ ਕਾਰਵਾਈ ਨਹੀਂ ਪਰ ਹਰ ਸਿੱਖ ਨੂੰ ਆਪਣੇ ਹੱਕ ਲੈਣ ਦੇ ਜ਼ੁਰਮ ਵਿੱਚ ਸਰਕਾਰ ਸਾਰਾ ਜ਼ੋਰ ਲਾ ਕੇ ਉਸਨੂੰ ਮੁਕਾ ਦਿੰਦੀ ਹੈ ।

ਸੰਤ ਜੀ ਨੇ ਕੋਈ ਹਿੰਦੂ ਮਾਰਿਆ ਤਾਂ ਨਹੀਂ ਨਾ ਹੀ ਕੋਈ ਕਤਲ ਹੀ ਕੀਤਾ ਫਿਰ ਉਹ ਅੱਤਵਾਦੀ ਕਿਵੇਂ ਬਣ ਗਏ । ਇਹ ਬਿਆਨ ਦੇਣ ਲਈ ਮਜ਼ਬੂਰ ਵੀ ਸੰਤ ਜੀ ਨੂੰ ਸਰਕਾਰ ਨੇ ਹੀ ਕੀਤਾ ਸੀ । ਅਗਰ ਉਹ ਵਧੀਕੀਆਂ ਨਾ ਕਰਦੀ ਤਾਂ ਸਾਰਾ ਮਾਹੌਲ ਸ਼ਾਂਤ ਰਹਿਣਾ ਸੀ ਪਰ ਸਰਕਾਰ ਤਾਂ ਚਾਹੁੰਦੀ ਸੀ ਕਿ ਮਾਹੌਲ ਵਿਗਾੜ ਕੇ ਅਜਿਹੀ ਸਥਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਸਿੱਖਾਂ ਨੂੰ ਭਾਰੀ ਸੱਟ ਮਾਰੀ ਜਾ ਸਕੇ । ਸੰਤ ਜੀ ਨੇ ਤਾਂ ਹਰ ਆਉਣ ਵਾਲੇ ਹਿੰਦੂ ਦੀ ਮਦਦ ਕੀਤੀ ਪਰ ਕਿਸੇ ਹਿੰਦੂ ਨੇ ਨਾ ਹੀ ਸਿੱਖਾਂ ਦੇ ਹੱਕ ਵਿੱਚ ਅਵਾਜ਼ ਉਠਾਈ ਨਾ ਹੀ ਕੋਈ ਮਦਦ ਕੀਤੀ । ਸਭ ਸਰਕਾਰ ਨਾਲ ਰਲ ਕੇ ਸਿੱਖਾਂ ਨੂੰ ਖਤਮ ਕਰਨ ਵਿੱਚ ਰੁੱਝੇ ਹੋਏ ਸਨ । ਇੱਕ ਪਾਸੇ 5000 ਹਿੰਦੂਆਂ ਨੂੰ ਖਤਮ ਕਰਨ ਦੀ ਗੱਲ ਸੀ ਤੇ ਦੂਜੇ ਪਾਸੇ ਸਾਰੀ ਸਿੱਖ ਕੌਮ ਨੂੰ ਖਤਮ ਕਰਨ ਦੀ । ਫਿਰ ਕੌਣ ਅੱਤਵਾਦੀ ਗਿਣਿਆ ਜਾਵੇ ਜਿਸਨੇ ਕਿਸੇ ਨੂੰ ਮਾਰਿਆ ਹੀ ਨਹੀਂ ਜਾਂ ਜਿਸਨੇ ਸਾਰੀ ਕੌਮ ਖਤਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ । ਅਗਰ ਕੋਈ ਅੱਤਵਾਦੀ ਹੈ ਤਾਂ ਉਹ ਹੈ ਹਿੰਦੁਸਤਾਨੀ ਸਰਕਾਰ ਜਿਸਨੇ ਸਾਰੀ ਸਿੱਖ ਕੌਮ ਖਤਮ ਕਰਨ ਲਈ ਹਰ ਹੀਲਾ ਵਸੀਲਾ ਵਰਤਿਆ ਅਤੇ ਲੱਖਾਂ ਸਿੱਖ ਸ਼ਹੀਦ ਕਰ ਦਿੱਤੇ ।

ਕੌਮ ਦਾ ਨੁਕਸਾਨ

ਇਹ ਗੱਲ ਆਮ ਸੁਣਨ ਨੂੰ ਮਿਲਦੀ ਹੈ ਕਿ ਜੇਕਰ ਸੰਤ ਜੀ ਦਰਬਾਰ ਸਾਹਿਬ ਨਾ ਰਹਿੰਦੇ ਤਾਂ ਹਮਲਾ ਨਹੀਂ ਸੀ ਹੋਣਾ ਜਾਂ ਫਿਰ ਹਥਿਆਰ ਲੈ ਕੇ ਬਾਹਰ ਆ ਜਾਂਦੇ ਤਾਂ ਕਿ ਦਰਬਾਰ ਸਾਹਿਬ ਦੀ ਬੇਅਦਬੀ ਨਾ ਹੁੰਦੀ ।

