A Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

April 10, 2010
Author/Source: ਸ੍ਰ. ਗੁਰਚਰਨਜੀਤ ਸਿੰਘ ਲਾਂਬਾ

Anti-Panthic Lobby\'s Purported \'World Sikh Convention\'


RSS ਵਲੋਂ ਪਰਮਜੀਤ ਸਰਨਾ ਦੀ ਸਨਮਾਨ

Read this article in English

ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਅਤੇ ਸਥਾਪਤ ਪੰਥਕ ਪ੍ਰੰਪਰਾਵਾਂ ਨੂੰ ਸਿੱਧੇ ਰੂਪ ਵਿਚ ਚੁਣੌਤੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ‘ਸਰਬੱਤ ਖਾਲਸਾ’ ਸੱਦਣ ਦਾ ਐਲਾਨ ਕੀਤਾ ਹੈ। ਪਰ ਨਾਲ ਹੀ ਅਖਬਾਰਾਂ ਵਿਚ ਖਬਰਾਂ ਛਪਣ ਸਾਰ ਹੀ ਗੁਰੂ ਪੰਥ ਤੇ ਇਹ ਰਹਿਮ ਕੀਤਾ ਕਿ ਸਿਆਣਿਆਂ ਦੀ ਰਾਇ ਤਹਿਤ ਹੁਣ ਇਹ ‘ਸਰਬੱਤ ਖਾਲਸਾ’ ਨਹੀਂ ਬਲਕਿ ‘ਵਿਸ਼ਵ ਸਿੱਖ ਸੰਮੇਲਨ’ ਹੋਏਗਾ। ਮਕਸਦ, ਕਾਰਣ ਅਤੇ ਨਿਸ਼ਾਨਾ - (੧) ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ, ਰੁਤਬੇ ਅਤੇ ਇਸਦੀ ਸਰਵੁੱਚਤਾ ਨੂੰ ਢਾਹ ਲਾਣ ਦੀ ਨਾਕਮ ਪਰ ਕੋਝੀ ਕੋਸ਼ਿਸ਼, ਅਤੇ (੨) ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿਤੱਰ ਚਰਿੱਤ੍ਰ ਅਤੇ ਜੀਵਨ ਬਾਰੇ ਅਤਿ ਨੀਚ , ਘਟੀਆ ਅਤੇ ਘਿਨਾਉਣੀਆਂ ਟਿੱਪਣੀਆਂ ਕਰਨ ਵਾਲੇ ਸਾਬਕਾ ਰਾਗੀ ਦਰਸ਼ਨ ਸਿੰਘ ਦੀ ਪੁਸ਼ਤ ਪਨਾਹ।

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅਤੇ ਕਿਸੇ ਸਮੇਂ ਆਪਣੇ ਆਪ ਨੂੰ ਸ਼ਹਿਨਸਾਹ ਆਲਮਗੀਰ ਕਹਾਉਣ ਵਾਲੇ ਔਰੰਗਜ਼ੇਬ ਦੇ ਜਾਨਸ਼ੀਨ ਬਹਾਦੁਰ ਸ਼ਾਹ ਨੇ ਸਲਤਨਤ ਦੀ ਸ਼ਾਹੀ ਨਿਸ਼ਾਨੀ ਨਗਾੜਾ ਵਜਵਾ ਲਿਆ। ਔਰੰਗਜ਼ੋਬ ਨੂੰ ਜਦੋਂ ਸ਼ਹਿਜ਼ਾਦੇ ਦੀ ਇਸ ਹਿਮਾਕਤ ਦੀ ਖ਼ਬਰ ਮਿਲੀ ਤਾਂ ਲੋਹੇ ਲਾਖੇ ਹੋਏ ਔਰੰਗਜ਼ੇਬ ਨੇ ਬਹਾਦੁਰ ਸ਼ਾਹ ਨੂੰ ਤਾੜਨਾ ਕੀਤੀ ਕਿ ਤੂੰ ਢੋਲਕ ਜਾਂ ਢੋਲਕੀ ਤਾਂ ਵਜਾ ਸਕਦਾ ਹੈਂ ਪਰ ਮੇਰੇ ਹੁੰਦਿਆਂ ਹੋਇਆਂ ਤੈਨੂੰ ਨਗਾੜਾ ਵਜਾਣ ਦੀ ਜੁਰੱਤ ਕਿਸ ਤਰਾਂ ਹੋਈ?

ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਘਟਨਾ ਦਾ ਜਵਾਬ ਰਣਜੀਤ ਨਗਾਰੇ, ਨਿਸ਼ਾਨ, ਧੌਂਸੇ, ਤੇਗੇ, ਖੰਡੇ-ਕ੍ਰਿਪਾਨਾ, ਢਾਡੀਆਂ ਅਤੇ ਬੀਰ ਰਸ ਦੀ ਬਾਣੀ ਨਾਲ ਦਿੱਤਾ। ਇਹਨਾਂ ਨਿਸ਼ਾਨੀਆਂ ਦਾ ਵਾਰਸ ਗੁਰੂ ਪੰਥ ਦੇ ਰੂਪ ਵਿਚ ਸਮੁਚਾ ਖਾਲਸਾ ਥਾਪਿਆ ਗਿਆ। ਹੁਣ ਇਹ ਗੁਰੂ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ, ਗੁਰੂ ਪੰਥ ਵਲੋਂ ਗੁਰੂ ਦੇ ਹੁਕਮ ਸਰੂਪ ਹੁਕਮਨਾਮੇ ਜਾਰੀ ਕਰਣ ਦਾ ਹੱਕਦਾਰ ਅਤੇ ਅਧਿਕਾਰੀ ਹੋ ਗਿਆ।

ਸ੍ਰੀ ਅਕਾਲ ਤਖਤ ਸਾਹਿਬ ਖਾਲਸੇ ਦੀ ਆਜ਼ਾਦ ਹਸਤੀ, ਪ੍ਰਭੂਸੱਤਾ ਅਤੇ ਖੁਦਮੁਖਤਿਆਰੀ ਦਾ ਕੇਂਦਰ ਬਿੰਦੂ, ਮਰਕਜ਼ ਅਤੇ ਧੁਰਾ ਬਣ ਗਿਆ। ਮੀਰੀ ਪੀਰੀ ਦਾ ਇਹ ਮਹਾਨ ਫਲਸਫ਼ਾ ਅਤੇ ਰੁਤਬਾ ਹਰ ਵਕਤ ਦੇ ਹਾਕਮ ਅਤੇ ਹਕੂਮਤ ਦੀ ਅੱਖ ਵਿਚ ਕਿਰਕਿਰੀ ਬਣ ਕੇ ਰੜਕਿਆ। ਪਰ ਸਮੇਂ ਸਮੇਂ ਸਿਰ ਸਤਿ ਸ੍ਰੀ ਅਕਾਲ ਪੁਰਖ ਜੀ ਕੇ ਖਾਲਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਅਸਥਾਨ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ‘ਸਰਬੱਤ ਖਾਲਸਾ’ ਜਾਂ ਸਾਰੇ ਸੰਸਾਰ ਦੇ ਸਿੱਖਾਂ ਦੀ ਇਕਤ੍ਰਤਾ ਦੀ ਪਿਰਤ ਅਰੰਭੀ। ਇਹ ਪਰੰਪਰਾ ਸੀ ਗੁਰੂ ਪੰਥ ਦੇ ਕੀਤੇ ਕਾਰਜਾਂ, ਮਾਰੀਆਂ ਮੱਲਾਂ ਦਾ ਲੇਖਾ-ਜੋਖਾ ਲੈਣ ਅਤੇ ਭਵਿੱਖ ਲਈ ਨੀਤੀ ਅਤੇ ਰਣ-ਨੀਤੀ ਤੈਅ ਕਰਣ ਦਾ।

