Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'
ਅੰਗਰੇਜ਼ਾਂ ਦਾ ਐਲਾਨ
ਅਸੀਂ ਛੱਡ ਕੇ ਜਾਣਾ ਏ ਇੰਡੀਆ ਨੂੰ
ਖਰ ਦਿੱਤਾ ਫ਼ਰੰਗੀਆਂ ਐਲਾਨ ਮੀਆਂ
ਕੌਮਾਂ ਹਿੰਦ ਵਿਚ ਤਿੰਨ ਹੁਣ ਵਸਦੀਆਂ ਨੇ
ਹਿੰਦੂ, ਸਿੱਖ ਅਤੇ ਮੁਸਲਮਾਨ ਮੀਆਂ
ਸਾਡੀ ਨਜ਼ਰ ਵਿਚ ਤਿੰਨੇ ਧਰਮ ਇਕੋ ਜਿਹੇ
ਇਕੋ ਜਿਹਾ ਏ, ਸਭ ਦਾ ਸਨਮਾਨ ਮੀਆਂ
ਰਹਿਣਾ ਵੱਖ ਜਾਂ ਇਕੱਠੇ ‘ਸੁਖਦੀਪ ਸਿੰਘਾ’
ਗੱਲ ਖੋਲ੍ਹ ਕੇ ਕਰੋ ਬਿਆਨ ਮੀਆਂ
(ਸੁਖਦੀਪ ਸਿੰਘ ਬਰਨਾਲਾ)
ਚਲਦਾ...

