IHRO'S ORIGINAL COMPLAINT AGAINST GULSHAN AND JACHAK


Amritsar Sahib - The Sikh Affairs unit of the International Human Rights Organisation of the Indian Subcontinent recently criticized the move of SGPC President Avtar Singh Makkar to install Jagtar Singh Jachak and Gurbux Singh Gulshan as granthis of Sri Darbar Sahib and Sri Akal Takht, Amritsar, respectively.

Labeling them as open supporters of anti-Panthic heretic Kala Afghana, the IHRO stated that they were "hand in glove with the persons ostracized by the panth and declared tankhahias."

Below is the original complaint in Gurmukhi against Gulshan and Jachak sent to Akal Takht Sahib and the SGPC, detailing the duo's anti-Panthic views :

 


International Human Rights Organisation Of the Indian Subcontinent
210, New Judicial Courts Complex. Ludhiana-141001

ਸੇਵਾ ਵਿਖੇ,
ਹੈਡ ਗ੍ਰੰਥੀ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ,

ਪਰਮ ਸਤਿਕਾਰਯੋਗ ਸਿੰਘ ਸਾਹਿਬ ਜੀ,

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਸਿੰਘ ਸਾਹਿਬਾਨ ਦੀ ਨਿਯੁਕਤੀ  ਲਈ ਸ਼੍ਰੋਮਣੀ ਕਮੇਟੀ ਨੇ ਪੁਰਾਤਨ ਮਰਯਾਦਾ ਮੁਤਾਬਕ ਮਾਪਦੰਡ ਤੈਅ ਕੀਤੇ ਹਨ। ਇਸ ਲਈ ਦਿੱਤੇ ਹੋਏ ਇਸ਼ਤਿਹਾਰ ਵਿੱਚ ਸਪੱਸ਼ਟ ਤੌਰ 'ਤੇ ਲੋੜੀਂਦੀਆਂ ਸ਼ਰਤਾਂ ਬਿਆਨ ਕੀਤੀਆਂ ਗਈਆਂ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਵਿਖਿਆਨ ਨਾਲ ਸੰਗਤਾਂ ਨੂੰ ਪ੍ਰਭਾਵਤ ਕਰ ਸਕਣ  ਵਾਲੇ ਗੁਰਮਤਿ ਦੇ ਧਾਰਨੀ ਤਿਆਰ-ਬਰ-ਤਿਆਰ ਤੇ ਦਰਸ਼ਨੀ ਗ੍ਰੰਥੀ ਸਿੰਘਾਂ (ਸਿੰਘ ਸਾਹਿਬਾਨ) ਦੀ ਲੋੜ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸ੍ਰੀ ਨਾਨਕ ਪ੍ਰਕਾਸ਼, ਪੰਥ ਪ੍ਰਕਾਸ਼, ਆਦਿ ਗ੍ਰੰਥ ਦੀ ਮਿਆਰੀ ਕਥਾ ਕਰ ਸਕਦੇ ਹੋਣ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿੱਤ ਸਵੈਯਾਂ ਦੀ ਕਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ  ਸਰੂਪ ਤੋਂ ਸ਼ੁੱਧ ਪਾਠ ਕਰ ਸਕਦੇ ਹੋਣ ਤੇ ਉ¤ਚੀ ਅਵਾਜ਼ ਤੇ ਮਧੁਰ ਸ੍ਵਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਸਕਦੇ ਹੋਣ। ਉਮਰ 40 ਸਾਲ ਤੋਂ ਘੱਟ ਨਾ ਹੋਵੇ। ਸੇਵਾ ਫਲ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਹੋਵੇਗਾ। ਸਮੂਹ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਅਕਾਲੀ ਜਥਿਆਂ, ਸਿੱਖ ਸੰਪ੍ਰਦਾਵਾਂ ਤੇ ਸਿੱਖ ਧਾਰਮਿਕ ਸਭਾ ਸੁਸਾਇਟੀਆਂ  ਉਪਰੋਕਤ ਲਿਖੀ ਯੋਗਤਾ ਵਾਲੇ ਸੱਜਣਾਂ ਦੇ ਨਾਮ ਦੀ ਸਿਫਾਰਸ਼ 20-7-07 ਤੀਕ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪਤੇ ਪੁਰ ਭੇਜਣ ਦੀ ਕ੍ਰਿਪਾਲਤਾ ਕਰਨ ਜੀ।

