ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ!
‘ਫਿਲਮ ਵਿਚਲੇ ਆਸਕਰ ਇਨਾਮ ਜੇਤੂ ਗਾਣੇ ਦੇ ਲਿਖਾਰੀ, ਸਿੱਖ ਪਿਛੋਕੜ ਵਾਲੇਗੁਲਜ਼ਾਰ (ਸੰਪੂਰਣ ਸਿੰਘ) ਅਤੇ ਗਾਇਕ ਸੁਖਵਿੰਦਰ ਸਿੰਘ ਨੂੰ ਦੱਖਣੀ ਭਾਰਤੀ ਲਾਬੀ ਨੇਜਾਣ-ਬੁੱਝ ਕੇ, ਫਿਲਮ ਐਵਾਰਡ ਸਮਾਗਮ ਤੋਂ ਬਾਹਰ ਰੱਖਿਆ - ਇੰਗਲਿਸ਼ ਟ੍ਰਿਬਿਊਨ’
ਕੀ ਭਾਰਤੀ ਸਿਸਟਮ ਗਰੀਬੀ, ਬਿਮਾਰੀ, ਅਨਪੜਤਾ ਨਾਲ ਘੁਲ ਰਹੇ 70 ਕਰੋੜ ਤੋਂਜ਼ਿਆਦਾ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਵੱਲ ਵੀ ਕਦੇ ਧਿਆਨ ਦੇਵੇਗਾ?
ਵਾਸ਼ਿੰਗਟਨ (ਡੀ. ਸੀ.) 25 ਫਰਵਰੀ, 2009 - ਲਾਸ ਏਂਜਲਸ (ਕੈਲੇਫੋਰਨੀਆ) ’ਚ, 81ਵੇਂ ਅਕੈਡਮੀ ਅਵਾਰਡਜ਼ ਸਮਾਰੋਹ ’ਚ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀ, ਬਸਤੀ ‘ਧਾਰਾਵੀ’ ਵਿੱਚ ਵਸਦੇ ਗਰੀਬਾਂ ਦੀ ਜ਼ਿੰਦਗੀ ’ਤੇ ਅਧਾਰਤ ਫਿਲਮ ‘ਸਲੱਮਡਾਗ ਮਿਲੀਨੇਅਰ’ ਨੇ 8 ਅਹਿਮ ਇਨਾਮ ਜਿੱਤੇ ਹਨ। ਇਨਾਂ ਵਿੱਚੋਂ 5 ਗੈਰ ਭਾਰਤੀਆਂ ਨੂੰ ਮਿਲੇ ਹਨ, ਜਿਨਾਂ ਵਿੱਚ ਫਿਲਮ ਦਾ ਪ੍ਰੋਡਿਊਸਰ, ਡਾਇਰੈਕਟਰ, ਸਰਵੋਤਮ ਐਡੀਟਿੰਗ, ਸਰਵੋਤਮ ਸਕਰੀਨ ਪਲੇਅ ਅਤੇ ਸਰਵੋਤਮ ਸਿਨੇਮਾਟੋਗ੍ਰਾਫੀ ਦੇ ਐਵਾਰਡ ਸ਼ਾਮਲ ਹਨ। ਭਾਰਤੀ ਮੂਲ ਦੇ ਜੇਤੂਆਂ ਵਿੱਚ ਸੰਗੀਤਕਾਰ ਅੱਲਾ ਰੱਖਾ ਰਹਿਮਾਨ, ਗੁਲਜ਼ਾਰ (ਸੰਪੂਰਣ ਸਿੰਘ) ਅਤੇ ਰਸੂਲ ਪੂਕਟੀ ਸ਼ਾਮਲ ਹਨ। ਰਸੂਲ ਨੂੰ ‘ਸਾਊਂਡ ਮਿਕਸਿੰਗ’ ਲਈ ਇਹ ਇਨਾਮ ਈਆਨ ਟੈਪ ਅਤੇ ਰਿਚਰਡ ਪਰਾਈਕ ਨਾਲ ਸਾਂਝੇ ਤੌਰ ’ਤੇ ਮਿਲਿਆ। ਰਹਿਮਾਨ ਨੂੰ ਇੱਕ ਆਸਕਰ ਇਨਾਮ ਫਿਲਮ ਵਿਚਲੇ ਸੰਗੀਤ ਲਈ ਮਿਲਿਆ, ਜਦੋਂ ਕਿ ਦੂਸਰਾ ਆਸਕਰ ਫਿਲਮ ਦੇ ਗੀਤ - ‘ਜੈ ਹੋ’ ਲਈ ਗੁਲਜ਼ਾਰ (ਜੋ ਕਿ ਗੀਤ ਦਾ ਲਿਖਾਰੀ ਹੈ) ਨਾਲ ਸਾਂਝੇ ਤੌਰ ’ਤੇ ਮਿਲਿਆ। ਇਸ ਗੀਤ ਨੂੰ ਸੁਖਵਿੰਦਰ ਸਿੰਘ ਨੇ ਗਾਇਆ ਹੈ। ਮਲਿਆਲੀ ਤਾਮਿਲ ਮੂਲ ਦਾ ਰਹਿਮਾਨ, ਇੱਕ ਹਿੰਦੂ ਨਾਂ ਵਾਲਾ -ਦਲੀਪ ਕੁਮਾਰ ਪੈਦਾ ਹੋਇਆ ਸੀ ਪਰ 1989 ਵਿੱਚ ਇੱਕ ਸੂਫੀ ਪੀਰ ਤੋਂ ਪ੍ਰਭਾਵਿਤ ਹੋ ਕੇ ਸਾਰੇ ਪਰਿਵਾਰ ਨੇ ਇਸਲਾਮ ਧਾਰਨ ਕਰ ਲਿਆ ਸੀ। ਉਸ ਦਾ ਪਿਤਾ ਵੀ ਇੱਕ ਸੰਗੀਤਕਾਰ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਦੁਨੀਆ ਵਿੱਚ ਗਰੀਬੀ ਦੂਰ ਕਰਨ, ਟੀ. ਬੀ. ਬਿਮਾਰੀ ਦੇ ਖਿਲਾਫ ਮੁਹਿੰਮ ਆਦਿ ਸਰਗਰਮੀਆਂ ਨਾਲ ਵੀ ਜੁੜਿਆ ਹੋਇਆ ਹੈ। ਉਸ ਨੇ ਆਪਣੇ ਭਾਸ਼ਣ ਵਿੱਚ ਆਪਣੀ ਮਾਂ ਨੂੰ ਸਭ ਤੋਂ ਜ਼ਿਆਦਾ ਅਹਿਮ ਦੱਸਿਆ ਅਤੇ ਆਪਣਾ ਇਨਾਮ ਵੀ ਅੱਲਾ ਅਤੇ ਆਪਣੀ ਮਾਂ ਨੂੰ ਭੇਟ ਕੀਤਾ। ਭਾਰਤ ਦੀ ਗਰੀਬੀ ਸਬੰਧੀ ਚਰਚਾ ਕਰਨ ਤੋਂ ਪਹਿਲਾਂ, ਆਸਕਰ ਇਨਾਮ ਸਬੰਧੀ ਕੁਝ ਵਿਚਾਰ-ਚਰਚਾ ਲਾਹੇਵੰਦੀ ਹੋਵੇਗੀ।
ਆਸਕਰ ਇਨਾਮ, ਹਰ ਸਾਲ ‘ਅਕੈਡਮੀ ਆਫ ਮੋਸ਼ਨ ਪਿਕਚਰਜ਼-ਆਰਟ ਐਂਡ ਸਾਇੰਸ’ ਵਲੋਂ ਫਿਲਮੀ ਦੁਨੀਆ ਦੀ ਵਧੀਆ ਕਾਰਗੁਜ਼ਾਰੀ ਲਈ ਦਿੱਤੇ ਜਾਂਦੇ ਹਨ। ਪਹਿਲਾ ਸਮਾਰੋਹ 16 ਮਈ, 1929 ਨੂੰ ਹਾਲੀਵੁੱਡ ਦੇ ਰੂਜ਼ਵੈਲਟ ਹੋਟਲ ਵਿੱਚ ਕੀਤਾ ਗਿਆ ਸੀ, ਜਿਸ ਵਿੱਚ 250 ਤੋਂ ਵੀ ਘੱਟ ਲੋਕ ਸ਼ਾਮਲ ਸਨ। ਸ਼ੁਰੂ-ਸ਼ੁਰੂ ਵਿੱਚ ਇਨਾਮਾਂ ਸਬੰਧੀ ਪਹਿਲਾਂ ਫੈਸਲਾ ਲੈ ਕੇ ਮੀਡੀਏ ਨੂੰ ਸੂਚਿਤ ਕਰ ਦਿੱਤਾ ਜਾਂਦਾ ਸੀ ਪਰ ਇੱਕ ਵਾਰ ਲਾਸ ਏਂਜਲਸ ਟਾਈਮਜ਼ ਵਲੋਂ ਸਮਾਰੋਹ ਤੋਂ ਪਹਿਲਾਂ ਹੀ ‘ਨਾਮ’ ਛਾਪ ਦੇਣ ਕਰਕੇ ਇਹ ਸਿਲਸਿਲਾ ਬਦਲ ਦਿੱਤਾ ਗਿਆ। ਹੁਣ ਸਮਾਰੋਹ ਦੇ ਮੌਕੇ ਹੀ ਫੈਸਲੇ ਦਾ ਬੰਦ ਲਿਫਾਫਾ ਖੋਲਿਆ ਜਾਂਦਾ ਹੈ। ਆਸਕਰ ਇਨਾਮ ਵਿੱਚ ਦਿੱਤਾ ਜਾਣ ਵਾਲਾ ਸਟੈਚੂ, ਸਾਢੇ ਤੇਰਾਂ ਇੰਚ ¦ਬਾ ਹੁੰਦਾ ਹੈ- ਜਿਸ ਦੀ ਕਾਲੇ ਰੰਗੀ ਧਾਤੂ ਦੇ ਉ¤ਪਰ, ਸੋਨਾ ਮੜਿਆ ਹੁੰਦਾ ਹੈ। ਇਸ ਦਾ ਕੁਲ ਭਾਰ 3.85 ਕਿਲੋ (8.5 ਪੌਂਡ) ਹੁੰਦਾ ਹੈ। ਇਹ ਕਲਾ ਦਾ ਇੱਕ ਵਿਸ਼ੇਸ਼ ਨਮੂਨਾ ਹੈ, ਜਿਹੜਾ ਕਿ ਵਿਸ਼ੇਸ਼ ਤਰਕੀਬ ਨਾਲ ਤਿਆਰ ਕੀਤਾ ਜਾਂਦਾ ਹੈ। ਅੱਜਕਲ ਸ਼ਿਕਾਗੋ ਦੀ ਆਰ. ਐਸ. ਓਪਨ ਐਂਡ ਕੰਪਨੀ ਇਸ ਨੂੰ ਤਿਆਰ ਕਰਦੀ ਹੈ। ਲਗਭਗ 50 ਦੇ ਕਰੀਬ ਇਹ ਸਟੈਚੂ ਹਰ ਸਾਲ ਬਣਾਏ ਜਾਂਦੇ ਹਨ। ਦੂਸਰੇ ਸੰਸਾਰ ਯੁੱਧ ਦੌਰਾਨ, ਅਮਰੀਕਾ ਦੇ ਜੰਗ ਵਿੱਚ ਉਲਝਾਅ ਨੂੰ ਵੇਖਦਿਆਂ, ਇਹ ਸਟੈਚੂ, ਸੋਨੇ ਦੀ ਥਾਂ ‘ਪਲਾਸਟਰ ਦੇ ਬਣਾਏ ਗਏ ਸਨ ਪਰ ਜੰਗ ਮੁੱਕਣ ਤੋਂ ਬਾਅਦ, ਪਲਾਸਟਰ ਦੇ ਸਟੈਚੂ ਵਾਪਸ ਲੈ ਕੇ, ਸੋਨੇ ਦੇ ਦਿੱਤੇ ਗਏ ਸਨ। ਕਾਨੂੰਨੀ ਤੌਰ ਤੇ ਇਨਾਂ ਸਟੈਚੂ ਇਨਾਮਾਂ ਨੂੰ ਵੇਚਿਆ ਨਹੀਂ ਜਾ ਸਕਦਾ ਤੇ ਨਾਂ ਹੀ ਬੋਲੀ ਦਿੱਤੀ ਜਾ ਸਕਦੀ ਹੈ। ਇਸ ਤਰਾਂ ਜੇਤੂਆਂ ਦੇ ਵਾਰਸ ਵੀ ਨਹੀਂ ਕਰ ਸਕਦੇ। ਹਰ ਸਾਲ ਇਨਾਮ ਲਈ ਜੇਤੂ ਫਿਲਮਾਂ ਦਾ ਫੈਸਲਾ ਅਕੈਡਮੀ ਦੇ ਮੈਂਬਰ ਵੋਟਾਂ ਰਾਹੀਂ ਕਰਦੇ ਹਨ। ਇਸ ਵੇਲੇ ਲਗਭਗ 6000 ਮੈਂਬਰ ਵੋਟਰ ਹਨ, ਜਿਨਾਂ ਵਿੱਚੋਂ ਲਗਭਗ 22 ਫੀ ਸਦੀ ਫਿਲਮੀ ਐਕਟਰ ਹਨ। ਮੈਂਬਰਾਂ ਦੇ ਨਾਂ ਗੁਪਤ ਰੱਖੇ ਜਾਂਦੇ ਹਨ। ਆਸਕਰ ਇਨਾਮ ਸਮਾਰੋਹ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ, ਜਿਸ ਨੂੰ ਦੁਨੀਆ ਦੇ ਲਗਭਗ ਇੱਕ ਬਿਲੀਅਨ ਲੋਕ ‘ਲਾਈਵ’ ਦੇਖਦੇ ਹਨ। ਸਮਾਰੋਹ ਦੀ ਥਾਂ ਤੇ 14 ਹਜ਼ਾਰ ਵਰਗ ਫੁੱਟ ਦਾ ‘ਲਾਲ ਕਾਰਪੈਟ’ ਵਿਛਾਇਆ ਜਾਂਦਾ ਹੈ ਅਤੇ ਇਸ ਦੀ ਸਜਾਵਟ ਲਈ 60 ਹਜ਼ਾਰ ਫੁੱਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਸਕਰ ਦੀਆਂ ਮੂਰਤੀਆਂ ਲਗਭਗ 7 ਫੁੱਟ ਉ¤ਚੀਆਂ ਰੱਖੀਆਂ ਜਾਂਦੀਆਂ ਹਨ ਜਿਨਾਂ ਦੇ ਉ¤ਤੇ ਸੋਨੇ ਦਾ ਕਵਰ ਦਿੱਤਾ ਜਾਂਦਾ ਹੈ। ਇਸ ਤਰਾਂ ਆਸਕਰ ਐਵਾਰਡ ਸਮਾਰੋਹ, ਦੁਨੀਆ ਦੀ ਸਭ ਤੋਂ ਰੰਗੀਨ ਫੈਸ਼ਨ ਪਰੇਡ ਕਹੀ ਜਾਂਦੀ ਹੈ। ਹੁਣ ਅਸੀਂ ਭਾਰਤ ਦੇਸ਼ ਦੀ ਅਸਲੀਅਤ ਵੱਲ ਮੁੜਦੇ ਹਾਂ, ਜਿਸ ’ਤੇ ਫਿਲਮ ‘ਸਲੱਮਡਾਗ ਮਿਲੀਨੇਅਰ ਦੀ ਕਹਾਣੀ ਅਧਾਰਿਤ ਹੈ।
ਸਾਊਥ ਏਸ਼ੀਆ ਵਿਚਲੇ ਇੱਕ ਵੱਡੇ ਦੈਂਤ ਦੇਸ਼ ਵਿੱਚ ਦੋ ਦੇਸ਼ ਵਸਦੇ ਹਨ, ਜਿਹਨਾਂ ਦੇ ਨਾਂ ‘ਭਾਰਤ ਅਤੇ ਇੰਡੀਆ’ ਹਨ। ‘ਇੰਡੀਆ’ ਨਾਂ ਦਾ ਦੇਸ਼ - 5 ਫੀਸਦੀ ਤੋਂ ਵੀ ਘੱਟ ਅਬਾਦੀ ਵਾਲੇ ਬ੍ਰਾਹਮਣ-ਬਾਣੀਆਂ ਦਾ ਦੇਸ਼ ਹੈ-ਜਿਹਦੇ ਵਿੱਚ ਖੁਸ਼ਹਾਲੀ ਹੈ, ਸਾਲਾਨਾ ਆਰਥਕ ਵਾਧਾ ਦਰ
