 A Barber at Mimsa Dera waits for the Nihang to beat a Nagara, before cutting the Kes of a Sikh Child |
View Full Photo Gallery of Mimsa Ritual
(Read this article in English)
ਸੰਗਰੂਰ ਜਿਲ੍ਹੇ ਦੇ ਮਿਮਸਾ ਪਿੰਡ ਵਿਚ ਇਕ ਸਾਧ ਮੋਹਕਮ ਸਿੰਘ ਰੰਧਾਵੇ ਵਾਲੇ ਦੀ ਸੰਪਰਦਾ ਵਾਲੇ ਦੇ ਡੇਰੇ ਤੇ ਹਰ ੧੨ ਸਾਲ ਵਰੇ ਬਾਅਦ ਸਿੱਖੀ ਨੂੰ ਕਲੰਕ ਲਗਾਉਣ ਵਾਲੀ ਇਕ ਬਜਰ ਕੁਰੈਹਿਤ-ਕੁਰੀਤੀ ਕੀਤੀ ਜਾਂਦੀ ਹੈ। ਇਸ ਦੀਆਂ ਭਿਆਨਕ ਦਰਦਨਾਕ ਮੂੰਹ ਬੋਲਦੀਆਂ ਤਸਵੀਰਾਂ ਦੇਖ ਕੇ ਸਭ ਦੇ ਦਿਲ ਦਹਿਲ ਜਾਂਦੇ ਹਨ।
ਸਿੱਖ ਇਤਿਹਾਸ ਪ੍ਰੰਪਰਾ, ਮਰਿਯਾਦਾ ਤੇ ਸ਼ਹੀਦੀਆਂ ਨੂੰ ਕਲੰਕਤ ਕਰਨ ਵਾਲੀ ਇਸ ਕੁਰੀਤੀ ਵਿਚ ਪਿੰਡ ਅਤੇ ਇਲਾਕੇ ਦੇ ਛੋਟੇ-੨ ਬੱਚਿਆਂ ਨੂੰ ਸਾਧ ਦੇ ਡੇਰੇ ਤੇ ਇਕੱਤਰ ਕੀਤਾ ਜਾਂਦਾ ਹੈ। ਡੇਰੇ ਤੇ ਕੁਝ ਘੜਿਆ ਤੇ ਪਾਥੀਆਂ ਬਾਲ ਕੇ ਉਸ ਉਪਰ ਰੋਟੀਆ ਸੇਕੀਆਂ ਜਾਂਦੀਆਂ ਹਨ ਅਤੇ ਛੋਟੇ ਛੋਟੇ ਬੱਚਿਆਂ ਦੇ ਕੇਸ ਖਿਲਾਰ ਕੇ ਉਹਨਾਂ ਦੇ ਸਿਰਾਂ ਤੇ ਟੋਪੀ ਨੂਮਾਂ ਚੀਜ਼ ਰੱਖੀ ਜਾਂਦੀ ਹੈ। ਉਪਰੰਤ ਲਾਗੇ ਇਕ ਨਿਹੰਗ ਸਿੰਘ ਨਗਾਰਾ ਵਜਾਉਂਦਾ ਹੈ ਤੇ ਫਿਰ ਸ਼ੁਰੂ ਹੁੰਦਾ ਇਸ ਸਿਖ ਮਰਿਆਦਾ, ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਖੇਲ, ਜਦ ਘੜਿਆ ਤੇ ਬਣਾਈਆਂ ਗਈਆਂ ਰੋਟੀਆਂ ਦੇ ਵਿਚ ਬੱਚਿਆ ਦੇ ਕੇਸ਼ ਰੱਖ ਕੇ ਕੈਂਚੀ ਨਾਲ ਬੱਚਿਆਂ ਦੇ ਕੇਸ਼ ਕੱਟੇ ਜਾਂਦੇ ਹਨ, ਜੋ ਘੜਿਆਂ ਵਿਚ ਪਈ ਪਾਥੀਆਂ ਦੀ ਸਵਾਹ ਤੇ ਸੁੱਟੇ ਜਾਂਦੇ ਹਨ ਅਤੇ ਉਹਨਾਂ ਅਨਭੋਲ ਬੱਚਿਆ ਤੋਂ ਸਿੱਖੀ ਦੀ ਦਾਤ ਖੋਹ ਕਿ ਕਿਹਾ ਜਾਂਦਾ ਹੈ ਕਿ ਇਹ ਬੱਚੇ ਹੁਣ ਰੰਧਾਵੇ ਹੋ ਗਏ ਹਨ।