ਪਰ ਇਸ ਬਾਰੇ ਪ੍ਰਾਪਤ ਹੋਈਆਂ ਸੂਚਨਾਵਾਂ ਮੁਤਾਬਕ ਇਹ ਇਕ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਅਹੁਦੇ  ਲਈ ਉਮੀਦਵਾਰਾਂ ਵਿੱਚ ਉਹ ਵਿਅਕਤੀ ਅਤੇ ਸੰਸਥਾਵਾਂ ਨਾਲ ਸਬੰਧਿਤ ਵਿਅਕਤੀ ਵੀ ਸ਼ਾਮਿਲ ਹਨ ਜਿਹੜੇ ਉਕਤ ਸ਼ਰਤਾਂ ਤੇ ਨਾ ਕੇਵਲ ਪੂਰੇ ਹੀ ਨਹੀਂ ਉਤਰਦੇ ਹਨ ਬਲਕਿ ਇਹਨਾਂ ਦੇ ਵਿਰੁੱਧ ਪ੍ਰਚਾਰ ਪ੍ਰਸਾਰ ਕਰਨ ਵਾਲੇ ਹਨ। ਜੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਹੇ ਮਹਾਨ ਰੁਤਬੇ ਲਈ ਵੀ ਕੂੜ ਦਾ ਸਹਾਰਾ ਲਿਆ ਜਾਵੇ ਤਾਂ ਇਸ ਤੋਂ ਵੱਧ  ਆਤਮਿਕ ਨੀਵਾਣ ਦੀ ਅਵਸਥਾ ਕੀ ਹੋ ਸਕਦੀ ਹੈ। ਇਸ ਲਈ ਆਪ ਸਿੰਘ ਸਾਹਿਬਾਨ ਜੀ ਦੇ ਸਿਰ ਇਹ ਜ਼ਿਮੇਵਾਰੀ ਵਿਸ਼ੇਸ਼ ਰੂਪ ਵਿੱਚ ਆਇਦ ਹੁੰਦੀ ਹੈ ਕਿ ਇਸ ਗੱਲ ਨੂੰ ਪੂਰਨ ਤੌਰ 'ਤੇ ਯਕੀਨੀ ਬਣਾਉ ਕਿ ਜੋ ਵੀ ਇਸ ਅਹੁਦੇ 'ਚੋਂ ਆਪ ਜੀ ਦੀ ਪੁਣ ਛਾਣ ਵਿੱਚੋਂ  ਲੰਘ ਕੇ ਨਿਤਰਦਾ ਹੈ ਉਸ ਦਾ ਰੁਤਬਾ ਬਾਬਾ ਬੁੱਢਾ ਜੀ ਤੇ ਭਾਈ ਮਨੀ ਸਿੰਘ ਜੀ ਦੇ ਰੁਤਬੇ ਦੇ  ਅਨੁਰੂਪ ਹੀ ਹੋਵੇ।

ਸਭ ਤੋਂ ਪਹਿਲੀ ਸ਼ਰਤ ਆਪ ਜੀ ਦੀ ਹੈ ਕਿ ਉਮੀਦਵਾਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਦਸਮ ਗ੍ਰੰਥ ਤੇ ਹੋਰ ਗ੍ਰੰਥਾਂ ਦੀ ਮਿਆਰੀ ਕਥਾ ਕਰ ਸਕਦਾ ਹੋਵੇ। ਹੁਣ ਜਿ. ਜਗਤਾਰ ਸਿੰਘ ਜਾਚਕ ਅਤੇ ਗਿ. ਗੁਰਬਖਸ਼ ਸਿੰਘ ਗੁਲਸ਼ਨ ਖੁੱਲ੍ਹੇ ਤੌਰ 'ਤੇ ਨਾ ਕੇਵਲ ਪੰਥ ਵਿਰੋਧੀ ਸ਼ਕਤੀਆਂ ਤੇ ਪੰਥ 'ਚੋਂ ਖਾਰਜ ਕੀਤੇ ਵਿਅਕਤੀਆਂ ਦੇ ਹਿਮਾਇਤੀ ਤੇ ਹਿਮਾਇਤ ਪ੍ਰਾਪਤ ਹਨ ਬਲਕਿ ਇਹ ਸਿੰਘ ਸਾਹਿਬਾਨ, ਗੁਰ ਇਤਿਹਾਸ, ਪੰਥਕ ਗ੍ਰੰਥਾਂ ਦੇ ਵਿਰੋਧੀ ਹਨ।

ਗਿ. ਜਗਤਾਰ ਸਿੰਘ ਜਾਚਕ

ਗਿ. ਜਗਤਾਰ ਸਿੰਘ ਜਾਚਕ ਖੁਦ ਸਿੰਘ ਸਾਹਿਬਾਨ ਦੇ ਅਹੁਦੇ ਲਈ ਉਮੀਦਵਾਰ ਹਨ। ਪਰ ਇਹਨਾਂ ਨੇ ਕਾਲੇ  ਅਫ਼ਗਾਨੇ ਨੂੰ ਖੁਦ ਸਨਮਾਨਿਤ ਹੀ ਨਹੀਂ ਕੀਤਾ ਬਲਕਿ ਉਸਦੀ ਪੂਰੀ ਹਿਮਾਇਤ ਵੀ ਕੀਤੀ ਹੈ। ਇਸ ਦੇ ਨਾਲ ਹੀ ਇਹਨਾਂ ਨੇ ਸਿੰਘ ਸਾਹਿਬਾਨ ਨੂੰ ਚੋਰ, ਲੁਟੇਰੇ, ਪੰਥ ਵਿਰੋਧੀ ਆਦਿ ਕਿੰਨੇ ਹੀ ਵਿਸ਼ੇਸ਼ਣਾ ਨਾਲ ਨਿਵਾਜਿਆ ਹੈ। ਇਹ ਆਪ ਜੀ ਵੱਲੋਂ ਯੋਗ ਪ੍ਰੰਪਰਾਵਾਂ ਮੁਤਾਬਕ ਦੰਡ ਦੇ ਅਧਿਕਾਰੀ ਹਨ। ਜਾਚਕ ਜੀ ਲਿਖਦੇ ਹਨ ਅਤੇ ਕਾਲਾ ਅਫਗਾਨਾ ਲਾੱਬੀ ਦੀ ਸੋਚ  ਮੁਤਾਬਕ ਜਥੇਦਾਰ ਦੀ ਬਜਾਇ ਪੁਜਾਰੀ ਤੇ ਸੇਵਾਦਾਰ ਲਿਖਦੇ ਹਨ।

