ਅਖੌਤੀ ਵਿਸ਼ਵ ਸਮੇਲਨ ਦੇ ਪ੍ਰਬੰਧਕ ਸਰਨਾਂ ਭਰਾਵਾਂ ਦੁਆਰਾ ਕਰਵਾਈ ਜਾ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘੋਰ ਬੇਅਦਬੀ


ਦਿੱਲੀ ਦੇ ਮੰਦਰਾਂ ਵਿਚ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਸਿੰਘਾਂ ਦਾ ਅਹਿਮ ਉਪਰਾਲਾ,  ਹੁਣ ਅਖੌਤੀ ਮਿਸ਼ਨਰੀ, ਕਾਲੇਅਫਗਾਨੀ, ਸਪੋਕਸਮੇਨੀ, ਦਰਸ਼ਨ ਮਲੀ ਕਿੱਥੇ ਗਏ?


Note the large 'Singhasan' (right) of the Mandar head for sitting higher than Sri Guru Granth Sahib Ji Palki (left). The sewadar in the picture is about do to sukhasan and remove the saroop from the complex.

Click to view Gallery of all images of beadbi at Delhi Mandars

ਨਵੀਂ ਦਿੱਲੀ - ਵਿਸ਼ਵ ਭਰ ਦੇ ਅਖੌਤੀ ਮਿਸ਼ਨਰੀਆਂ, ਕਾਲੇਅਫਗਾਨੀਆਂ, ਸਪੋਕਸਮੈਨੀਆਂ, ਦਰਸ਼ਨ ਮੱਲੀਆਂ ਅਤੇ ਕਥਿਤ ਮੌਡਰੇਟ ਸਿੱਖਾਂ ਦਾ ਇਕ ਅਖੌਤੀ ਵਿਸ਼ਵ ਸੰਮੇਲਨ ੧੧ ਅਪ੍ਰੈਲ ਨੂੰ ਦਿੱਲੀ ਦੇ ਇਤਿਹਾਸਕ ਗੁਰਧਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਬਾਬਾ ਲੱਖੀ ਸ਼ਾਹ ਵਣਜਰਾ ਹਾਲ ਵਿਚ ਹੋਣ ਜਾ ਰਿਹਾ ਹੈ। ਇਸ ਸੰਮੇਲਨ ਦੇ ਸਰਪ੍ਰਸਤ ਪਰਮਜੀਤ ਸਰਨਾ ਅਤੇ ਸਾਥੀ ਪਿਛਲੇ ਲੰਮੇ ਅਰਸੇ ਤੋਂ ਵਿਸ਼ਵ ਭਰ ਦੇ ਵੱਖ-੨ ਖੇਤਰਾਂ ਵਿਚ ਘੁੰਮ-੨ ਕੇ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਭਾਂਤ-ਭਾਂਤ ਦੀਆਂ ਸਿਆਸੀ ਜੁਗਾੜ ਬਾਜ਼ੀਆਂ ਕਰ ਰਹੇ ਹਨ। ਸੰਮੇਲਨ ਦੇ ਕਰਤਾ ਧਰਤਾ ਇਹਨਾਂ ਅਖੌਤੀ ਪੰਥਕ ਕਹਾਉਣ ਵਾਲੇ ਸੱਜਣਾਂ ਵਲੋਂ ਲੰਬੇ ਅਰਸੇ ਤੋਂ ਸੰਗਤਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਬਹਾਲੀ ਅਤੇ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੱਦੀ ਨਸ਼ੀਨੀ ਦੀ ਤ੍ਰੈ ਸ਼ਤਾਬਦੀ ਦੇ ਮੌਕੇ ਅਖੌਤੀ ਰਾਗੀ ਦਰਸ਼ਨ ਅਤੇ ਇਸ ਫਰਜ਼ੀ ਮਿਸ਼ਨਰੀ ਲਾਣੇ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਤੇ ਇਹ ਇਲਜ਼ਾਮ ਤਰਾਸੀ ਕੀਤੀ ਗਈ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਦਸ਼ਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬੇਅਦਬੀ ਜਾਂ ਨਿਰਾਦਰੀ ਕਰ ਰਹੇ ਹਨ।