੨੨ ਜੂਨ ੨੦੧੦ ਨੂੰ ਬਾਰ੍ਹਾਂ ਵਰਿਆਂ ਬਾਅਦ ਦੁਹਰਾਏ ਗਏ ਇਸ ਬੱਜਰ ਗੁਨਾਹ ਦੀਆਂ ਮੂੰਹ ਬੋਲਦੀਆਂ ਤਸ਼ਵੀਰਾਂ ਖਿੱਚ ਕੇ ਲਿਆਉਣ ਵਾਲੇ ਇਕ ਗੁਰਸਿੱਖ ਜੋੜ੍ਹੇ ਦੇ ਮਗਰ ਇਸ ਸੰਪਰਦਾ ਦੇ ਲਠੱਤੇ/ਗੁੰਡੇ ਉਸ ਦਿਨ ਤੋਂ ਹੀ ਪਏ ਹੋਏ ਹਨ, ਲੇਕਿਨ ਪੰਥਕ ਦਰਦ ਅਤੇ ਦਲੇਰੀ ਨਾਲ ਇਹ ਤਸਵੀਰਾ ਪੰਥਕ ਡਾਟ ਆਰਗ ਤੱਕ ਪਹੁੰਚਾਈਆਂ ਗਈਆਂ, ਜਿਸ ਦੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ, ਪਰਮਾਤਮਾ ਉਹਨਾਂ ਨੂੰ ਖੁਸ਼ੀਆਂ ਬਖਸੇ।
ਇਸ ਦਰਦਨਾਕ ਹਾਦਸੇ ਬਾਰੇ ਕਥਾ ਵਾਚਕ ਭਾਈ ਭਗਵਾਨ ਸਿੰਘ ਜੀ ਖੋਜੀ ਦਾ ਇਕ ਲੇਖ ਵੀ ਸੰਗਤਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ।
ਕੇਸਾਂ ਦੀ ਬੇਅਦਬੀ ਮੇਰਾਂ ਅੱਖੀ ਦੇਖਿਆ ਦ੍ਰਿਸ਼
ਭਾਈ ਭਗਵਾਨ ਸਿੰਘ ਜੀ ਖੋਜ਼ੀ
੨੨ ਜੂਨ ੨੦੧੦
ਹਰ ਬਾਰ੍ਹਾਂ ਸਾਲ ਬਾਅਦ ਹੁੰਦੀ ਹੈ ਕੇਸਾਂ ਦੀ ਬੇਅਬਦੀ , ਹਰ ਬਾਰ੍ਹਾਂ ਸਾਲ ਬਾਅਦ ਉਜੜਦਾ ਹੈ ਪਿੰਡ ਕਿਉਂਕਿ ਕੀਤੇ ਜਾਂਦੇ ਹਨ ਕੇਸ ਕਤਲ। ਇਸ ਤਰਾਂ ਹੋ ਰਹੇ ਕਤਲੇਆਮ ਦਾ ਜਿੰਮੇਵਾਰ ਕੌਣ ਹੈ ਕਿ ਕਦੇ ਕਿਸੇ ਨੇ ਸੋਚਿਆ ਹੈ ਕਿ ਇਸ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ।
ਜਿਲ੍ਹਾਂ ਸੰਗਰੂਰ, ਧੂਰੀ ਦੇ ਨਜ਼ਦੀਕ ਵਸਦੇ ਇਕ ਪਿੰਡ ਮੀਮਸਾ ਵਿਚ ਹਰ ਬਾਰ੍ਹਾਂ ਸਾਲ ਬਾਅਦ ਸਿੱਖ ਧਰਮ ਨਾਲ ਸੰਬੰਧ ਰੱਖਦੇ ਅੱਠ ਤੋਂ ਬਾਰ੍ਹਾਂ ਸਾਲ ਦੇ ਬੱਚਿਆਂ ਦੇ ਕੇਸ਼ ਕਤਲ ਕੀਤੇ ਜਾਂਦੇ ਹਨ ਤੇ ਫਿਰ ਕਿਹਾ ਜਾਂਦਾ ਹੈ ਕਿ ਇਹ ਬੱਚਾ ਰੰਧਾਵਾ ਬਣ ਗਿਆ ਹੈ, ਪਰ ਕੋਈ ਇਹ ਨਹੀਂ ਸੋਚਦਾ ਕਿ ਇਹ ਸਿੱਖੀ ਤੋਂ, ਗੁਰੁ ਗੋਬਿੰਦ ਸਿੰਘ ਜੀ ਤੋਂ ਬੇਮੁਖ ਹੋ ਗਿਆ ਹੁਣ ਇਹ ਸਿਖ ਨਹੀਂ ਰਿਹਾ।