-8 ਫੀਸਦੀ ਤੋਂ ਜ਼ਿਆਦਾ ਹੈ, ਆਈ. ਟੀ. ਸੈਕਟਰ ਵਿੱਚ ਹਜ਼ਾਰਾਂ ਨੌਕਰੀਆਂ ਹਨ, ¦ਬੀਆਂ ¦ਬੀਆਂ ਕਾਰਾਂ ਦੇ ਮਾਲਕ ‘ਭੂਰੇ ਸਾਹਬ’ ਹਨ ਅਤੇ ਸਭ ਖੁਸ਼ੀ ਵਿੱਚ ਝੂਮ-ਝੂਮ ਕੇ ਜੀ. ਟੀ. ਵੀ. ’ਤੇ ਗਾਣੇ ਗਾ ਰਹੇ ਹਨ। ਇਸ ‘ਇੰਡੀਆ’ ਨੂੰ ਭਾਰਤੀ ਵਪਾਰੀ ‘ਖੁਸ਼ਹਾਲ ਇੰਡੀਆ’ ਦਾ ਲੇਬਲ ਲਾ ਕੇ ਵਿਦੇਸ਼ੀਆਂ ਨੂੰ ਵੇਚਣ ਵਿੱਚ ਬੜੇ ਕਾਮਯਾਬ ਹਨ। ਦੂਸਰਾ ਅਸਲੀ ਦੇਸ਼ ‘ਭਾਰਤ’ ਹੈ, ਜਿਸ ਵਿੱਚ 95 ਫੀਸਦੀ ਲੋਕ ਗਰੀਬੀ, ਤੰਗੀ, ਅਨਪੜਤਾ, ਬੇਰੁਜ਼ਗਾਰੀ ਨਾਲ ਘੁਲ-ਘੁਲਾ ਕੇ ਤਿਲ-ਤਿਲ ਕਰਕੇ ਮਰ ਰਹੇ ਹਨ, ਹਜ਼ਾਰਾਂ ਕਿਸਾਨ ਖੁਸ਼ਕਸ਼ੀਆਂ ਕਰ ਰਹੇ ਹਨ। ਇਹਨਾਂ ਤੋਂ ਅੱਗੋਂ 40 ਫੀਸਦੀ ਲੋਕਾਂ ਨੂੰ ਇੱਕ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੈ। ਇਸ ਭਾਰਤ ’ਚ ਇੱਕ ਹੋਰ ਦੱਬਿਆ ਕੁਚਲਿਆ ਪੀੜਿਆ ਵਰਗ 100 ਮਿਲੀਅਨ (10 ਕਰੋੜ) ਆਦਿਵਾਸੀਆਂ ਦਾ ਹੈ - ਜਿਹੜੇ ‘ਜੰਗਲ-ਵਾਸੀ’ ਹਨ ਪਰ ਉਹਨਾਂ ਦੀ ਹਾਲਤ ਜਾਨਵਰਾਂ ਨਾਲੋਂ ਵੀ ਬਦਤਰ ਹੈ। ਧਾਤੂ (ਮੈਟਲ) ਨਾਲ ਅਮੀਰ ਜ਼ਮੀਨ-ਜੰਗਲਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਾਈਵੇਟ ਠੇਕੇਦਾਰ ਹਥਿਆਰ ਕੇ, ਇਹਨਾਂ ਗਰੀਬਾਂ ਨੂੰ ਲਗਾਤਾਰ ਬਾਹਰ ਧੱਕ ਰਹੇ ਹਨ। ਇਹਨਾਂ ਬੇ-ਜ਼ਮੀਨੇ, ਬੇ-ਘਰੇ ਲੋਕਾਂ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ। ਇਨਾਂ ਲੋਕਾਂ ਨੂੰ ਭਾਵੇਂ ਭਾਰਤੀ ਸੰਵਿਧਾਨ ਵਿੱਚ ‘ਸ਼ੈਡਿਊਲਡ ਟਰਾਈਬ’ ਮੰਨ ਕੇ ਵਿਸ਼ੇਸ਼ ਸਹੂਲਤਾਂ ਦੇਣ ਦਾ ਇਕਰਾਰ ਕੀਤਾ ਗਿਆ ਹੈ ਪਰ ਇਹ ਭਾਰਤ ਵਿੱਚ ਸਭ ਤੋਂ ਨਿਥਾਵੇਂ ’ਤੇ ਹੀਣੇ (ਡਿਸਪੌਸੈਸਡ ਐਂਡ ਮੀਕ) ਲੋਕ ਬਣਾ ਦਿੱਤੇ ਗਏ ਹਨ।
ਇਸ ‘ਦੂਸਰੇ ਭਾਰਤ’ ਦਾ ਇੱਕ ਵੱਡਾ ਹਿੱਸਾ ਭਾਰਤ ਦੇ ਮਹਾਂ-ਨਗਰਾਂ, ਸ਼ਹਿਰਾਂ ਅਤੇ ਕਸਬਿਆਂ ਦੇ ਨਾਲ ਵਸੇ ‘ਸਲੱਮਜ਼’ (ਜਿਨਾਂ ਨੂੰ ਝੁੱਗੀਲੂਝੌਂਪੜੀ ਬਸਤੀਆਂ ਕਿਹਾ ਜਾਂਦਾ ਹੈ) ਵਿੱਚ ਜੰਮਦਾ, ਜਿਊਂਦਾ ਤੇ ਮਰ ਜਾਂਦਾ ਹੈ। ਕਰੋੜਾਂ ਭਾਰਤੀ, (ਜਿਨਾਂ ਵਿੱਚ ਮੁੱਖ ਤੌਰ ਤੇ ਦਲਿਤ, ਆਦਿਵਾਸੀ, ਘੱਟ ਗਿਣਤੀ ਧਰਮਾਂ ਦੇ ਲੋਕ, ਗਰੀਬ, ਬੇ-ਜ਼ਮੀਨੇ ਕਿਸਾਨ ਆਦਿ ਪ੍ਰਮੁੱਖ ਹਨ) ਇਨਾਂ ਸਲੱਮਜ਼ ਵਿੱਚ ਵਸਦੇ ਹਨ। ਮਹਾਂਨਗਰਾਂ ਮੁੰਬਈ, ਦਿੱਲੀ, ਕਲਕੱਤਾ, ਚੇਨਈ ਆਦਿ ਵਿੱਚ, ਸਲੱਮਜ਼ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਿਸਮ ਦੀ ਜ਼ਿੰਦਗੀ, ਇਨਾਂ ਸਲੱਮਜ਼ ਵਿੱਚ ਹੈ ਉਨਾਂ ਨਾਲੋਂ ਵਿਕਸਤ ਦੇਸ਼ਾਂ ਦੇ ਕੁੱਤੇ-ਬਿਲੀਆਂ ਕਿਤੇ ਜ਼ਿਆਦਾ ਸਹੂਲਤ ਪਸੰਦ ਤੇ ਸਨਮਾਨਯੋਗ ਜੀਵਨ ਜਿਉਂਦੇ ਹਨ। ‘ਸਲੱਮਡਾਗ ਮਿਲੀਨੇਅਰ’ ਨੇ ਮੁੰਬਈ ਵਿਚਲੀ ਇੱਕ ਇਹੋ ਜਿਹੀ ਬਸਤੀ ਦੇ ਦੁਆਲੇ, ਆਪਣੇ ਕੈਮਰੇ ਘੁੰਮਾ ਕੇ, ਭਾਰਤ ਦੀ ਅਸਲ ਤਸਵੀਰ ਨੂੰ ਦੁਨੀਆ ਸਾਹਮਣੇ ਰੱਖਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ। ਇਹ ਹੀ ਕਾਰਨ ਹੈ ਕਿ ਭਾਰਤ ਦੇ ਹਿੰਦੂ ਰਾਸ਼ਟਰਵਾਦੀਆਂ, ਅਮਿਤਾਭ ਬੱਚਨ ਵਰਗੇ ਐਕਟਰਾਂ ਅਤੇ ਲੇਖਕ ਸਲਮਾਨ ਰਸ਼ਦੀ ਵਰਗੇ ਹਿੰਦੂਤਵੀਆਂ ਦੇ ਹੱਥਠੋਕਿਆਂ ਨੂੰ ਬਹੁਤ ਤਕਲੀਫ ਹੋਈ ਹੈ। ਇਨਾਂ ‘ਅਲੋਚਕਾਂ’ ਦਾ ਕਹਿਣਾ ਹੈ ਕਿ ਭਾਰਤ ਦੀ ਗਰੀਬੀ ਦਾ ਜਾਣਬੁੱਝ ਕੇ ਜਲੂਸ ਕੱਢਿਆ ਜਾ ਰਿਹਾ ਹੈ, ਇਸ ਲਈ ਹੀ ਇਸ ਫਿਲਮ ਨੂੰ ‘ਇਨਾਮ’ ਮਿਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਆਮ ਲੋਕਾਂ ਦੇ ਹਾਂ-ਪੱਖੀ ਰੁਝਾਨ ਨੂੰ ਵੇਖਦਿਆਂ, ਹੁਣ ਲੀਡਰਾਂ ਦੀ ਇੱਕ ਸ਼੍ਰੇਣੀ ਨੇ ‘ਵਧਾਈਆਂ’ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਅਡਵਾਨੀ ਦਾ ਕਹਿਣਾ ਹੈ ਕਿ ਭਾਰਤੀ ‘ਜੈ ਹੋ ਧੁਨ’ ਤੇ ਸਾਰੀ ਦੁਨੀਆ ਨੱਚ ਰਹੀ ਹੈ। ਹਿੰਦੂਤਵੀਆਂ ਨੇ ਚੀਨੀ ਫਿਲਾਸਫਰ ਕਨਫਿਊਸ਼ੀਅਸ ਦੀ ਸੋਚ ’ਤੇ ਅਮਲ ਕਰਦਿਆਂ ਇਹ ਸਿੱਟਾ ਕੱਢਿਆ ਜਾਪਦਾ ਹੈ ਕਿ ਇੱਕ ਮੁਸਲਮਾਨ (ਸੰਗੀਤਕਾਰ ਰਹਿਮਾਨ) ਜੇ ‘ਜੈ ਹੋ’ ਦਾ ਮਿਊਜ਼ਿਕ ਦੇਂਦਾ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਹੀ ਮੰਗ ਤਾਂ ਹਿੰਦੂਤਵੀ, ਭਾਰਤੀ ਮੁਸਲਮਾਨਾਂ ਦਾ ‘ਭਾਰਤੀਕਰਨ’ ਕਰਨ ਲਈ ਕਰ ਰਹੇ ਹਨ। ਇਸ ਤੋਂ ਪਹਿਲਾਂ ਰਹਿਮਾਨ ‘ਵੰਦੇ ਮਾਤਰਮ’ ਦੀ ਧੁਨ ਵੀ ਦੇ ਚੁੱਕਾ ਹੈ। ਤਾਮਿਲਨਾਡੂ ਦੇ ‘ਹਿੰਦੂ’ ਇਸ ਲਈ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਕਿਉਂਕਿ ਰਹਿਮਾਨ ਨੇ ਆਪਣੀ ‘ਆਸਕਰ ਇਨਾਮ ਸਪੀਚ’, ਤਾਮਿਲ ਜ਼ੁਬਾਨ ਵਿੱਚ ਵੀ ਕੀਤੀ। ਇਹ ਤੱਥ ਭਾਰਤੀ ਮੀਡੀਏ ਨੇ ਉਛਾਲਿਆ ਨਹੀਂ ਹੈ ਕਿ ਰਹਿਮਾਨ ਭਰ ਜਵਾਨੀ ਵਿੱਚ ਆਪਣੇ ਪਰਿਵਾਰ ਸਮੇਤ ਹਿੰਦੂ ਧਰਮ ਛੱਡ ਕੇ ਮੁਸਲਮਾਨ ਹੋ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਚੰਡੀਗੜ ਤੋਂ ਛਪਦੇ, ਆਰੀਆ ਸਮਾਜੀ ਝੁਕਾਅ ਵਾਲੇ ਪ੍ਰਸਿੱਧ ਅੰਗਰੇਜ਼ੀ ਅਖਬਾਰ - ਇੰਗਲਿਸ਼ ਟ੍ਰਿਬਿਊਨ ਨੂੰ, ਆਸਕਰ ਇਨਾਮਾਂ ਦੇ ਸਿਲਸਿਲੇ ਵਿੱਚ ਬੜਾ ‘ਪੰਜਾਬੀ ਪਿਆਰ’ ਜਾਗਿਆ ਹੈ। ਆਸਕਰ ਇਨਾਮਾਂ ਸਬੰਧੀ ਕੀਤੀ ਆਪਣੀ ਫਰੰਟ ਪੇਜ਼ ਸਟੋਰੀ ਦੇ ਵੱਖ-ਵੱਖ ਸਿਰਲੇਖਾਂ ਵਿੱਚ ਇੱਕ ਸਿਰਲੇਖ ਹੈ - ‘ਪੰਜਾਬ ਛੋਹ ਦਾ ਨਾਂ ਹੋਣਾ ਰੜਕਦਾ ਸੀ।’ ਖਬਰ ਦੇ ਵੇਰਵੇ ਅਨੁਸਾਰ, ਆਸਕਰ ਇਨਾਮ ਜਿੱਤਣ ਵਾਲੇ ਗਾਣੇ ‘ਜੈ ਹੋ’ ਦਾ ਲਿਖਾਰੀ ਗੁਲਜ਼ਾਰ (ਅਸਲੀ ਨਾਂ ਸੰਪੂਰਣ ਸਿੰਘ) ਅਤੇ ਗਾਇਕ ਸੁਖਵਿੰਦਰ ਸਿੰਘ ਦੋਵੇਂ ਹੀ ਸਿੱਖ ਪਿਛੋਕੜ ਵਾਲੇ ਅਤੇ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ। ਅਖਬਾਰ ਅਨੁਸਾਰ ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਗੁਲਜ਼ਾਰ ਸੱਟ ਲੱਗਣ ਕਰਕੇ ਅਮਰੀਕਾ ਨਹੀਂ ਜਾ ਸਕੇ ਅਤੇ ਸੁਖਵਿੰਦਰ ਸਿੰਘ ਕਾਗਜ਼ ਪੱਤਰ ਪੂਰੇ ਨਾ ਹੋਣ ਕਰਕੇ ਆਸਕਰ ਇਨਾਮ ਵੰਡ ਸਮਾਰੋਹ ’ਤੇ ਨਹੀਂ ਪਹੁੰਚ ਸਕਿਆ ਪਰ ਇਹ ਸੱਚਾਈ ਨਹੀਂ ਜਾਪਦੀ। ਅਖਬਾਰ ਅਨੁਸਾਰ - ‘ਇਸ ਖਿੱਤੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਨਾਂ ਦੋਹਾਂ ਨੂੰ ਦੱਖਣੀ ਭਾਰਤੀ ਲਾਬੀ ਨੇ ਜਾਣ-ਬੁੱਝ ਕੇ, ਇਕ ਜਾਂ ਦੂਜੇ ਬਹਾਨੇ ਨਾਲ ਆਸਕਰ ਸਮਾਗਮ ਦੀ ਚਮਕ-ਦਮਕ ਤੋਂ ਦੂਰ ਰੱਖਿਆ ਹੈ ਅਤੇ ਇਸ ਦਾ ਖੁਦ ਲਾਹਾ ਖੱਟਿਆ ਹੈ। ਗੁਲਜ਼ਾਰ ਤੇ ਸੁਖਵਿੰਦਰ ਦੇ ਨਾ ਜਾਣ ਦੇ ਬਹਾਨੇ ਇੰਨੇ ਕੱਚੇ ਹਨ ਕਿ ਕੋਈ ਵੀ ਇਨਾਂ ’ਤੇ ਯਕੀਨ ਕਰਨ ਨੂੰ ਤਿਆਰ ਨਹੀਂ। ਦੁਨੀਆ ਨੇ ਪੰਜਾਬੀ ਧੁਨ ਵਾਲੇ ਗੀਤ ਨੂੰ ਤਾਂ ਸੁਣਿਆ ਪਰ ਗੁਲਜ਼ਾਰ ਤੇ ਸੁਖਵਿੰਦਰ ਦੀ ਉਥੇ ਮੌਜੂਦਗੀ ਨੇ ਮੌਕੇ ਨੂੰ ਚਾਰ ਚੰਨ ਲਾ ਦੇਣੇ ਸਨ।’ ਬੜੀ ਖੁਸ਼ੀ ਦੀ ਗੱਲ ਹੈ ਕਿ ਟ੍ਰਿਬਿਊਨ ਅਖਬਾਰ ਨੇ ਘੱਟੋ-ਘੱਟ ਇਸ ਵਾਰ ਸੱਚ ਬੋਲਣ ਦੀ ਜੁਰਅੱਤ ਕੀਤੀ ਹੈ। ਯਾਦ ਰਹੇ, ਗੁਲਜ਼ਾਰ ਨੇ ਜਦੋਂ 1990ਵਿਆਂ ਵਿੱਚ ‘ਮਾਚਿਸ’ ਫਿਲਮ ਬਣਾਈ ਸੀ (ਜਿਸ ਵਿੱਚ ਬੜੇ ਕਲਾਤਮਕ ਢੰਗ ਨਾਲ, ਸਿੱਖਾਂ ’ਤੇ ਹੁੰਦੇ ਜ਼ੁਲਮਾਂ ਅਤੇ ਇਸ ਦੇ ਅਸਲ ਕਾਰਨਾਂ ਨੂੰ ਬਿਆਨਿਆ ਗਿਆ ਸੀ) ਤਾਂ ‘ਆਲੋਚਕਾਂ’ ਦਾ ਕਹਿਣਾ ਸੀ ਕਿ ਗੁਲਜ਼ਾਰ ਵਿਚਲਾ ‘ਸਿੱਖ’ ਜਾਗ ਪਿਆ ਹੈ। ਸੁਖਵਿੰਦਰ ਵਲੋਂ ਆਪਣੇ ਗਾਣਿਆਂ ਦੀ ਕਾਮਯਾਬੀ ’ਤੇ ਕਦੀ ਬੁੱਲੇ ਸ਼ਾਹ ਤੇ ਕਦੀ ਸ਼ਿਵ ਜੀ ਦਾ ਧੰਨਵਾਦ ਕਰਨਾ ਦਰਸਾਉਂਦਾ ਹੈ ਕਿ ਘੱਟਗਿਣਤੀ ਸਿੱਖਾਂ ਨੂੰ ਬਹੁਗਿਣਤੀ ਹਿੰਦੂਆਂ ਵਿੱਚ ‘ਮਾਨਤਾ’ ਲੈਣ ਲਈ ਝੂਠ ਦੇ ਕਿੰਨੇ ਪਾਪੜ ਵੇਲਣੇ ਪੈਂਦੇ ਹਨ। ਜਨਤਕ ਤੌਰ ’ਤੇ ਆਪਣੇ ਧਾਰਮਿਕ ਤੇ ਕੌਮੀ ਵਿਰਸੇ ’ਤੇ ਮਾਣ ਵੀ ਨਾ ਕਰ ਸਕਣਾ ਅਤੇ ਕਰੈਡਿਟ ‘ਗੈਰਾਂ’ ਨੂੰ ਦੇਣਾ ਗੁਲਾਮ-ਜ਼ਹਿਨੀਅਤ ਲੋਕਾਂ ਦੀ ਹੀ ਨਿਸ਼ਾਨੀ ਹੁੰਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਰਤੀ ਸਿਸਟਮ, ਫਿਲਮ ‘ਸਲੱਮਡਾਗ ਮਿਲੀਨੇਅਰ’ ਰਾਹੀਂ ਉਸ ਦੀ ਕੰਗਾਲੀ ਦੇ ਨਿਕਲੇ ਜਲੂਸ ਦੀ ਰੌਸ਼ਨੀ ਵਿੱਚ ਆਪਣੇ ਗਰੀਬਾਂ ਦੀ ਕਿਸਮਤ ਬਦਲਣ ਲਈ ਕੋਈ ਕਾਰਗਰ ਨੀਤੀਆਂ ਅਪਣਾਏਗਾ। ਮੀਡੀਆ ਰਿਪੋਰਟਾਂ ਇਹ ਦੱਸ ਰਹੀਆਂ ਹਨ, ਕਈ ਵਿਦੇਸ਼ੀ ਨਾਗਰਿਕ, ‘ਸਲੱਮਡਾਗ’ ਵਿਚਲੀ ਬਸਤੀ ਨੂੰ ਵੇਖਣ ਲਈ ਮੁੰਬਈ ਦੀਆਂ ਟਿਕਟਾਂ ਬੁੱਕ ਕਰਵਾ ਰਹੇ ਹਨ, ‘ਏਜੰਟਾਂ’ ਦੇ ਪੌਂ-ਬਾਰਾਂ ਹਨ। ਚਲੋ ਭਾਰਤ ਦੀ ‘ਟੂਰਿਸਟ ਇੰਡਸਟਰੀ’ ਨੂੰ ਫਾਇਦਾ ਹੋਵੇਗਾ ਪਰ ਇਹ ਤਾਂ ਮਹਾਨ ਭਾਰਤ ਦੀ ਹੋਰ ਵੀ ਬਦਨਾਮੀ ਹੈ। ਯਾਦ ਰਹੇ, ਵਿਸ਼ਵ ਪ੍ਰਸਿੱਧ ਸੰਸਥਾ ‘ਇੰਟਰਨੈਸ਼ਨਲ ਫੂਡ ਪਾਲਸੀ ਰਿਸਰਚ ਇੰਸਟੀਚਿਊਟ’ ਦੀ ਵਰਾ-2008 ਦੀ ਰਿਪੋਰਟ -‘ਗਲੋਬਲ ਹੰਗਰ ਇੰਡੈਕਸ-2008’ ਅਨੁਸਾਰ ਸਰਵੇ ਕੀਤੇ 88 ਦੇਸ਼ਾਂ ਵਿੱਚੋਂ, ਭਾਰਤ ‘ਭੁੱਖਮਰੀ’ ਦੇ ਲਿਹਾਜ਼ ਨਾਲ 66ਵੇਂ ਨੰਬਰ ’ਤੇ ਹੈ। ਹੈਰਾਨੀ ਹੈ ਕਿ ਇਸ ਰਿਪੋਰਟ ਅਨੁਸਾਰ ਨੇਪਾਲ, ਪਾਕਿਸਤਾਨ, ਸ੍ਰੀ ¦ਕਾ ਤੇ ਭੂਟਾਨ ਵਰਗੇ ਸਾਊਥ ਏਸ਼ੀਆ ਦੇ ਦੇਸ਼, ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਵਰਾ 2007 ਦੀ ਰਿਪੋਰਟ ਵਿੱਚ ਸਰਵੇ ਕੀਤੇ ਗਏ 118 