ਇਹ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਸੰਤ ਜੀ ਦੇ ਅਕਾਲ ਤਖਤ ਆਉਣ ਤੋਂ ਤਕਰੀਬਨ ਦੋ ਸਾਲ ਪਹਿਲਾਂ ਤੋਂ ਹੀ ਸਰਕਾਰ ਨੇ ਹਮਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ । ਸੰਤ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਰਿਹਾਇਸ਼ ਨਾਨਕ ਨਿਵਾਸ ਤੋਂ ਬਦਲ ਕੇ ਅਕਾਲ ਤਖਤ ਤੇ ਕਰ ਲਈ ਅਤੇ ਜਨਰਲ ਸ਼ਬੇਗ ਸਿੰਘ ਨੂੰ ਦਰਬਾਰ ਸਾਹਿਬ ਦੀ ਰੱਖਿਆ ਕਰਨ ਲਈ ਤਿਆਰੀਆਂ ਕਰਨ ਦੀ ਜੁੰਮੇਵਾਰੀ ਸੌਂਪੀ । ਪੁਰਾਤਨ ਸਮਿਆਂ ਵਿੱਚ ਵੀ ਸਿੰਘ ਅਕਾਲ ਤਖਤ ਰਹਿੰਦੇ ਰਹੇ ਹਨ ਅਤੇ ਦਰਬਾਰ ਸਾਹਿਬ ਦੀ ਰੱਖਿਆ ਲਈ ਹਮੇਸ਼ਾਂ ਤਿਆਰੀਆਂ ਵਿੱਚ ਰਹੇ ਹਨ । ਅਗਰ ਸਰਕਾਰ ਦੀ ਨੀਤ ਸਾਫ ਹੁੰਦੀ ਤਾਂ ਸੰਤ ਜੀ ਕਦੇ ਵੀ ਬਿਨਾਂ ਵਜ੍ਹਾ ਦਰਬਾਰ ਸਾਹਿਬ ਦੀ ਕਿਲ੍ਹਾ ਬੰਦੀ ਨਾ ਕਰਦੇ ।

ਕੋਈ ਵੀ ਸਿੱਖ ਚੁੱਪ ਕਰਕੇ ਨਹੀਂ ਬੈਠ ਸਕਦਾ ਜਦੋਂ ਉਸਨੂੰ ਪਤਾ ਲੱਗ ਜਾਵੇ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਣਾ ਹੈ । ਆਮ ਮਨੁੱਖ ਵੀ ਆਪਣੇ ਘਰ ਦੀ ਹਿਫਾਜਤ ਲਈ ਤਿਆਰੀ ਕਰਦਾ ਹੈ । ਹੈ ਕੋਈ ਅਜਿਹਾ ਮਨੁੱਖ ਜਿਸਦੇ ਘਰ ਨੂੰ ਬਰਬਾਦ ਕਰਨ ਅਤੇ ਉਸ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲਣ ਲਈ ਕੋਈ ਹਮਲਾਵਰ ਬਾਹਰ ਆ ਕੇ ਖਲੋਤਾ ਹੋਵੇ ਤੇ ਉਹ ਘਰੋਂ ਬਾਹਰ ਆ ਕੇ ਹਥਿਆਰ ਸੁੱਟ ਦੇਵੇ । ਅਜਿਹਾ ਕੰਮ ਕਿਸੇ ਖੁਸਰੇ ਜਾਂ ਬੇਗੈਰਤ ਅਤੇ ਕਾਇਰ ਦਾ ਹੋ ਸਕਦਾ ਹੈ ਪਰ ਕਿਸੇ ਸਿੱਖ ਦਾ ਨਹੀਂ । ਫੌਜ ਦਰਬਾਰ ਸਾਹਿਬ ਖਤਮ ਕਰਨ ਆਈ ਸੀ ਨਾ ਕਿ ਸੰਤਾਂ ਨੂੰ ਫੜਨ । ਇਸ ਗੱਲ ਦਾ ਸਬੂਤ ਦਿੱਤਾ ਜਾ ਚੁੱਕਾ ਹੈ । ਇਹ ਪਹਿਲਾਂ ਹੀ ਦੁਹਰਾਇਆ ਜਾ ਚੁੱਕਾ ਹੈ ਕਿ ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਗਿਆ ਸੀ ਅਤੇ ਟੈਲੀਫੋਨ, ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ । ਸਾਰੇ ਪੱਤਰਕਾਰ ਪੰਜਾਬ ਵਿਚੋਂ ਬਾਹਰ ਕੱਢ ਦਿੱਤੇ ਗਏ ਸਨ । ਪੰਜਾਬ ਦੇ ਹੋਰ ਬਹੁਤ ਗੁਰਦਵਾਰਿਆਂ 'ਤੇ ਹਮਲਾ ਕੀਤਾ ਗਿਆ ਸੀ । ਸੰਤ ਜੀ ਤਾਂ ਸਿਰਫ ਦਰਬਾਰ ਸਾਹਿਬ ਸਨ ਫਿਰ ਬਾਕੀ ਦੇ ਗੁਰਦਵਾਰਿਆਂ 'ਤੇ ਹਮਲਾ ਕਿਉਂ ਕੀਤਾ ਗਿਆ । ਪੰਜਾਬ ਨੂੰ ਸੀਲ ਕਰਨ ਦੀ ਕੀ ਲੋੜ ਪੈ ਗਈ ਸੀ । ਇਤਨੀ ਜਿਆਦਾ ਫੌਜ ਅਤੇ ਭਾਰੀ ਗੋਲਾਬਾਰੀ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਆਉਣਾ ਇਹੀ ਦੱਸਦਾ ਹੈ ਕਿ ਇਹ ਸਭ ਕੁੱਝ ਇੱਕ ਬੰਦੇ ਨੂੰ ਫੜਨ ਲਈ ਨਹੀਂ ਬਲਕਿ ਇੱਕ ਕੌਮ ਨੂੰ ਖਤਮ ਕਰਨ ਦੀ ਤਿਆਰੀ ਸੀ । ਇੱਕ ਬੰਦੇ ਨੂੰ ਫੜਨ ਲਈ ਦੋ ਸਾਲ ਦੀ ਤਿਆਰੀ ਦੀ ਲੋੜ ਨਹੀਂ ਨਾ ਹੀ ਸਾਰੇ ਸੂਬੇ ਨੂੰ ਬਾਕੀ ਦੁਨੀਆਂ ਨਾਲੋਂ ਵੱਖ ਕਰਨ ਦੀ ਲੋੜ ਹੈ । ਫਿਰ ਨਾ ਹੀ ਕੋਈ ਵਾਰੰਟ, ਨਾ ਕੋਈ ਜ਼ੁਰਮ, ਨਾ ਕੋਈ ਸਬੂਤ ਅਤੇ ਨਾ ਹੀ ਕੋਈ ਅਦਾਲਤੀ ਕਾਰਵਾਈ । ਫਿਰ ਸੰਤ ਜੀ ਕਿਵੇਂ ਦੋਸ਼ੀ ਹੋ ਗਏ ।

