
ਖਾਲਸਾ ਧਰਮ ਸਭ ਧਰਮਾਂ ਵਿਚ ਸ੍ਰੇਸ਼ਟ ਧਰਮ
ਭਾਈ ਸਾਹਿਬ ਰਣਧੀਰ ਸਿੰਘ ਜੀ
ਕਈ ਚਗਲ-ਪੰਥੀ ਅਤੇ ਸੁਖ ਰਹਿਣੀ ਰਹਿਤ ਦੇ ਸੁਗਮਤਾ ਸਹੇੜੂ ਤੇ ਬਿਬੇਕ ਧਾਰਨਾ ਦੇ ਡਰੂ ਬਹਾਨਾ-ਬਾਜ਼ ਸਿੱਖ, ਉਪਰ ਲਿਖੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਵਾਲੇ ਸ੍ਰੀ ਦਸਮੇਸ਼ ਵਾਕ ਦੇ ਨਿਜ ਮਤਲਬੀ, ਮਨਘੜਤ ਅਤੇ ਉਲਟੇ ਅਰਥ ਲਾਉਣ ਲੱਗ ਪੈਂਦੇ ਹਨ ਅਤੇ ਆਪੋਂ ਹੀ ਬ੍ਰਹਮ-ਬੇਤਾ ਉਚ ਗਿਆਨੀ ਬਣਿ ਬਣਿ ਬਹਿੰਦੇ ਹਨ ਅਤੇ ਕਹਿੰਦੇ ਹਨ ਕਿ ਹਿੰਦੂ ਤੁਰਕ ਆਦਿਕ ਦਾ ਭੇਦ ਮਿਥਿਆ ਹੈ, ਸਿੱਖਾਂ ਨਾਲੋਂ ਇਹਨਾਂ ਦਾ ਕੋਈ ਵਿਤਰੇਕ ਨਹੀਂ। ਸਭੇ ਬਣੇ ਬਣਾਤੇ ਸਿਖ ਹਨ, ਉਹਨਾਂ ਨੂੰ ਸਿੱਖੀ ਮੰਡਲ ਵਿਚ ਲਿਆਉਣ ਕੋਈ ਲੋੜ ਨਹੀਂ। ਉਹਨਾਂ ਨਾਲ ਖੁਲ੍ਹਮ ਖੁਲ੍ਹਾ ਖਾਓ ਪੀਓ। ਮਾਣਸ ਕੀ ਜਾਤ ਸਭ ਇਕੇ ਜੁ ਹੋਈ। ਹਿੰਦੂ ਤੁਰਕ ਸਭੇ ਉਸ ਦੇ ਦਰ ਤੇ ਪਰਵਾਣ ਹਨ। ਭਾਵੇਂ ਸਿਖ ਬਣਨ ਭਾਵੇਂ ਨ ਬਣਨ। ਸਭੇ ਮਤ ਧਰਮ ਅਤੇ ਅਨਿਕ ਧਰਮ ਗ੍ਰਹਿਣਹਾਰੇ ਇਕ-ਸਾਰ ਸ੍ਰੇਸ਼ਟ ਹਨ, ਚਾਹੇ ਕੋਈ ਕਿਸੇ ਧਰਮ ਵਿਚ ਹੋਵੇ। ਪ੍ਰੰਤੂ ਦੇਖੋ ਇਸ ਪ੍ਰਥਾਇ ਸ੍ਰੀ ਦਸਮੇਸ਼ ਜੀ ਉਸ ਸ੍ਰੀ ਅਕਾਲ ਉਸਤਤਿ ਵਿਖੇ ਹੀ ਫੁਰਮਾਉਂਦੇ ਹਨ:
ਕਈ ਬ੍ਰਹਮ ਬੇ ਰਟੰਤ॥ ਕਈ ਸੇਖ ਨਾਮ ਉਚਰੰਤ॥
ਬੈਰਾਗ ਕਹੂੰ ਸੰਨਿਆਸ॥ ਕਹੂੰ ਫਿਰਤ ਰੂਪ ਉਦਾਸ॥20॥50॥
ਸਭ ਕਰਮ ਫੋਕਟ ਜਾਨ॥ ਸਭ ਧਰਮ ਨਿਹਫਲ ਮਾਨ॥
ਬਿਨ ਏਕ ਨਾਮ ਅਧਾਰ॥ ਸਭ ਕਰਮ ਭਰਮ ਬਿਚਾਰ॥31॥61॥
ਪੁਨਾ – ਕਈ ਜਪਤ ਜੋਗ ਕਲਪੰ ਪਰਜੰਤ॥ ਨਹੀ ਤਦਪਿ ਤਾਸ ਪਾਯਤ ਨ ਅੰਤ॥
ਕਈ ਕਰਤ ਕੋਟ ਬਿੱਦਿਆ ਬਿਚਾਰ॥ ਨਹੀ ਤਦਪਿ ਦ੍ਰਿਸਟ ਦੇਖੇ ਮੁਰਾਰ॥20॥240॥
ਬਿਨ ਭਗਤਿ ਸਕਤਿ ਨਹੀ ਪਰਤ ਪਾਨ॥ ਬਹੁ ਕਰਤ ਹੋਮ ਅਰ ਜੱਗ ਦਾਨ॥
ਬਿਨ ਏਕ ਨਾਮ ਇਕ ਚਿੱਤ ਲੀਨ॥ ਫੋਕਟੋ ਸਰਬ ਧਰਮਾ ਬਿਹੀਨ॥31॥251॥
ਪੁਨਾ – ਜਿਹ ਬੇਦ ਪੁਰਾਨ ਕਤੇਬ ਜਪੈ॥ ਸੁਤ ਸਿੰਧ ਅਧੋ ਮੁਖ ਤਾਪ ਤਪੈ॥
ਕਈ ਕਲਪਨ ਲੌ ਤਪ ਤਾਪ ਕਰੈ॥ ਨਹੀ ਨੈਕ ਕ੍ਰਿਪਾਨਿਧ ਪਾਨ ਪਰੈ॥29॥269॥
ਜਿਹ ਫੋਕਟ ਧਰਮ ਸਭੈ ਤਜਿ ਹੈ॥ ਇਕ ਚਿੱਤ ਕ੍ਰਿਪਾਨਿਧ ਕੋ ਜਪਿ ਹੈ॥
ਤੇਊ ਯਾ ਭਵ ਸਾਗਰ ਕੋ ਤਰ ਹੈ॥ ਭਵ ਭੂਲ ਨ ਦੇਹ ਪੁਨਰ ਧਰ ਹੈ॥20॥260॥
ਇਸ ਪ੍ਰਕਰਣ ਪ੍ਰਥਾਇ ਅਧਕ ਸੰਦੇਹ ਨਵਿਰਤ ਕਰਨ ਲਈ ਜ਼ਰੂਰੀ ਹੈ ਕਿ ਏਥੇ ਸ੍ਰੀ ਬਚਿਤ੍ਰ ਨਾਟਕ ਧਿਆਇ 7 ਵਿਚੋਂ ਸ੍ਰੀ ਦਸਮੇਸ਼ ਜੀ ਦੇ ਤਰਦੇ ਸ੍ਰੀ ਮੁਖ ਵਾਕਾਂ ਦਾ ਵਿਸਥਾਰ ਪੂਰਬਕ ਉਤਾਰਾ ਕੀਤਾ ਜਾਵੇ। ਯਥਾ:
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ
ਚੌਪਈ – ਜਬ ਪਹਿਲੇ ਹਮ ਸ੍ਰਿਸਟਿ ਬਨਾਈ॥ ਦਈਤ ਰਚੇ ਦੁਸਟ ਦੁਖਦਾਈ॥
ਤੇ ਭੁਜ ਬਲ ਬਵਰੇ ਹ੍ਵੈ ਗਏ॥ ਪੂਜਤ ਪਰਮ ਪੁਰਖ ਰਹਿ ਗਏ॥7॥
ਤੇ ਹਮ ਤਮਕਿ ਤਨਕ ਮੋ ਖਾਪੇ॥ ਤਿਨ ਕੀ ਠਉਰ ਦੇਵਤਾ ਥਾਪੇ॥
ਤੇ ਭੀ ਬਲ ਪੂਜਾ ਉਰਝਾਏ॥ ਆਪਨ ਹੀ ਪਰਮੇਸਰ ਕਹਾਏ॥8॥
ਮਹਾਦੇਵ ਅਚੁੱਤ ਕਹਿਵਾਯੋ। ਬਿਸਨ ਆਪ ਹੀ ਕੋ ਠਹਿਰਾਯੋ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ॥9॥
ਤਬ ਸਾਖੀ ਪ੍ਰਭ ਅਸਟ ਬਨਾਏ॥ ਸਾਖ ਨਮਿਤ ਦੇਬੇ ਦਹਿਰਾਏ॥
ਤੇ ਕਹੈ ਕਰੋ ਹਮਾਰੀ ਪੂਜਾ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ॥0॥
ਪਰਮ ਤੱਤ ਕੋ ਜਿਨ ਨਾ ਪਛਾਨਾ॥ ਤਿਨ ਕਰਿ ਈਸਰ ਤਿਨ ਕਹੁ ਮਾਨਾ॥
ਕੇਤੇ ਸੂਰ ਚੰਦ ਕਹੁ ਮਾਨੈ॥ ਅਗਨ ਹੋਤ੍ਰ ਕਈ ਪਵਨ ਪ੍ਰਮਾਨੈ॥21॥
ਕਿਨਹੂੰ ਪ੍ਰਭੁ ਪਾਹਨ ਪਹਿਚਾਨਾ॥ ਨਾਤ ਕਿਤੇ ਜਲ ਕਰਤ ਬਿਧਾਨਾ॥