ਦੇਸ਼ਾਂ ਵਿੱਚੋਂ ਵੀ ਭਾਰਤ, ਨੂੰ ਸ਼ਰਮਨਾਕ 94ਵਾਂ ਦਰਜਾ ਹਾਸਲ ਸੀ। ਭਾਰਤ ਵਿੱਚ ਗਰੀਬਾਂ, ਕਿਸਾਨਾਂ, ਦਲਿਤਾਂ, ਆਦਿ-ਵਾਸੀਆਂ ਤੇ ਘੱਟਗਿਣਤੀਆਂ ਦੀ ਹਾਲਤ ਦਿਨ-ਬ-ਦਿਨ ਬੱਦਤਰ ਹੁੰਦੀ ਜਾ ਰਹੀ ਹੈ। ਝੁੱਗੀਆਂ-ਝੌਂਪੜੀਆਂ ਵਿੱਚ ਉਪਰੋਕਤ ਵਰਗਾਂ ਦੇ ਲੋਕ ਹੀ ਰਹਿੰਦੇ ਹਨ, ਉ¤ਚੀਆਂ ਜਾਤਾਂ ਵਾਲੇ ਨਹੀਂ ਵਸਦੇ।
ਭਾਰਤ ਦੀ ਮੌਜੂਦਾ ਸਰਕਾਰ ਨੇ ਆਪਣੇ ਕੁੱਲ ਬੱਜਟ ਦਾ 15 ਫੀ ਸਦੀ ‘ਰੱਖਿਆ ਮੰਤਰਾਲੇ’ ਲਈ ਰੱਖਿਆ ਹੈ। ਢਾਈ ਬਿਲੀਅਨ ਡਾਲਰ, ਵਰਾ 2015 ਤੱਕ ਸਪੇਸ ਵਿੱਚ ਬੰਦੇ ਭੇਜਣ ਦੀ ਰਿਸਰਚ ਅਤੇ ‘ਯਾਨ ਬਨਾਉਣ’ ਲਈ ਰਾਖਵੇਂ ਰੱਖੇ ਗਏ ਹਨ। ਜਿਸ ਦੇਸ਼ ਦੇ 40 ਫੀ ਸਦੀ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣ (ਮਤਲਬ ਉਨਾਂ ਨੂੰ ਦਿਨ ਵਿੱਚ ਸਿਰਫ ਇੱਕ ਵਾਰ ਹੀ ਰੋਟੀ ਨਸੀਬ ਹੁੰਦੀ ਹੈ), 70 ਫੀ ਸਦੀ ਲੋਕਾਂ ਕੋਲ ਸਾਫ ਪਾਣੀ, ਲੈਟਰੀਨਾਂ, ਸਿਹਤ ਸਹੂਲਤਾਂ ਨਾ ਹੋਣ ਅਤੇ ਹਜ਼ਾਰਾਂ ਕਿਸਾਨ ਹਰ ਵਰੇ ਆਤਮਘਾਤ ਕਰ ਰਹੇ ਹੋਣ, ਉਸ ਦੇਸ਼ ਦੀ ਸਰਕਾਰ ਨੂੰ ‘ਸਪੇਸ ਪ੍ਰੋਗਰਾਮ’ ਅਤੇ ‘ਹਥਿਆਰ ਖਰੀਦ ਪ੍ਰੋਗਰਾਮ’ ਅਹਿਮ ਲੱਗ ਰਹੇ ਹੋਣ, ਉਸ ਸਿਸਟਮ ਵਿੱਚ ਲੋਕ ਕਿੰਨਾ ਕੁ ਚਿਰ ਵਿਸ਼ਵਾਸ਼ ਕਰਦੇ ਰਹਿਣਗੇ? ਕੋਈ ਹੈਰਾਨੀ ਨਹੀਂ ਭਾਰਤ ਦੇ ਦਸ ਪ੍ਰਾਂਤਾਂ ਵਿੱਚ ਲੋਕਾਂ ਨੇ ਹਥਿਆਰਬੰਦ ਸੰਘਰਸ਼ ਰਾਹੀਂ ਇਸ ਸਿਸਟਮ ਨੂੰ ਚੈ¦ਿਜ ਕੀਤਾ ਹੋਇਆ ਹੈ ਅਤੇ ਉ¤ਤਰ-ਪੂਰਬ ਦੇ ਸੱਤ ਸੂਬੇ ਵੀ ਬਗਾਵਤ ਦੇ ਰਸਤੇ ’ਤੇ ਹਨ। ਯਾਦ ਰਹੇ ਨਕਸਲੀਆਂ ਵਿਚਲਾ 90 ਫੀ ਸਦੀ ਕਾਡਰ, ਉਨਾਂ ਗਰੀਬ ਦਲਿਤਾਂ ਅਤੇ ਆਦਿਵਾਸੀਆਂ ਦਾ ਹੈ, ਜਿਨਾਂ ਦੀ ਜ਼ਿੰਦਗੀ ਦੀ ਹਕੀਕਤ ਨੂੰ ਫਿਲਮ ‘ਸਲੱਮਡਾਗ’ ਵਿੱਚ ਵਿਖਾਇਆ ਗਿਆ ਹੈ। ਭਵਿੱਖ ਵਿੱਚ ਦੁਨੀਆ ਲਈ ਭਾਰਤ ਦੇ ‘ਹਥਿਆਰਬੰਦ ਇਨਕਲਾਬ’ ਨੂੰ ਸਮਝਣਾ ਔਖਾ ਨਹੀਂ ਹੋਵੇਗਾ।
Views and opinion expressed in guest editorials/columns are of the author and do not necessarily reflect the view or opinion of Panthic.org or Khalsa Press.