ਹਰ ਇੱਕ ਸਿੱਖ ਆਪਣੇ ਗੁਰਦਵਾਰੇ ਰਹਿ ਸਕਦਾ ਹੈ ਪਰ ਕਿਸੇ ਵੀ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਧਾਰਮਿਕ ਅਸਥਾਨ 'ਤੇ ਹਮਲਾ ਕਰ ਦੇਵੇ । ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਣ ਵਾਲੇ ਬੁੱਧੂ ਸਿੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਾਨੂੰਨ ਅਨੁਸਾਰ ਸਰਕਾਰ ਦਾ ਕਿਸੇ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ ਬਣਦਾ । ਸਰਕਾਰ ਨੇ ਕਦੀ ਕਿਸੇ ਮਸਜਿਦ ਜਾਂ ਮੰਦਰ ਵਿੱਚ ਦਖਲ ਨਹੀਂ ਦਿੱਤਾ ਫਿਰ ਗੁਰਦਵਾਰਿਆਂ ਵਿੱਚ ਕਿਉਂ । ਸੰਤ ਜੀ ਦਾ ਭਾਂਵੇਂ ਕੋਈ ਕਸੂਰ ਹੋਵੇ ਜਾਂ ਨਾ ਪਰ ਹਮਲੇ ਨੂੰ ਕਿਸੇ ਵੀ ਹਾਲਤ ਵਿੱਚ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਕੀ ਸਰਕਾਰ ਦਾ ਆਪਣਾ ਕੋਈ ਫਰਜ ਨਹੀਂ ਬਣਦਾ । ਸਰਕਾਰ ਇਤਨੀ ਹੀ ਬੁੱਧੂ ਹੈ ਕਿ ਅੱਗਾ ਪਿਛਾ ਵੇਖਦੀ ਹੀ ਨਹੀਂ ਤੇ ਜਿਥੇ ਜੀਅ ਕੀਤਾ ਹਮਲਾ ਕਰ ਦਿੱਤਾ । ਸਰਕਾਰ ਨੇ ਇਹ ਗੱਲ ਕਿਉਂ ਨਾ ਸੋਚੀ ਕਿ ਇੱਕ ਬੰਦੇ ਪਿੱਛੇ ਇਤਨਾ ਨੁਕਸਾਨ ਨਾ ਹੋਣ ਦਿੱਤਾ ਜਾਏ । ਇੱਕ ਬੰਦੇ ਪਿੱਛੇ ਸਾਰੀ ਕੌਮ ਤਬਾਹ ਕਰਨੀ ਬਿਲਕੁਲ ਜ਼ਾਇਜ ਨਹੀਂ ਹੈ । ਹਮਲੇ ਦੀ ਬਰਬਾਦੀ ਨੂੰ ਅੱਖੋਂ ਓਹਲੇ ਕਰਕੇ ਸਿਰਫ ਸੰਤਾਂ ਨੂੰ ਭੰਡੀ ਜਾਣਾ ਬੇਵਕੂਫੀ ਦੀ ਨਿਸ਼ਾਨੀ ਹੈ ਨਾ ਕਿ ਸਿਆਣਪ ਦੀ ।
ਅਜਿਹੇ ਬਹਾਨੇ ਬਣਾਉਣ ਵਾਲੇ ਲੋਕ ਨਾ ਤਾਂ ਕੋਈ ਸਬੂਤ ਪੇਸ਼ ਕਰਦੇ ਹਨ ਨਾ ਕੋਈ ਦਲੀਲ । ਕੀ ਕੋਈ ਗਰੰਟੀ ਦੇ ਸਕਦਾ ਹੈ ਕਿ ਜੇ ਸੰਤ ਜੀ ਦਰਬਾਰ ਸਾਹਿਬ ਤੋਂ ਨਿਕਲ ਜਾਂਦੇ ਤਾਂ ਫੌਜ ਨੇ ਕੋਈ ਨੁਕਸਾਨ ਨਹੀਂ ਸੀ ਕਰਨਾ। ਹਜਾਰਾਂ ਸਿੱਖ ਸੰਗਤਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਦ ਕਿ ਉਹਨਾਂ ਦਾ ਸੰਤ ਜੀ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ । ਅੰਮ੍ਰਿਤਸਰ ਸ਼ਹਿਰ ਵਿੱਚ ਫੌਜ ਵੱਲੋਂ ਲੁੱਟਮਾਰ ਕੀਤੀ ਗਈ ਅਤੇ ਬਹੁਤੇ ਘਰਾਂ ਵਿਚੋਂ ਕੀਮਤੀ ਸਮਾਨ ਚੁੱਕ ਕੇ ਲੈ ਗਈ । ਕੀ ਉਹ ਘਰ ਸੰਤ ਜੀ ਦੇ ਸਨ। ਛੋਟੇ ਛੋਟੇ ਮਸੂਮ ਬੱਚਿਆਂ ਨੂੰ ਸ਼ਹੀਦ ਕਰਨ ਦਾ ਕੀ ਕਾਰਨ । ਫੌਜ ਦੇ ਮਹੀਨਿਆਂ ਬੱਧੀ ਦਰਬਾਰ ਸਾਹਿਬ ਵਿੱਚ ਕਬਜਾ ਕਰਕੇ ਬੈਠਣ ਦਾ ਕੀ ਕਾਰਨ । ਬੂਟਾਂ ਸਮੇਤ ਅੰਦਰ ਆ ਕੇ, ਸਿੱਖਾਂ ਨੂੰ ਸ਼ਹੀਦ ਕਰਕੇ, ਦਰਬਾਰ ਸਾਹਿਬ ਅੰਦਰ ਬੀੜੀਆਂ ਫੂਕ ਕੇ ਅਤੇ ਬੀਬੀਆਂ ਦੀ ਬੇਪੱਤੀ ਕਰਕੇ ਫੌਜ ਨੇ ਕੀ ਸਾਬਤ ਕੀਤਾ । ਕਿ ਉਹ ਸੰਤ ਜੀ ਨੂੰ ਫੜਨ ਆਏ ਸਨ ਜਾਂ ਸਿੱਖ ਕੌਮ ਨੂੰ ਪੇਰਾਂ ਹੇਠ ਲਤਾੜਨ । ਕੋਈ ਮੂਰਖ ਹੀ ਸਰਕਾਰ ਦੀ ਬਹਾਨੇਬਾਜੀ ਨੂੰ ਸੱਚ ਮੰਨ ਸਕਦਾ ਹੈ ਜਦਕਿ ਸਬੂਤ ਅਤੇ ਘਟਨਾਵਾਂ ਸਰਕਾਰ ਨੂੰ ਗਲਤ ਸਾਬਿਤ ਕਰਦੇ ਹਨ ।

ਫਿਰ ਜੇ ਸੰਤ ਜੀ ਨਿਕਲ ਵੀ ਜਾਂਦੇ ਤਾਂ ਕੀ ਇਹਨਾਂ ਲੋਕਾਂ ਨੇ ਚੁੱਪ ਕਰਕੇ ਬੈਠਣਾ ਸੀ । ਫਿਰ ਇਹਨਾਂ ਨੇ ਸੰਤ ਜੀ ਨੂੰ ਕਾਇਰ ਕਹਿਣਾ ਸੀ ਤੇ ਨਾਲੇ ਇਹ ਕਹਿਣਾ ਸੀ ਕਿ ਲੱਖਾਂ ਸ਼ਹੀਦ ਕਰਵਾ ਕੇ ਆਪ ਭੱਜ ਗਏ । ਸੰਤ ਜੀ ਨੂੰ ਝੂਠਾ ਵੀ ਕਹਿਣਾ ਸੀ ਕਿਉਂ ਕਿ ਉਹ ਪਹਿਲਾਂ ਬਿਆਨ ਦੇ ਚੁੱਕੇ ਸਨ ਕਿ ਜੇ ਫੌਜ ਵੱਲੋਂ ਹਮਲਾ ਹੋਇਆ ਤਾਂ ਉਹ ਸ਼ਹੀਦ ਹੋ ਜਾਣਗੇ ਪਰ ਜਿਊਂਦੇ ਜੀਅ ਫੌਜ ਨੂੰ ਬੇਅਦਬੀ ਨਹੀਂ ਕਰਨ ਦੇਣਗੇ । ਜੋ ਲੋਕ ਸੰਤ ਜੀ ਵਿਰੁੱਧ ਗੱਲਾਂ ਕਰਦੇ ਹਨ ਉਹਨਾਂ ਨੇ ਕੌਮ ਲਈ ਕੀ ਕੀਤਾ ਹੈ । ਹੈ ਕੋਈ ਉਹਨਾਂ 'ਚੋਂ ਜੋ ਦਿੱਲੀ ਸਰਕਾਰ ਨੂੰ ਹਿਲਾ ਸਕੇ ਜਾਂ ਸਾਰੀ ਸਿੱਖ ਜਵਾਨੀ ਨੂੰ ਨਸ਼ਿਆਂ ਵੱਲੋਂ ਮੋੜ ਕੇ ਅੰਮ੍ਰਿਤ ਛਕਾ ਦੇਵੇ । ਸੰਤ ਜੀ ਨੇ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਹੈ ਅਤੇ ਬਾਬਾ ਬੰਦਾ ਸਿੰਘ ਵਾਂਗੂੰ ਸਿੱਖਾਂ ਵਿੱਚ ਇਹ ਵਿਸ਼ਵਾਸ਼ ਭਰ ਦਿੱਤਾ ਹੈ ਕਿ ਉਹ ਆਪਣੇ ਰਾਜ ਦੇ ਹੱਕਦਾਰ ਹਨ ਅਤੇ ਵੱਖਰੀ ਕੌਮ ਹਨ । ਸਰਕਾਰ ਨੇ ਤਾਂ 1955 ਵਿੱਚ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ । ਫਿਰ ਪਾਉਂਟਾ ਸਾਹਿਬ ਤੇ ਹਮਲਾ ਕੀਤਾ । ਉਥੇ ਵੀ ਸੰਤ ਜੀ ਸਨ । ਦਿੱਲੀ ਵਿੱਚ ਹਜਾਰਾਂ ਸਿੱਖ ਜਿਊਂਦੇ ਸਾੜ ਦਿੱਤੇ ਗਏ । ਕੀ ਉਹ ਵੀ ਸੰਤ ਜੀ ਦੇ ਕਾਰਨ ਹੀ ਹੋਇਆ । ਪੰਜਾਬ ਵਿੱਚ 10 ਸਾਲ ਜ਼ੁਲਮ ਦੀ ਹਨੇਰੀ ਝੁੱਲੀ ਅਤੇ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ । ਕੀ ਉਹ ਵੀ ਸੰਤ ਜੀ ਨੂੰ ਫੜਨ ਦਾ ਬਹਾਨਾ ਸੀ ।

ਸੱਚ ਤਾਂ ਇਹ ਹੈ ਕਿ ਸਰਕਾਰ ਦੀ ਨੀਤੀ ਸਿੱਖਾਂ ਨੂੰ ਖਤਮ ਕਰਨ ਦੀ ਸੀ ਅਤੇ ਹੈ । ਇੱਕ ਬੰਦੇ ਦਾ ਬਹਾਨਾ ਬਣਾ ਕੇ ਸਾਰੀ ਕੌਮ ਤੇ ਹਮਲਾ ਕਰਨਾ ਕਿਸੇ ਪਾਸੇ ਤੋਂ ਸਹੀ ਨਹੀਂ ਠਹਿਰਾਇਆ ਜਾ ਸਕਦਾ । ਜੇਕਰ ਅਮਰੀਕਾ ਓਸਾਮਾ ਬਿਨ ਲਾਦੇਨ ਨੂੰ ਫੜਨ ਲਈ ਮੱਕੇ ਤੇ ਹਮਲਾ ਕਰਕੇ ਲੱਖਾਂ ਮੁਸਲਮਾਨ ਮਾਰ ਦੇਵੇ ਤਾਂ ਕੌਣ ਇਸ ਹਮਲੇ ਨੂੰ ਸਹੀ ਠਹਿਰਾਏਗਾ । ਜੇਕਰ ਅਮਰੀਕਾ ਸਾਰੇ ਮੁਸਲਮਾਨ ਦੇਸ਼ਾਂ ਤੇ ਹਮਲਾ ਕਰਕੇ ਸਭ ਤਬਾਹ ਕਰ ਦੇਵੇ ਤੇ ਫਿਰ ਕਹੇ ਕਿ ਓਥੇ ਤਾਲਿਬਾਨ ਦੇ ਅੱਤਵਾਦੀ ਸਨ ਤਾਂ ਕੌਣ ਅਮਰੀਕਾ ਦੀ ਪ੍ਰੋੜਤਾ ਕਰੇਗਾ । ਅਮਰੀਕਾ ਵਿੱਚ ਮੁਸਲਮਾਨਾਂ ਵੱਲੋਂ ਦੋ ਬਿਲਡਿੰਗਾਂ ਢਾਹ ਦਿੱਤੀਆਂ ਗਈਆਂ ਪਰ ਕਿਸੇ ਮੁਸਲਮਾਨ ਤੇ ਕੋਈ ਹਮਲਾ ਨਹੀਂ ਹੋਇਆ । ਨਾ ਹੀ ਮੁਸਲਮਾਨਾਂ ਨੂੰ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿੱਚ ਜਿਊਂਦੇ ਸਾੜਿਆ ਗਿਆ ਨਾ ਹੀ ਕਿਸੇ ਮੁਸਲਮਾਨ ਔਰਤ ਦੀ ਬੇਪੱਤੀ ਕੀਤੀ ਗਈ । ਸਗੋਂ ਅਮਰੀਕਾ ਦੀ ਪੁਲਿਸ ਨੇ ਪਹਿਰਾ ਦੇ ਕੇ ਮਸਜਿਦਾਂ ਨੂੰ ਬਚਾਈ ਰੱਖਿਆ ਕਿ ਮਤਾਂ ਭੜਕੇ ਹੋਏ ਲੋਕ ਹਮਲਾ ਕਰ ਦੇਣ । ਇਸ ਤੋਂ ਪਤਾ ਲੱਗਦਾ ਹੈ ਸਹੀ ਤੇ ਗਲਤ ਨੀਤੀ ਦਾ । ਕੌਮ ਦਾ ਨੁਕਸਾਨ, ਦਰਬਾਰ ਸਾਹਿਬ ਦੀ ਬੇਅਦਬੀ, ਲੱਖਾਂ ਸਿੱਖਾਂ ਨੂੰ ਸ਼ਹੀਦ ਕਰਨਾ ਅਤੇ ਕੌਮ ਦੀ ਇਜ਼ਤ ਰੋਲਣ ਦਾ ਸਾਰਾ ਕਸੂਰ ਸਰਕਾਰ ਦਾ ਹੈ ਨਾ ਕਿ ਸੰਤ ਜੀ ਦਾ । ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਦੇ ਵਿਰੁੱਧ ਰਹੀ ਹੈ । ਹਰ ਇੱਕ ਮਸਲੇ ਵਿੱਚ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਹੈ । ਸੰਤ ਜੀ ਨੇ ਤਾਂ ਇਸ ਧੱਕੇਸ਼ਾਹੀ ਵਿਰੁੱਧ ਅਵਾਜ ਉਠਾਈ ਸੀ ਪਰ ਸਚਾਈ ਨੂੰ ਸਮਝੇ ਬਗੈਰ ਕੁੱਝ ਲੋਕ ਸੰਤ ਜੀ ਨੂੰ ਭੰਡਦੇ ਹਨ । ਇਹ ਲੋਕ ਪਹਾੜੀ ਰਾਜਿਆਂ ਵਾਂਗ ਹਨ ਜਿੰਨ੍ਹਾਂ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਆਪਾ ਵਾਰ ਦਿੱਤਾ ਪਰ ਇਹ ਹਮੇਸ਼ਾਂ ਮੁਗਲਾਂ ਨਾਲ ਹੀ ਰਲਦੇ ਰਹੇ ।

ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਦੀ ਪਵਿੱਤਰ ਧਰਤੀ ਦੀ ਰੱਖਿਆ ਲਈ ਪੰਜ ਕਿਲ੍ਹੇ ਬਣਵਾਏ ਸਨ । ਕੀ ਉਹ ਵੀ ਗਲਤ ਸਨ । ਜੇ ਨਹੀਂ ਤਾਂ ਦਰਬਾਰ ਸਾਹਿਬ ਦੀ ਰੱਖਿਆ ਲਈ ਕਿਲ੍ਹੇ ਬੰਦੀ ਕਿਸ ਤਰ੍ਹਾਂ ਗਲਤ ਹੋ ਗਈ । ਹਰ ਇੱਕ ਸਰਕਾਰ ਵੀ ਆਪਣੀ ਰੱਖਿਆ ਵਾਸਤੇ ਦੇਸ਼ ਦੀ ਕਿਲ੍ਹਾ ਬੰਦੀ ਕਰਦੀ ਹੈ, ਫੌਜਾਂ ਇੱਕਠੀਆਂ ਕਰਦੀ ਹੇ ਅਤੇ ਹਥਿਆਰ ਜਮ੍ਹਾਂ ਕਰਦੀ ਹੈ । ਉਹਨਾਂ ਨੂੰ ਤਾਂ ਕੋਈ ਕੁੱਝ ਨਹੀਂ ਕਹਿੰਦਾ । ਸਿਰਫ ਇਸ ਲਈ ਕਿ ਜੇ ਕੁੱਝ ਬੋਲੇ ਤਾਂ ਚੁੱਕ ਕੇ ਜੇਲ੍ਹ ਵਿੱਚ ਸੁੱਟ ਦੇਣਗੇ ਜਾਂ ਦੇਸ਼ ਧਰੋਹੀ ਦਾ ਇਲਜ਼ਾਮ ਲਾ ਕੇ ਮੌਤ ਦੀ ਸਜ਼ਾ ਸੁਣਾ ਦੇਣਗੇ । ਪਰ ਅਸੂਲਨ ਤੌਰ ਤੇ ਜੇ ਸਰਕਾਰ ਆਪਣੀ ਰੱਖਿਆ ਲਈ ਇਹ ਸਭ ਕੁੱਝ ਕਰ ਸਕਦੀ ਹੈ ਤਾਂ ਸਿੱਖ ਕੌਮ ਵੀ ਆਪਣੀ ਰੱਖਿਆ ਲਈ ਇਹ ਸਭ ਕੁੱਝ ਕਰ ਸਕਦੀ ਹੈ । ਇਹ ਸਿੱਖਿਆ ਗੁਰੂ ਸਾਹਿਬ ਨੇ ਹੀ ਦਿੱਤੀ ਹੈ ਅਤੇ ਸੰਤ ਜੀ ਨੇ ਇਸ ਨੂੰ ਮੰਨਿਆ ਹੈ । ਅਗਰ ਸਿੱਖਾਂ ਨੇ ਆਪਣੇ ਘਰਾਂ ਦੀ ਸਹੀ ਢੰਗ ਨਾਲ ਕਿਲ੍ਹਾ ਬੰਦੀ ਕੀਤੀ ਹੁੰਦੀ ਅਤੇ ਹਥਿਆਰ ਕੋਲ ਰੱਖੇ ਹੁੰਦੇ ਤਾਂ ਦਿੱਲੀ ਵਿੱਚ ਇਤਨਾ ਨੁਕਸਾਨ ਨਹੀਂ ਸੀ ਹੋ ਸਕਣਾ । ਸਿੱਖ ਨਿਹੱਥੇ ਸਨ ਇਸ ਲਈ ਇਤਨੀ ਬਰਬਾਦੀ ਹੋਈ । 1984 ਅਤੇ ਉਸ ਤੋਂ ਬਾਅਦ ਦੇ ਜ਼ੁਲਮਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਸਿੱਖ ਕੌਮ ਆਪਣੇ ਧਾਰਮਿਕ ਅਸਥਾਨਾਂ ਅਤੇ ਧਰਮ ਦੀ ਰਾਖੀ ਦੀ ਜੁੰਮੇਵਾਰ ਖੁਦ ਆਪ ਹੈ ਅਤੇ ਸਰਕਾਰ ਜਿਸਦਾ ਰਾਖੀ ਕਰਨ ਦਾ ਫਰਜ ਬਣਦਾ ਹੈ ਸਿੱਖ ਕੌਮ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ । 1984 ਵਰਗਾ ਸਮਾਂ ਫਿਰ ਆ ਸਕਦਾ ਹੈ ਅਤੇ ਸਰਕਾਰ ਕਦੀ ਵੀ ਸਿੱਖਾਂ ਤੇ ਹਮਲਾ ਕਰ ਸਕਦੀ ਹੈ । ਇਸ ਲਈ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਥਿਆਰਬੰਦ ਕੀਤਾ ਸੀ । ਖਾਲਸਾ ਪੰਥ ਵੀ ਇੱਕ ਫੌਜ ਹੈ ਅਤੇ ਇਸਨੂੰ ਪੂਰਾ ਪੂਰਾ ਹੱਕ ਹੈ ਹਥਿਆਰ ਰੱਖਣ ਦਾ ਅਤੇ ਆਪਣੀ ਰੱਖਿਆ ਲਈ ਕਿਲ੍ਹਾ ਬੰਦੀ ਕਰਨ ਦਾ ।

ਆਖਰੀ ਸ਼ਬਦ

ਅਸੀਂ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਉਠਾਏ ਹਰ ਇੱਕ ਸਵਾਲ, ਦਲੀਲ, ਬਹਾਨੇ ਅਤੇ ਦੂਸ਼ਣਬਾਜੀ ਦਾ ਜਵਾਬ ਦਲੀਲਾਂ ਅਤੇ ਸਬੂਤਾਂ ਨਾਲ ਦਿੱਤਾ ਹੈ । ਫਿਰ ਵੀ ਕੋਈ ਨਾ ਸਮਝ ਸਕੇ ਤਾਂ ਉਸਦੀ ਸੋਚ ਤੇ ਹੀ ਤਰਸ ਆਵੇਗਾ ।

ਜਿੰਨ੍ਹਾਂ ਮੁੱਦਿਆਂ ਤੇ ਸੰਤ ਜੀ ਦੀ ਸਰਕਾਰ ਨਾਲ ਟੱਕਰ ਸੀ ਉਹ ਉਸੇ ਤਰ੍ਹਾਂ ਹੀ ਲਟਕ ਰਹੇ ਹਨ । ਸਿੱਖ ਅੱਜ ਵੀ 25 ਧਾਰਾ ਅਧੀਨ ਹਿੰਦੂ ਮੰਨੇ ਜਾਂਦੇ ਹਨ । ਸਿੱਖਾਂ ਦਾ ਅਨੰਦ ਕਾਰਜ ਨਹੀਂ ਮੰਨਿਆ ਜਾਂਦਾ । ਸਿੱਖਾਂ ਦਾ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਰਜਿਸਟਰ ਹੁੰਦਾ ਹੈ । ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਮਿਲ ਸਕਿਆ ਜਦਕਿ ਇਹ ਦਰਜਾ ਬਨਾਰਸ, ਹਰਿਦੁਆਰ, ਕਾਂਸ਼ੀ, ਗਯਾ ਅਤੇ ਹੋਰ ਸ਼ਹਿਰਾਂ ਨੂੰ ਹੈ । ਪੰਜਾਬ ਕੋਲ ਅੱਜ ਵੀ ਆਪਣੀ ਰਾਜਧਾਨੀ ਨਹੀਂ ਨਾ ਹੀ ਹਾਈ ਕੋਰਟ ਹੈ । ਪੰਜਾਬ ਨੂੰ ਆਪਣੀ ਬਿਜਲੀ ਤੇ ਪਾਣੀ ਤੇ ਕੋਈ ਹੱਕ ਨਹੀਂ । ਇਹ ਸਭ ਕੁਝ ਹਰਿਆਣਾ, ਰਾਜਿਸਥਾਨ ਅਤੇ ਦਿੱਲੀ ਨੂੰ ਮੁਫਤ ਜਾ ਰਿਹਾ ਹੈ । ਸੰਤ ਜੀ ਤੋਂ ਬਾਅਦ ਸਭ ਨੇ ਚੁੱਪ ਧਾਰ ਲਈ ਅਤੇ ਸਾਰੇ ਮਸਲੇ ਹਵਾ ਵਿੱਚ ਉਡਾ ਦਿੱਤੇ ਗਏ । ਸਿੱਖ ਜਵਾਨੀ ਨਸ਼ਿਆਂ ਵਿੱਚ ਰੋੜ੍ਹ ਦਿੱਤੀ ਗਈ ਅਤੇ ਪੰਜਾਬ ਵਿੱਚ ਦੇਹਧਾਰੀਆਂ ਅਤੇ ਸ਼ਰਾਂਬਾਂ ਦਾ ਹੜ੍ਹ ਵਗਾ ਦਿੱਤਾ ਗਿਆ । ਥਾਂ ਥਾਂ ਤੇ ਗੁਰਵਾਰਿਆਂ ਤੇ ਹਮਲੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲੱਗਦੀਆਂ ਹਨ । ਹੈ ਕੋਈ ਅੱਜ ਅਵਾਜ ਉਠਾਉਣ ਵਾਲਾ । ਇੱਕ ਉਹੋ ਈ ਸੂਰਮਾ ਸੀ ਜਿਸਨੇ ਥੋੜੇ ਸਮੇਂ ਵਿੱਚ ਸਿੱਖਾਂ ਵਿੱਚ ਉਹ ਜਾਨ ਭਰ ਦਿੱਤੀ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਉਸਨੇ ਜੋ ਅਜਾਦੀ ਦੀ ਜੋਤ ਜਗਾਈ ਉਹ ਅੱਜ ਵੀ ਸਿੱਖਾਂ ਦੇ ਦਿਲਾਂ ਵਿੱਚ ਬਲ ਰਹੀ ਹੈ । ਸਿੱਖਾਂ ਨੂੰ ਫੈਸਲਾ ਲੈਣਾ ਪਵੇਗਾ ਕਿ ਕੀ ਕਰਨਾ ਹੈ । ਜਾਂ ਤਾਂ ਗੁਲਾਮੀ ਦੀ ਜਿੰਦਗੀ ਬਤੀਤ ਕਰਨ ਅਤੇ ਹਰ ਵਕਤ ਆਪਣੇ ਧਰਮ ਨੂੰ ਤਿਲਾਂਜਲੀ ਦੇ ਕੇ ਹਿੰਦੂਆਂ ਨਾਲ ਵਫਾਦਾਰੀ ਦਾ ਸਬੂਤ ਦੇਣ ਜਾਂ ਫਿਰ ਗੁਰੂ ਸਾਹਿਬ ਦੇ ਦੱਸੇ ਹੋਏ ਅਤੇ ਸੰਤ ਜਰਨੈਲ ਸਿੰਘ ਜੀ ਦੇ ਪ੍ਰਚਾਰੇ ਹੋਏ ਸਿਧਾਂਤ ਨੂੰ ਮੁੱਖ ਰੱਖ ਕੇ ਸਿਰ ਧੜ ਦੀ ਬਾਜੀ ਲਾ ਕੇ ਆਪਣੀ ਅਜਾਦੀ ਪ੍ਰਾਪਤ ਕਰਨ । ਇਹ ਸਿੱਖ ਸੋਚ ਕੇ ਫੈਸਲਾ ਲੈਣ ਕਿ ਉਥੇ ਹੀ ਰਹਿਣਾ ਠੀਕ ਹੈ ਜਿਥੇ ਜ਼ੁਲਮ ਅਤੇ ਧੱਕੇਸ਼ਾਹੀ ਤੋਂ ਮੁਕਤ ਹੋ ਕੇ ਸਿੱਖੀ ਪ੍ਰਫੁਲਤ ਹੋ ਸਕੇ ।