ਉਸ ਸਮੇਂ ਦੇਖਣ ਵਾਲਾ ਦ੍ਰਿਸ਼ ਹੈ ਕਿ ਜਦ ਨਾਈ ਕੇਸ ਕਤਲ ਕਰ ਰਿਹਾ ਤਾਂ ਗੁਰੁ ਦੀ ਲਾਡਲੀ ਫੌਜ ਦਾ ਨਿਹੰਗ ਸਿੰਘ ਨਗਾਰਾ ਵਜਾ ਰਿਹਾ ਹੈ। ਹਰ ੧੨ ਸਾਲਾਂ ਬਾਅਦ ਇਸ ਕੁਰੀਤੀ ਨੂੰ ਦੁਹਰਾਇਆਂ ਜਾਂਦਾ ਹੈ।
ਅੱਜ ਕੱਲ ਸਿਖ ਆਪਣੇ ਦਸ਼ਮੇਸ਼ ਪਿਤਾ ਦੇ ਵਾਰਿਸ਼ ਉਹਨਾਂ ਦਾ ਕਰਜ਼ ਆਪਣੀ ਸਿੱਖੀ ਛੱਡ ਕੇ ਭਾਵ ਰਹਿਤ ਭੰਗ ਕਰ ਰਿਹੇ ਹਨ। ਉਹ ਭੁੱਲ ਗਏ ਹਨ ਕਿ ਗੁਰੁ ਜੀ ਨੇ ਕਿਹਾ ਸੀ ਕਿ “ਮੈਨੂੰ ਸਿੱਖ ਪਿਆਰਾ ਨਹੀਂ, ਸਿਖ ਨਾਲੋਂ ਰਹਿਤ ਪਿਆਰੀ ਹੈ”। ਪੁਰਾਤਨ ਸਮੇਂ ਵਿਚ ਇਕ ਸਿੱਖ ਦੀ ਸੋਚ ਇਹ ਹੁੰਦੀ ਸੀ, “ਮੇਰਾ ਸਿਰ ਜਾਵੇ ਤਾਂ ਜਾਵੇ ਤਾਂ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ”, ਪ੍ਰੰਤੂ ਅਜੋਕੇ ਸਮੇਂ ਵਿਚ ਇਕ ਸਿੱਖ ਦੀ ਸੋਚ ਹੈ ਕਿ “ਸਿਰ ਜਾਵੇ ਤਾਂ ਜਾਵੇ ਪਰ ਮੇਰਾ ਮੂੰਹ ਦੇ ਦਾਹੜੀ ਨਾ ਆਵੇ”।
ਜੇਕਰ ਅਸੀਂ ਆਪਣੇ ਇਤਿਹਾਸ ਵਿਚ ਝਾਤ ਮਾਰੀਏ ਤਾਂ ਸਾਨੂੰ ਅਨੇਕਾਂ ਕੁਰਬਾਨੀਆਂ ਕੇਸਾਂ ਦੀ ਮਹੱਤਤਾ ਦੱਸਦਿਆਂ ਹਨ ਸਾਨੂੰ ਅਨੇਕਾਂ ਕੁਰਬਾਨੀਆਂ ਤੋਂ ਪਤਾ ਚਲਦਾ ਹੈ ਕਿ ਇਕ ਸਿੱਖ ਲਈ ਕੇਸਾਂ ਦਾ ਕੀ ਮਹੱਤਵ ਹੈ। ਅਸੀਂ ਆਪਣੇ ਸ਼ਹੀਦਾਂ ਦਾ ਜਿਨ੍ਹਾਂ ਨੇ ਸਿੱਖੀ ਲਈ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਦਾ ਮੁੱਲ ਇਸ ਤਰ੍ਹਾਂ ਪਾਵਾਂਗੇ।
ਯਾਰ ਕਰੋ ਉਹ ਸਮਾਂ ਜਦ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜ੍ਹੀ ਵਿਚੋਂ ਨਿਕਲੇ ਤਾਂ ਉਹਨਾਂ ਨੇ ਆਪਣੀ ਜੱਤੀ ਉਤਾਰ ਦਿੱਤੀ ਕਿ ਕਿਤੇ ਮੇਰੇ ਪੈਰਾਂ ਵਿਚ ਪਾਈ ਜੁੱਤੀ ਨਾਲ ਜਿਹਨਾਂ ਸਿੱਖਾਂ ਦੇ ਕੇਸ ਖੁੱਲ ਕੇ ਜਮੀਨ ਤੇ ਪਏ ਹਨ ਉਹਨਾਂ ਦੀ ਬੇਅਦਬੀ ਨਾ ਹੋ ਜਾਵੇ। ਫਿਰ ਭਾਈ ਤਾਰੂ ਸਿੰਘ ਜੀ ਨੇ ਆਪਣੀ ਸਿੱਖੀ ਸਰੂਪ ਨੂੰ ਬਰਕਰਾਰ ਰੱਖਣ ਲਈ ਆਪਣੀ ਖੋਪਰੀ ਤੱਕ ਲੁਹਾ ਦਿੱਤੀ ਤੇ ਅਸੀਂ ਹਰ ਹਫਤੇ ਜਾ ਕੇ ਆਪਣੀ ਸਿੱਖੀ ਸਰੂਪ ਤੋਂ ਬੇਮੁੱਖ ਹੋ ਰਹੇ ਹਾਂ।
ਯਾਰ ਕਰੋ ਚਾਰੋ ਸਾਹਿਬਜ਼ਾਦਿਆ ਦੀ ਕੁਰਬਾਨੀ ਜਿਨ੍ਹਾਂ ਨੇ ਸਿੱਖੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਸਿੱਖ ਧਰਮ ਤੇ ਗੁਰੁ ਤੋਂ ਬੇਮੁੱਖ ਨਹੀਂ ਹੋਏ। ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ-੨ ਕਟਵਾ ਦਿੱਤਾ। ਪਰ ਸਿੱਖ ਧਰਮ ਨਹੀਂ ਛੱਡਿਆ ਤੇ ਅਸੀਂ ਸਿਰਫ ਇਕ ਫੈਸ਼ਨ ਲਈ ਆਪਣੇ ਕੇਸ਼ ਕਟਵਾ ਦਿੰਦੇ ਹਾਂ। ਵਾਹ! ਖਾਲਸੇ ਦੇ ਵਾਰਸੋ ਸਦਕੇ ਜਾਵਾਂ ਤੁਹਾਡੇ ਕਿ ਮੁੱਲ ਪਾ ਰਹੇ ਹੋ ਆਪਣੇ ਸਹੀਦਾਂ ਦੀਆਂ ਕੁਰਬਾਨੀਆਂ ਦਾ।
ਤੁਹਾਨੂੰ ਤਾਂ ਇਸ ਵਿਚਾਰ ਤੇ ਚੱਲਣਾ ਚਾਹੀਦਾ ਹੈ ਕਿ –
ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ
ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ
ਕੇਸ, ਦਾਹੜੀ ਤੇ ਸਿਰ ਤੇ ਦਸਤਾਰ ਸੋਹਣੀ
ਸਾਡਾ ਵੱਖਰਾ ਹੈ ਰੂਪ ਸੰਸਾਰ ਵਿਚੋਂ।
ਤੁਸੀਂ ਕਦੇ ਇਕ ਦਸਤਾਰ ਬੰਨ ਕੇ ਜਾ ਰਹੇ ਨੋਜ਼ਵਾਨ ਵੱਲ ਵੇਖਿਉਂ ਜਿਸ ਦਾ ਸਿੱਖੀ ਸਰੂਪ ਨਾਲ ਸੰਬੰਧ ਹੋਵੇ ਉਹ ਕਿਤੇ ਵੀ ਜਾਵੇ ਉਸਨੂੰ ‘ਸਰਦਾਰ ਜੀ’ ਕਿਹਾ ਜਾਂਦਾ ਹੈ ਤੇ ਦੂਸਰੇ ਪਾਸੇ ਜਿਸ ਦੇ ਕੇਸ ਕਤਲ ਕੀਤੇ ਤੇ ਦਾਹੜੀ ਮੁੰਨੀ ਹੋਵੇ ਉਸਨੂੰ ਹਰ ਕੋਈ ਰੋਂਦਿਆਂ ਭਈਆਂ ਕਹਿੰਦਾ ਹੈ ਫਿਰ ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਵੇ।
