
Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'
ਜੰਗਨਾਮੇ ਬਾਰੇ
‘ਗੁਰੂ ਗ੍ਰੰਥ’ ਜੀ ਨੇ ਦੁਨੀਆਂ ਦੇ ਸਾਂਝੇ ਰਹਿਬਰ
ਸਾਰੀ ਸ੍ਰਿਸ਼ਟੀ ਦੇ ਚਾਨਣ ਮੁਨਾਰ ਮੀਆਂ
ਜਾਤ, ਧਰਮ ਦਾ ਕੋਈ ਨਹੀ ਭੇਦ ਇਥੇ
ਮਿਲਦਾ ਸਭ ਨੂੰ ਇਕੋ ਸਤਿਕਾਰ ਮੀਆਂ
ਗੁਰੂ ਘਰ ਨਾਲ ਜਿਨ੍ਹਾਂ ਨੇ ਲਾਇਆ ਮੱਥਾ
ਦਿੱਤੇ ਖੱਖੜੀ ਵਾਂਗ ਖਿਲਾਰ ਮੀਆਂ
ਵਸੀਲੇ ਸ਼ਾਂਤੀ ਦੇ ਜਦੋਂ ਸਾਰੇ ਮੁੱਕ ਜਾਂਦੇ
ਹੱਥ ਆਉਂਦੀ ਐ ਫੇਰ ਤਲਵਾਰ ਮੀਆਂ
ਹੱਥ ਮਾਲਾ ਵਾਲੇ ਚੁੱਕਦੇ ਰਾਈਫ਼ਲਾਂ ਨੂੰ
ਫੇਰ ਕੰਬਦਾ ਦਿੱਲੀ ਦਰਬਾਰ ਮੀਆਂ
ਹੁੰਦੇ ਯੁੱਧ ਤੇ ਉਪਜਦੇ ‘ਜੰਗਨਾਮੇ’
ਜਦੋਂ ਚੁੱਕਦੇ ਸਿੰਘ ਹਥਿਆਰ ਮੀਆਂ
ਝੁਕ ਕੇ ਸਿੰਘ ਨਾ ਰਹਿੰਦੇ ‘ਸੁਖਦੀਪ ਸਿੰਘਾ’
ਭਾਵੇਂ ਕੋਈ ਵੀ ਹੋਵੇ ਸਰਕਾਰ ਮੀਆਂ
(ਸੁਖਦੀਪ ਸਿੰਘ ਬਰਨਾਲਾ)