.......ਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਵਿਧਾਨ ਦੀ ਛੋਟੀ-ਮੋਟੀ ਉਲੰਘਣਾ ਕਾਰਨ ਕਿਸੇ ਗਰੀਬ ਸਿੱਖ ਨੂੰ ਤਨਖਾਹ (ਦੰਡ) ਲਾਉਣੀ ਜਾਂ ਛੇਕਣਾ ਹੁੰਦਾ ਹੈ ਤਾਂ ਉਲਟਾ ਚੋਰ ਕੋਤਵਾਲ  ਨੂੰ ਡਾਂਟੇ' ਦੀ ਕਹਾਵਤ ਅਨੁਸਾਰ ਉਪਰੋਕਤ ਤਖਤਾਂ ਦੇ ਪੁਜਾਰੀ, ਪੰਜ ਪਿਆਰਿਆਂ ਦੇ ਰੂਪ ਵਿੱਚ ਫੈਸਲਾ ਕਰਨ ਵਾਲੇ  ਜੱਜ ਬਣ ਬੈਠਦੇ ਹਨ।

.............ਪ੍ਰੰਤੂ ਕੀ ਕੀਤਾ ਜਾਏ ਜਦੋਂ ਤਖਤਾਂ ਦੇ ਸੇਵਾਦਾਰ, ਜੋ ਅਸਲ ਵਿੱਚ ਪੰਥ ਦੇ ਪਹਿਰੇਦਾਰ ਸਨ, ਜਿਨ੍ਹਾਂ ਪੰਥਕ ਵਿਧਾਨ ਨੂੰ ਲਾਗੂ ਕਰਵਾਣਾ ਸੀ, ਉਹ ਆਪ ਹੀ ਬਿਪਰਵਾਦੀ ਆਗੂਆਂ ਤੇ ਡੇਰੇਦਾਰ ਲੁਟੇਰਿਆਂ ਨਾਲ ਮਿਲ ਕੇ ਉਹਦੀਆਂ ਧੱਜੀਆਂ ਉਡਾ ਰਹੇ ਹਨ। ਖਾਲਸਾ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ, ਜਿਸ ਨੇ ਗੁਰਮਤੀ ਸਿਧਾਂਤਾਂ ਨੂੰ ਪ੍ਰਚਾਰਨਾ ਤੇ ਪੰਥ ਵਿਰੋਧੀ ਤੇ ਮਨਮਤੀ ਕਾਰਵਾਈਆਂ ਪ੍ਰਤੀ ਪੰਥ ਨੂੰ ਸੁਚੇਤ ਕਰਨਾ ਸੀ, ਉਸ ਦਾ ਰਾਜਸੀਕਰਨ ਹੋਣ  ਕਰਕੇ ਹਰ ਪੱਖੋਂ ਪੰਥ ਪਛੜ ਰਿਹਾ ਹੈ।

........ਪਰ, ਪੰਥਕ ਨਿਘਾਰ ਦੀ ਹੱਦ ਇਹ ਹੈ ਕਿ ਉਪਰੋਕਤ ਪੰਥਕ ਫੈਸਲੇ ਕਰਨ ਵਾਲੇ ਲੋਗ ਅੱਜ ਉਹਨਾਂ ਲੋਕਾਂ ਦਾ ਹੀ ਸਾਥ ਦੇ ਰਹੇ ਹਨ, ਜਿਹੜੇ ਪੰਥ ਵਿਰੋਧੀ ਸ਼ਕਤੀਆਂ ਦੀਆਂ ਕੁਟਿਲ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਫੋਕੇ ਸੰਪ੍ਰਦਾਈ ਹੱਠ....