ਜੇਕਰ ਅਸੀਂ ਬਾਣੀ ਵਿਚ ਪੜ੍ਹੀਏ ਤਾਂ ਉਹ ਵੀ ਸਾਨੂੰ ਸਾਬਿਤ ਸਰੂਪ ਬਣ ਕੇ ਰਹਿਣ ਦਾ ਉਪਦੇਸ਼ ਦਿੰਦੀ ਹੈ। ਅਸੀਂ ਹਿੰਦੂਆਂ ਦੇ ਇਤਿਹਾਸ ਵਿਚ ਝਾਤ ਮਾਰੀਏ ਤਾਂ ਰਾਮ ਚੰਦਰ ਵੀ ਕੇਸਾਧਾਰੀ ਸੀ। ਤੁਲਸੀ ਦਾਸ ਨੇ ਰਮਾਇਣ ਵਿਚ ਕਿਹਾ ਹੈ ਕਿ
ਸਕਲ ਗੋਚ ਰਾਮ ਨੁਹਾਵ। ਸੁਚ ਸਜਾਨ ਬਠ ਖੀਰ ਮੰਗਾਵਾ॥
ਸ੍ਰੀ ਕ੍ਰਿਸ਼ਨ ਵੀ ਕੇਸਾਧਾਰੀ ਸੀ ਕ੍ਰਿਸ਼ਨ ਜੀ ਨੂੰ ਕੇਸਵ ਨੇ ਕਿਹਾ ਹੈ-
ਬੰਸੀ ਵਾਲੇ ਆਉ ਹਾਮਰੇ ਦੇਸ। ਤੇਰੀ ਸੋਹਣੀ ਸੂਰਤ ਲਾਂਬੇ ਕੇਸ।
ਬ੍ਰਹਮਚਾਰੀ ਯਹ ਧਰਮ ਹੈ ਸਤੀ ਜਬ ਸਿਰ ਪਰ ਧਾਰ
ਸਿਰ, ਦਹਾੜੀ ਔਰ ਸਰੀਰ ਕਿ ਅੰਗ ਨਾ ਬਾਲ ਨਾ ਕਟਾਵੇ।
ਭਾਵ ਹੈ ਕਿ ਹਿੰਦੂ ਸਾਸ਼ਤਰਾਂ ਵਿਚ ਵੀ ਕੇਸ਼ ਰੱਖਣ ਦਾ ਮਹੱਤਤਵ ਮਿਲਦਾ ਹੈ।
ਹਜ਼ਾਮਤ – ਕੇਸਾਂ ਦਾ ਮੁੰਢਣ ਕਦੇ ਨਹੀਂ ਕਰਨਾ ਤੇ ਕਲਫ਼ ਲਾ ਕੇ ਕਾਲਾ ਕਰਦਾ ਹੈ ਇਹਦੀ ਬਾਬਤ ਮਹਾਂਰਾਜ ਜੀ ਲਿਖਿਆ ਹੈ-
ਮਹਾਰਾਜ ਜੀ ਕਹਿੰਦੇ ਹਨ ਕਿ ਹੁੱਕਾ ਪੀਣਾ, ਹਜਾਮਤ ਕਰਾਉਣੀ, ਕੇਸ ਕਟਾਉਣੇ, ਕੇਸਾਂ ਨੂੰ ਘਸਾਉਣਾ, ਕੇਸਾਂ ਨੂੰ ਪੁੱਟਣਾ, ਮਸਾਨੇ ਜਾਂ ਦਵਾਈ ਨਾਲ ਕੇਸ ਉਤਾਰਨੇ ਨਹੀਂ ਹਨ। ਕਈ ਆਦਮੀ ਕਹਿੰਦੇ ਹਨ ਕੈਂਚੀ ਨਹੀਂ ਲਾਉਣੀ, ਉਸਤਰਾ ਨਹੀਂ ਲਾਉਣਾ। ਚਾਕੂ ਕੱਟੀਏ ਨੇ ਚਾਕੂ ਨਾਲ ਕੇਸ਼ ਵੱਢ ਲਏਸ ਨ ਤਾਂ ਉਹ ਚਾਕੂ ਕੱਟੀਏ ਬਣ ਗਏ। ਤੇ ਹੁਣ ਅਸੀਂ ਇਹਨਾਂ ਰੰਧਾਵਿਆ ਨੂੰ ਕੀ ਕਹੀਏ ਇਹਨਾਂ ਨੂੰ ਕੀ ਨਾਮ ਦੇਈਏ। ਇਹ ਵੀ ਤਾਂ ਗੁਰੁ ਦੀ ਆਗਿਆਂ ਤੋਂ ਉਲਟ ਚਲਦੇ ਹਨ।
ਫਿਰ ਇਹਨਾਂ ਨੂੰ ਜੇ ਅਸੀਂ ਇਹਨਾਂ ਨੂੰ ਲਟ ਕਟੀਏ ਤਾਂ ਇਹ ਉੱਲਟ ਨਹੀਂ ਹੋਵੇਗਾ। ਭਾਈ ਮਰਦਾਨਾ ਜਿਹੜਾ ਮਰਾਸੀਆਂ ਦਾ ਮੁੰਡਾ ਸੀ, ਏਸਦਾ ਪਹਿਲਾ ਨਾਮ ‘ਮਰ-ਜਾਣਾ’ ਸੀ। ਗਫਜ਼ਾਬਾਦ ਦੀ ਸਾਖੀ ਦੇ ਅਨੁਸਾਰ, ਏਸ ਦੇ ਮਾਂ ਨੇ ਕਿਹਾ ਕੇ ਵੇ ਮਰ-ਜਾਣਿਆਂ’। ਸਤਿਗੁਰਾਂ ਦੀ ਬਾਲ ਲੀਲਾ ਵਿਚ ਖੇਲਣ ਆਇਆ ਸੀ।