ਕੇਤਕ ਕਰਮ ਕਰਤ ਡਰਪਾਨਾ॥ ਧਰਮਰਾਜ ਕੋ ਧਰਮ ਪਛਾਨਾ॥ 22॥
ਜੇ ਪ੍ਰਭ ਸਾਖ ਨਮਿਤ ਠਹਰਾਏ॥ ਤੇ ਹਿਆਂ ਆਇ ਪ੍ਰਭੂ ਕਹਵਾਏ॥
ਤਾ ਕੀ ਬਾਤ ਬਿਸਰ ਜਾਤੀ ਭੀ॥ ਅਪਨੀ ਅਪਨੀ ਪਰਤ ਸੋਭ ਭੀ॥23॥
ਜਬ ਪ੍ਰਭ ਕੋ ਨ ਤਿਨੈ ਪਹਿਚਾਨਾ॥ ਤਬ ਹਰਿ ਇਨ ਮਨੁੱਛਨ ਠਹਿਰਾਨਾ॥
ਤੇ ਭੀ ਬਸਿ ਮਮਤਾ ਹੁਇ ਗਏ॥ ਪਰਮੇਸਰ ਪਾਹਨ ਠਹਿਰਏ॥24॥
ਤਬ ਹਰਿ ਸਿੱਧ ਸਾਧ ਠਹਿਰਾਏ॥ ਤਿਨ ਭੀ ਪਰਮ ਪੁਰਖ ਨਹੀ ਪਾਏ॥
ਜੇ ਕੋਈ ਜੋਤ ਭਯੋ ਜਗਿ ਸਿਆਨਾ॥ ਤਿਨ ਤਿਨ ਅਪਨੋ ਪੰਥੁ ਚਲਾਨਾ॥25॥
ਪਰਮ ਪੁਰਖ ਕਿਨਹੂੰ ਨਹ ਪਾਯੋ॥ ਬੈਰ ਬਾਦ ਅਹੰਕਾਰ ਬਢਾਯੋ॥
ਪੇਡ ਪਾਤ ਆਪਨ ਤੇ ਜਲੈ॥ ਪ੍ਰਭ ਕੈ ਪੰਥ ਨ ਕੋਊ ਚਲੈ॥26॥
ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ॥ ਤਿਨ ਤਿਨ ਅਪਨਾ ਰਾਹੁ ਚਲਾਯੋ॥
ਪਰਮੇਸਰ ਨ ਕਿਨਹੂੰ ਪਹਿਚਾਨਾ॥ ਮਮ ਉਚਾਰ ਤੇ ਭਯੋ ਦਿਵਾਨਾ॥27॥
ਪਰਮ ਤੱਤ ਕਿਨਹੂੰ ਨ ਪਛਾਨਾ॥ ਆਪ ਆਪ ਭੀਤਰਿ ਉਰਝਾਨਾ॥
ਤਬ ਜੇ ਜੇ ਰਿਖਰਾਜ ਬਨਾਏ॥ ਤਿਨ ਆਪਨ ਪੁਨਿ ਸਿੰਮ੍ਰਿਤਿ ਚਲਾਏ॥28॥
ਜੇ ਸਿੰਮ੍ਰਤਨ ਕੇ ਭਏ ਅਨੁਰਾਗੀ॥ ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ॥
ਜਿਨ ਮਨ ਹਰਿ ਚਰਨਨ ਠਹਰਾਯੋ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ॥29॥
ਬ੍ਰਹਮਾ ਚਾਰ ਹੀ ਬੇਦ ਬਨਾਏ॥ ਸਰਬ ਲੋਕ ਤਿਨ ਕਰਮ ਚਲਾਏ॥
ਜਿਨ ਕੀ ਲਿਵ ਹਰਿ ਚਰਨਨ ਲਾਗੀ॥ ਤੇ ਬੇਦਨ ਤੇ ਭਏ ਤਿਆਗੀ॥20॥
ਜਿਨ ਮਤ ਬੇਦ ਕਤੇਬਨ ਤਿਆਗੀ॥ ਪਾਰਬ੍ਰਹਮ ਕੇ ਭਏ ਅਨੁਰਾਗੀ॥
ਤਿਨ ਕੇ ਗੂੜ ਮੱਤ ਜੇ ਚਲਹੀ॥ ਭਾਂਤਿ ਅਨੇਕ ਦੁਖਨ ਸੋ ਦਲਹੀ॥31॥...