(ਜਗਤਾਰ ਸਿੰਘ ਜਾਚਕ. ਦਸਮ ਗ੍ਰੰਥ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਹਿਮ ਫੈਸਲੇ ਤੇ ਅਜੋਕੀ ਪੰਥਕ ਦਿਸ਼ਾ) ਚੰਡੀਗੜ੍ਹ ਦਾ ਇਕ ਨਾਸਤਿਕ ਲਿਖਾਰੀ ਸੰਤੋਖ ਸਿੰਘ ਸੀ ਜਿਸ ਨੇ ਅੰਮ੍ਰਿਤ, ਰਹਿਤ ਮਰਯਾਦਾ, ਅਕਾਲ ਤਖਤ ਸਾਹਿਬ,  ਪੰਥ ਤੇ ਪੰਥਕ ਸੰਸਥਾਵਾਂ ਦੇ ਵਿਰੁੱਧ ਲਿਖਿਆ। ਜਾਚਕ ਜੀ ਉਸ ਨੂੰ ਵਿਦਵਾਨ, ਸੂਝਵਾਨ ਤੇ ਸਚੋ ਸੱਚ ਲਿਖਣ ਵਾਲੇ ਕਹਿ  ਕੇ ਸਤਿਕਾਰਦੇ ਹਨ।

.........ਜੁਲਾਈ ਸੰਨ 1973 ਨੂੰ ਚੰਡੀਗੜ੍ਹ ਦੀ ਇਕ ਵਿਦਵਾਨ ਸ਼ਖ਼ਸ਼ੀਅਤ ਤੇ ਸੱਚੋ ਸੱਚ ਲਿਖਣ ਵਾਲੇ ਸੂਝਵਾਨ ਲੇਖਕ ਸ੍ਰ. ਸੰਤੋਖ ਸਿੰਘ............

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਗਾਇਨ ਦੀ ਮਰਯਾਦਾ ਹੈ। ਦਸਮ ਗ੍ਰੰਥ ਦੀ ਕਥਾ ਅਹੁਦੇ ਲਈ ਇਕ ਲਾਜ਼ਮੀ ਸ਼ਰਤ ਹੈ। ਜਾਚਕ ਜੀ ਇਸ ਬਾਰੇ ਨਿਰਾਦਰੀ ਕਰਦਿਆਂ ਅਤੇ ਅਰਦਾਸ ਤੇ ਪੰਜ ਬਾਣੀਆਂ ਦੀ ਨਿਰਾਦਰੀ ਕਰਦਿਆਂ ਦੁਬਿਧਾ ਪੈਦਾ ਕਰਦੇ ਹਨ-

...........ਅਸਲ ਵਿੱਚ ਇਹੀ ਕਾਰਣ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਗੁਰਬਾਣੀ ਕੀਰਤਨ ਸਮੇਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਗਾਇਨ ਕਰਨ ਦੀ ਆਗਿਆ ਤਾਂ ਦਿੱਤੀ ਗਈ ਹੈ। ਪਰ, ਦਸਮ ਗ੍ਰੰਥ ਦੀ ਬਾਣੀ ਦਾ ਕੋਈ ਜ਼ਿਕਰ ਨਹੀਂ ਕਿਉਂਕਿ ਇਕ ਤਾਂ ਇਹ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਸਮਾਉਣ  ਤੋਂ ਲਗਭਗ ਦੋ ਦਹਾਕੇ ਪਿਛੋਂ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਜੋੜ ਪੰਥ ਦੋਖੀਆਂ ਨੇ ਹੋਂਦ ਵਿੱਚ ਲਿਆਂਦਾ। ਜਿਸ  ਵਿਚਲੀਆਂ ਜਾਪੁ ਸਾਹਿਬ, ਸ੍ਰੀ ਅਕਾਲ ਉਸਤਤਿ, ਤੇਤੀ ਸਵਯੇ ਤੇ ਜ਼ਫ਼ਰਨਾਮਾ ਆਦਿਕ ਕੁਝ ਬਾਣੀਆਂ ਨੂੰ ਛੱਡ ਕੇ ਬਾਕੀ ਦਾ 60% ਹਿੱਸਾ ਬਿਪਰਵਾਦੀ ਤੇ ਅਸ਼ਲੀਲ ਹੈ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਨਾ,  ਹਜ਼ੂਰ ਦੀ ਪਾਕ ਪਵਿੱਤਰ ਰੱਬੀ ਸ਼ਖ਼ਸੀਅਤ ਨੂੰ ਦਾਗੀ ਕਰਨ ਵਾਲੀ ਗੱਲ ਹੈ।.......

ਅਜੂਨੀ ਸੈਭੰ (ਕਿਸ਼ਤ ਨੰਬਰ 06)