ਇਹਨਾਂ ਅਖੌਤੀ ਮਾਡਰੇਟ ਲੀਡਰਾਂ ਵਲੋਂ ਦਿੱਲੀ ਵਿਖੇ ਇਹਨਾਂ ਦੇ ਮੁੱਖ ਸਰਪ੍ਰਸਤ ਪਰਮਜੀਤ ਸਰਨੇ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਇਹਨਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਦੇ ਅਨੇਕਾਂ ਹਿੰਦੂ ਮੰਦਰਾਂ ਅਤੇ ਡੇਰਿਆਂ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਹਵਨਕੁੰਡਾਂ ਅਤੇ ਹਿੰਦੂ ਗ੍ਰੰਥਾਂ ਅਤੇ ਨਿਰਗੁਣ ਗ੍ਰੰਥ ਵਰਗੇ ਹੋਰ ਕਈ ਗ੍ਰੰਥਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਨਿਰਾਦਰੀ ਸ਼ਾਇਦ ਇਹਨਾਂ ਅਕਲ ਦੇ ਅੰਨਿਆਂ ਨੂੰ ਨਜ਼ਰ ਨਹੀਂ ਸੀ ਆਉਂਦੀ।


Sevadars removing Sri Guru Granth Sahib Ji Saroops from Mandar

 ਖੋਜ ਅਤੇ ਗਿਆਨ ਦੀ ਵਿਸ਼ਵ ਪੱਧਰੀ ਸੰਸਥਾਂ ਗੁਰਸਿੱਖ ਅਤੇ ਇਸ ਦੇ ਜਨਤਕ ਵਿੰਗ ਸ਼ਹਿਬਾਜ਼ ਖਾਲਸਾ ਵਲੋਂ ਪਿਛਲੇ ਚਾਰ-ਪੰਜ ਵਰਿਆਂ ਤੋਂ ਇਹ ਰੋਲ੍ਹਾ ਬਾਰ-ਬਾਰ ਸੰਗਤਾਂ ਵਿਚ ਪਾਇਆ ਜਾ ਰਿਹਾ ਸੀ ਕਿ ਦਿੱਲੀ ਦਾ ਇਕ ਅਖੌਤੀ ਡੇਰੇਦਾਰ ਲਛਮਣ ਚੇਲਾਰਾਮ ਆਪਣੇ ਡੇਰੇ ਨਿੱਜ ਥਾਂਉਂ ਮੰਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਆਪਣੇ ਪਿਉ ਦੇ ਲਿਖੇ ਹੋਏ ਨਿਰਗੁਣ ਗ੍ਰੰਥ ਅਤੇ ਹੋਰ ਕਈ ਗ੍ਰੰਥਾਂ ਦਾ ਪ੍ਰਕਾਸ਼ ਕਰਨ ਦੇ ਨਾਲ-੨ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾ ਕੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕਰ ਰਿਹਾ ਹੈ। ਲੇਕਿਨ ਨਾ ਤਾਂ ਰਾਗੀ ਦਰਸ਼ਨ ਮੱਲ, ਨਾ ਪਰਮਜੀਤ ਸਰਨਾ ਅਤੇ ਨਾ ਹੀ ਇਹਨਾਂ ਖੇਖਣ ਕਰਨੇ ਕਾਲੇ ਅਫਗਾਨੀਆਂ, ਸਪੋਕਸਮੈਨੀਆਂ ਨੂੰ ਇਸ ਡੇਰੇ ਤੇ ਹੋ ਰਹੀ ਗੁਰੂ ਸਾਹਿਬ ਦੀ ਬੇਅਦਬੀ ਨਜ਼ਰ ਆਈ। ਇਤਨਾਂ ਹੀ ਨਹੀਂ, ਦਿੱਲੀ ਦੇ ਵਿਚ ਘੱਟੋ-ਘੱਟ ਚਾਲੀ ਦੇ ਕਰੀਬ ਹੋਰ ਮੰਦਰਾਂ ਦੇਵੀ ਦੇਵਤਿਆ ਦੀਆਂ ਮੂਰਤੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਜੋ ਪਿਛਲੇ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਹੈ, ਜਿਸ ਦੀ ਸੂਚਨਾ ਦਿੱਲੀ ਗੁਰਦੁਆਰਾ ਦੀ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਕਾਰਕੂੰਨਾ ਨੂੰ ਕਈ ਵਰਿਆਂ ਤੋਂ ਹੈ ਲੇਕਿਨ ਇਹਨਾਂ ਦੁਆਰਾ ਸਿਰਫ ਆਪਣੇ ਸਿਆਸੀ ਲਾਭ ਲਈ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਆੜ ਅਤੇ ਓਹਲਾ ਬਣਾ ਕੇ ਸਿਆਸੀ ਗੋਟੀਆਂ ਤਾਂ ਖੇਡੀਆਂ ਜਾ ਰਹੀਆਂ ਹਨ ਲੇਕਿਨ ਅਮਲੀ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਵਾਉਣ ਲਈ ਇਹਨਾਂ ਖੇਖਣ ਕਰਨੇ ਮਾਡਰੇਟ ਕਾਲੇਅਫਗਾਨੀਆਂ, ਫਰਜ਼ੀ ਮਿਸ਼ਨਰੀਆਂ, ਦਰਸ਼ਨ ਮੱਲੀਆਂ ਅਤੇ ਸਰਨਿਆਂ ਨੇ ਕਦੀ ਕੋਈ ਉਪਰਾਲਾ ਨਹੀਂ ਕੀਤਾ।