ਤਬ ਹਰਿ ਬਹੁਰਿ ਦੱਤ ਉਪਜਾਇਓ॥ ਤਿਨ ਭੀ ਅਪਨਾ ਪੰਥੁ ਚਲਾਇਓ॥
ਕਰ ਮੋ ਨਖ ਸਿਰ ਜਟਾ ਸਵਾਰੀ॥ ਪ੍ਰਭ ਕੀ ਕ੍ਰਿਆ ਕਛੂ ਨ ਬਿਚਾਰੀ॥34॥
ਪੁਨਿ ਹਰਿ ਗੋਰਖ ਕੋ ਉਪਰਾਜਾ॥ ਸਿੱਖ ਕਰੇ ਤਿਨਹੂੰ ਬਡ ਜਾਰਾ॥
ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ॥ ਹਰਿ ਕੀ ਪ੍ਰੀਤ ਰੀਤਿ ਨ ਬਿਚਾਰੀ॥35॥
ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨ ਧਰਾ॥
ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥36॥
ਜੇ ਪ੍ਰਭ ਪਰਮ ਪੁਰਖ ਉਪਜਾਏ॥ ਤਿਨ ਤਿਨ ਅਪਨੇ ਰਾਹ ਚਲਾਏ॥
ਮਹਾ ਦੀਨ ਤਬ ਪ੍ਰਭ ਉਪਰਾਜਾ॥ ਅਰਬ ਦੇਸ ਕੋ ਕੀਨੋ ਰਾਜਾ॥37॥
ਤਿਨ ਭੀ ਏਕੁ ਪੰਥੁ ਉਪਰਾਜਾ॥ ਲਿੰਗ ਬਿਨਾ ਕੀਨੇ ਸਭ ਰਾਜਾ॥
ਸਭ ਤੇ ਅਪਨਾ ਨਾਮੁ ਜਪਾਯੋ॥ ਸਤਿਨਾਮੁ ਕਾਹੂ ਨ ਧ੍ਰਿੜਾਯੋ॥38॥
ਸਭ ਅਪਨੀ ਅਪਨੀ ਉਰਝਾਨਾ॥ ਪਾਰਬ੍ਰਹਮ ਕਾਹੂ ਨ ਪਛਾਨਾ॥
ਤਬ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥39॥
ਅਕਾਲ ਪੁਰਖ ਬਾਚ
ਚਉਪਈ॥ ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥30॥...
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਧੁਸਟ ਦੋਖੀਅਨ ਪਕਰਿ ਪਛਾਰੋ॥53॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥54॥
ਜੇ ਜੇ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ॥
ਪ੍ਰਭ ਦੋਖੀ ਕੋਈ ਨ ਬਿਦਾਰਾ॥ ਧਰਮ ਕਰਨ ਕੋ ਰਾਹੁ ਨ ਡਾਰਾ॥55॥
ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ॥
ਮਹਾ ਪੁਰਖ ਕਾਹੂ ਨ ਪਛਾਨਾ॥ ਕਰਮ ਧਰਮ ਕੋ ਕਛੂ ਨ ਜਾਨਾ॥56॥...