..........'ਬਚਿੱਤਰ ਨਾਟਕ' (ਕਥਿਤ ਦਸਮ ਗ੍ਰੰਥ) ਅਤੇ ਭਗਤਮਾਲ ਵਰਗੇ ਬਿਪਰਵਾਦੀ ਤੇ ਪੁਰਾਣਿਕ-ਮਤੀ ਗ੍ਰੰਥ। ਸਿੱਖੀ ਦੀਆਂ ਅਜਿਹੀਆਂ ਸੰਪ੍ਰਦਾਈ ਟਕਸਾਲਾਂ ਵਿੱਚ ਵਿਦਿਆਰਥੀਆਂ ਨੂੰ ਗੁਰਇਤਿਹਾਸ ਦੀ ਜਾਣਕਾਰੀ ਦੇਣ ਲਈ  ਗੁਰਬਿਲਾਸ ਪਾ. 6, ਸ੍ਰੀ ਗੁਰਪ੍ਰਤਾਪ ਸੂਰਜ (ਸੂਰਜ ਪ੍ਰਕਾਸ਼) ਤੇ ਪੰਥ ਪ੍ਰਕਾਸ਼ ਆਦਿਕ ਜਿਹੜੇ ਗ੍ਰੰਥ ਹੁਣ ਤੱਕ ਪੜ੍ਹਾਏ  ਜਾ ਰਹੇ ਹਨ, ਉਹ ਲਗਭਗ ਸਾਰੇ ਦੇ ਸਾਰੇ ਗੁਰਇਤਿਹਾਸ ਨੂੰ ਵਿਗਾੜਨ ਦੀਆਂ ਸਾਜ਼ਿਸ਼ਾਂ ਤਹਿਤ ਬਿਪਰਵਾਦੀ ਰੰਗ ਵਿੱਚ ਰੰਗੇ ਜਾ ਚੁੱਕੇ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਤੋਂ ਮੁਨਕਰ ਹੁੰਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਿਕ ਸ਼ਕਤੀ,  ਦਮਦਮੀ ਬੀੜ, ਭਾਈ ਮਨੀ ਸਿੰਘ ਜੀ ਦੀ ਸ਼ਖ਼ਸ਼ੀਅਤ ਬਾਰੇ ਨਿਰਾਦਰੀ ਕਰਦਿਆਂ ਜਾਚਕ ਜੀ ਲਿਖਦੇ ਹਨ- 

2. ਤਖਤ ਸ੍ਰੀ ਦਮਦਮਾ ਸਾਹਿਬ (ਬਠਿੰਡਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਏ ਜਾ ਰਹੇ 300 ਸਾਲਾ ਸੰਪੂਰਨਤਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੇਖ)