ਸਤਿਗੁਰੂ ਸਾਹਿਬ ਨਾਨਕ ਦੇਵ ਜੀ ਨੇ ਪੁੱਛਿਆ ਕੀ ਮਰ-ਜਾਣਾ ਕਬੂਲ ਹੈ। ਤਾਂ ਮਾਈ ਕਹਿੰਦੀ ਜੀ ਇਹ ਮਰ ਜਾਣਾ ਹੈ, ਮੇਰੇ ਪੁੱਤ੍ਰ ਸਭ ਮਰ ਗਏ। ਇਸ ਨਾਮ ਮੈਂ ਜੰਮਦੇ ਹੀ ਮਰ ਜਾਣਾ ਰੱਖ ਦਿੱਤਾ। ਮਹਾਰਾਜ ਜੀ ਕਹਿਣ ਲੱਗੇ-ਮਾਤਾ! ਏਸ ਦੇ ਕੇਸ ਸਿਰ ਤੇ ਰੱਖ, ਇਹ ਸਿੱਖ ਹੋਵੇਗਾ। ਮਰਦਾਨਾ ਭਾਵ ਮਰਦਾ ਨਾ। ਪਰੰਤੂ ਮੀਮਸਾਹ ਦੀਆ ਔਰਤਾਂ ਤਾਂ ਜਿਊਂਦੇ ਹੀ ਪੁੱਤਰਾਂ ਨੂੰ ਮਰਵਾ ਰਹਿੰਦੀਆ ਹਨ ਉਹ ਤਾਂ ਜਿਉਂਦਿਆਂ ਦੇ ਕੇਸ ਕਤਲ ਕਰਵਾ ਹੱਥੀ ਮਰਵਾ ਰਹੀਆਂ ਹਨ। ਕੋਈ ਹੈ ਜੋ ਉਹਨਾਂ ਨੂੰ ਕੇਸਾਂ ਦੀ ਮਹੱਤਤਾ ਦੇ ਸਿੱਖੀ ਸਰੂਪ ਦੀ ਜਾਣਕਾਰੀ ਦੇ ਕੇ ਅਜਿਹਾ ਕਰਨ ਤੋਂ ਰੋਕੇ।
ਉਸ ਵਕਤ ਮਾਈ ਨੇ ਮਹਾਰਾਜ ਦਾ ਬਚਨ ਮੰਨ ਕੇ ਸਿਰ ਤੇ ਕੇਸ ਰਖਾ ਦਿੱਤਾ ਫਿਰ ਸਾਰੀ ਉਮਰ ਉਹ ਗੁਰੁ ਜੀ ਨੇ ਨਾਲ ਰਬਾਬੀ ਬਣ ਕੇ ਕੀਰਤਨ ਕਰਦਾ ਰਿਹਾ, ਇਉ ਮਰਦਾਨਾ ਬਣਾਇਆ, ਅੰਮ੍ਰਿਤ ਪਿਆਇਆ, ਮਰਦਾਨੇ ਨੂੰ ਸਤਿਗੁਰਾਂ ਨੇ ਐਸੀ ਬਖਸਿਸ਼ ਕੀਤੀ ਕਿ ਉਸਨੂੰ ਕਈ ਮੁਸਲਮਾਨਾਂ ਦੇ ਵੀ ਕੇਸ ਰਖਾਏ। ਜਿਹੜੇ ਮੁਸਲਮਾਨ ਆਪਣੇ ਆਪ ਨੂੰ ਉੱਚ ਕਹਾਉਂਦੇ ਹਨ ਉਹ ਸਤਿਗੁਰਾਂ ਨੇ ਬਣਾਏ ਹਨ, ਸੋ ਉਹਨਾਂ ਨੇ ਲਬਾਂ ਨਹੀਂ ਵੱਢਣੀਆਂ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਕੇਸ ਰੱਖਾਉਣਾ ਤੇ ਸਾਬਤ ਸੂਰਤ ਰੱਖਣੀ ਯੋਗ ਬਣਾ ਕੇ ਵਹਿਮ-ਭਰਮ ਵਿਚੋਂ ਕੱਢੇ, ਹੁਣ ਰੰਧਾਵਿਆਂ ਨੂੰ ਕੌਣ ਵਹਿਮ-ਭਰਮ ਵਿਚੋਂ ਕੱਢੇ।
ਪ੍ਰੰਤੂ ਕੁਝ ਕਿ ਇਸ ਤਰ੍ਹਾਂ ਦੇ ਵੀ ਹਨ ਜੋ ਇਸ ਗੱਲ ਨੂਮ ਸਮਝਦੇ ਹਨ ਤੇ ਸਿੱਖੀ ਸਰੂਪ ਨੂੰ ਸੰਭਾਲਦੇ ਹਨ। ਉਹਨਾਂ ਇਸ ਲਈ ਦਸਤਾਰ ਬੰਨਣੀ ਸੁਰੂ ਕਰਦੇ ਹਨ। ਗੁਰੁ ਜੀ ਫਰਮਾਉਂਦੇ ਹਨ ਕਿ-
ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ॥
ਦਰਗਹ ਢੋਈ ਨ ਮਿਲੈ ਕਾਫਰ ਕੁੱਤਾ ਸੈਤਾਨ॥
ਇਸੇ ਤਰ੍ਹਾਂ ਮੁਹੰਮਦ ਦੇ ਕੇਸ ਕਟੇ ਪਛਤਾਇਆਂ, ਜਦੋਂ ਕਿਸ਼ਨ ਨੇ ਸਿਸਪਾਲ ਕੇਸ ਕੱਟੇ, ਜੂੜਾ ਕਟਾਇਆ ਸੀ ਤਾਂ ਬਲਤ੍ਰਦ ਨੇ ਬਹੁਤ ਅਫਸੋਸ ਕੀਤਾ ਕਿ ਇਉਂ ਕਿਉਂ ਕੀਤਾ।
ਅੱਗੇ ਸਿਰ ਵੱਢਣ ਦੀ ਥਾਂ ਸਿਰ ਮੁੰਨ ਦਿੰਦੇ ਤਾਂ ਮੌਤ ਦੀ ਬਰਾਬਰ ਸੀ ਹੁਣ ਮੀਮਸ਼ਾਹ ਦੀਆਂ ਔਰਤਾਂ ਆਪਣੇ ਜਿਉਂਦੇ ਪੁੱਤਰਾਂ ਨੂੰ ਮਰਵਾ ਰਹੀਆਂ ਹਨ। ਕਿੱਥੇ ਉਹ ਔਰਤਾਂ ਜਿਨ੍ਹਾਂ ਨੇ ਸਿੱਖੀ ਲਈ ਆਪਣੇ ਪੁੱਤਰਾਂ ਦੇ ਸਿਰ ਝੋਲੀ ਵਿਚ ਪਵਾਏ ਤੇ ਸੀ ਨਾ ਕੀਤੀ ਤੇ ਕਿਥੇ ਇਹ ਔਰਤਾਂ ਜੋ ਵਹਿਮ ਭਰਮ ਵਿਚ ਫਸ ਕੇ ਆਪਣੇ ਪੁੱਤਰਾਂ ਨੂੰ ਸਿੱਖੀ ਤੋਂ ਬੇਮੁੱਖ ਕਰ ਰਹੀਆ ਹਨ।
ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਇਸਦਾ ਕਾਰਨ ਕੀ ਹੈ। ਮੇਰੇ ਅਨੁਸਾਰ ਤਾਂ ਅੱਜ ਸਿੱਖੀ ਦਾ ਪ੍ਰਚਾਰ ਵਿਚ ਇਤਿਹਾਸ ਦੀ ਥਾਂ ਮਿਥਿਹਾਸ ਦੀ ਵਰਤੋਂ ਨਾਲ ਵੀ ਇਹ ਪੀੜ੍ਹੀ ਗਲਤ ਰਾਸਤੇ ਤੇ ਪੈ ਰਹੀ ਹੈ। ਯੋਗ ਕਿਤਾਬਾਂ ਜਾਂ ਆਰਟੀਕਲ ਛਾਪ ਕੇ ਇਹਨਾਂ ਤੱਕ ਪਹੁੰਚਾਏ ਜਾਣ ਤਾਂ ਜੋ ਇਹ ਵਹਿਮ ਭਰਮ ਵਿਚੋਂ ਨਿਕਲ ਕੇ ਸਿੱਖ ਧਰਮ ਦੀ ਮਹੱਤਤਾ ਜਾਨਣ।
ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਯੋਗ ਪ੍ਰਚਾਰਦਾ ਦਾ ਪ੍ਰਬੰਧ ਕਰੇ ਤੇ ਸਿਰਪ ਉਹਨਾਂ ਨੂੰ ਹੀ ਇਹ ਕੰਮ ਸੌਪਿਆਂ ਜਾਵੇ ਜਿਹਨਾਂ ਨੇ ਕਿਸੇ ਸੰਸਥਾਂ ਤੋਂ ਉੱਚ ਵਿਦਿਆਂ ਹਾਸਲ ਕੀਤੀ ਹੈ। ਸਰਕਾਰ ਵੀ ਤੇ ਸਿਖ ਸਮਾਜ ਨੂੰ ਵੀ ਪਿੰਡ ਮੀਮਸ਼ਾਹ ਵੱਲ ਧਿਆਨ ਦੇ ਕੇ ਉਹਨਾਂ ਨੂੰ ਇਸ ਵਹਿਮ ਭਰਮ ਤੋਂ ਕੱਢਣਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਅੱਜ ਉਹਨਾਂ ਨੌਜ਼ਵਾਨਾਂ ਨੂੰ ਸਮਝਾਈਏ ਜਿਹਨਾਂ ਦਾ ਕੁਝ ਸਮੇਂ ਬਾਅਦ ਵਿਆਹ ਹੋਵੇਗਾ, ਤਾਂ ਜੋ ਆਉਣ ਵਾਲੇ ਬਾਰਾਂ ਸਾਲਾਂ ਨੂੰ ਇਹ ਕਤਲੇਆਮ ਨਾ ਹੋਵੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਦੇ ਲੜ ਲਾਉਣ ਤੇ ਗੁਰੁ ਵਾਲੇ ਬਣਨ। ਸਭ ਤੋਂ ਪਹਿਲਾਂ ਤਾਂ ਉਹਨਾਂ ਮਾਵਾਂ ਨੂੰ ਸਮਝਾਉਣਾ ਚਾਹੀਦਾ ਹੈ ਜੋ ਇਸ ਕੁਰੀਤੀ ਵਿਚ ਸ਼ਾਮਿਲ ਹੁੰਦੀਆਂ ਹਨ, ਉਹਨਾਂ ਨੂੰ ਮਾਈ ਭਾਗੋ ਜੀ ਤੇ ਮਾਤਾ ਗੁਜ਼ਰੀ ਦੇ ਉਪਦੇਸ਼ ਦੱਸਣੇ ਚਾਹੀਦੇ ਹਨ।
ਅੱਜ ਸਾਨੂੰ ਲੋੜ ਆਪਣੇ ਕੁਰਾਹੇ ਪੈ ਰਹੀ ਸਿੱਖੀ ਦੀ ਪੀੜ੍ਹੀ ਨੂੰ ਰਾਹ ਤੇ ਲਾਉਣ ਦੀ ਉਸਨੂੰ ਗੁਰੁ ਜੀ ਦੇ ਲੜ੍ਹ ਲਾਉਣ ਦੀ। ਉਹਨਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਦੀ। ਸ਼ਹੀਦਾਂ ਦੀ ਕੁਰਬਾਨੀ ਜਾਇਆ ਨਾ ਜਾਵੇ ਸਾਨੂੰ ਚਾਹੀਦੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਦਾ ਮੂਲ ਨਾ ਸਹੀ ਵਿਆਜ ਤਾਂ ਉਤਾਰ ਦਈਏ। ਜੇ ਅਸੀਂ ਉਹਨਾਂ ਦਾ ਵਿਆਜ ਮੋੜਨਾ ਹੈ ਤਾਂ ਸਾਨੂੰ ਚਾਹੀਦਾ ਹੈ ਅਸੀਂ ਸਾਬਤ ਸੂਰਤ ਬਣੀਏ ਹੁਣ ਤੁਹਾਡੇ ਸਾਹਮਣੇ ਗੁਰੁ ਦੀ ਮਹਾਨਤਾ ਤੇ ਕੁਰਬਾਨੀ ਲਈ ਚਾਰ ਲਾਇਨਾਂ ਤੇ ਨਵੀਂ ਪੀੜ੍ਹੀ ਬਾਰੇ ਦੋ ਲਾਇਨਾ-
ਪਹਿਲਾ ਪ੍ਰਣਾਮ ਕਰਾਂ ਮੈਂ ਗੁਰੁ ਗੋਬਿੰਦ ਸਿੰਘ ਜੀ ਨੂੰ
ਜਿਹਨਾਂ ਸੁੱਤੀ ਕੌਂਮ ਜਗਾਈ,
ਫਿਰ ਪ੍ਰਣਾਮ ਕਰਾਂ ਮੈਂ ਉਹਨਾਂ ਸਹੀਦਾਂ ਨੂੰ
ਜਿਹਨਾਂ ਕੌਂਮ ਦੇ ਲੇਖੇ ਜਿੰਦ ਲਾਈ,
ਹੁਣ ਲੱਖ ਲਾਹਨਤ ਪਾਵਾਂ ਅੱਜ ਦੀ ਪੀੜੀ ਤੇ
ਜਿਹਨਾਂ ਉਹਨਾਂ ਦੀ ਕੁਰਬਾਨੀ ਦੀ ਰਤਾ ਵੀ ਕੀਮਤ ਨਾ ਪਾਈ।