ਆਖਰਕਾਰ ਇਹੋ ਹੀ ਕਹਿਣਾ ਚਾਹਾਂਗਾ ਕਿ ਸੰਤ ਜੀ ਪੂਰੇ ਸਿੰਘ ਸੂਰਮੇ ਸਨ । ਕਿਸੇ ਵੀ ਅੱਤਵਾਦੀ ਨੂੰ ਸਿੱਖ ਕੌਮ ਨੇ ਸਲਾਹਿਆ ਨਹੀਂ । ਸੰਤ ਜੀ ਨੂੰ ਤਾਂ 20ਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਖਿਤਾਬ ਮਿਲਿਆ ਹੈ । ਸੰਤ ਜੀ ਦਾ ਨਾਮ ਸਾਰੀ ਕੌਮ ਵਿੱਚ ਬੜੇ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ । ਅੱਜ ਵੀ ਬਹੁਤ ਨੌਜਵਾਨ ਉਹਨਾਂ ਦੇ ਭਾਸ਼ਣ ਸੁਣ ਕੇ ਸਿੱਖੀ ਵੱਲ ਪ੍ਰੇਰਿਤ ਹੁੰਦੇ ਹਨ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹਨ । ਹੋਰ ਕੋਈ ਨਹੀਂ ਹੋਇਆ 20ਵੀ ਸਦੀ ਵਿੱਚ ਜਿਸਨੇ ਸਾਰੀ ਕੌਮ ਨੂੰ ਆਪਣੇ ਵੱਲ ਖਿੱਚ ਲਿਆ ਹੋਵੇ । ਉਹਨਾਂ ਨੂੰ ਸ਼ਹੀਦ ਮੰਨਿਆ ਜਾਣਾ ਹੀ ਇਹ ਸਾਬਤ ਕਰਦਾ ਹੈ ਕਿ ਸਿੱਖਾਂ ਵਿੱਚ ਉਹਨਾਂ ਦਾ ਕੀ ਸਥਾਨ ਹੈ । ਪੰਥ ਦੋਖੀ ਭਾਂਵੇਂ ਕੁਝ ਵੀ ਕਹਿਣ । ਅੱਜ ਦਾ ਅੱਤਵਾਦੀ ਕੱਲ੍ਹ ਦਾ ਦੇਸ਼ ਭਗਤ ਹੁੰਦਾ ਹੈ । ਅੱਜ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਨੂੰ ਦੇਸ਼ ਭਗਤ ਗਿਣਿਆ ਜਾਂਦਾ ਹੈ ਪਰ ਇਹ ਵੀ ਇੱਕ ਦਿਨ ਅੱਤਵਾਦੀ ਸਨ । ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਹੋਰ ਬਹੁਤ ਸਿੱਖਾਂ ਨੂੰ ਮੁਗਲ ਸਰਕਾਰ ਅੱਤਵਾਦੀ ਗਿਣਦੀ ਸੀ ਪਰ ਸਚਾਈ ਸਭ ਦੇ ਸਾਹਮਣੇ ਹੈ । ਜਿਸ ਤਰ੍ਹਾਂ ਸੱਚੇ ਮਰਜੀਵੜਿਆਂ ਨੂੰ ਅੱਤਵਾਦੀ ਕਹਿਣ ਵਾਲੀਆਂ ਮੁਗਲ ਅਤੇ ਬਰਤਾਨਵੀ ਸਰਕਾਰਾਂ ਨਹੀਂ ਰਹੀਆਂ ਉਸੇ ਤਰ੍ਹਾਂ ਹਿੰਦੂ ਸਰਕਾਰ ਵੀ ਨਹੀਂ ਰਹਿਣੀ । ਇੱਕ ਦਿਨ ਆਵੇਗਾ ਜਦੋਂ ਖਾਲਸੇ ਦੇ ਆਪਣੇ ਨਿਸ਼ਾਨ ਝੂਲਣਗੇ ਅਤੇ ਖਾਲਸੇ ਦਾ ਆਪਣਾ ਰਾਜ ਭਾਗ ਹੋਵੇਗਾ ਉਦੋਂ ਸੰਤ ਜੀ ਨੂੰ ਚੋਟੀ ਦੇ ਸ਼ਹੀਦਾਂ ਵਿੱਚ ਗਿਣਿਆ ਜਾਵੇਗਾ ਅਤੇ ਉਸੇ ਤਰ੍ਹਾਂ ਉਹਨਾਂ ਦੀ ਯਾਦ ਦਰਬਾਰ ਸਾਹਿਬ ਵਿੱਚ ਸਥਾਪਿਤ ਕੀਤੀ ਜਾਵੇਗੀ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਹੈ । ਡਾਕਟਰ ਏ. ਆਰ. ਦਰਸ਼ੀ ਦੀ ਲਿਖਤ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ ।


ਸੰਤ ਜਰਨੈਲ ਸਿੰਘ ਇਕ ਨਿਪੁੰਨ ਅਤੇ ਜਮਾਂਦਰੂ ਨੇਤਾ ਸੀ । ਉਸ ਕੋਲ ਮਹਾਨ ਦੂਰ ਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ । ਉਹ ਅਜਿੱਤ ਹੌਂਸਲੇ, ਸੂਰਮਗਤੀ ਅਤੇ ਰੂਹਾਨੀ ਦਾ ਪ੍ਰਤੀਕ ਸੀ । ਉਸ ਨੂੰ ਕਿਸੇ ਪੈਗੰਬਰ ਜਾਂ ਮਸੀਹੇ ਤੋਂ ਥੋੜ੍ਹੇ ਹੀ ਫਰਕ ਨਾਲ ਦੇਖਿਆ ਜਾ ਸਕਦਾ ਹੈ । ਇਹ ਉਸ ਦੀ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀ ਸਾਲਾਂ ਅੰਦਰ ਉਸਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ । ਅਜਹਿਾ ਨੇਤਾ ਕਦੀ ਕਿਤੇ ਪੈਦਾ ਹੁੰਦਾ ਹੈ । ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਸੂਰਜ ਵਾਂਗ ਚਮਕਦਾ ਰਹੇਗਾ । (ਜਾਂਬਾਜ ਰਾਖਾ, ਪੰਨਾ 38)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

5 Comments

 1. gagandeep kaur Canada December 29, 2013, 2:12 am

  Thank you very much Khalsa ji for this amazing article.

  Reply to this comment
 2. Sonu bhangu Fatehgarh sahib February 28, 2014, 8:02 am

  Ajj saariyan confuzns door ho gyian g...jo dil nhi manda c....great sant and great soldier....sant jarnail singh ji khalsa bhinderanwale

  Reply to this comment
 3. Jaspinder Singh Jassi Batala March 6, 2014, 9:03 am

  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਵਿਚਾਰਾਂ ਬਾਰੇ ਪੜ ਕੇ ਬਹੁਤ ਤਸ਼ਲੀ ਹੋਈ.. ਬਹੁਤ ਬਹੁਤ ਧੰਨਵਾਦ ਜੀ

  Reply to this comment
 4. avtar singh hoshairpur March 31, 2014, 4:03 am

  waheguru ji ka khalsa waheguru ji ki fateh........
  bole soo nihal sat shri akal ...

  great sant khalsa jarnail singh ji

  Reply to this comment
 5. Gurpreet Singh Bhupal Disst. Fatehgarh Sahib April 10, 2014, 4:04 am

  WAHEGURU JI SANU SARYIA NU SMAT BAKSHAN K ASE SANTA JI DE DARSAYE MARG TE CHAL SKYE & HAK TE SACH LAI LAD SAKYE.

  Waheguru ji ka khalsa
  Waheguru ji ki fateh

  Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article