‘ਸਰਬੱਤ ਖਾਲਸਾ’, ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਵਰਲਡ ਸਿੱਖ ਕਾਨਫਰੰਸ’ ਸੱਦਣ ਦਾ ਫਰਜ਼ ਅਤੇ ਅਧਿਕਾਰ ਕੇਵਲ ਅਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਇਹਨਾਂ ਦੇ ਅਧਿਕਾਰ ਅਧੀਨ ਪੰਥ ਦੀ ਸਿਰਮੌਰ, ਸਰਵੁੱਚ ਜਾਂ ਸ਼ਿਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ। ਬਾਕੀ ਸਥਾਨਕ ਕਮੇਟੀਆਂ, ਸੰਗਤਾਂ, ਜਥੇ ਜਾਂ ਜਥੇਬੰਦੀਆਂ ਇਕਤ੍ਰਤਾਵਾਂ, ਮੀਟਿੰਗਾਂ ਆਦਿ ਕਰਕੇ ਮਤੇ ਤਾਂ ਪਾਸ ਕਰ ਸਕਦੇ ਹਨ ਪਰ ਗੁਰੂ ਪੰਥ ਵਲੋਂ ਗੁਰਮਤਾ ਨਹੀਂ ਕਰ ਸਕਦੇ। ਇਸੇ ਲਈ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੇ ਪੰਥਕ ਰਹਿਣੀ ਦੇ ਅਧਿਆਇ ੪ ‘ਗੁਰਮਤਾ ਕਰਣ ਦੀ ਵਿਧੀ’ ਦੀ ਮੱਦ (ਅ) ਵਿਚ ਸਪਸ਼ਟ ਤੌਰ ਤੇ ਅੰਕਤ ਕੀਤਾ ਹੋਇਆ ਹੈ ਕਿ ‘ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਇਸ ਦੇ ਨਾਲ ਹੀ ਅਧਿਆਇ ੫ ਵਿਚ ਵਿਵਸਥਾ ਕੀਤੀ ਗਈ ਹੈ ਕਿ ‘ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ। ਹੋਰ ਤਾਂ ਹੋਰ ਤਖਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਧਾਨ ਵਿਚ ਵੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਰਵੁੱਚਤਾ ਦੀ ਕਾਨੂੰਨੀ ਵਿਵਸਥਾ ਹੈ ।

ਇਸ ਤਰਾਂ ਵੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਵਿਸ਼ਵ ਸਿੱਖ ਸੰਮੇਲਨ ਦਾ ਮੰਤਵ ਜਾਂ ਐਜੰਡਾ ਨਿਰਧਾਰਤ ਹੁੰਦਾ ਹੈ। ਪਰ ਹੁਣ ਵਾਲੇ ਇਸ ਅਖੌਤੀ ਵਿਸ਼ਵ ਸੰਮੇਲਨ ਦਾ ਐਲਾਨਿਆ ਐਜੰਡਾ ਦਰਸ਼ਨ ਸਿੰਘ ਨੂੰ ਬਰੀ ਕਰਣਾ ਹੈ। (ਨਕਲੀ ਨਿਰੰਕਾਰੀ, ਕਾਲੇ ਅਫਗਾਨੀਏ, ਭਾਗ ਸਿੰਘੀਏ ਖੁਸ਼ ਹੋਏ)

ਸਾਡੀ ਮੌਜੂਦਾ ਯਾਦਾਸ਼ਤ ਵਿਚ ਪਹਿਲਾ ਵਿਸ਼ਵ ਸਿੱਖ ਸੰਮੇਲਨ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ-ਛਾਇਆ ਹੇਠ ੧੯੭੫ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿਚ ਸੱਦਿਆ ਗਿਆ । ਇਸ ਵਿਚ ਚਾਰ ਮਦਾਂ ਬਾਰੇ ਮਤੇ ਪਾਸ ਕੀਤੇ ਗਏ, (੧) ਗੁਰਦੁਆਰਾ ਸਾਹਿਬਾਨ ਨੂੰ ਲੈਂਡ-ਸੀਲਿੰਗ ਤੋਂ ਮੁਕਤ ਰਖਿਆ ਜਾਏ, (੨) ਗੁਰਦੁਆਰਾ ਸਾਹਿਬ ਨੂੰ ਆਮਦਨ ਕਰ ਤੋਂ ਮੁਕਤ ਰਖਿਆ ਜਾਏ, (੩) ਸ਼੍ਰੋਮਣੀ ਕਮੇਟੀ ਦਾ ਦਾਇਰਾ ਖੇਤਰ ਕਾਇਮ ਰਖਿਆ ਜਾਏ, ਅਤੇ (੪) ਦਿੱਲੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਚੋਣ ਗੁਰਦੁਆਰਾ ਐਕਟ ਮੁਤਾਬਕ ਹੀ ਕੀਤੀ ਜਾਏ। ਇਹ ਚਾਰੋਂ ਮੱਦਾਂ ਭਾਰਤ ਸਰਕਾਰ ਨੇ ਮੰਨ ਲਈਆਂ। ਅਤੇ ਦੂਸਰਾ ਵਿਸ਼ਵ ਸਿੱਖ ਸੰਮੇਲਨ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ-ਛਾਇਆ ਹੇਠ ਜਥੇਦਾਰ ਮਨਜੀਤ ਸਿੰਘ ਵਲੋਂ ਸਦਿਆ ਗਿਆ ਸੀ।