........ਸੋ ਇਸ ਕਰਕੇ ਸਪੱਸ਼ਟ ਹੈ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸੰਨ 1604 ਵਿੱਚ ਸ੍ਰੀ  ਅੰਮ੍ਰਿਤਸਰ ਵਿਖੇ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਤ ਕੀਤੀ 'ਆਦਿ ਬੀੜ' (ਪੋਥੀ ਸਾਹਿਬ), ਪਹਿਲਾਂ 'ਕਰਤਾਰਪੁਰੀ ਸਰੂਪ' ਦੇ ਨਾਮ ਤੋਂ ਪ੍ਰਸਿੱਧ ਹੋਈ ਤੇ ਫਿਰ ਸ੍ਰੀ ਅਨੰਦਪੁਰੀ ਦਮਦਮਾ ਸਾਹਿਬ ਵਿਖੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਖ-ਰੇਖ ਹੇਠ ਉਸੇ ਹੀ ਬੀੜ ਨੇ ਸੰਨ 1682 (ਸੰਮਤ 1739 ਵਿੱਚ 'ਦਮਦਮੀ ਸਰੂਪ' ਧਾਰਨ  ਕੀਤਾ। ਇਸ ਸਰੂਪ ਨੂੰ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਸੰਨ 1708 (ਸੰਮਤ 1765) ਨੂੰ ਦਸਵੇਂ ਪਾਤਸ਼ਾਹ ਨੇ ਜੋਤੀ ਜੋਤਿ ਸਮਾਵਣ ਵੇਲੇ ਗੁਰਗੱਦੀ ਬਖਸ਼ ਕੇ 'ਸ੍ਰੀ (ਨੰਦੇੜ) ਵਿਖੇ ਸੰਨ 1708 (ਸੰਮਤ 1765) ਨੂੰ ਦਸਵੇਂ ਪਾਤਸ਼ਾਹ ਨੇ ਜੋਤੀ ਜੋਤਿ ਸਮਾਵਣ ਵੇਲੇ ਗੁਰਗੱਦੀ ਬਖਸ਼ ਕੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਜੀ ਦੇ ਅਜੋਕੇ ਸਰੂਪ ਵਿੱਚ ਸੰਪੂਰਨਤਾ ਦੀ  ਪਦਵੀ ਤੇ ਪਹੁੰਚਾਇਆ। ਇਹੀ ਕਾਰਨ ਹੈ ਕਿ ਡੇਰੇਦਾਰੀ ਦੇ ਪ੍ਰਭਾਵ ਹੇਠ ਵਿਚਰਨ ਵਾਲੇ ਬਠਿੰਡੇ ਜਿਲ੍ਹੇ ਦੇ ਇਕ ਦੋ ਕਮੇਟੀ ਮੈਂਬਰਾਂ ਤੇ ਪ੍ਰਚਾਰਕ ਸੱਜਣਾਂ ਦੇ ਜ਼ੋਰ ਦੇਣ ਉ¤ਤੇ ਜਦੋਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੀ ਰਾਜਨੀਤਿਕ ਨੀਤੀ ਤਹਿਤ ਸੰਨ 1997 ਵਿਖੇ ਆਪਣੀ ਜੰਤਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦਾ ਜ਼ਿਕਰ ਕਰਨਾ  ਪ੍ਰਵਾਨ ਕਰ ਲਿਆ..... ਇਸ ਫੈਸਲੇ ਪਿਛੇ ਰਾਜਨੀਤਿਕ ਸਿੱਖ ਆਗੂਆਂ ਦੀਆਂ ਸੁਆਰਥੀ ਤੇ ਇਲਾਕਾਵਾਦੀ ਸੰਕੀਰਣ ਰੁਚੀਆਂ ਦੇ ਨਾਲ ਨਾਲ, ਬਿਪ੍ਰਵਾਦੀ ਸਿਖ ਡੇਰਿਆਂ ਵਿੱਚ ਪਲੀ ਸੰਪ੍ਰਦਾਈ ਸੋਚ ਵੀ ਛੁਪੀ ਹੋਈ ਹੈ, ਜਿਹੜੀ ਸ਼ਤਾਬਦੀਆਂ ਦੇ ਸ਼ੋਰ-ਸ਼ਰਾਬੇ ਵਿੱਚ ਅਗਿਆਨਤਾ ਵਸ ਤੇ ਜਾਣ ਬੁਝ ਕੇ ਪ੍ਰਚਾਰੀਆਂ ਤੇ ਆਪਣੇ ਪ੍ਰਭਾਵ ਹੇਠ ਗੁਰਅਸਥਾਨਾ ਵਿੱਚ ਲਾਗੂ ਕੀਤੀਆਂ ਗਲਤ ਰਵਾਇਤਾਂ ਨੂੰ ਸੱਚੀਆਂ ਤੇ ਪੰਥ-ਪ੍ਰਵਾਨਿਤ ਸਿੱਧ ਕਰਕੇ ਸਦਾ ਲਈ ਕਾਇਮ ਕਰਨ ਹਿਤ ਯਤਨਸ਼ੀਲ ਹੈ, ਤਾਂ ਜੋ ਝੂਠ ਦੀਆਂ ਨੀਹਾਂ ਉਪਰ ਖੜ੍ਹੇ ਉਹਨਾਂ ਦੇ ਸੰਪ੍ਰਦਾਈ ਮਹੱਲ ਟਿਕੇ ਰਹਿ ਸਕਣ, ਜਿਨ੍ਹਾਂ ਵਿੱਚ ਬੁਢਾ ਬਿਪਰਵਾਦ ਲੁਕਿਆ ਹੋਇਆ ਹੈ, ਜਿਹੜਾ ਸਦਾ ਨੌਜਵਾਨ ਰਹਿਣ ਵਾਲੇ ਖਾਲਸਾ ਪੰਥ ਦੇ ਉਜਲੇ
ਭਵਿੱਖ ਲਈ ਅਤਿ ਹਾਨੀਕਾਰਕ ਹੈ।.....

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਦਮਦਮੀ ਸਰੂਪ' ਦਾ ਇਤਿਹਾਸਕ ਸੱਚ ਜਗਤਾਰ ਸਿੰਘ ਜਾਚਕ, ਆਨਰੇਰੀ
ਇੰਟਰਨੈਸ਼ਨਲ ਸਿਖ ਮਿਸ਼ਨਰੀ, 22 ਅਗਸਤ 2006)

ਸਮੁੰਦਰ ਮੰਥਨ ਦੇ ਮਿਥਿਹਾਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ। ਇਸ ਬਾਰੇ ਜਾਚਕ ਜੀ ਮਜ਼ਾਕ  ਉਡਾਂਦਿਆਂ ਅਤੇ ਗੁਰੂ ਨਿੰਦਾ ਕਰਦਿਆਂ ਲਿਖਦੇ ਹਨ-

3. ਅਜੂਨੀ ਸੈਭੰ (ਕਿਸ਼ਤ ਨੰਬਰ 02) 

ਦੈਂਤਾਂ ਤੇ ਦੇਵਤਿਆਂ ਵੱਲੋਂ ਸਮੁੰਦਰ ਰਿੜਕਣ ਵਾਲਾ ਸਾਕਾ ਕਿਸ ਧਰਤੀ 'ਤੇ ਵਾਪਰਿਆ ਸੀ? ਇਥੇ ਇਸ ਰੇੜਕੇ ਵਿੱਚ ਸੁਮੇਰ ਪਰਬਤ ਦੀ ਮਾਧਾਣੀ ਹੇਠਾਂ ਪਿੱਠ ਦੇਣ ਸਮੇਂ 'ਕੱਛ' ਅਵਤਾਰ ਦੀ ਪਿੱਠ ਇਕ ਲੱਖ ਯੋਜਨ ਮੀਲ (4 ਲੱਖ ਮੀਲ  ਲਿਖੀ ਹੈ। ਪਰ ਅਜੋਕੇ ਭੂਗੋਲਿਕ ਵਿਗਿਆਨੀਆਂ ਅਨੁਸਾਰ ਧਰਤੀ ਦੀ ਸਾਰੀ ਗੁਲਾਈ ਪੰਝੀ ਹਜ਼ਾਰ (25000) ਮੀਲ ਹੈ। ਇਸ ਲਈ ਦੱਸੋ ਕਿ ਇੰਨੇ ਕੁ ਘੇਰੇ ਵਾਲੀ ਗੋਲ ਧਰਤੀ ਦੇ ਪਾਣੀ ਵਿੱਚ ਏਡੇ ਅਕਾਰ ਦੀ ਚਪਟੀ ਪਿੱਠ ਕਿਵੇਂ ਡੁੱਬ ਸਕਦੀ ਹੈ?