੧੧ ਅਪ੍ਰੇਲ ਦੇ ਆਪਣੇ ਅਖੌਤੀ ਵਿਸ਼ਵ ਸਮੇਲਨ ਦੀ ਤਿਆਰੀ ਵਿਚ ਜੁਟੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਪ੍ਰਬੰਧਕਾਂ ਦੇ ਹੋਸ਼ ਉਦੋਂ ਉੱਡ ਗਏ ਜਦੋਂ ਦਿੱਲੀ ਵਿਚ ਸ਼ਹਿਬਾਜ਼ ਖਾਲਸਾ ਅਤੇ ਦਿੱਲੀ ਦੇ ਵਿਚ ਕੁਝ ਹੋਰ ਨੌਜਵਾਨ ਜਥੇਬੰਦੀਆਂ ਵਲੋਂ ਸਥਾਨਕ ਹੋਰ ਅਨੇਕਾਂ ਸਿੰਘਾਂ ਨੂੰ ਨਾਲ ਲੈ ਕੇ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੇ ਪੰਜ ਅਤੇ ਦਸ਼ਮ ਗ੍ਰੰਥ ਸਾਹਿਬ ਦਾ ਇਕ ਸਰੂਪ ਬੜੇ ਅਦਬ ਸਤਿਕਾਰ ਨਾਲ ਲਛਮਣ ਚੇਲਾਰਮ ਦੇ ਡੇਰੇ ਨਿੱਜ ਥਾਂਉਂ ਮੰਦਰ ਤੋਂ ਵਾਪਸ ਲੈ ਆਂਦਾ ਗਿਆ। ਇਸੇ ਕੜੀ ਵਿਚ ਅੱਜ ਉੱਤਰੀ ਦਿੱਲੀ ਅਤੇ ਪੱਛਮੀ ਦਿੱਲੀ ਦੇ ਤਿੰਨ ਮੰਦਰਾਂ ਅਤੇ ਇਕ ਡੇਰੇ ਵਿਚੋਂ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਠ ਸਰੂਪ ਉਥੇ ਦੇ ਪ੍ਰਬੰਧਕਾਂ ਨਾਲ ਬਹੁਤ ਹੀ ਸੂਝ-ਬੂਝ ਢੰਗ ਨਾਲ ਗੱਲਬਾਤ ਕਰਕੇ ਅਤੇ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕਰਦਿਆਂ ਹੋਇਆਂ, ਵਾਪਸ ਲਿਆਉਣ ਵਿਚ ਸਫਲਤਾ ਹਾਸਲ ਕੀਤੀ।


Sticker put on Sri Guru Granth Sahib Ji : "Om Sri Naryan Sharnamon  (name of Hindu deity)"