ਇਹ ਵਿਵਸਥਾ ਨਿਰਵਿਵਾਦਿਤ ਰੂਪ ਵਿਚ ਸਪਸ਼ਟ ਕਰਦੀ ਹੈ ਕਿ ‘ਸਰਬੱਤ ਖਾਲਸਾ’, ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਵਰਲਡ ਸਿੱਖ ਕਾਨਫਰੰਸ’ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਂ ਇਸ ਦੇ ਹੁਕਮਾਂ ਅਧੀਨ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬੁਲਾ ਸਕਦੀ ਹੈ। ਸਥਾਨਿਕ ਕਮੇਟੀਆਂ ਆਪਣੇ ਮੁਹੱਲੇ, ਕਸਬੇ ਜਾਂ ਨਗਰ ਦੇ ਨਾਮ ਤੇ ਤਾਂ ਸੰਮੇਲਨ ਕਰ ਸਕਦੇ ਹਨ ਪਰ ਵਿਸ਼ਵ ਸਿੱਖ ਸੰਮੇਲਨ ਜਾਂ ਸਰਬਤ ਖਾਲਸਾ ਵਰਗਾ ਇਕੱਠ ਨਹੀਂ ਸਦ ਸਕਦੇ। ਔਰੰਗਜ਼ੇਬ ਵਲੋਂ ਸ਼ਹਿਜ਼ਾਦੇ ਬਹਾਦੁਰ ਸਾਹ ਨੂੰ ਕੀਤੀ ਤਾੜਨਾ ਮੁਤਾਬਕ ਦਿੱਲੀ ਕਮੇਟੀ ਢੋਲਕ ਜਾਂ ਢੋਲਕੀ ਤਾਂ ਵਜਾ ਸਕਦੀ ਹੈ, ਸ਼ਾਹੀ ਨਗਾੜੇ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ।

ਰਾਜਨੀਤੀ ਅਤੇ ਖਾਸ ਕਰਕੇ ਧਰਮ ਦੀ ਰਾਜਨੀਤੀ ਵੀ ਇਕ ਅਜਬ ਤਮਾਸ਼ਾ ਹੀ ਹੈ। ਕੁਝ ਸਾਲ ਪਹਿਲਾਂ ਹੀ ੨੦੦੩ ਵਿਚ ਇਕ ਹੋਰ ਗੁਰੂ ਨਿੰਦਕ ਕਾਲਾ ਅਫਗਾਨਾ ਦੀਆਂ ਬੇਹੂਦਾ ਅਤੇ ਗੁਰੂ ਨਿੰਦਾ ਭਰਪੂਰ ਲਿਖਤਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਨੇ ਜਦੋਂ ਕਾਰਵਾਈ ਕਰ ਕੇ ਉਸਨੂੰ ਅਤੇ ਉਸਦੀ ਪੁਸ਼ਤ ਪਨਾਹ ਕਰ ਰਹੇ ਪੰਥ ਵਿਰੋਧੀ ਅਖਬਾਰ ਨੂੰ ਵੀ ਪੰਥ ਵਿਚੋਂ ਛੇਕ ਦਿੱਤਾ ਗਿਆ ਤਾਂ ਇਸ ਅਖਬਾਰ ਨੇ ਵੀ ਇਕ ਵਿਸ਼ਵ ਸਿੱਖ ਸੰਮੇਲਨ ਬੁਲਾਣ ਦਾ ਨਾਟਕ ਰਚਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਆਨਰੇਰੀ ਮੁਖ ਸਕੱਤਰ ਸਰਦਾਰ ਮਨਜੀਤ ਸਿੰਘ ਕਲਕੱਤਾ ਨੇ ਇਸ ਬਾਰੇ ਆਪਣਾ ਅਧਿਕਾਰਕ ਪ੍ਰਤੀਕਰਮ ਦਿੰਦਿਆਂ ਕਿਹਾ,

"ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚੱਤਾ ਨੂੰ ਚੁਣੌਤੀ ਦੇਣ ਬਾਰੇ ਪਾਸ ਕੀਤੇ ਮਤਿਆਂ ਨੂੰ ਮੁੱਢੋਂ ਰੱਦ ਕਰਦੀ ਹੈ। ਇਸ ਕਨਵੈਨਸ਼ਨ ਦੇ ਪ੍ਰਬੰਧਕਾਂ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੇ ਹਨ। ਸ੍ਰੀ ਅਕਾਲ ਤਖਤ ਦੀ ਅਥਾਰਟੀ ਨੂੰ ਸਿੱਧੀ ਚੁਣੌਤੀ ਦੇਣ ਵਾਲੇ ਇਨਾਂ ਅਖੌਤੀ ਬੁੱਧੀਜੀਵੀਆਂ ਨੂੰ ਕਿਸੇ ਵਾ ਸਿੱਖ ਸੰਸਥਾ, ਅਕਾਲੀ ਦਲਾਂ, ਆਲ ਇੰਡਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁਰੱਪਾਂ, ਤਖਤ ਸਾਹਿਬਾਨਾ ਦੇ ਜਥੇਦਾਰ ਅਤੇ ਆਮ ਸਿੱਖਾਂ ਨੇ ਮੂੰਹ ਨਹੀਂ ਲਾਇਆ। ਇਸ ਅਖੌਤੀ ਵਿਸ਼ਵ ਸਿੱਖ ਕਨਵੈਨਸ਼ਨ ਵਿਚ ਸਿੱਖ ਸਿਧਾਂਤਾ ਨੂੰ ਤਿਲਾਂਜਲੀ ਦੇਣ ਵਾਲੇ ਮੁੱਠੀ ਭਰ ਆਗੁਆਂ ਨੇ ਹੀ ਭਾਗ ਲਿਆ ਅਤੇ ਪਰਦੇ ਪਿੱਛੇ ਇਸ ਦੀ ਅਸਲ ਸਰਪ੍ਰਸਤੀ ਕਾਂਗਰਸ ਸਰਕਾਰ ਨੇ ਕੀਤੀ।"

ਅੱਜ ਵੀ ਕੁਝ ਵੀ ਨਹੀਂ ਬਦਲਿਆ। ਡਰਾਮੇ ਦਾ ਪਿਛੋਕੜ ਅਤੇ ਕਾਰਣ ਵੀ ਉਹੀ ਗੁਰੂ ਨਿੰਦਾ ਹੈ। ਭਾਗ ਲੈਣ ਵਾਲੇ ਪਾਤਰ ਵੀ ਉਹੀ ਨਾਟਕ ਬਾਜ਼ ਕਾਲੇ ਅਫ਼ਗਾਨੇ ਸਮਰਥਕ ਨਾਸਤਿਕ ਮਿਸ਼ਨਰੀ ਹਨ। ਸੱਦੇ ਜਾਣ ਵਾਲੇ ਪ੍ਰਸਤਾਵਿਤ ‘ਵਿਸ਼ਵ ਸਿੱਖ ਸੰਮੇਲਨ’ ਜਾਂ ‘ਸਰਬੱਤ ਖਾਲਸਾ’ ਵਿਚ ਕਿਸੇ ਵੀ ਤਖਤ ਸਾਹਿਬ ਦੀ ਸ਼ਮੂਲੀਅਤ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿਚ ਸਾਮਿਲ ਨਹੀਂ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਨ, ਹਰੀਆਂ ਬੇਲਾਂ, ਬਿਧੀ ਚੰਦੀਏ, ਸੁਰ ਸਿੰਘ ਵਾਲੇ , ਕੋਈ ਪੁਰਾਤਨ ਟਕਸਾਲ ਜਾਂ ਪੰਥਕ ਜਥੇਬੰਦੀ ਸ਼ਾਮਲ ਨਹੀਂ। ਅਤੇ ਇਸ ਇਕੱਠ ਦਾ ਨਿਸਾਨਾ ਅਤੇ ਮਕਸਦ ਗੁਰੂ ਨਿੰਦਕਾ, ਨਾਸਤਿਕਾਂ ਅਤੇ ਪੰਥ ਚੋਂ ਛੇਕੇ ਹੋਏ ਪੰਥ ਦੋਖੀਆਂ ਨੂੰ ਸਨਮਾਨ ਦੇਣਾ। ੧੯੮੪ ਦੇ ਸਾਕਾ ਨੀਲਾ ਤਾਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਾਂ ਢਾਹ ਢੇਰੀ ਕਰ ਦਿੱਤਾ ਸੀ ਪਰ ਇਹ ਅਸਹਿ ਅਤੇ ਅਕਹਿ ਘੱਲੂਘਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਇਸ ਦੇ ਹੁਕਮ ਅਤੇ ਸ਼ਕਤੀ ਨੂੰ ਨਾ ਤਬਾਹ ਕਰ ਸਕਿਆ। ਵਕਤ ਦੀ ਹਕੂਮਤ ਦੇ ਸਰਬਉੱਚ ਕਾਰਕੁਨਾਂ ਨੂੰ ਵੀ ਇਸ ਦੇ ਸਨਮੁਖ ਪੇਸ਼ ਹੋਣਾ ਪਿਆ। ਪਰ ਹੁਣ ਸਿੱਧਾ ਨਿਸ਼ਾਨਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਅਤੇ ਹੁਕਮਨਾਮੇ ਦੀ ਪ੍ਰੰਪਰਾ ਨੂੰ ਢਾਹ ਢੇਰੀ ਕਰਨਾ ਹੈ।