ਗਿ. ਗੁਰਬਖਸ਼ ਸਿੰਘ ਗੁਲਸ਼ਨ-

ਗਿ. ਗੁਰਬਖਸ਼ ਸਿੰਘ ਗੁਲਸ਼ਨ ਨੇ ਸਿਖ ਰਹਿਤ ਮਰਯਾਦਾ ਬਾਰੇ ਆਪਣੀ ਪੁਸਤਕ ਵਿੱਚ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਹੀ ਸ਼ੱਕੀ ਕਰਾਰ ਕਰਕੇ ਗੁਰਬਾਣੀ ਦੀ ਅਵੱਗਿਆ ਕੀਤੀ। ਇਸ ਦੇ ਨਾਲ ਹੀ ਸਪੋਕਸਮੈਨ ਵੱਲੋਂ 2000 ਵਿੱਚ ਹੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਉਣ ਦੀ ਸਿਫ਼ਾਰਸ਼ ਕੀਤੀ। ਇਸ ਦੇ ਇਵਜ਼ਾਨੇ ਵਜੋਂ ਗੁਲਸ਼ਨ ਜੀ ਨੇ ਸਪੋਕਸਮੈਨ ਅਤੇ ਕਾਲੇ ਅਫ਼ਗਾਨੇ ਲਾੱਬੀ ਵੱਲੋਂ ਮੋਹਾਲੀ ਕਾਨਫਰੰਸ ਦੀ ਹਿਮਾਇਤ ਤੇ ਪ੍ਰਸੰਸਾ ਕੀਤੀ।

ਸੋ ਇਸ ਪਿਛੋਕੜ ਵਿੱਚ ਬੇਨਤੀ ਹੈ ਕਿ ਐਸੇ ਕਿਸੇ ਵੀ ਵਿਅਕਤੀ ਨੂੰ ਜੋ ਸਿਖ ਰਹਿਤ ਮਰਯਾਦਾ ਦੀ ਸ਼ਰੇਆਮ ਉਲੰਘਣਾ ਕਰਦਾ ਹੈ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਨਾਲ ਇਕਮਿਕ ਹੈ ਉਸ ਨੂੰ ਇਹਨਾਂ ਮਹਾਨ ਅਹੁਦਿਆਂ ਲਈ  ਵਿਚਾਰਨਾ ਵੀ ਗੁਰੂ ਪੰਥ ਦੀ ਘੋਰ ਨਿਰਾਦਰੀ ਹੈ। ਇਹਨਾਂ ਤੇ ਪੰਥਕ ਮਰਯਾਦਾ ਮੁਤਾਬਕ ਯੋਗ ਕਾਰਵਾਈ ਕਰਨ ਦੀ ਕਿਰਪਾਲਤਾ ਕੀਤੀ ਜਾਵੇ।

(ਗੁਰਚਰਨਜੀਤ ਸਿੰਘ ਲਾਂਬਾ)

ਕੋ-ਆਰਡੀਨੇਟਰ, ਸਿੱਖ ਅਫੇਅਰਜ਼
ਫ਼ੋਨ : 98159-63036

ਉਤਾਰਾ-
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ
ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ
ਜਥੇਦਾਰ, ਤਖਤ ਸ੍ਰੀ ਹਜ਼ੂਰ ਸਾਹਿਬ
ਜਥੇਦਾਰ, ਤਖਤ ਸ੍ਰੀ ਪਟਨਾ ਸਾਹਿਬ
ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ

  POST FEEDBACK (Click to Expand)

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.