ਉੱਤਰੀ ਦਿੱਲੀ ਦੇ ਮੁਖਰਜੀ ਨਗਰ ਦੇ ਇਲਾਕੇ ਦੇ ਕ੍ਰਿਸ਼ਨਾ ਧਾਮ ਮੰਦਰ ਤੋਂ ਦੋ ਸਰੂਪ, ਪਰਮਾਨੰਦ ਕਾਲੋਨੀ ਦੇ ਡੇਰਾ ਸ਼ਾਹੀ ਦਾਤਾ ਦਰਬਾਰ ਵਿਚੋਂ ੩ ਸਰੂਪ, ੨ ਸਰੂਪ ਗੰਗਾ ਰਾਮ ਮੰਦਰ ਤੋਂ ਅਤੇ ਇਕ ਸਰੂਪ ਜਨਕਪੁਰੀ ਦੇ ਰਾਮ ਮੰਦਰ ਤੋਂ ਵਾਪਸ ਲਿਆਦੇਂ ਗਏ। ਜਿਥੇ ਜਨਕਪੁਰੀ ਦੇ ਰਾਮ ਮੰਦਰ ਦੀ ਡੇਰੇਦਾਰਨੀ ਜੋ ਕਿ ਆਪਣੇ ਆਪ ਨੂੰ ਰਾਮ ਜੀ ਅਖਵਾਉਂਦੀ ਹੈ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਸਿੰਘਾਸਨ ਲਗਾ ਕਿ ਆਪਣੇ ਆਪ ਨੂੰ ਮੱਥੇ ਟਿਕਾਉਂਦੀ ਸੀ ਅਤੇ ਨਾਲ ਗੁਰੂ ਸਾਹਿਬ ਦੇ ਸਰੂਪ ਦੇ ਬਰਾਬਰ ਰਮਾਇਣ ਅਤੇ ਗੀਤਾ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਸੀ। ਪਰਮਾਂਨੰਦ ਕਲੌਨੀ ਦੇ ਡੇਰੇ ਸ਼ਾਹੀ ਦਾਤਾ ਦਰਬਾਰ ਵਿਚ ਚਾਰ ਸਰੂਪ ਸਨ ਜਿਨਾਂ ਵਿਚੋ ਤਿੰਨ ਸਰੂਪ ਸਿੰਘਾਂ ਨੇ ਵਾਪਸ ਲੈ ਆਂਦੇ ਪਰ ਇਕ ਸਰੂਪ ਜਿਸ ਤੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਉਸ ਵਿਚ ਵਿਘਨ ਨਾ ਪਾਇਆ।

 ਜਦੋਂ ਦਿੱਲੀ ਦੇ ਸਿੰਘਾਂ ਦਾ ਇਹ ਜੱਥਾ ਉੱਤਰੀ ਦਿੱਲੀ ਦੇ ਮੰਦਰਾਂ ਵਿਚ ਇਹ ਕਾਰਵਾਈ ਕਰ ਰਿਹਾ ਸੀ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਲਜੀਤ ਸਿੰਘ ਵੀ ਕੁਝ ਸਮੇਂ ਲਈ ਉੱਥੇ ਪੁੱਜੇ।ਸ. ਇੰਦਰਜੀਤ ਸਿੰਘ ਮੌਂਟੀ  ਇਹਨਾਂ ਸਿੱਖ ਨੌਜਵਾਨਾਂ ਨਾਲ ਮੁਖਰਜੀ ਨਗਰ ਦੇ ਕ੍ਰਿਸ਼ਨਾ ਧਾਮ ਮੰਦਰ ਅਤੇ ਗੰਗਾ ਰਾਮ ਮੰਦਰ ਵਿਚ ਕੀਤੀ ਗਈ ਕਾਰਵਾਈ ਦੌਰਾਨ ਮੌਜੂਦ ਸਨ ਲੇਕਿਨ ਦਲਜੀਤ ਸਿੰਘ ਜੀ ਤਾਂ ਇਕ ਤਮਾਸ਼ਬੀਨ ਦੀ ਤਰ੍ਹਾਂ ਉੱਥੋਂ ਮੰਦਰਾਂ ਦੇ ਪ੍ਰਬੰਧਕਾਂ ਨਾਲ ਮਿੱਠੀਆਂ-੨ ਗੱਲਾਂ ਕਰਨ ਵਿਚ ਹੀ ਰੁੱਝੇ ਦੇਖੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਘੱਟੋ-ਘੱਟ ੪੦ ਹੋਰ ਮੰਦਰਾਂ ਅਤੇ ੫੦ ਤੋਂ ਵੱਧ ਛੁੱਟ ਫੁੱਟ ਇਲਾਕਾਈ ਡੇਰਿਆਂ ਵਿਚ ਅਨੇਕਾਂ ਤਰੀਕਿਆਂ ਨਾਲ ਮੂਰਤੀਆਂ, ਹਵਨਕੁੰਢਾ, ਟੂਣੇ-ਟਾਣੇ ਕਰਨ ਵਾਲੇ ਹੋਰ ਕਈ ਪਾਖੰਡ ਕਰਮਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ। ਇਹਨਾਂ ਵਿਚੋਂ ਅੱਧੇ ਤੋਂ ਵੱਧ ਥਾਵਾਂ ਤੇ ਗੁਰੂ ਸਾਹਿਬ ਦੇ ਸਰੂਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੀ ਮੁਹੱਈਆ ਕਰਵਾਏ ਗਏ ਹਨ। ਕਈ ਥਾਵਾਂ ਤੇ ਇਕ ਪ੍ਰਾਈਵੇਟ ਪ੍ਰਕਾਸ਼ਕ ਚਤਰ ਸਿੰਘ ਜੀਵਨ ਸਿੰਘ ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਸਰੂਪ ਮੁਹੱਈਆ ਕਰਵਾਏ ਗਏ ਹਨ।