ਇਸ ਮਕਸਦ ਲਈ ਤਰੀਕਾ ਵਰਤਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣ ਤੋਂ ਇਨਕਾਰ ਕਰਣ ਦਾ ਡਰਾਮਾ ਕਰਨਾ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਪ੍ਰੰਪਰਾਵਾਂ ਮੁਤਾਬਕ ਜਾਰੀ ਕੀਤੇ ਹੁਕਮਨਾਮੇ ਅਤੇ ਕੀਤੀ ਕਾਰਵਾਈ ਪ੍ਰਤੀ ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਤੋ ਤਰਸੇਮ ਸਿੰਘ ਅਤੇ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿਚ ‘ਤੂਫ਼ਾਨੇ ਬਦ-ਤਮੀਜ਼ੀ’ ਦਾ ਪ੍ਰਚਾਰ ਕੀਤਾ ਜਾਣਾ। ਸੋ ਇਹ ਸਪਸ਼ਟ ਹੈ ਕਿ ਦਿੱਲੀ ਕਮੇਟੀ ਵਲੋਂ ਪ੍ਰਸਤਾਵਿਤ ਸੰਮੇਲਨ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਆਉਣ ਵਾਲੇ ਇਤਿਹਾਸ ਵਿਚ ਇਹ ਕਾਰਵਾਈ ਇਕ ਕਲੰਕ ਦੇ ਰੂਪ ਵਿਚ ਦਰਜ ਕੀਤੀ ਜਾਏਗੀ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

5 Comments

  1. Manjeet Singh Fremont, CA April 11, 2010, 7:04 pm

    Sarna, a puppet of RSS an Indian Government agency, once again brings shame to DGPC by challenging Akal Takhat. Sarna should learn from the past any such person who challenges Akal Takhat or Sikh Panth had to face consequences.

    [--snip--]

    Sarna Papa ji tushi mahan ho, Apna tah tushi bedah garak karna hi hai, bakiya dah be bedha naal he dobogeh. Jajman aap tah dubeh per naal kaadshiya teh camchey ve leh dubeh.

    When ship full of passengers sinks, passengers do sink along with it, unless they are rescued.

    Reply to this comment
  2. Inder singh April 13, 2010, 2:04 am

    Sarna is agent of Congress and RSS both. I was surpised to find so called Dal Khalsa, Khalsa Action Committee, Bittu dal also present at convention. So called Dr pritpal Singh of SGPC and one of Sikh Youth America leader was also present.

    They have proved that they are agents of same forces that are propping Sarna.

    Reply to this comment
  3. r singh delhi April 15, 2010, 12:04 am

    Today on Baishakhi day on varios gurudwaras in Delhi & around the world ragis sung Dasamgranth keertan. It shows baishakhi cant be celebrated without Dasamgranth keertan, its a tight slap on the face of all anti Sikh people.

    Reply to this comment
  4. manjit singh ny ny April 23, 2010, 8:04 pm

    I just found out tha at Sarbar Sahib Amritsar, the ladies are not allowed to do kirtan. Is this true? If yes, is it anti gur mariada or this is what Sikhi preaches. please advise.

    Reply to this comment
  5. Prabhjot Singh usa April 30, 2010, 7:04 am

    Reveals the truth about all these so called Sikh commitees. Everyone is a gaddar.

    And to answer manjit singhs question about women not being able to do kirtan at darbar sahib. That is anti Sikh maryada and done by fake Sikh leaders like akali dal to show the world that in Sikhism women don't rights. This is done by RSS employees

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article