ਦੋਹਰਾ॥ ਕੋਈ ਪੜਤਿ ਕੁਰਾਨ ਕੋ ਕੋਈ ਪੜ੍ਹਤ ਪੁਰਾਨ॥
ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ॥58॥
ਚੌਪਈ॥ ਕਈ ਕੋਟਿ ਮਿਲਿ ਪੜ੍ਹਤ ਕੁਰਾਨਾ॥ ਬਾਚਤ ਕਿਤੇ ਪੁਰਾਨ ਅਜਾਨਾ॥
ਅੰਤ ਕਾਲ ਕੋਈ ਕਾਮ ਨ ਆਵਾ॥ ਦਾਵ ਕਾਲ ਕਾਹੂ ਨ ਬਚਾਵਾ॥59॥
ਕਿਉ ਨ ਜਪੋ ਤਾ ਕੋ ਅੁਮ ਭਾਈ॥ ਅੰਤ ਕਾਲ ਜੋ ਹੋਇ ਸਹਾਈ॥
ਫੋਕਟ ਧਰਮ ਲਖੋ ਕਰ ਭਰਮਾ॥ ਇਨ ਤੇ ਸਰਤ ਨ ਕੋਈ ਕਰਮਾ॥50॥...
ਬੇਦ ਕਤੇਬ ਬਿਖੈ ਹਰਿ ਨਾਹੀ॥ ਜਾਨ ਲੇਹੁ ਹਰਿ ਜਨ ਮਨ ਮਾਹੀ॥72॥
ਏਹਨਾਂ ਸ੍ਰੀ ਮੁਖਵਾਕ ਸ੍ਰੀ ਦਸਮੇਸ਼ ਬਚਨਾਂ ਤੋਂ ਸਾਫ ਸਿਧ ਹੈ ਕਿ ਖਾਲਸਾ ਧਰਮ ਸਰਬ ਧਰਮਾਂ ਤੋਂ ਸ੍ਰੇਸ਼ਟ ਹੈ। ਸਰਬ ਪ੍ਰਾਣੀ ਮਾਤਰ ਨੂੰ ਕਲਿਆਣ-ਕਾਰਕ ਧਰਮ ਇਕੋ ਖਾਲਸਾ ਧਰਮ ਹੈ। ਆਨਮਤ ਧਰਮ ਸਭ ਫੋਕਟ ਧਰਮ ਹਨ। ਕਾਲਸਾ ਧਰਮ ਦੇ ਤੁਲ ਨਹੀਂ ਪੁਜ ਸਕਦੇ। ਸ੍ਰੀ ਮੁਖ ਵਾਕਾਂ ਦੇ ਉਲਟੇ ਅਰਥ ਦੇ ਕੇ ਲੋਕਾਂ ਨੂੰ ਭਰਮਾਉਣ ਵਾਲੇ ਪੁਰਸ਼ ਸਭ ਟਪਲਾ-ਬਾਜ਼ ਹਨ। ਸੋ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥” ਵਾਲਾ ਸ੍ਰੀ ਦਸਮੇਸ਼ ਵਾਕ ਸਿਰਫ ਏਸ ਪ੍ਰਥਾਇ ਉਚਾਰਨ ਹੋਇਆ ਹੈ ਕਿ ਸੰਸਾਰ ਦੇ ਪ੍ਰਾਣੀ ਮਾਤਰ ਸਭ ਇਕਸਾਰ ਹਨ ਅਤੇ ਸਭੇ ਹੀ ਖਾਲਸਾ ਸਜਣ ਦੇ ਹੱਕਦਾਰ ਹਨ। ਕਿਸੇ ਦਾ ਹੱਕ ਵਿਸ਼ੇਸ਼ ਨਹੀਂ, ਕਿਸੇ ਦਾ ਘਟ ਨਹੀਂ, ਕੋਈ ਛੁਤ ਅਛੂਤ ਹੋਣ ਕਰਕੇ ਗੁਰਮਤਿ ਸੁਮਾਰਗ ਦਾ ਅਪਾਤਰ ਕੁਪਾਤਰ ਨਹੀਂ। ਜਨਮ ਜਾਤੀ ਦੇ ਕਰਮ ਭੇਦ ਦੇ ਜਨਮ ਕੁਫੇਰ ਵਿਚ ਪੈ ਕੇ ਕਿਸੇ ਪ੍ਰਾਣੀ ਨੂੰ ਗੁਰਮਤਿ ਧਰਮ ਧਾਰਨ ਦਾ ਕੁਪਾਤਰ ਦਸਣਾ ਮਹਾਂ ਅਗਿਆਨ ਹੈ। ਪ੍ਰੰਤੂ ਇਹ ਭੀ ਦੱਸਣਾ ਮਹਾਂ ਅਗਿਆਨ ਹੈ ਕਿ ਕੁਦਰਤੋਂ ਉਪੰਨੇ ਕਿਰਤ ਕਰਮ ਕਰਿ ਜਾਤ ਜਨੰਮੇ ਸਭੇ ਜੀਵ ਸੁਤੇ ਹੀ ਉਧਰੇ ਹੋਏ ਹਨ। ਓਹਨਾਂ ਦੇ ਉਧਾਰਨ ਦੀ ਲੋੜ ਨਹੀਂ, ਅਥਵਾ, ਉਹਨਾਂ ਨੂੰ ਉਧਾਰਨ ਉਭਾਰਨ ਦਾ ਸੰਕਲਪੀ ਯਤਨ ਕਰਨਾ ਉਨ੍ਹਾਂ ਨੂੰ ਨੀਚਾ ਦੇਖਣਾ ਹੈ, ਅਥਵਾ, ਐਸਾ ਕਰਨਾ ਓਹਨਾਂ ਤੇ ਘ੍ਰਿਣਾ ਕਰਨਾ ਹੈ। ਬਲਿਕ ਐਸੇ ਵਾਕਾਂ ਦਾ ਸਿਧਾਂਤ ਇਹੋ ਹੀ ਹੈ ਕਿ ਕਿਸੇ ਪ੍ਰਾਣੀ ਮਾਤਰ ਤੋਂ ਖਾਸ ਜਾਤ ਕੁਜਾਤ ਵਿਚ ਜਨਮ ਲੈਣ ਕਰਿ ਘਿਰਣਤ ਮਤ ਹੋਵੋ, ਉਸਨੂੰ ਖਾਲਸਾ ਧਰਮ ਦੇ ਦਾਇਰੇ ਵਿਚ ਲੈਣੋਂ ਮਤ ਸੰਕੋਚੋ, ਗੁਰਮਤਿ ਦਾ ਦਰ ਪ੍ਰਾਣੀ ਮਾਤਰ ਲਈ ਖੁੱਲ੍ਹਾ ਹੈ। ਜਾਤ ਕਰਕੇ ਬੁਰੇ ਭਲੇ ਹੋਣ ਦਾ ਵਿਚਾਰ ਸਭੁ ਭਰਮ ਅਗਿਆਨੁ ਹੈ। ਏਸੇ ਵਿਸ਼ੇ ਦੀ ਪ੍ਰੋੜ੍ਹਤਾ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਰ ਦੇ ਵਾਕ ਹਨ। ਯਥਾ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥2॥
ਲੋਗਾ ਭਰਮਿ ਨ ਭੁਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥2॥ਰਹਾਉ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥3॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮੁ ਪਛਾਨੈ ਸੁ ਏਕੈ ਜਾਨੈ ਬੰਦਾ ਕਹੀਐ ਸੋਈ॥4॥
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ॥5॥4॥ ਪ੍ਰਭਾਤੀ ਕਬੀਰ ਜੀ, ਪੰਨਾ 2450-61
ਜਨਮ ਜਾਤ ਦੇ ਲਿਹਾਜ਼ ਨਾਲ ਖਾਲਸਾ ਜੀ ਦੀ ਦ੍ਰਿਸ਼ਟੀ ਗੋਚਰ ਮਨੁਖਾਂ (ਪ੍ਰਾਣੀਆਂ) ਦੀ ਊਚ ਨੀਚਤਾ ਦਾ ਭੇਦੁ ਨਹੀਂ।