** Related Articles **


 ♦ Sikh Community Protests Heretic Editorial by Rozana Spokesman... (Mar 27th, 2010)

 ♦ Toronto Kala-Afghani Jeonvala Washed-Out in Debate with Panthic S... (Feb 10th, 2010)

 ♦ Inder Ghagga : Nitnem Banis taken from Markande Puran  (Jan 16th, 2010)

 ♦ Ragi and Dilgeer - Provoke, Mislead, Confuse and Destroy (Nov 6th, 2009)

 ♦ Self-styled Khalistani Heretic Continues to Spew Kala-Afghani Ven... (Nov 6th, 2009)

 ♦ Ragi Darshan Sinh Lauds Finland Committee's Sacrilege of Ardas ... (Jun 5th, 2009)

 ♦ Finland Heretics to be summoned by Akal Takht Sahib for Violating... (May 22nd, 2009)

 ♦ Spokesman Continues to Spew Poison Against Dasam Granth Sahib... (May 8th, 2009)

 ♦ Guru Gobind Singh Ji's Bani Disrespected at various UK events... (Apr 24th, 2009)

 ♦ Pro-Kala Afghana Writer Harjinder Dilgeer Banned by European Sikh... (Feb 20th, 2009)

 ♦ RSS, Badal & Company Interfering in Jatha Affairs: AKJ Sangat... (Jan 16th, 2009)

 ♦ More RSS Propaganda in Punjab Schools  (Nov 28th, 2008)

 ♦ Heretic Ragi Attempts to Spoil Gurta-Gaddi Celebrations in Europe... (Oct 17th, 2008)

 ♦ Ragi's About-face and anti-Dasam Bani Propaganda (Editorial)... (Sep 12th, 2008)

 ♦ Ragi Darshan Violates Takht Edicts, again. Spews poison against D... (Sep 5th, 2008)

 ♦ Spokesman Writer Faces Sangat's Wrath after Blasphemous Article... (May 30th, 2008)

 ♦ Sikh Organizations Call for Action Against Spokesman Supporters &... (May 30th, 2008)

 ♦ Darshan Singh's Anti-Dasam Granth Phobia  (May 23rd, 2008)

 ♦ Ragi Darshan Singh: A Jathedar from Bollywood ? (Editorial) (May 16th, 2008)

 ♦ Anti Spokesman Protest in Delhi (May 2nd, 2008)

 ♦ Panthic Conclave Gathers Against Heretic Tabloid (May 2nd, 2008)

 ♦ Ex-communicated Spokesman Editor Continues to Court Controversy (... (Apr 25th, 2008)

 ♦ Poster on Anti-Sikh Activities of Spokesman and DSGMC (Apr 25th, 2008)

 ♦ Dasam Granth Cynics Now Attacking Guru Granth Sahib (Mar 13th, 2008)

 ♦ Gurmat Samvaad Videos (Mar 6th, 2008)

 ♦ First Dasam Granth Seminar Held in North America (Feb 28th, 2008)

 ♦ Gurmat Samvaad Videos - Takht Sri Damdama Sahib (Feb 14th, 2008)

 ♦ Gurtej Singh calls Dasam Bani 'Gund da tokra' (Feb 7th, 2008)

 ♦ Ragi Fails to Show Up for Challenge at Takht Sahib; Banned from ... (Jan 31st, 2008)

 ♦ Ragi : Paper Tiger or a True Singh? (Editorial) (Jan 31st, 2008)

 ♦ Toronto Sangat: Ragi Darshan Singh should refrain from indulging ... (Jan 24th, 2008)

 ♦ Missal Shahidan Demands Apology from Ragi  (Jan 24th, 2008)

 ♦ Why is Darshan Singh facing the wrath of the Panth? (Editorial)... (Jan 24th, 2008)

 ♦ Ragi Darshan Singh Kirtan Ban at Jalandhar's Main Gurdwara (Jan 17th, 2008)

 ♦ Darshan Singh's anti-Dasam Bani Babble Upsets Sikhs (Jan 17th, 2008)

 ♦ Akhand Kirtani Jatha Challenges Ragi Darshan Singh (Jan 17th, 2008)

 ♦ Heretic or Panthic Spokesman? (Editorial) (Oct 24th, 2007)

 ♦ Spokesman Continues to Spew Anti-Panthic Poison (Oct 10th, 2007)

 ♦ Pseudo-Missionary and others declared Guilty (Apr 4th, 2007)

 ♦ Protests at Parkash Asthans Banned, Udhoke, others Summoned (Nov 29th, 2006)

 ♦ Questions for Ghagga  (Nov 8th, 2006)

 ♦ Shameful Defeat for Toronto's anti-Sikh Lobby (Oct 25th, 2006)

 ♦ AKAL TAKHT SUMMONS GHAGGA AND PARTY, Boycott In Effect (Oct 21st, 2006)

 ♦ Panthic Organizations Launch Protest Against Ghagga Group (Oct 19th, 2006)

 ♦ Panthic Singhs respond to Jeeonwala/Ghagga Letter  (Oct 18th, 2006)

 ♦ Inder Ghagga loses debates to Panthic Singhs in Toronto (Oct 11th, 2006)

 ♦ Ghagga Debate Videos (Now Online) (Oct 11th, 2006)

 ♦ Veer Bhupinder & Co. continue to stir Controversy (Sep 20th, 2006)

 ♦ Pro-Kala Afghana Missionaries attempt to twist Anand-Karaj Maryad... (Sep 13th, 2006)

 ♦ Calls for Action Against Spokesman Editor (Apr 2nd, 2006)




Our Sponsors


AtmaImages.com



SinghPrinting