ਜਦੋਂ ਪੰਥਕ.org ਦੇ ਪ੍ਰਤਿਨਿਧ ਨੇ ਨਿੱਜ ਥਾਂਉਂ ਮੰਦਰ ਦੇ ਨੁਮਾਇੰਦੇ ਮਿ: ਮਹਿਤਾਬ ਨੂੰ ਸੰਪਰਕ ਕੀਤਾ ਤਾਂ ਉਸਨੇ ਇਸ ਘਟਨਾ ਬਾਰੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ, ਅਤੇ ਕਿਹਾ ਕਿ ਮੈਨੂੰ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਵਿਸ਼ਵਾਸ਼ ਦੁਆਇਆ ਕਿ ਇਨ੍ਹਾਂ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਵੀ ਪੰਥਕ.org ਪ੍ਰਤਿਨਿਧ ਨੂੰ ਇਸ ਘਟਨਾ ਬਾਰੇ ਨਿੱਜੀ ਬਿਆਨ ਦੇਣ ਤੋਂ ਇਨਕਾਰੀ ਰਹੇ।

 ਵਿਸ਼ਵ ਸਮੇਲਨ ਦਾ ਖੇਖਣ ਕਰਨ ਵਾਲੀ ਦਿੱਲੀ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ੧੧ ਅਪ੍ਰੈਲ ਤੋਂ ਪਹਿਲਾ-੨ ਘੱਟੋ ਘੱਟ ਦਿੱਲੀ ਦੇ ਇਲਾਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਪੂਰੀ ਤੌਰ ਤੇ ਬਹਾਲ ਕਰਾ ਕੇ ਇਹਨਾਂ ਸਾਰੀਆਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਸ ਸਿੱਖ ਗੁਰਧਾਮਾਂ ਵਿਚ ਪਹੁੰਚਾਉਣ ਦਾ ਉਪਰਾਲਾ ਕਰੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਉਹਲਾ ਲੈ ਕੇ ਆਪਣੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਆਵੇ।


       

 

There are (26) comments posted for this article.


POST FEEDBACK (Click to Enter Feedback)


 

Iqbal singh (March 29, 2010, 12:03 pm)
delhi











:::::::    Related Articles    :::::::


 ♦ ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ (Apr 10th, 2010)

 ♦ Anti-Panthic Lobby's Purported 'World Sikh Convention' (Apr 10th, 2010)

 ♦ Will Sarna and Ragi Summon Sharabi-Kababi Sarbat-Khalsa?  (Feb 8th, 2010)

 ♦ Sarna Organizes Program in Memory of Anti-Panthic Arya Samaj Lead... (May 15th, 2009)

 ♦ RSS and DSGMC Head Sarna Honor each other (Jun 13th, 2008)

 ♦ Video of Beadbi at DSGMC Gurupdesh Printing Facility (May 2nd, 2008)

 ♦ Pressure Mounts on Delhi Gurdwara Committee for Committing Beadbi... (Apr 25th, 2008)

 ♦ Poster on Anti-Sikh Activities of Spokesman and DSGMC (Apr 25th, 2008)

 ♦ Desecration of the Guru by Our Own Institutions (Apr 17th, 2008)

 ♦ DSGMC Authorized Shipping Saroops in Containers (Oct 24th, 2007)

 ♦ RSS attempts to distort 'Vaisakhi' (Apr 13th, 2006)

 ♦ Bihari migrants desecrate premises of Gurdwara Rakab Ganj Sahib... (Dec 18th, 2005)

 ♦ CONTROVERSY AND SINISTER PLOT OF RATH YATRA EXPOSED (Dec 4th, 2005)

 ♦ DSGMC Asks for Pardon, Ends Controversial Translations (Oct 2nd, 2005)

 ♦ DSGMC chief summoned in translation scam (Aug 21st, 2005)

 ♦ Gurbani Translation Scam & Beadbi by DSGMC (Mar 20th, 2005)


Our Sponsors


SikhDVD.com



AtmaImages.com